Thursday, September 1, 2011

ਕੁਲਜੀਤ ਮਾਨ - ਡਰਨੇ ਦੀ ਮੌਤ - ਕਹਾਣੀ – ਭਾਗ ਸੱਤਵਾਂ

ਡਰਨੇ ਦੀ ਮੌਤ
ਕਹਾਣੀ

ਭਾਗ ਸੱਤਵਾਂ



"ਡੈਡ ਤੂੰ ਅਜੇ ਵੀ ਸੱਚ ਦਸਦਾ ਆਪਣੇ ਬਾਰੇ ਹੀ ਗੱਲ ਕਰ ਰਿਹਾ ਹੈਮੈਂ ਕਈ ਕੁਝ ਸਮਝਦਾ ਹਾਂ ਤੁਸੀਂ ਮੈਨੂੰ ਨਿਆਣਾ ਨਾ ਸਮਝੋ ਪਰ ਤੁਹਾਡੀ ਝੂਠੀ ਜ਼ਿੰਦਗੀ ਮੇਰੀ ਸਮਝ ਤੋਂ ਬਾਹਰ ਹੈਤੇਰੀ ਕੋਈ ਫਰੈਂਡ ਹੈ, ਆਈ ਡੋਂਟ ਰਿਅਲੀ ਕੇਅਰ, ਮੇਰੇ ਤੇ ਅਸਰ ਤੁਹਾਡੇ ਅਮਲਾਂ ਤੋਂ ਹੈ ਆਈ ਮੀਨ ਯੂ ਲਿਵ ਫਾਰ ਨਥਿੰਗਆਪਣੀ ਹੀ ਸੁਣਾਉਂਦੇ ਹੋ ਦੂਜੇ ਦੀ ਸੁਣਦੇ ਹੀ ਨਹੀਂਬੱਚਿਆਂ ਦੀ ਤਾਂ ਪਰਵਾਹ ਹੀ ਨਹੀਂ ਕਰਦੇਸ਼ਾਇਦ ਇਹ ਤੁਹਾਡੇ ਜੀਨਜ਼ ਵਿਚ ਹੈਇਸ ਧਰਤੀ ਤੇ ਅਸੀਂ ਜੰਮੇ ਹਾਂ, ਅਸੀਂ ਤੁਹਾਡੇ ਨਾਲੋਂ ਇਸਨੂੰ ਜ਼ਿਆਦਾ ਚੰਗੀ ਤਰ੍ਹਾਂ ਜਾਣਦੇ ਹਾਂ, ਸਮਝਦੇ ਹਾਂਹੁਣ ਤੁਸੀਂ ਫਿਰ ਸੋਚਦੇ ਹੋਵੋਗੇ ਕਿ ਮੈਂ ਨਿਆਣਾ ਹਾਂਪੰਦਰਾਂ ਸਾਲ ਦੀ ਉਮਰ ਵਿਚ ਇਤਨੀਆਂ ਵਡੀਆਂ ਗੱਲਾਂ ਕਿਵੇਂ ਕਹਿ ਸਕਦਾ ਹਾਂਪਰ ਜੋ ਡਰਾਮੇ ਤੁਸੀਂ ਕਰਦੇ ਹੋ ਉਹ ਇਤਨੇ ਹਾਸੋ-ਹੀਣੇ ਹੁੰਦੇ ਹਨ ਕਿ ਮੈਨੂੰ ਤੁਹਾਡੇ ਤੇ ਤਰਸ ਆਉਂਦਾ ਹੈਦੱਸ ਸਾਲ ਦਾ ਨਿਆਣਾਂ ਵੀ ਸਮਝ ਸਕਦਾ ਹੈਪੰਮੀ ਕਹਿੰਦਾ ਨਹੀਂ ਪਰ ਉਹ ਵੀ ਲਾਇਕ ਨਹੀਂ ਕਰਦਾਤੁਹਾਨੂੰ ਕੀ ਪਤਾ ਨਿਊਜ਼ ਵਿਚ ਪੜ੍ਹ ਕੇ ਕੋਈ ਵੀ ਹਾਸੋ-ਹੀਣੀ ਗੱਲ ਦਾ ਉੱਤਰ ਅਸੀਂ ਸਕੂਲ ਵਿਚ ਕਿਡਜ਼ ਨੂੰ ਕੀ ਦਿੰਦੇ ਹਾਂਡੂ ਵਟ ਐਵਰ ਯੂ ਬਲੀਵ, ਮੈਂ ਕੋਈ ਤੁਹਾਡੇ ਵਰਗਾ ਜ਼ਾਲਮ ਨਹੀਂ ਕਿ ਆਪਣੀਆਂ ਸੋਚਾਂ ਤੁਹਾਡੇ ਤੇ ਥੋਪਾਂ।"ਨਵੀ ਦੇ ਚੁੱਪ ਕਰਨ ਤੇ ਮੈ ਉਸ ਵਲ ਵੇਖਿਆਇਹ ਤੇ ਮੇਰਾ ਬੇਟਾ ਨਹੀਂ ਕੋਈ ਹੋਰ ਹੀ ਬੈਠਾ ਹੈਮੇਰਾ ਬੇਟਾ ਇਤਨੀਆਂ ਸਿਆਣੀਆਂ ਗੱਲਾਂ ਕਿਵੇਂ ਕਰ ਸਕਦਾ ਹੈ?
"
ਤੇ ਇਹ ਜੋ ਮੇਰੀ ਕੱਖਣਾਂ ਪੁੱਟੀ ਜਾਨੈ?"
"
ਇਹ ਜੇ ਮੈਂ ਪਿਛਲੇ ਦਿਨਾਂ ਵਿਚ ਤੁਹਾਡਾ ਖ਼ਰਚ ਕਰਵਾਇਆ ਹੈ, ਤੁਹਾਨੂੰ ਤੰਗ ਕੀਤਾ ਹੈ, ਸਿਰਫ਼ ਇਸ ਲਈ ਕਿ ਤੁਸੀਂ ਮੈਨੂੰ ਸੁਣਨਾ ਸ਼ੁਰੂ ਕਰੋਮੇਰੇ ਅੰਦਰ ਨੂੰ ਜਾਣੋਸਾਡਾ ਵੀ ਕੋਈ ਆਪਣਾ ਹੀਰੋ ਹੋ ਸਕਦਾ ਹੈ ਉਸਨੂੰ ਪਾੜ੍ਹਨ ਤੋਂ ਪਹਿਲਾਂ ਉਹਦੇ ਬਾਰੇ ਜਾਣੋਘਟੋ ਘਟ ਮੈਨੂੰ ਹੀ ਪੁੱਛ ਲਵੋਪਰ ਤੁਸੀਂ ਤਾਂ ਫੈਸਲੇ ਕਰਨੇ ਜਾਣਦੇ ਹੋ ਭਾਵੇਂ ਤੁਹਾਡੇ ਕੋਲ ਕੋਈ ਲੌਜ਼ਿਕ ਹੋਵੇ ਜਾਂ ਨਾ ਹੋਵੇਇਹ ਜੋ ਰੈਪਰ ਦਾ ਮਿਊਜ਼ਿਕ ਸੁਣਦਾ ਹਾਂ, ਇਹਦੇ ਬਾਰੇ ਹੀ ਸੁਣੋਸੋਚੋ ਕਿ ਜੇ ਤੁਹਾਡਾ ਬੱਚਾ ਇਹ ਸੁਣ ਰਿਹਾ ਹੈ ਤਾਂ ਕਿਉਂ ਸੁਣ ਰਿਹਾ ਹੈ? ਇਹ ਦੇਖਣ ਨੂੰ ਤੁਹਾਨੂੰ ਬੁਰਾ ਲਗਦਾ ਹੈ ਕਿਉਂਕਿ ਤੁਸੀਂ ਵੇਖਣ-ਸੁਣਨ ਦੀ ਇੱਕ ਆਪਣੀ ਹੀ ਦੁਨੀਆਂ ਵਸਾਈ ਹੋਈ ਹੈ।"
"
ਟੂਪੈਕ ਜਿਸਦਾ ਤੁਸੀਂ ਪੋਸਟਰ ਪਾੜ੍ਹਿਆ ਸੀ ਉਹ ਪਤਾ ਕੀ ਕਹਿੰਦਾ ਸੀ?"
"
ਕੀ" ਮੈ ਉਤਸੁਕਤਾ ਵਸ ਪੁੱਛਿਆ ਤੇ ਇਹ ਸੋਚ ਕੇ ਪੁੱਛਿਆ ਕਿ ਮੈਂ ਟੂਪੈਕ ਨੂੰ ਨਹੀਂ ਨਵੀ ਨੂੰ ਸੁਣ ਰਿਹਾ ਹਾਂ
"
ਉਹ ਕਹਿੰਦਾ ਹੈ ਹਰ ਕੋਈ ਲੜ ਰਿਹਾ ਹੈ, ਵੱਖਰੀਆਂ ਵੱਖਰੀਆਂ ਚੀਜ਼ਾਂ ਨਾਲਮੈਂ ਆਪਣੇ ਦਿਲ ਨਾਲ ਲੜ ਰਿਹਾ ਹਾਂਫਿਰ ਉਹ ਕਹਿੰਦਾ ਹੈ ਕਿ ਅਸਲੀਅਤ ਲਤ ਹੈ ਪਰ ਸੁਪਨੇ ਅਸਲੀਅਤ ਲਈ ਹੁੰਦੇ ਹਨਸੁੱਤੇ ਹੋਏ ਇਨਸਾਨ ਦੀ ਜ਼ਿੰਦਗੀ ਵਿਚ ਸਿਰਫ਼ ਸੁਪਨੇ ਆਉਂਦੇ ਹਨ ਮੇਰੀ ਕਿਸੇ ਵੀ ਕਿਸਮ ਦੀ ਐਕਟਿੰਗ ਦਾ ਸਿਰਫ਼ ਇਕੋ ਕਾਰਣ ਹੈ ਕਿਉਂਕਿ ਇਹ ਹੋਰ ਕੁਝ ਨਹੀਂ ਸਿਰਫ਼ ਮੈਨੂੰ ਮੇਰੇ ਵਿਚੋਂ ਕੱਢਦੀ ਹੈ ਅਤੇ ਕਿਸੇ ਹੋਰ ਵਿਚ ਪ੍ਰਵੇਸ਼ ਕਰਦੀ ਹੈ।"
ਮੈਂ ਹੈਰਾਨ ਪ੍ਰੇਸ਼ਾਨ ਹੋ ਗਿਆਇਹ ਜਾਣਕੇ ਨਹੀਂ ਕਿ ਮੇਰੀ ਨਫ਼ਰਤ ਨਾਲ ਪਾਟੇ ਹੋਏ ਪੋਸਟਰ ਦਾ ਟੂਪੈਕ ਕੀ ਕਹਿ ਰਿਹਾ ਹੈ ਸਗੋਂ ਮੇਰੀ ਹੈਰਾਨੀ ਤਾਂ ਇਸ ਗੱਲ ਵਿਚ ਸੀ ਕਿ ਨਵੀ ਟੂਪੈਕ ਦੀ ਇਹ ਸਾਰੀ ਫਿਲਾਸਫੀ ਮੈਨੂੰ ਪੰਜਾਬੀ ਵਿਚ ਦੱਸ ਰਿਹਾ ਸੀਸੁਭਾਵਿਕ ਹੈ ਕਿ ਇਹ ਉਸਨੇ ਕਿਤੇ ਅੰਗਰੇਜ਼ੀ ਵਿਚ ਹੀ ਪੜ੍ਹਿਆ ਸੁਣਿਆ ਹੋਵੇਗਾ ਪੰਦਰਾਂ ਸਾਲ ਦੇ ਗੱਭਰੂ ਨੇ ਸਾਰਾ ਕੁਝ ਜਜ਼ਬ ਵੀ ਕੀਤਾ ਹੋਵੇਗਾ
"
ਨਵੀ" ਮੈਂ ਲਾਡ,ਮਾਣ ਨਾਲ ਆਪਣੇ ਪੁੱਤਰ ਵੱਲ ਵੇਖਿਆ
"
ਯੈੱਸ ਡੈਡ"
"
ਬੇਟਾ ਤੈਨੂੰ ਤੇ ਇਤਨੀ ਪੰਜਾਬੀ ਆਉਂਦੀ ਨਹੀ।"
"
ਆਈ ਨੋ ਡੈਡ, ਪਰ ਜਿਸ ਦਿਨ ਤੂੰ ਮੈਡ ਹੋਕੇ ਪੋਸਟਰ ਪਾੜਿਆ ਸੀ, ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਇਹ ਗੱਲਾਂ ਤੈਨੂੰ ਤੇਰੀ ਭਾਸ਼ਾ ਵਿਚ ਹੀ ਦਸਾਂਗਾ ਪਰ ਦਸਾਂਗਾ ਉਦੋਂ ਜਦ ਤੂੰ ਸੁਣਨ ਲਈ ਤਿਆਰ ਹੋਵੇਂਗਾਇਸੇ ਲਈ ਪਿਛਲੇ ਚਾਰ ਹਫਤਿਆਂ ਤੋਂ ਮੈਂ ਤੈਨੂੰ ਹਾਰਡ ਟਾਈਮ ਦੇ ਰਿਹਾ ਹਾਂਹੋਰ ਸੁਣੋ ਅੱਗੇ ਇੱਕ ਜਗ੍ਹਾ ਉਹ ਕੀ ਕਹਿ ਰਿਹਾ ਹੈ?"
"
ਮੈਂ ਸੁਣ ਰਿਹਾ ਹਾਂ ਬੇਟੇ।"
"
ਉਹ ਕਹਿੰਦਾ ਹੈ ਕਿ ਮੈਂ ਨਹੀਂ ਕਹਿੰਦਾ ਕਿ ਮੈਂ ਦੁਨੀਆਂ ਬਦਲ ਦਿਆਂਗਾ ਪਰ ਮੈਂ ਦਾਹਵਾ ਕਰਦਾ ਹਾਂ ਕਿ ਮੈਂ ਦਿਮਾਗਾਂ ਨੂੰ ਰੌਸ਼ਨ ਕਰ ਦਿਆਂਗਾ ਤੇ ਉਹ ਦਿਮਾ ਦੁਨੀਆਂ ਬਦਲ ਦੇਣਗੇਮੈਂ ਕਸਮ ਖਾਂਦਾ ਹਾਂ ਕਿ ਜੇ ਉਹ ਮੈਨੂੰ ਖ਼ਤਮ ਕਰਨ ਦੀ ਕੋਸ਼ਿਸ਼ ਨਹੀਂ ਕਰਨਗੇ, ਮੈਂ ਕਦੇ ਵੀ ਰੈਪਰ ਬਣਨ ਦੀ ਕੋਸ਼ਿਸ਼ ਨਹੀਂ ਕਰਾਂਗਾ ਬਜਾਇ ਰੈਪਰ ਬਣਨ ਦੇ ਮੈਂ ਪ੍ਰਚਾਰਕ ਬਣਦਾ ਜਾਂ ਕੁਝ ਹੋਰ ਪਰ ਉਹਨਾਂ ਦੀਆਂ ਮੇਰੀ ਹੋਂਦ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਨੇ ਮੈਨੂੰ ਰੈਪਰ ਬਣਾ ਦਿੱਤਾ।"


ਘਰ ਆ ਗਿਆ ਤੇ ਮੈਂ ਕਾਰ ਡਰਾਈਵੇ ' ਪਾਰਕ ਕਰ ਕੇ ਬੰਦ ਕਰ ਦਿੱਤੀਅੱਜ ਸਵੇਰ ਦਾ ਹੀ ਝੜ ਜਿਹਾ ਸੀ, ਵਿਚੇ ਕਦੇ ਕਦੇ ਬੂੰਦਾ-ਬਾਂਦੀ ਹੋਈ ਜਾਂਦੀ ਤੇ ਕਦੇ ਤੇਜ਼ ਹਵਾ ਚਲਣ ਲੱਗ ਪੈਂਦੀ ਸੀਕਾਰ ਲੌਕ ਕਰਦਿਆਂ ਮੈਂ ਸੋਚ ਰਿਹਾ ਸੀ ਕਿ ਫਰੰਟ ਯਾਰਡ ਵਿਚਲੇ ਦਰਖਤ ਦੀਆਂ ਸੁੱਕੀਆਂ ਟਾਹਣੀਆਂ ਲਟਕੀਆਂ ਪਈਆਂ ਹਨਕਦੋਂ ਦਾ ਦਰਖ਼ਤ ਮੰਗ ਕਰ ਰਿਹਾ ਸੀ ਕਿ ਇਹਨਾਂ ਬੇਜਾਨ ਟਾਹਣੀਆਂ ਨੂੰ ਕੱਟਿਆ ਜਾਵੇ ਤੇ ਉਸ ਉੱਤੇ ਲੱਦਿਆ ਬੇਜਾਨ ਬੋਝ ਉਤਾਰਿਆ ਜਾਵੇ ਪਰ ਮੈਂ ਬੇਧਿਆਨੇ ਹੀ ਉਸ ਕੋਲੋਂ ਸਵੇਰੇ ਸ਼ਾਮੀਂ ਲੰਘੀ ਜਾ ਰਿਹਾ ਸੀਅੱਜ ਮੇਰੀ ਬੇਧਿਆਨੀ ਨੂੰ ਦਰਖ਼ਤ ਨੇ ਬਦੋਬਦੀ ਟੁੰਬ ਲਿਆਨਵੀ ਤੇ ਅੰਦਰ ਚਲਾ ਗਿਆ ਤੇ ਮੈਂ ਗੈਰਾ ਵਿਚੋਂ ਵੱਡਾ ਕੈਂਚਾ ਚੁੱਕ ਲਿਆਇਆ ਅੰਦਰੋਂ ਮਨੂ ਨੇ ਮੈਨੂੰ ਟਾਹਣੀਆਂ ਕੱਟਦਿਆਂ ਵੇਖਕੇ ਸਲੀਪਰ ਪਾਏ ਤੇ ਪੇਪਰ ਦਾ ਗਾਰਬੇਜ਼ ਬੈਗ ਲੈਕੇ ਆ ਗਈਅਸੀਂ ਦੋਵਾਂ ਰਲਕੇ ਘੰਟੇ ਕੁ ਵਿਚ ਹੀ ਦਰਖ਼ਤ ਨੂੰ ਹੌਲਾ ਫੁੱਲ ਕਰ ਦਿੱਤਾਦਰਖ਼ਤ ਖ਼ੁਸ਼ ਹੋ ਗਿਆ ਤੇ ਅਸੀਂ ਵੀ ਦਰਖ਼ਤ ਨੂੰ ਖਲੁਸ਼ ਵੇਖਕੇ ਅੰਦਰ ਚਲੇ ਗਏਬੂੰਦਾ-ਬਾਂਦੀ ਫਿਰ ਸ਼ੁਰੂ ਹੋ ਗਈ ਸੀ




"ਜੀ ਤੁਸੀਂ ਕੁਝ ਕਹਿੰਣਾ ਚਾਹੁੰਦੇ ਹੋ।" ਮਨੂ ਨੇ ਕਿਹਾ
"
ਨਹੀਂ ਤਾਂ" ਮਨੂ ਨੂੰ ਹਮੇਸ਼ਾ ਤੌਖਲਾ ਹੀ ਚੜ੍ਹਿਆ ਰਹਿੰਦਾ ਸੀਉਹ ਹਮੇਸ਼ਾਂ ਇੰਤਜ਼ਾਰ ਵਿਚ ਹੀ ਰਹਿੰਦੀਜਿਵੇਂ ਕੁਝ ਹੋ ਰਿਹਾ ਹੈ ਪਰ ਉਸਨੂੰ ਪਤਾ ਨਹੀਂਕਈ ਵਾਰੀ ਉਹ ਐਵੇਂ ਹੀ ਅਜੀਬ ਜਿਹਾ ਸੁਆਲ ਕਰ ਦਿੰਦੀਜੇ ਤੇ ਗੱਲ ਤੁਰ ਪਏ ਤਾਂ ਠੀਕ ਵਰਨਾ ਅਗਲਾ ਸੁਆਲ ਉਸਤੋਂ ਵੀ ਅਜੀਬ ਹੁੰਦਾਮੈਂ ਸੋਚ ਰਿਹਾ ਸੀ ਇਹ ਹੁਣ ਕੀ ਕਹੇਗੀ?
"
ਜੀ ਤਿੰਨ ਵਜ਼ੇ ਕਰਿਸ ਦਾ ਫੋਨ ਆਇਆ ਸੀ।"
"
ਕਿਉਂ ਕੀ ਕਹਿੰਦਾ ਸੀ ਹੁਣ?"
"
ਬੱਸ ਕਹਿੰਦਾ ਸਭ ਠੀਕ-ਠਾਕ ਹੈ, ਕੋਈ ਪਰਾਬਲਮ ਹੀ ਨਹੀਂ।"
"
ਐਵੇਂ ਮੋਟੀਆਂ ਸੈਲਰੀਆਂ ਕੁੱਟੀ ਜਾਂਦੇ ਹਨ, ਹੋਰ ਕੀ।"
"
ਕੋਈ ਵਿਜ਼ਿਟਿੰਗ ਟਾਈਮ ਦਿੱਤਾ?"
"
ਹਾਂ ਕੱਲ ਆਵੇਗਾ ਦੋ ਵਜੇਕਹਿੰਦਾ ਸੀ ਨਵੀ ਹੁਣ ਅੱਗੇ ਨਾਲੋਂ ਨਾਰਮਲ ਹੈ।"
"
ਹਾਂ ਇਸ ਗਲੋਂ ਤਾਂ ਉਹ ਠੀਕ ਹੈਸ਼ਾਇਦ ਪਰਾਬਲਮ ਤਾਂ ਸਾਡੇ ਵਿਚ ਹੈ।"
"
ਪਿੱਛਲੀ ਵਾਰ ਤਾਂ ਤੁਸੀਂ ਉਸਦੇ ਦੁਆਲੇ ਹੀ ਹੋ ਗਏ ਸੀਨਵੀ ਦੇ ਨਾਲ ਮੈਂ ਵੀ ਐਮਬੈਰਸ ਹੋ ਗਈ ਸੀ।"
"
ਮੇਰੀ ਲਤੀ ਸੀ।"
"
ਪਰ ਉਦੋਂ ਤਾਂ ਤੁਸੀਂ ਕਹਿੰਦੇ ਸੀ, ਉਹ ਲਤ ਹੈਮੈਂ ਤਾਂ ਹੁਣ ਵੀ ਕਹਿੰਦੀ ਹਾਂ, ਉਹ ਲਤ ਸੀਆਉਂਦਿਆਂ ਹੀ ਨਵੀ ਨੂੰ ਪੁੱਛਦਾ ਸੀ ਬਿਗੀ ਦੀ ਨਵੀਂ ਐਲਬਮ ਸੁਣੀ ਕਿ ਨਹੀ? ਜਿਸ ਚੀਜ਼ ਤੋਂ ਅਸੀਂ ਨਵੀ ਨੂੰ ਹਟਾਉਂਣਾ ਚਾਹੁੰਦੇ ਹਾਂ ਉਹ ਉਸੇ ਨੂੰ ਹਵਾ ਦੇ ਰਿਹਾ ਸੀ, ਕੈਸਾ ਸ਼ੋਸ਼ਲ ਵਰਕਰ ਹੈ ਉਹ? ਫਿਰ ਕਹਿੰਣਾ ਲੱਗਾ ਗਰੇਡ ਨੌ ਵਿਚ ਮੋਸਟਲੀ ਬੱਚੇ ਇਸ ਤਰ੍ਹਾਂ ਹੀ ਕਰਦੇ ਹਨਦਿਸ ਇਜ਼ ਜਸਟ ਨਾਰਮਲਅਸੀਂ ਭਲਾ ਨੌਵੀਂ ਪਾਸ ਨਹੀਂ ਕੀਤੀ?"
"
ਪਰ ਇੱਕ ਗੱਲ ਤੂੰ ਨੋਟ ਨਹੀਂ ਕੀਤੀਨਵੀ ਉਸ ਨਾਲ ਬਹੁਤ ਫਰੈਂਡਲੀ ਹੈਫਿਰ ਉਹ ਆਈਸ ਹਾਕੀ ਦੇ ਪਲੇਅਰਾਂ ਦੀਆਂ ਗੱਲਾਂ ਕਰਨ ਲੱਗ ਪਏਕਿਹੜਾ ਪਲੇਅਰ ਕਿਤਨੇ ਦਾ ਟਰੇਡ ਹੋਇਆ ਹੈਕੰਮ ਦੀ ਗੱਲ, ਉਸਨੇ ਇੱਕ ਵੀ ਨਹੀਂ ਕੀਤੀਆਪਣਾ ਟਾਈਮ ਪੂਰਾ ਕੀਤਾ ਤੇ ਚਲਦਾ ਬਣਿਆ।"
"
ਬੱਸ ਮੇਰੀ ਜਾਨ, ਇਹੋ ਤਾਂ ਗੱਲ ਹੈ ਜੋ ਤੇਰੀ ਸਮਝ ਵਿਚ ਨਹੀਂ ਆ ਰਹੀ।"
"
ਨਾ ਤੁਹਾਡੀ ਸਮਝ ਵਿਚ ਇਹੋ ਜਿਹਾ ਕਿਹੜਾ ਇਨਕਲਾਬ ਆ ਗਿਆ?"
"
ਇਨਕਲਾਬ ਤਾਂ ਨਹੀਂ ਪਰ ਇੱਕ ਮਾਸੂਮ ਜਿਹੀ ਸਮਝ ਆ ਗਈ ਹੈ ਕਿ ਨਿਆਣੇ ਨੂੰ ਸੁਣਨਾ ਚਾਹੀਦਾ ਹੈਐਵੇਂ ਆਪਣੀਆਂ ਦੇਸੀ ਸਕਲੌਜੀਆਂ ਹੀ ਨਹੀ ਘੋਟੀ ਜਾਈਦੀਆਂਅੱਜ ਨਵੀ, ਮੈਨੂੰ ਕਾਰ ਵਿਚ ਕੁਝ ਦੱਸ ਰਿਹਾ ਸੀਜ਼ਿੰਦਗੀ ਦੀ ਨੁਹਾਰ ਅਗਲਵਾਂਢਿਉਂ ਹੀ ਮਿਲਦੀ ਹੈਬੱਚੇ ਪਾਲਣ ਦਾ ਕੋਈ ਪਿੱਛਲਾ ਦਰਵਾਜ਼ਾ ਨਹੀਂ ਹੁੰਦਾ।"
"
ਹੈ! ਇਹ ਤੁਹਾਡੇ ਮੂੰਹੋਂ ਮੈਂ ਕੀ ਸੁਣ ਰਹੀ ਹਾਂਤੇ ਤੁਹਾਡਾ ਉਹ ਕਲਚਰ, ਉਸਦਾ ਕੀ ਬਣੇਗਾ?"
"
ਉਸਦਾ ਵੀ ਬਣੇਗਾ, ਜ਼ਰੂਰ ਬਣੇਗਾ ਪਰ ਬਣੇਗਾ ਉਦੋਂ ਹੀ ਜਦੋਂ ਤੁਸੀਂ ਲੇਟਸਟ ਮਾਡਲ ਦੀ ਕਾਰ ਵਿਚ ਬੈਠੋਗੇ।"
"
ਇਹ ਬੁਝਾਰਤਾਂ ਜਿਹੀਆਂ ਕੀ ਪਾਈ ਜਾਂਦੇ ਹੋ?"
"
ਨਵੀ, ਉਏ ਨਵੀ, ਕੰਮ ਡਾਊਨ।" ਮੈਂ ਮਨੂ ਦੀ ਗੱਲ ਦੇ ਜੁਆਬ ਵਿਚ ਨਵੀ ਨੂੰ ਅਵਾਜ਼ ਮਾਰੀ
"
ਯੈਸ ਡੈਡ।"
"
ਨਵੀ ਆਪਣੀ ਮੌਮ ਨੂੰ ਦੱਸ ਜਦੋਂ ਟੂਪੈਕ ਨੂੰ ਦੂਸਰੀ ਵਾਰ ਸ਼ੌਟ ਕੀਤਾ ਸੀ ਉਦੋਂ ਉਹ ਕਿਹੜੀ ਕਾਰ ਵਿਚ ਬੈਠਾ ਸੀ?" ਨਵੀ ਮੇਰੀ ਉਤਸੁਕਤਾ ਵੱਲ ਦੇਖਦਾ ਹੋਇਆ ਅੰਦਾਜ਼ਾ ਲਗਾ ਰਿਹਾ ਸੀ ਕਿ ਮੈਂ ਮਜ਼ਾਕ ਕਰ ਰਿਹਾ ਹਾਂ, ਸੰਜੀਦਾ ਹਾਂ ਜਾਂ ਟੂਪੈਕ ਬਾਰੇ ਕੁਝ ਹੋਰ ਜਾਨਣ ਦੀ ਕੋਸ਼ਿਸ਼ ਵਿਚ ਹਾਂ
"
ਹਾਂ ਡੈਡ, ਟੂਪੈਕ ਵਾਜ਼ ਸ਼ੌਟ ਟੂ ਡੈਥ ਇੰਨ ਬੀ.ਐਮ.ਡਬਲਯੂ. ਸੀਡਾਨ।" ਨਵੀ ਕਹਿ ਕੇ ਸੋਫੇ ਤੇ ਬੈਠ ਗਿਆਉਸਦੀ ਮੌਮ ਹੈਰਾਨ ਸੀ
ਮੈਂ ਕਿਹਾ, "ਨਵੀ ਮੈਨੂੰ ਤੇ ਤੇਰੀ ਮੌਮ ਨੂੰ ਟੂਪੈਕ ਬਾਰੇ ਕੁਝ ਨਹੀਂ ਪਤਾਨਾ ਹੀ ਰੈਪਰ ਕਲਟ ਬਾਰੇਅਸੀਂ ਤਾਂ ਬੱਸ ਇਹੋ ਜਾਣਦੇ ਹਾਂ ਕਿ ਇਹ ਤਵਿਆਂ ਤੇ ਘਿਰਚ ਘਿਰਚ ਸੂਈ ਘੁਸਾਉਣ ਵਾਲੇ ਪਾਗਲ ਕਿਸਮ ਦੇ ਨਸ਼ੇੜੀ ਹਨਢਿੱਲੀਆਂ ਪੈਂਟਾਂ ਪਾਈ ਇਹ ਸਾਨੂੰ ਖਿਝ ਚੜ੍ਹਾਉਂਦੇ ਹਨਲਗਦਾ ਹੈ ਇਹਨਾਂ ਦੀ ਪੈਂਟ ਹੁਣ ਵੀ ਡਿੱਗੀ ਹੁਣ ਵੀ ਡਿੱਗੀ ਤੇ ਤੁਸੀਂ ਅੱਜ ਕਲ ਦੇ ਮੁੰਡੇ ਇਹਨਾਂ ਦੀ ਨਕਲ ਕਰਦੇ ਉਸੇ ਤਰ੍ਹਾਂ ਦੀਆਂ ਪੈਟਾਂ ਪਾਉਂਦੇ ਹੋਬੇਟਾ ਮੈਂ ਕਈ ਵਾਰ ਦੇਖਿਆ ਹੈ, ਕਈ ਵਾਰ ਤਾਂ ਤੈਨੂੰ ਪੇਟੀ ਲਾਉਂਣ ਲੱਗਿਆਂ ਵੀ ਤਕਲੀਫ਼ ਹੁੰਦੀ ਹੈਪਰ ਕਮਾਲ ਦੀ ਗੱਲ ਇਹ ਹੈ ਕਿ ਡਿਗੂੰ ਡਿਗੂੰ ਕਰਦੀ ਪੈਂਟ ਕਦੇ ਡਿੱਗੀ ਵੀ ਨਹੀਬੇਟਾ ਇਹ ਕੀ ਸਸਪੈਂਸ ਹੈਇਹ ਪੈਂਟ ਡਿਗਦੀ ਕਿਉਂ ਨਹੀਂ? ਮੈਂ ਤਾਂ ਚਾਹੁੰਦਾ ਹਾਂ ਇਹ ਪੈਂਟ ਡਿੱਗ ਪਵੇ ਤੇ ਫੇਰ ਤੂੰ ਇਹਨੂੰ ਸੂਤ ਸੁਆਰ ਕੇ ਬੰਨ੍ਹ ਲਵੇਂਤੂੰ ਵੀ ਅਰਾਮ ਨਾਲ ਤੁਰੇ ਫਿਰੇਂ ਤੇ ਸਾਡੀ ਵੀ ਟੈਨਸ਼ਨ ਦੂਰ ਹੋਵੇ।"
ਨਵੀ ਹੱਸ ਪਿਆ ਤੇ ਫੇਰ ਜ਼ੋਰ ਦੀ ਹੱਸ ਪਿਆਮੈਂ ਸਮਝਦਾ ਸੀ ਉਸਦਾ ਜ਼ੋਰ ਦਾ ਹਾਸਾ ਹੀ ਅਸਲੀ ਹਾਸਾ ਹੈਉਹ ਜੋ ਕਹਿਣਾ ਚਾਹੁੰਦਾ ਸੀ ਉਹ ਅਸੀਂ ਸੁਣਨ ਲਈ ਤਿਆਰ ਸੀਪਰ ਜੋ ਅਸੀਂ ਜ਼ਿੰਦਗੀ ਵਿਚ ਕਹਿਣਾ ਚਾਹਿਆ, ਉਸਨੇ ਕਬੂਲ ਨਹੀਂ ਕੀਤਾਜਾਂ ਤਾਂ ਸਾਨੂੰ ਕਹਿਣਾ ਨਹੀਂ ਆਇਆ ਜਾਂ ਅਸੀਂ ਆਪ ਹੀ ਉਸ ਕਹੇ ਵਿਚ ਵਿਸ਼ਵਾਸ ਨਹੀਂ ਰੱਖਦੇ ਸੀਪਰ ਅੱਜ ਨਵੀ ਉਹ ਕਹਿਣ ਜਾ ਰਿਹਾ ਸੀ ਜਿਸ ਵਿਚ ਉਹ ਵਿਸ਼ਵਾ ਕਰਦਾ ਸੀ
"
ਡੈਡ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਡਰੈੱਸ-ਅੱਪ ਕਿਸ ਤਰ੍ਹਾਂ ਹੁੰਦਾ ਹਾਂ? ਜ਼ਰਾ ਧਿਆਨ ਨਾਲ ਸੋਚੋ ਇਹ ਮੇਰੀ ਪਰਾਬਲਮ ਹੈ ਜਾਂ ਤੁਹਾਡੀਮੈਨੂੰ ਕਿਸੇ ਵੀ ਸਕੂਲ ਵਿਚ ਇੱਕ ਵੀ ਨਿਆਣਾ ਦਿਖਾ ਦੇਵੋ ਜੋ ਤੁਹਾਡੇ ਵਾਂਗ ਕਮੀਜ਼ ਨੂੰ ਪੈਂਟ ਵਿਚ ਦੇ ਕੇ ਉਤੋਂ ਦੀ ਬੈਲਟ ਕਸਦਾ ਹੋਵੇਦਿਸ ਇਜ਼ ਕਾਲਡ ਗੇ ਸਟੱ ਇੰਨ ਸਕੂਲਜ਼।"
"
ਪਰ ਤੇਰੇ ਟੀਚਰ?"
"
ਉਹਨਾਂ ਦੀ ਗੱਲ ਛੱਡੋ, ਮੈਂ ਟੀਨਜ਼ ਦੀ ਗੱਲ ਕਰਦਾ ਹਾਂ ਇਸ ਢਿੱਲੀ ਪੈਂਟ ਪਿੱਛੇ ਇੱਕ ਫਿਲਾਸਫੀ ਇਹ ਵੀ ਕੰਮ ਕਰਦੀ ਹੈ ਕਿ ਕੋਈ ਸਟਗਲਰ ਜਦੋਂ ਜੇਲ੍ਹ ਵਿਚੋਂ ਛੁੱਟਦਾ ਹੈ ਤਾਂ ਉਸਦੀ ਪੈਂਟ ਇਸਤਰ੍ਹਾਂ ਦੀ ਹੁੰਦੀ ਹੈ।"
"
ਤਾਂ ਤੂੰ ਉਹਨਾਂ ਦੀ ਕਾਪੀ ਕਰਦਾ ਹੈਂ?"
"
ਮੈਂ ਕਾਪੀ ਨਹੀਂ ਕਰਦਾਫੈਸ਼ਨ ਉਹਨਾਂ ਨੂੰ ਕਾਪੀ ਕਰਦਾ ਹੈ ਤੇ ਮੈਂ ਫੈਸ਼ਨ ਨੂੰ ਫਾਲੋ ਕਰਦਾ ਹਾਂ।"
"
ਚੱਲ ਛੱਡ, ਹੁਣ ਟੂਪੈਕ ਬਾਰੇ ਜੋ ਤੂੰ ਮੈਨੂੰ ਦਸਿਆ ਸੀ ਹੁਣ ਮੌਮ ਨੂੰ ਵੀ ਦੱਸ।"
"
ਬੀ. ਏ ਸਪੋਰਟ ਡੈਡ, ਤੁਸੀਂ ਦਸੋ ਮੌਮ ਨੂੰਫ਼ਰਕ ਹੋਵੇਗਾ ਤੁਹਾਡੇ ਤੇ ਮੇਰੇ ਦਸਣ ਵਿਚ ਤੁਹਾਡੇ ਮੂੰਹੋਂ ਮੈਂ ਵੀ ਸੁਣਨਾ ਚਾਹਾਂਗਾਤੁਹਾਡੇ ਦਸਣ ਵਿਚ ਤੁਹਾਡੀ ਅਬਜ਼ਰਵੇਸ਼ਨ ਵੀ ਹੋਵੇਗੀ ਤੇ ਸਭ ਤੋਂ ਵਧ ਉਹੋ ਹੀ ਜ਼ਰੂਰੀ ਹੈ।"
"
ਟੂਪੈਕ ਤੋਂ ਵੀ ਜ਼ਿਆਦਾ?"
"
ਹਾਂ ਡੈਡ, ਟੂਪੈਕ ਤੋਂ ਵੀ ਜ਼ਿਆਦਾ, ਕਿਉਂਕਿ ਇਹੋ ਤੇ ਬੇਸ ਹੈ ਜਿਸਦੇ ਦੁਆਲੇ ਟੂਪੈਕ ਪੂਰੇ ਪੱਚੀ ਸਾਲ ਘੁੰਮਿਆ ਹੈਇਹੋ ਤੇ ਉਹ ਸਪਾਰਕ ਹੈ ਜੋ ਟੂਪੈਕ ਦੀ ਤਾਕਤ ਹੈਉਸਦੀ ਇੱਕ ਕਵਿਤਾ ਹੈ ਸੁਣਨਾ ਚਾਹੋਗੇ?"
"
ਹਾਂ ਜੇ ਤੂੰ ਪੰਜਾਬੀ ਵਿਚ ਸੁਣਾਇਗਾ।"
"
ਆਲ ਰਾਈਟ ਡੈਡ, ਜੇ ਤੂੰ ਟੂਪੈਕ ਹੀ ਸੁਣਨਾ ਹੈ ਤਾਂ ਮੈਂ ਤੇਰੇ ਨਾਲੋਂ ਵੀ ਜ਼ਿਆਦਾ ਪੰਜਾਬੀ ਸਿੱਖ ਲਵਾਂਗਾਇਹ ਮੇਰਾ ਵਾਇਦਾ ਹੈਉਹ ਕਹਿੰਦਾ ਹੈ ਕਿ ਮੇਰੇ ਪਿਆਰੇ ਤੂੰ ਉਸ ਗੁਲਾਬ ਦੇ ਫੁੱਲ ਬਾਰੇ ਸੁਣਿਆ ਹੈ ਜੋ ਕੰਨਕਰੀਟ ਦੇ ਕਰੈਕ ਵਿਚ ਉੱਗਿਆ ਤੇ ਵੱਡਾ ਹੋਇਆ ਕੁਦਰਤ ਦੇ ਕਾਨੂੰਨ ਨੂੰ ਲਤ ਸਾਬਤ ਕਰਦਾ ਹੋਇਆ ਉਸਨੇ ਤੁਰਨਾ ਸਿੱਖਿਆਉਹ ਵੀ ਬਿਨ੍ਹਾਂ ਪੈਰਾਂ ਤੋਂਬੜਾ ਹਾਸੋ-ਹੀਣਾ ਲਗਦਾ ਹੈ ਪਰ ਆਪਣੇ ਸੁਪਨਿਆਂ ਨੂੰ ਜਿੰਦਾ ਰੱਖਣ ਦੀ ਖ਼ਾਤਰ ਉਸਨੇ ਸਵੱਛ ਹਵਾ ਵਿਚ ਸਾਹ ਲੈਣਾ ਸਿੱਖਿਆਤੇਰੀ ਲੰਮੀ ਉਮਰ ਹੋਵੇ ਇਹ ਗੁਲਾਬ ਦੇ ਫੁੱਲ, ਤੂੰ ਕੰਨਕਰੀਟ ਵਿਚੋਂ ਵੱਡਾ ਹੋਇਆ, ਉਹ ਵੀ ਉਦੋਂ ਜਦੋਂ ਕੋਈ ਵੀ ਤੇਰੀ ਪ੍ਰਵਾਹ ਕਰਨ ਵਾਲਾ ਨਹੀਂ ਸੀ।"
"
ਬਹੁਤ ਖ਼ੂ।" ਮਨੂ ਨੇ ਕਿਹਾ ਤੇ ਮੈਂ ਮਨੂ ਵੱਲ ਵੇਖ ਕੇ ਉਸਦੀ ਦਾਦ ਨੂੰ ਸ਼ਾਬਾਸ਼ ਦਿੱਤੀ
"
ਤੇ ਡੈਡ ਇਸੇ ਹੀ ਕਵਿਤਾ ਬਾਰੇ ਉਸਨੇ ਇੱਕ ਇੰਟਰਵਿਊ ਵਿਚ ਕਿਹਾ ਸੀ ਕਿ ਜੇ ਕਿਸੇ ਸਟਰੀਟ ਤੇ ਤੁਰੇ ਜਾਂਦੇ ਹੋ ਤੇ ਤੁਸੀਂ ਕੰਨਕਰੀਟ ਦੇ ਕਰੈਕ ਵਿਚ ਗੁਲਾਬ ਦੇ ਫੁੱਲ ਦੀ ਤਿੜ ਦੇਖਦੇ ਹੋ, ਭਾਵੇ ਉਹ ਫੁੱਲ ਰੁਲਿਆ ਹੋਇਆ ਹੋਵੇ, ਉਸਦੇ ਪੱਤੇ ਮਿੱਟੀ ਘੱਟੇ ਨਾਲ ਮਟਮੈਲੇ ਹੋ ਗਏ ਹੋਣ, ਭਾਵੇਂ ਉਹ ਕਮਜ਼ੋਰੀ ਨਾਲ ਇੱਕ ਪਾਸੇ ਝੁਕਿਆ ਹੋਵੇ ਤਾਂ ਵੀ ਤੁਹਾਨੂੰ ਉਸ ਪਥਰੀਲੀ ਧਰਤੀ ਵਿਚ ਉੱਗੇ ਫੁੱਲ ਦੀ ਪ੍ਰਸੰਸਾ ਕਰਨੀ ਚਾਹੀਦੀ ਹੈਜੇ ਤੁਸੀਂ ਇਸ ਗੱਲ ਨੂੰ ਸਮਝ ਲਵੋ ਤਾਂ ਤੁਸੀਂ ਕਿਉਂ ਕਿਸੇ ਬੱਚੇ ਨੂੰ ਬਹੁਤ ਹੀ ਗੰਦੇ ਹਾਲਾਤ ਬਾਰੇ ਬੋਲਦਿਆਂ ਸੁਣ ਕੇ ਰੋਂਦੇ ਹੋਇਹ ਤਾਂ ਹੱਸਣ ਵਾਲੀ ਗੱਲ ਹੈਜੇ ਤੁਸੀਂ ਗੱਲ ਮੇਰੇ ਬਾਰੇ ਹੀ ਕਰਨੀ ਹੈਇੱਕ ਗੰਦੇ ਫੁੱਲ ਬਾਰੇ, ਮੇਰੇ ਗੰਦੇ ਤਣੇ ਬਾਰੇ ਤੇ ਇਹ ਪਤਾ ਕਰਨਾ ਹੈ ਕਿ ਮੈਂ ਇੱਕ ਪਾਸੇ ਨੂੰ ਕਿਉਂ ਝੁਕ ਗਿਆ ਹਾਂ ਤਾਂ ਤੁਸੀਂ ਇਹ ਨਹੀਂ ਦੇਖ ਰਹੇ ਕਿ ਮੈਂ ਵੀ ਉਸ ਪਥਰੀਲੀ ਧਰਤੀ ਵਿਚ ਹੀ ਉੱਗਿਆ ਹੋਇਆ ਹਾਂ।"
ਨਵੀ ਦੇ ਚੁੱਪ ਹੋ ਜਾਣ ਨਾਲ ਲਿਵਿੰਗ-ਰੂਮ ਵਿਚ ਸੱਨਾਟਾ ਛਾ ਗਿਆਇਸ ਸੱਨਾਟੇ ਦੇ ਕਈ ਐਂਗਲ ਸਨਇਹ ਸਾਰੇ ਐਂਗਲ ਭਾਵੇਂ ਛੋਟੇ ਵੱਡੇ ਵੀ ਹੋਣ ਪਰ ਸਪੱਸ਼ਟ ਦਿਸ ਰਹੇ ਸਨਮੇਰੇ ਤੇ ਮਨੂ ਦੇ ਮੂੰਹਾਂ ਤੋਂ ਇਹ ਅੰਦਾਜ਼ਾ ਸੌਖਾ ਹੀ ਲਾਇਆ ਜਾ ਸਕਦਾ ਸੀਪਰ ਨਵੀ ਨੇ ਕਿਸੇ ਕਿਸਮ ਦੀ ਗਿਣਤੀ ਮਿਣਤੀ ਨਹੀਂ ਕੀਤੀਸਹਿਜੇ ਹੀ ਲਗਦਾ ਸੀ ਅਜੇ ਹੋਰ ਬਹੁਤ ਕੁਝ ਹੈ ਜੋ ਨਜ਼ਰ-ਅੰਦਾਜ਼ ਕਰਨ ਵਾਲਾ ਨਹੀ ਹੈ
"
ਨਵੀ ਕੁਝ ਹੋਰ ਦੱਸ ਜੇ ਹੋ ਸਕੇ ਤਾਂ ਪੂਰਾ ਹੀ ਦੱਸਅਸੀਂ ਅੱਜ ਸੁਣਾਂਗੇ ਸੁਣਾਵਾਂਗੇ ਨਹੀ।" ਮਨੂ ਨੇ ਮੇਰੀ ਖ਼ਾਮੋਸ਼ ਸਹਿਮਤੀ ਨਾਲ ਨਵੀ ਨੂੰ ਕਿਹਾ
"
ਕਰਿਸ ਵੀ ਇੱਕ ਦਿਨ ਕਹਿੰਦਾ ਸੀ ਜੋ ਦੋਂ ਸਾਡੇ ਪੱਲੇ ਨਹੀਂ ਸੀ ਪਿਆਉਹ ਕਹਿੰਦਾ ਸੀ ਸਾਨੂੰ ਆਪਣੇ ਬੱਚਿਆਂ ਦੀ ਹਰ ਤਰੀਕੇ ਨਾਲ ਮਦਦ ਕਰਨੀ ਚਾਹੀਦੀ ਹੈਸਾਨੂੰ ਬੱਚਿਆਂ ਨੂੰ ਆਗਿਆ ਦੇਣੀ ਚਾਹੀਦੀ ਹੈ ਕਿ ਉਹ ਆਪਣੇ ਆਪ ਨੂੰ ਅਜ਼ਾਦੀ ਨਾਲ ਦਰਸਾ ਸਕਣਸਾਨੂੰ ਉਨ੍ਹਾਂ ਦੀ ਪ੍ਰਸੰਸਾ ਕਰਨੀ ਬਣਦੀ ਹੈਉਨ੍ਹਾਂ ਵਿਚ ਪੈਦਾ ਹੋ ਰਹੇ ਆਤਮ-ਵਿਸ਼ਵਾ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਤਾਂ ਕਿ ਉਹ ਜ਼ਿੰਦਗੀ ਦੀਆਂ ਭਰਪੂਰ ਰਹਿਮਤਾਂ ਨਾਲ ਆਪਣੇ ਆਪ ਨੂੰ ਫੁਲੀ ਲੋਡਿਡ ਕਰ ਲੈਣ।"


******

ਚਲਦਾ


No comments: