Thursday, September 1, 2011

ਕੁਲਜੀਤ ਮਾਨ - ਡਰਨੇ ਦੀ ਮੌਤ - ਕਹਾਣੀ – ਭਾਗ ਛੇਵਾਂ

ਡਰਨੇ ਦੀ ਮੌਤ
ਕਹਾਣੀ


ਭਾਗ ਛੇਵਾਂ



"ਨਵੀ ਨੇ ਕਿਹਾ ਸੀ ਰਿੰਕੀ ਨੂੰ ਪਿੱਕ ਕਰਨ ਲਈ।" ਛੋਟਾ ਜਿਹਾ ਜੁਆਬ ਦੇ ਕੇ ਮੈਂ ਕੋਈ ਗੱਲ ਨਾ ਕੀਤੀਅਸੀਂ ਦੋਵੇਂ ਆਪਣੇ ਪੁੰਗਰੇ ਸੁਆਲਾਂ ਨੂੰ ਆਪੋ ਆਪਣੇ ਤਰੀਕੇ ਨਾਲ ਸੋਚਣ ਲੱਗ ਪਏ
ਲਿਵ-ਰੂਮ ਵਿਚ ਬੈਠਦਿਆਂ ਹੀ ਮੈਂ ਮਨੂ ਨੂੰ ਪੁੱਛਿਆ, " ਕੀ ਕਹਿ ਰਹੀ ਸੀ ਤੂੰ ਉਦੋਂ, ਹੁਣ ਮੈਂ ਕੀ ਕਰਾਂ?"
"
ਹੁਣ ਇਸ ਤਰ੍ਹਾਂ ਕਰੋ, ਨਵੀ ਨਾਲ ਆਪਣੀ ਕਮਿਊਨੀਕੇਸ਼ਨ ਸਟਰੌਂਗ ਕਰੋ।"
"
ਇਹੋ ਤੇ ਮੈਂ ਚਾਹੁੰਦਾ ਹਾਂ।"
"
ਆਪਣੀ ਸੁਣਾਉਣ ਦੀ ਬਜਾਏ ਉਸਦੀ ਸੁਣੋਉਸ ਦਿਨ ਤੁਸੀਂ ਟੂਪੈਕ ਦਾ ਪੋਸਟਰ ਪਾੜ ਕੇ ਆਪ ਤਾਂ ਬਾਹਰ ਚਲੇ ਗਏਤੁਹਾਡੇ ਜਾਣ ਤੋਂ ਬਾਦ ਨਵੀ ਬਹੁਤ ਰੋਇਆਪੰਮੀ ਵੀ ਉਦਾਸ ਸੀਉਹਨਾਂ ਦੋਵਾਂ ਰਲਕੇ 'ਫਿਫਟੀ-ਸੈਂਟ'ਦਾ ਪੋਸਟਰ ਕੰਧ ਤੋਂ ਲਾਹ ਲਿਆ ਤੇ ਉਸਨੂੰ ਫੋਲਡ ਕਰਕੇ ਸਾਂਭ ਲਿਆਨਵੀ ਕਹਿਣ ਲੱਗਾ, "ਮੌਮ ਵਡਾ ਹੋਕੇ ਜਦੋਂ ਮੈਂ ਆਪਣਾ ਘਰ ਲਵਾਂਗਾ ਤਾਂ ਇਹ ਪੋਸਟਰ ਆਪਣੇ ਰੂਮ ਵਿਚ ਲਾਵਾਂਗਾਉਦੋਂ ਤੱਕ ਇਹ ਹਿਸਟੋਰਿਕ ਵੀ ਬਣ ਜਾਵੇਗਾਮੈਂ ਵੀ ਯਾਦ ਰਖਾਂਗਾ ਕਿ ਕਿਸੇ ਵੇਲੇ ਡੈਡ ਨੇ ਮੇਰੇ ਟੂਪੈਕ ਨੂੰ ਡੀਮੌਰਲਾਈਜ਼ ਕੀਤਾ ਸੀ ਸਟੂਪਿਡ ਡੈਡ ਨੂੰ ਕੀ ਪਤਾ ਇਹ ਟੂਪੈਕ ਕੌਣ ਹੈਉਹ ਤਾਂ ਇਸਦੀ ਨੈਗਟਿਵ ਸਾਈਡ ਹੀ ਦੇਖਦੇ ਹਨ ਪੋਜ਼ਿਟਿਵ ਸਾਈਡ ਤਾਂ ਦੇਖਦੇ ਹੀ ਨਹੀਂਤੇ ਜਦ ਮੈਂ ਗੁਰਦੁਆਰੇ ਦੀ ਨੈਗਟਿਵ ਗੱਲ ਦਸਦਾ ਹਾਂ ਤਾਂ ਅਗੋਂ ਮੈਨੂੰ ਭੱਜ ਕੇ ਪੈ ਜਾਂਦੇ ਹਨਮੈਂ ਕਦੋਂ ਕਹਿੰਦਾ ਹਾਂ ਕਿ ਤੁਸੀਂ ਗੁਰਦੁਆਰੇ ਨਾ ਜਾਉ ਪਰ ਜਦੋਂ ਮੈਨੂੰ ਸਕੂਲ ਵਿਚ ਕਿਡਜ਼ ਪੁੱਛਦੇ ਹਨ ਤਾਂ ਮੈਂ ਕੀ ਕਹਾਂ?ਜਦ ਉਨ੍ਹਾਂ ਨੂੰ ਪਤਾ ਹੀ ਕੁਝ ਨਹੀਂ ਉਹ ਕੋਈ ਵੀ ਫਿਜ਼ੀਕਲ ਐਕਸ਼ਨ ਕਰਨ ਦਾ ਕੀ ਹੱਕ ਰਖਦੇ ਹਨ? ਮੈਨੂੰ ਪਿਆਰ ਨਾਲ ਵੀ ਤੇ ਕਹਿ ਸਕਦੇ ਸੀ ਕਿ ਮੈਂ ਆਪਣੇ ਘਰ ਵਿਚ ਇਹ ਪੋਸਟਰ ਲਾਈਕ ਨਹੀਂ ਕਰਦਾਮੈਂ ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਆਪ ਹੀ ਇਸਨੂੰ ਉਤਾਰ ਦਿੰਦਾਉਹ ਤੇ ਸਕੂਲ ਦੇ ਡਾਂਸ ਪਰੋਗਰਾਮ ਨੂੰ ਵੀ ਲਾਈਕ ਨਹੀਂ ਕਰਦੇਮੌਮ ਕੀ ਡੈਡ ਕਿਤੇ ਗੇ ਤੇ ਨਹੀਂ ਹਨ? ਲੁਕ ਲਾਈਕ ਹੀ ਇਜ਼ ਗੇ।" ਮੈਂ ਹੱਸ ਪਈ। " ਨਹੀਂ ਬੇਟਾ ਉਹ ਸਟਰੇਟ ਹੀ ਹਨ।" ਕਹਿਕੇ ਮੇਰਾ ਖੁਲ੍ਹਕੇ ਹਾਸਾ ਨਿਕਲ ਗਿਆਨਿਆਣੇਂ ਵੀ ਉਦਾਸੀ ਤੋਂ ਬਾਹਰ ਆ ਗਏ
"
ਹਾਂ, ਹਾਂ ਤੇਰਾ ਹਾਸਾ ਤਾਂ ਨਿਕਲਣਾ ਹੀ ਸੀ।" ਮੇਰੀ ਗੱਲ ਦਾ ਇਸ਼ਾਰਾ ਸਮਝਕੇ ਮਨੂ ਨੇ ਸ਼ਰਮਾ ਕੇ ਨਜ਼ਰਾਂ ਨੀਵੀਆਂ ਕਰ ਲਈਆਂ
"
ਜਾਂ ਤਾਂ ਤੁਸੀਂ ਨਿਆਣਿਆਂ ਦੇ ਮਾਮਲੇ ਮੇਰੇ ਤੇ ਛੱਡ ਦਿਉ ਤੇ ਜਾਂ ਉਹਨਾਂ ਦੇ ਦੋਸਤ ਬਣ ਜਾਉਵਰਨਾ ਉਹ ਹਥੋਂ ਨਿਕਲ ਜਾਣਗੇ।"
"
ਨਹੀਂ ਨਹੀਂ, ਮੈਂ ਆਪੇ ਸੰਭਾਲ ਲਵਾਂਗਾ ਮੇਰੇ ਉਹ ਦੋਸਤ ਹੀ ਹਨਮੈਂ ਹੁਣ ਦੋਸਤੀ ਨਿਭਾਵਾਂਗਾ।" ਮੈਂ ਅੰਦਰੇ-ਅੰਦਰ ਖ਼ੁਸ਼ ਸੀਆਉਣ ਵਾਲੇ ਦਿਨਾਂ ਵਿਚ ਨਵੀ ਨੇ ਨਵੇਂ ਖ਼ਰਚਾਂ ਨਾਲ ਮੇਰਾ ਕਚੂਮਰ ਕੱਢਣਾ ਸੀ ਤੇ ਉਹਦੇ ਲਈ ਮੈਂ ਮਨੂ ਨੂੰ ਤਿਆਰ ਹੀ ਨਹੀਂ ਕੀਤਾ ਸਗੋਂ ਉਹਦੇ ਮੂੰਹੋਂ ਹੀ ਕਹਾ ਦਿੱਤਾ ਸੀਮੈਂ ਖ਼ੁਸ਼ ਸੀ ਸ਼ਾਇਦ ਨਵੀ ਨੂੰ ਵਿਸ਼ਵਾ ਵਿਚ ਲੈ ਕੇ ਮੈਂ ਮਿਰਚ ਨੂੰ ਵੀ ਥੋੜਾ ਚਿਰ ਘੜੀਸ ਲਵਾਂਚਲੋ ਇਹ ਬਾਦ ਦੀਆਂ ਗੱਲਾਂ ਹਨਜੋ ਵਾਹਿਗੁਰੂ ਨੂੰ ਮਨਜ਼ੂਰਹੇ ਸੱਚੇ ਪਾਤਸ਼ਾਹ ਤੇਰੇ ਹੁਕਮ ਬਗੈਰ ਤਾਂ ਪੱਤਾ ਵੀ ਨਹੀਂ ਹਿਲ ਸਕਦਾ
ਅਗਲੇ ਕੁਝ ਹਫ਼ਤਿਆਂ ਵਿਚ ਨਵੀ ਨੇ ਮੈਨੂੰ ਰੱਜ ਕੇ ਤੰਗ ਕੀਤਾਆਪਣੇ ਲਈ ਵੱਖਰਾ ਕੰਮਪਿਊਟਰ ਲੈ ਲਿਆਆਈ-ਪੌਟ ਹੀ ਚਾਰ ਸੌ ਡਾਲਰ ਦਾ ਆਇਆਪੰਮੀ ਹੈਰਾਨ ਸੀ, ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਡੈਡ ਇਤਨਾ ਕੁਝ ਲੈ ਕੇ ਦੇ ਸਕਦਾ ਹੈਉਸਨੇ ਕਦੇ ਕੁਝ ਮੰਗਿਆ ਹੀ ਨਹੀਂ ਸੀ ਤੇ ਨਵੀ ਦਾ ਮੰਗਣ ਵਾਲਾ ਕੜ੍ਹ ਪਾਟਾ ਪਿਆ ਸੀਮੈਂ ਵੀ ਖਿਝਕੇ ਮਿਰਚ ਨਾਲ ਫਿਰ ਸੁਲਾਹ ਕਰ ਲਈਮੇਰੀ ਸੁਲਾਹ ਦਾ ਵੀ ਕੋਈ ਫਾਇਦਾ ਨਾ ਹੋਇਆਉਹ ਵੀ ਆਪਣੀਆਂ ਹੀ ਸਕਲੌਜੀਆਂ ਝਾੜਦੀ ਰਹਿੰਦੀ ਸੀਨਵੀ ਲਈ ਖੁੱਲ੍ਹੇ ਖ਼ਜ਼ਾਨੇ ਵਿਚੋਂ ਮੈਂ ਕਦੇ ਕਦੇ ਮਿਰਚ ਲਈ ਵੀ ਕੁਝ ਲੈ ਲੈਂਦਾਪਰ ਉਹ ਵੀ ਹਾਏ, ਬਾਏ, ਹਾਉ ਸਵੀਟ, ਥੈਂਕਯੂ ਤੋਂ ਅੱਗੇ ਵਧ ਹੀ ਨਹੀਂ ਰਹੀ ਸੀਹਾਰ ਕੇ ਮੈਂ ਉਹ ਟੂਟੀ ਹੀ ਬੰਦ ਕਰ ਦਿੱਤੀਫਿਰ ਇੱਕ ਦਿਨ ਸਿਆਪਾ ਪੈਂਦਾ ਪੈਂਦਾ ਟਲਿਆਮਨੂ ਨਵੀ ਦੇ ਰੂਮ ਦੀ ਸਫ਼ਾਈ ਕਰ ਰਹੀ ਸੀ ਤਾਂ ਉਹਨੂੰ ਵੋਦਕਾ ਦੀ ਅੱਧੀ ਭਰੀ ਬੋਤਲ ਲੱਭ ਪਈਉਸ ਵਕਤ ਨਵੀ ਘਰ ਨਹੀਂ ਸੀ ਤੇ ਉਸਨੇ ਮੈਨੂੰ ਤਲਬ ਕਰ ਲਿਆ
"
ਆ ਕੀ ਹੈ?" ਮੇਰੇ ਉਪਰ ਜਾਣ ਤੇ ਮਨੂ ਨੇ ਹੱਥ ਵਿਚ ਫੜੀ ਬੋਤਲ ਵੱਲ ਇਸ਼ਾਰਾ ਕੀਤਾਮੇਰੇ ਸਿਰ ਤੇ ਜਿਵੇਂ ਚਾਲੀ ਪੰਜਾਹ ਘੜੇ ਠੰਡਾ ਪਾਣੀ ਪੈ ਗਿਆਅੱਜ ਹੀ ਨਵੀ ਦੀ ਸਕੂਲੋਂ ਮਿਡ-ਟਰਮ ਰਿਪੋਰਟ ਵੀ ਆਈ ਸੀਚਾਰੇ ਕਰੈਡਿਟਾਂ ਵਿਚੋਂ ਉਸਦੀਆਂ ਚਾਰੇ ਯੂਵਾਂ ਸਨਇੱਕ ਵੀ ਐਸ ਨਹੀਂ ਸੀਮਨੂ ਨੇ ਸਕੂਲ ਫੋਨ ਕਰਕੇ ਪਤਾ ਕੀਤਾ ਸੀਉਹਨਾਂ ਦਸਿਆ ਕਿ ਇਹ ਨਾ ਤਾਂ ਹੋਮ-ਵਰਕ ਕਰਦਾ ਹੈ ਨਾ ਕਲਾਸ ਵਿਚ ਧਿਆਨ ਦਿੰਦਾ ਹੈਕਲਾਸ ਵਿਚ ਲੇਟ ਵੀ ਆਉਂਦਾ ਹੈ ਤੇ ਸਕਿਪਿੰਗ ਵੀ ਕਰਦਾ ਹੈਸਕਿਪਿੰਗ ਦਾ ਤੇ ਅਸੀਂ ਫੋਨ ਕਰਦੇ ਹਾਂ ਪਰ ਤੁਸੀਂ ਕਦੇ ਵੀ ਨੋਟ ਨਹੀਂ ਭੇਜਿਆਦੁਖ ਦੀ ਗੱਲ ਇਹ ਵੀ ਹੈ ਕਿ ਇਹ ਆਪ ਤੇ ਕੁਝ ਨਹੀਂ ਕਰਦਾ ਸਗੋਂ ਕਲਾਸ ਵਿਚ ਦੂਜਿਆਂ ਨੂੰ ਵੀ ਡਿਸਟਰਬ ਕਰਦਾ ਹੈਬਾਕੀ ਗੱਲਾਂ ਨੂੰ ਛੱਡ ਕੇ ਮਨੂ ਨੇ ਮੇਰੇ ਕੋਲੋਂ ਸਕੂਲੋਂ ਸਕਿਪਿੰਗ ਬਾਰੇ ਆਏ ਫੋਨਾਂ ਬਾਏ ਪੁੱਛਿਆ ਤੇ ਮੈਂ ਕੋਰਾ ਝੂਠ ਬੋਲਦਿਆਂ ਕਿਹਾ,"ਮੈਂ ਤੇ ਕਦੇ ਸਕੂਲ ਦਾ ਫੋਨ ਅਟੈਂਡ ਹੀ ਨਹੀਂ ਕੀਤਾਜਦੋਂ ਕਿ ਅਸਲੀਅਤ ਇਹ ਸੀ ਕਿ ਮੈਂ ਫੋਨ ਸੁਣਦਾ ਸੀ ਤੇ ਸੁਣਨ ਪਿਛੋਂ ਡਿਲੀਟ ਕਰ ਦਿੰਦਾ ਸੀਬਾਦ ਵਿਚ ਮੈਂ ਨਵੀ ਨੂੰ ਖਸਿਆਨੇ ਜਿਹੇ ਅੰਦਾਜ਼ ਵਿਚ ਪੁੱਛਦਾ
ਉਸਦਾ ਜੁਆਬ ਵੀ ਹਮੇਸ਼ਾਂ ਤਰਕ ਵਾਲਾ ਹੁੰਦਾਕਦੇ ਕਹਿੰਦਾ ਅੱਜ ਮੇਰਾ ਮੂਡ ਨਹੀਂ ਸੀਕਦੇ ਕਹਿੰਦਾ ਅੱਜ ਮੈਂ ਆਪਣੀ ਗਰਲ-ਫਰੈਂਡ ਨਾਲ ਉਹਦੇ ਡੈਨਟਿਸਟ ਕੋਲ ਚਲੇ ਗਿਆ ਸੀ ਤੇ ਕਦੇ ਕਹਿੰਦਾ ਅੱਜ ਸਪਲਾਈ ਟੀਚਰ ਸੀ ਇਸ ਲਈ ਨਹੀਂ ਗਿਆਮੈਂ ਉਸਦੇ ਤਰਕ ਨਾਲ ਸੰਤੁਸ਼ਟੀ ਜ਼ਾਹਰ ਕਰਦਾਅੰਦਰੋ-ਅੰਦਰੀ ਝੂਰਦਾ ਤੇ ਮਿਰਚ ਨੂੰ ਯਾਦ ਕਰਕੇ ਦੁੱਹਥੜੀ ਪਿੱਟਣ ਨੂੰ ਦਿਲ ਕਰਦਾ
ਬੋਤਲ ਬਾਰੇ ਮੈਂ ਸੋਚੀਂ ਪੈ ਗਿਆ ਕਿ ਇਸ ਬਾਰੇ ਕੀ ਕਹਾਂ? ਕੋਈ ਸੌਲਿਡ ਜਿਹੀ ਗੱਲ ਸੁਝ ਹੀ ਨਹੀਂ ਰਹੀ ਸੀਫਿਰ ਅਚਾਨਕ ਹੀ ਮੈਂ ਕਿਹਾ, "ਇਹ ਕਿਥੋਂ ਲੱਭੀ ਹੈ ਤੈਨੂੰ? ਮੈਂ ਤਾਂ ਇਹ ਸਮਝਦਾ ਸੀ ਕਿ ਪਤਾ ਨਹੀਂ ਇਹ ਕਿੱਥੇ ਅਲੋਪ ਹੋ ਗਈਇਹ ਤੇ ਦੋ ਸਾਲ ਬਾਦ ਲੱਭੇ ਸਵੈਟਰ ਵਾਲੀ ਗੱਲ ਹੋ ਗਈ।"
"
ਪਰ ਇਹ ਨਵੀ ਦੇ ਕਮਰੇ ਵਿਚ ਕੀ ਕਰਦੀ ਹੈ?"ਮਨੂ ਨੇ ਗੱਲ ਨੂੰ ਆਈ ਗਈ ਕਰਨ ਤੋਂ ਇਨਕਾਰ ਕਰ ਦਿੱਤਾਮੇਰੇ ਦਿਮਾ ਦੇ ਘੋੜੇ ਸਰਪਟ ਦੌੜ ਰਹੇ ਸਨਮੈਨੂੰ ਨਵੀ ਤੇ ਖਿਝ ਆਈਉਸਨੂੰ ਕਈ ਵਾਰ ਕਿਹਾ ਸੀ ਕਿ ਆਪਣੀ ਚੀਜ਼ ਸਾਂਭ ਕੇ ਰੱਖਿਆ ਕਰੀਂ ਪਰ ਹੁਣ ਕੀ ਕਰਾਂ?
"
ਉਹ ਯਾਦ ਆਇਆ ਪਿਛਲੇ ਐਤਵਾਰ ਸੁਰਜੀਤ ਆਇਆ ਸੀ ਤੇ ਅਸੀਂ ਨਵੀ ਦੇ ਕਮਰੇ ਵਿਚ ਬੈਠੇ ਸੀਸ਼ਾਇਦ ਉਦੋਂ ਹੀ ਭੁੱਲ ਗਈ ਹੋਣੀ ਹੈਹੈ ਤੇ ਮਾੜੀ ਗੱਲ, ਨਿਆਣੇ ਦੇ ਰੂਮ ਵਿਚ ਬੋਤਲ ਜਾਣੀ ਪਰ ਜੋ ਹੋ ਗਿਆ ਸੋ ਹੋ ਗਿਆ।" ਮਨੂ ਨੇ ਅਣਮੰਨੇ ਜਿਹੇ ਮੰਨ ਨਾਲ ਗੱਲ ਤਾਂ ਮੰਨ ਲਈ ਪਰ ਉਸਦਾ ਤੌਖਲਾ ਬਰਕਰਾਰ ਸੀ
"
ਚੱਲ ਚੁੱਕੋ ਇਹ ਤੇ ਰੱਖੋ ਜਾਕੇ ਗੈਰਾਜ ਵਿਚ। ਖ਼ਬਰਦਾਰ ਜੇ ਅੱਗੇ ਵਾਸਤੇ ਕਿਸੇ ਨਿਆਣੇ ਦੇ ਰੂਮ ਵਿਚ ਬਹਿ ਕੇ ਪੀਤੀ।" ਮੈਂ ਸ਼ੁਕਰ ਸ਼ੁਕਰ ਕਰਦੇ ਨੇ ਖਹਿੜਾ ਛੁਡਾਇਆਅਜੇ ਮੈਂ ਪੌੜੀਆਂ ਹੀ ਉਤਰ ਰਿਹਾ ਸੀ ਕਿ ਬਾਹਰੋਂ ਨਵੀ ਆ ਗਿਆਉਸਨੇ ਮੇਰੇ ਹੱਥ ਵਿਚ ਬੋਤਲ ਫੜੀ ਵੇਖ ਲਈ ਤੇ ਮੇਰੇ ਚਿਹਰੇ ਤੇ ਛਾਈ ਉਦਾਸੀ ਵੀਉਹ ਪਤਾ ਨਹੀਂ ਕਿਉਂ ਮੁਸਕਰਾ ਪਿਆਅਸੀਂ ਕੁਝ ਘੁਰ ਘੁਰ ਕਰਨ ਹੀ ਲੱਗੇ ਸਾਂ ਕਿ ਉਪਰੋਂ ਮਨੂ ਆਉਂਦੀ ਦਿਸੀਮੈਂ ਮੁੰਨੀ ਭੇਡ ਵਾਂਗ ਹੋਰ ਵੀ ਸੁੰੜ ਗਿਆ ਤੇ ਗੈਰਾਜ਼ ਵੱਲ ਤੁਰ ਪਿਆਨਵੀ ਉਪਰ ਚਲਾ ਗਿਆ, ਮਨੂ ਥੱਲੇ ਆ ਗਈਉਹਨਾਂ ਰਾਹ ਵਿਚ ਕੋਈ ਗੱਲ ਕੀਤੀ ਪਰ ਮੇਰਾ ਤੇ ਹੌਂਸਲਾ ਹੀ ਨਹੀਂ ਸੀ ਉਹਨਾਂ ਵੱਲ ਵੇਖਣ ਦਾ
ਅਜੀਬ ਗੱਲ ਸੀ, ਮੈਂ ਮਨੂ ਨੂੰ ਝੂਠ ਬੋਲਿਆਇਹ ਵੀ ਲਤ ਗੱਲ, ਪੰਦਰਾਂ ਦੇ ਛੋਹਰੇ ਨੂੰ ਲਿਕਰ ਲਿਆ ਕੇ ਦਿੱਤੀ ਇਹ ਵੀ ਲਤ ਗੱਲਕਿਉਂ ਲਿਆ ਕੇ ਦਿੱਤੀ ਉਹ ਵੀ ਲਤ ਗੱਲਮੈਨੂੰ ਸਮਝ ਨਹੀਂ ਪੈ ਰਹੀ ਸੀ ਕਿ ਇਤਨੀਆ ਲਤ ਕਰਨ ਨਾਲ ਮੈਨੂੰ ਫਾਇਦਾ ਕੀ ਹੋਇਆਜੇ ਕੋਈ ਫਾਇਦਾ ਹੁੰਦਾ ਵੀ ਹੋਵੇ ਤਾਂ ਵੀ ਲਤ ਤਾਂ ਲਤ ਹੀ ਹੈ ਫਿਰ ਠੀਕ ਕੀ ਹੈ? ਮੈਂ ਠੀਕ ਨੂੰ ਕਦੋਂ ਸਮਝਾਂਗਾ?ਬਸ ਜਦੋਂ ਵੀ ਕੋਈ ਮੌਕਾ ਆਇਆ ਕਿਸੇ ਸੋਚ ਵਿਚਾਰ ਦਾਤਿੰਨ ਘੜੀਆਂ ਪਹਿਲਾਂ ਦੀਆਂ ਤੇ ਤਿੰਨ ਘੜੀਆਂ ਬਾਦ ਦੀਆਂ ਹੀ ਸੋਚਦਾ ਹਾਂਇਹ ਮੇਰਾ ਇੱਕਲੇ ਦਾ ਤੇ ਹਾਲ ਨਹੀਂ ਆਵਾ ਹੀ ਊਤਿਆ ਪਿਆਖ਼ਬਾਰਾਂ ਵਿਚ ਬਰੇਕਿੰਗ ਨਿਊਜ਼ ਆਉਂਦੀ ਹੈ ਕਿ ਹੁਣ ਗੁਰਦੁਆਰੇ ਦੀ ਗੋਲਕ ਐਤਵਾਰ ਦੀ ਬਜਾਇ ਵੀਰਵਾਰ ਨੂੰ ਗਿਣੀ ਜਾਇਆ ਕਰੇਗੀ
ਤਿੰਨਾਂ ਦੇ ਆਪੋ ਆਪਣੇ ਰਸਤਿਆਂ ਨੇ ਮੈਨੂੰ ਕੁਝ ਸੋਚਣ ਲਈ ਮਬੂਰ ਕਰ ਦਿੱਤਾ ਤੇ ਮੈਂ ਫੈਸਲਾ ਕਰ ਲਿਆ ਕਿ ਪਹਿਲਾਂ ਨਵੀ ਨਾਲ ਗੱਲ ਕਰਨੀ ਹੈ ਤੇ ਜੇ ਕਿਸੇ ਕੰਢੇ ਬੰਨੇ ਨਾ ਲੱਗਿਆ ਤਾਂ ਮੈਂ ਮਨੂ ਨੂੰ ਵਿਸ਼ਵਾ ਵਿਚ ਲੈ ਕੇ ਸਾਰੀ ਗੱਲ ਕਰ ਦੇਣੀ ਹੈਭਾਵੇਂ ਕੁਝ ਵੀ ਹੋ ਜਾਵੇਕੁਝ ਵੀ ਸੋਚਕੇ ਮੈਨੂੰ ਝੁਣਝੁਣੀ ਜਿਹੀ ਆਈ
"
ਡੈਡ ਤੂੰ ਬੋਤਲ ਬਾਰੇ ਮੌਮ ਨੂੰ ਕੀ ਕਿਹਾ ਸੀ, ਮੇਰੇ ਵੱਲ ਬੜਾ ਕੌੜਾ ਕੌੜਾ ਝਾਕਦੀ ਸੀ।" ਨਵੀ ਨੇ ਕਾਰ ਵਿਚ ਬੈਠਿਆਂ ਅੱਜ ਮਿਊਜ਼ਿਕ ਲਾਉਣ ਦੀ ਬਜਾਇ ਮੇਰੇ ਨਾਲ ਸਲਾਹ-ਮਸ਼ਵਰਾ ਕਰਨ ਦੇ ਰੌਂਅ ਵਿਚ ਪੁੱਛਿਆ
"
ਮੈਂ ਕੀ ਕਹਿਣਾ ਸੀਤੂੰ ਮੈਨੂੰ ਕੁਝ ਕਹਿਣ ਲਈ ਛੱਡਿਆ ਹੀ ਨਹੀਂਸਾਰਾ ਇਲਜ਼ਾਮ ਮੈਂ ਆਪਣੇ ਸਿਰ ਧਰ ਲਿਆ ਹੈ।"
"
ਚਲੋ ਇਹ ਵੀ ਠੀਕ ਹੀ ਹੈਹੁਣ ਮੈਂ ਤੇਰੇ ਕੋਲੋਂ ਇੱਕ ਫੇਵਰ ਹੋਰ ਮੰਗਦਾ ਹਾਂ।"
"
ਦਸੋ ਬੇਟਾ ਜੀ।" ਮੈਂ ਵਿਅੰਗ ਨਾਲ ਕਿਹਾ




"ਗੱਲ ਇਸ ਤਰ੍ਹਾਂ ਹੈ ਡੈਡ ਕਿ ਮੇਰਾ ਰਿਪੋਰਟ ਕਾਰਡ ਆਉਣ ਵਾਲਾ ਹੈਐਤਕੀਂ ਯੂ ਨੋ ਮੈਂ ਪੜ੍ਹਾਈ ਵਿਚ ਬਹੁਤਾ ਧਿਆਨ ਨਹੀਂ ਦੇ ਸਕਿਆਤੂੰ ਵੀ ਡੈਡ ਹੱਦ ਕਰ ਦਿੱਤੀਜਦੋਂ ਵੀ ਮੈਂ ਲਿਕਰ ਮੰਗੀ ਤੂੰ ਫੌਰਨ ਲਿਆ ਦਿੱਤੀ ਕਦੇ ਵੀ ਮੈਨੂੰ ਸਮਝਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀਦੈਟਸ ਟੂ ਬੈਡਮੈਂ ਹੁਣ ਹਰ ਵੇਲੇ ਤੇਰੇ ਬਾਰੇ ਹੀ ਸੋਚਦਾ ਰਹਿੰਦਾ ਹਾਂ ਤੇਰੇ ਤੇ ਬਹੁਤ ਪਿਟੀ ਆਉਂਦਾ ਹੈਪਤਾ ਨਹੀਂ ਕਿਸ ਤਰ੍ਹਾਂ ਦਾ ਡੈਡ ਹੈਂ ਤੂੰਇਸੇ ਲਈ ਮੇਰੇ ਨੰਬਰ ਘੱਟ ਹਨਮੈਥ ਵਿਚੋਂ ਤਾਂ ਸਿਰਫ਼ ਸੱਤ ਪਰਸੈਂਟ ਹਨਸਾਇੰਸ ਵਿਚ ਸੱਤਾਂ ਨਾਲੋਂ ਕੁਝ ਜ਼ਿਆਦਾ ਹਨ, ਤੇ ਟੈੱਕ ਵਿਚ ਚਾਲੀ ਪਰਸੈਂਟਹਾਂ ਡਰਾਮੇ ਵਿਚੋਂ ਮੈਂ ਪਾਸ ਹਾਂ
"
ਕੌਨਗਰੈਟਸ"
"
ਕਾਹਦੀ ਡੈਡ?"
"
ਇਹੋ ਡਰਾਮੇ ਵਿਚੋਂ ਪਾਸ ਹੋਣ ਦੀਇਹਦੇ ਵਿਚੋਂ ਤੇ ਤੇਰੇ ਸੌ ਪਰਸੈਂਟ ਆਉਣੇ ਚਾਹੀਦੇ ਸਨ।" ਮੈਂ ਅਗਨ ਬਾਣ ਛੱਡ ਦੇ ਕਿਹਾ
"
ਜੇ ਮੌਮ ਨੇ ਮੇਰੀ ਰਿਪੋਰਟ ਪੜ੍ਹ ਲਈ ਤਾਂ ਉਸਦਾ ਮੂਡ ਖ਼ਰਾਬ ਹੋ ਜਾਵੇਗਾਮੌਮ ਦੇ ਮੂਡ ਦੀ ਜ਼ਿੰਮੇਵਾਰੀ ਵੀ ਤੇ ਤੇਰੀ ਹੀ ਹੈ ਕਿ ਸਾਰਾ ਕੁਝ ਆਂਟੀ ਲਈ ਹੀ ਛੱਡ ਦਿੱਤਾ ਹੈ? ਰਿਪੋਰਟ ਮੇਲ ਵਿਚ ਆਉਂਣੀ ਹੈਧਿਆਨ ਰੱਖੀਂ, ਕਿਤੇ ਮੌਮ ਦੇ ਹੱਥ ਨਾ ਲੱਗ ਜਾਏ ਚੁੱਪ ਕਰਕੇ ਰਸੀਵ ਕਰੀਂ ਤੇ ਸਾਈਨ ਕਰਕੇ ਯੱ ਮੁਕਾਈਂ।"
"
ਪਰ ਜੇ ਬਾਦ ਵਿਚ ਮੌਮ ਨੂੰ ਪਤਾ ਲੱਗ ਗਿਆਉਹਨਾਂ ਪੁੱਛਣਾ ਹੀ ਹੈ ਕਿ ਐਤਕੀਂ ਰਿਪੋਰਟ ਨਹੀਂ ਆਈ?"
"
ਡੈਡ ਤੂੰ ਮੇਰੇ ਮਾਮਲੇ ਵਿਚ ਤੇ ਇਤਨਾ ਡਰਦਾ ਹੈਂ ਤੇ ਜਦੋਂ ਆਪਣੀ ਗਰਲ-ਫਰੈਂਡ ਨੂੰ ਪਿਛਲੀ ਸੀਟ ਤੇ ਬਿਠਾਈ ਫਿਰਦਾ ਸੀ ਤੇ ਆਪ ਉਹਦੇ ਗੋਡੇ ਨਾਲ ਗੋਡਾ ਜੋੜ ਕੇ ਬੈਠਾ ਸੀਹਾਂ ਤੇ ਸੱਚ ਮੈਂ ਦੇਖਿਆ ਸੀ ਤੂੰ ਆਪਣੇ ਹੱਥੀਂ ਉਹਦੇ ਮੂੰਹ ਵਿਚ ਡੌਨਟ ਪਾਉਂਦਾ ਸੀਮੌਮ ਦੇ ਮੂੰਹ ਵਿਚ ਤੇ ਤੂੰ ਕਦੇ ਪਾਣੀ ਦਾ ਚਮਚਾ ਨਹੀਂ ਪਾਇਆਉਹਦੋਂ ਤੈਨੂੰ ਡਰ ਨਹੀਂ ਲਗਦਾ ਸੀ?"
"
ਦੇਖ ਨਵੀ ਮੈਂ ਤੇਰੇ ਆਖੇ ਲੱਗੀ ਜਾਂਦਾ ਹਾਂਤੂੰ ਜਿਸ ਤਰ੍ਹਾਂ ਕਹਿੰਦਾ ਹੈਂ, ਕਰੀ ਜਾਂਦਾ ਹਾਂ ਪਰ ਤੂੰ ਮੇਰੇ ਜਖ਼ਮਾਂ ਤੇ ਲੂਣ ਨਾ ਭੂਕਿਆ ਕਰਮੈਂ ਕਿਤਨੀ ਵਾਰ ਕਹਿ ਚੁੱਕਾ ਹਾਂ ਕਿ ਉਹ ਮੇਰੀ ਗਰਲ-ਫਰੈਂਡ ਨਹੀਂ ਹੈ ਸਿਰਫ਼ ਫਰੈਂਡ ਹੈਘਟੋ ਘੱਟ ਤੂੰ ਤੇ ਇਸ ਫ਼ਰਕ ਨੂੰ ਸਮਝ, ਮੌਮ ਤੇ ਨਹੀਂ ਸਮਝ ਸਕਦੀ।"
ਨਵੀ ਹੱਸ ਪਿਆ ਤੇ ਹਸਦਾ ਹਸਦਾ ਬੋਲਿਆ, "ਡੈਡ ਜੇ ਉਹ ਤੇਰੀ ਗਰਲ ਫਰੈਂਡ ਨਹੀ, ਫਿਰ ਡਰ ਕਾਸਦਾਚੋਰੀ ਕਿਉਂ ਕਰਦੇ ਹੋਉਹ ਘਰ ਆ ਸਕਦੀ ਹੈਤੈਨੂੰ ਮੌਮ ਦੇ ਸਾਹਮਣੇ ਫੋਨ ਕਰ ਸਕਦੀ ਹੈ।"
"
ਇਹੋ ਤਾਂ ਤੂੰ ਸਮਝਦਾ ਨਹੀਂ ਕਿ ਸਾਡੇ ਕਲਚਰ ਵਿਚ ਇਸ ਤਰ੍ਹਾਂ ਨਹੀਂ ਹੁੰਦਾਸਾਨੂੰ ਠੀਕ ਹੁੰਦਿਆਂ ਵੀ ਕਈ ਵਾਰ ਓਹਲੇ ਰਖਣੇ ਪੈਂਦੇ ਹਨਇਹ ਚੋਰੀ ਜਾਂ ਚੀਟਿੰਗ ਨਹੀਂ ਸਗੋਂ ਮਜ਼ਬੂਰੀ ਹੈਘਰ ਚਲਾਉਣ ਲਈ ਇਸ ਤਰ੍ਹਾਂ ਦੇ ਓਹਲੇ ਰੱਖਣੇ ਹੀ ਪੈਂਦੇ ਹਨਤੂੰ ਅਜੇ ਛੋਟਾ ਹੈਂ ਵੱਡਾ ਹੋ ਕੇ ਆਪੇ ਸਮਝ ਜਾਵੇਂਗਾਮੈਂ ਬਥੇਰਾ ਤੈਨੂੰ ਸਮਝਾਉਂਦਾ ਰਹਿੰਦਾ ਹਾਂਮੌਮ ਵੀ ਆਪਣਾ ਪੂਰਾ ਜ਼ੋਰ ਲਗਾ ਰਹੀ ਹੈ ਪਰ ਤੂੰ ਸਮਝਦਾ ਹੀ ਨਹੀਂਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਹੈਂ?"
"
ਪਰ ਕਿਉਂ ਸਮਝਾਂ ਤੇ ਕੀ ਸਮਝਾਂ, ਮੌਮ ਵੀ ਕਈ ਵਾਰ ਮਨੀ ਵੱਖ ਰੱ ਕੇ ਜੋੜਦੀ ਰਹਿੰਦੀ ਹੈ ਮੈਂ ਪੁੱਛਿਆ ਤੇ ਬੋਲੀ ਵੇਲੇ ਕਵੇਲੇ ਕੰਮ ਆਉਂਣਗੇਉਹ ਕਿਹੋ ਜਿਹੇ ਕਵੇਲੇ ਲਈ ਮਨੀ ਜੋੜਦੀ ਹੈ ਇਹ ਮੇਰੀ ਸਮਝ ਤੋਂ ਬਾਹਰ ਹੈਤੁਸੀਂ ਅੰਦਰੋਂ ਹੋਰ ਤੇ ਬਾਹਰੋਂ ਹੋਰ ਕਿਉਂ ਹੋ? ਕਿਤਨੀਆਂ ਕਹਾਣੀਆਂ ਸੁਣਾਉਂਦੇ ਹੋ ਤੁਸੀਂ ਮੈਨੂੰ ਦੇਸ਼-ਭਗਤਾਂ ਦੀਆਂ, ਗੁਰੂਆਂ ਦੀਆਂਲੜਾਈਆਂ ਦੀਆਂ ਜਿੰਨ੍ਹਾਂ ਦੀ ਮੈਨੂੰ ਲੋੜ ਹੀ ਨਹੀਂ ਤੇ ਉਸ ਦਿਨ ਬਿਨ੍ਹਾਂ ਕੁਝ ਸੋਚਿਆਂ ਸਮਝਿਆਂ ਮੇਰੇ ਪੋਸਟਰ ਪਾੜ ਦਿੱਤੇ ਤੈਨੂੰ ਪਤਾ ਤੱਕ ਨਹੀਂ ਕਿ ਉਹ ਕੌਣ ਲੋਕ ਸਨਤੂੰ ਮੈਨੂੰ ਆਪਣਾ-ਆਪਾ ਬਣਾਉਣਾ ਚਾਹੁੰਦਾ ਹੈਂਆਈ ਡੌਂਟ ਵਾਂਟ ਇੱਟਜਸਟ ਲੀਵ ਮੀ ਅਲੋਨ।" ਮੈਂ ਲੰਬੇ ਸਮੇਂ ਤੋਂ ਬਾਦ ਨਵੀ ਨੂੰ ਜਜ਼ਬਾਤੀ ਹੋਇਆ ਵੇਖਿਆ ਸੀਮੈਂ ਸੋਚ ਰਿਹਾ ਸੀ, ਅੱਜ ਲੋਹਾ ਗਰਮ ਹੈ, ਹਥੌੜਾ ਮਾਰ ਦੇਣਾ ਚਾਹੀਦਾ ਹੈ
"
ਨਵੀ ਮੇਰੀ ਕਹਾਣੀ ਸੁਣਨੀ ਚਾਹੇਂਗਾ?"
"
ਯੈਸ ਡੈਡ" ਤੇ ਮੈਂ ਉਸਨੂੰ ਆਪਣੀ ਸਾਰੀ ਕਹਾਣੀ ਸੁਣਾ ਦਿੱਤੀਇਹ ਵੀ ਕਿ ਮੇਰੀ ਇੱਕ ਗਰਲ-ਫਰੈਂਡ ਸੀਇਹ ਵੀ ਕਿ ਮੈਂ ਆਪਣੇ-ਆਪ ਨੂੰ ਫੇਲ੍ਹ ਹੋਇਆ ਸਮਝਦਾ ਹਾਂ ਤੇ ਆਪਣੀ ਕਾਮਯਾਬੀ ਤੇਰੇ ਵਿਚੋਂ ਵੇਖਣ ਦੀ ਲਲਕ ਨਾਲ ਝੁਲਸਿਆ ਪਿਆ ਹਾਂਜੇ ਮੈਂ ਖਿਡਾਰੀ ਨਹੀਂ ਬਣ ਸਕਿਆ ਤਾਂ ਮੈਂ ਦੁਨੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਕੋਲ ਸਾਰੇ ਗੁਣ ਸਨ ਤੇ ਮੈਂ ਸਿਰਫ਼ ਗੋਲ ਹੀ ਨਹੀਂ ਕਰ ਸਕਿਆਇੱਕ ਚੰਗਾ ਕੋਚ ਬਣਕੇ ਆਪਣੇ ਬੇਟਿਆਂ ਤੋਂ ਗੋਲ ਕਰਵਾ ਕੇ ਮੈਂ ਆਪਣੇ ਮੱਥੇ ਤੇ ਅਣਲਿਖਿਆ ਕੁਝ ਮਿਟਾਉਣਾ ਚਾਹੁੰਦਾ ਹਾਂਉਸ ਦਿਨ ਵੀ ਮੈਂ ਆਪਣੀ ਫਰੈਂਡ ਨਾਲ ਇਹੋ ਕੁਝ ਹੀ ਡਿਸਕਸ ਕਰ ਰਿਹਾ ਸੀਮੇਰੀ ਝੁਲਸੀ ਤੜਫ਼ ਨੂੰ ਤੇਰੀ ਮੌਮ ਨਹੀਂ ਸਮਝ ਸਕਦੀਉਹ ਇਸਨੂੰ ਪੋਜੈਸਿਵਨੈੱਸ ਨਾਲ ਜੋੜਕੇ ਮੈਨੂੰ ਬਿਮਾਰ ਦਸਦੀ ਹੈਪਰ ਮੇਰੀ ਮਾੜੀ ਕਿਸਮਤ ਮੇਰਾ ਪਿੱਛਾ ਨਹੀਂ ਛੱਡ ਰਹੀ ਤੇ ਤੂੰ ਸਾਨੂੰ ਦੇਖ ਕੇ ਕੁਝ ਹੋਰ ਹੀ ਸਮਝ ਬੈਠਾ।"

******
ਚਲਦਾ

No comments: