Showing posts with label ਡਰਨੇ ਦੀ ਮੌਤ - 2. Show all posts
Showing posts with label ਡਰਨੇ ਦੀ ਮੌਤ - 2. Show all posts

Thursday, September 1, 2011

ਕੁਲਜੀਤ ਮਾਨ - ਡਰਨੇ ਦੀ ਮੌਤ - ਕਹਾਣੀ – ਭਾਗ ਦੂਜਾ

ਡਰਨੇ ਦੀ ਮੌਤ
ਕਹਾਣੀ

ਭਾਗ ਦੂਜਾ



ਰਨੀਮੇਡ ਦੀਆਂ ਲੈਟਾਂ ਤੇ ਖੜ੍ਹੇ ਮੇਰੇ ਮੂੰਹ ਦਾ ਸੁਆਦ ਮਿੱਠਾ ਮਿੱਠਾ ਹੋ ਗਿਆਪ੍ਰਿੰਸੀਪਲ ਦੇ ਆਏ ਫੋਨ ਨੂੰ ਯਾਦ ਕਰਦਿਆਂ ਹੀ ਮੈਂ ਕਾਰ ਤੋਰ ਲਈਰੈੱਡ ਲੈਟਾਂ ਕਰਾਸ ਕਰਦਿਆਂ ਹੀ ਇੱਕ ਭੂੰਡ ਜਿਹਾ ਮੇਰੇ ਪਿੱਛੇ ਲੱਗ ਗਿਆ
"
ਸਰ ਮੈਂ ਬਹੁਤ ਟਰਬਲ ਵਿਚ ਹਾਂ।"
"
ਆਈ ਨੀਡ ਯੁਅਰ ਲਾਇੰਸੈਂਸ, ਇੰਨਸ਼ੋਰੈਂਸ ਐਂਡ ਓਨਰਸ਼ਿਪ ਪਲੀਜ਼।" ਨਿਰਦਈ ਭੂੰਡ ਦੇ ਵਿਹਾਰ ਨੇ ਦਰਸਾ ਦਿੱਤਾ ਕਿ ਉਸਨੂੰ ਮੇਰੀ ਟਰਬਲ ਨਾਲ ਕੋਈ ਵਾਸਤਾ ਨਹੀਮੈਂ ਗੁੱਸੇ ਵਿਚ ਕਹਿਣਾ ਚਾਹਿਆ ਕਿ ਸਰ ਜੀ ਤੁਹਾਡੀ ਕੈਪ ਕਿੱਥੇ ਹੈ ਪਰ ਮੈਂ ਚੁੱਪ ਹੀ ਰਿਹਾਸਪਾਟਾ ਕੰਮਪਿਊਟਰ ਤੇ ਮੇਰਾ ਰੈਕਰਡ ਚੈੱਕ ਕਰ ਰਿਹਾ ਸੀ ਤੇ ਮੇਰੇ ਦਿਮਾ ਦਾ ਕੰਮਪਿਊਟਰ ਨਵੀ ਬਾਰੇ ਸੋਚ ਰਿਹਾ ਸੀਲਗਦੈ ਅੱਜ ਮੈ ਸਵੇਰੇ ਮੂਲ-ਮੰਤਰ ਪੜ੍ਹਨਾ ਭੁੱਲ ਗਿਆ ਸੀਟਿਕਟ ਲੈਕੇ ਮੈਂ ਕਾਰ ਤੋਰ ਲਈਮੇਰਾ ਧਿਆਨ ਨਵੀ ਵਲੋਂ ਹਟਕੇ ਟਿਕਟ ਵੱਲ ਹੋ ਗਿਆਛੇ ਪੁਵਾਇੰਟ ਅੱਗੇ ਹੀ ਗਵਾ ਚੁੱਕਾ ਸੀ, ਜੁਰਮਾਨਾ ਵੱਖਰਾਪਿਛਲੀ ਵਾਰ ਵੀ ਮੈ ਭਿਖਾਰੀਆਂ ਵਾਂਗ ਯਈਂ ਯਈਂ ਕਰਕੇ ਜੱਜ ਕੋਲੋਂ ਜੁਰਮਾਨਾ ਮਾਫ਼ ਕਰਵਾਇਆ ਸੀਹੁਣ ਫੇਰ ਕਹਿਣਾ ਪਵੇਗਾ, ਉਹ ਤੇ ਜੱਜ ਚੰਗਾ ਮੰਨ ਜਾਂਦਾ ਪਰ ਮੇਰਾ ਆਪਣਾ ਖ਼ੂਨ ਨਵੀ ਨਹੀਂ ਮੰਨਦਾਮੈਂ ਗੁੱਸੇ ਹੋਕੇ ਵੀ ਵੇਖ ਲਿਆ, ਪਿਆਰ ਨਾਲ ਵੀ ਸਮਝਾ ਲਿਆਹੁਣ ਤੇ ਲਗਦੈ ਇਹਦੇ ਗਿੱਟੇ ਹੀ ਤੋੜਨੇ ਪੈਣਗੇਐਹ ਕੋਈ ਉਮਰ ਹੈ ਮਸੀਂ ਪੰਦਰਾਂ ਸਾਲ ਤੇ ਮੇਰੀ ਨਾਨੀ ਚੇਤੇ ਕਰਵਾ ਦਿੱਤੀਨਾਨੀ ਤੋਂ ਚੇਤਾ ਆਇਆ ਮੈਂ ਵੀ ਉਦੋਂ ਪੰਦਰਾਂ ਦਾ ਹੀ ਸੀਜੇ ਨਾਨੀ ਨਾਂ ਬਚਾਉਂਦੀ ਤਾਂ ਮੇਰੀ ਖ਼ੈਰ ਨਹੀਂ ਸੀਬੀਬੀ ਤਾਂ ਇਹੋ ਕਹੀ ਜਾਂਦੀ ਸੀ ਅਜੇ ਜੰਮ ਤਾਂ ਲੈਹੁਣ ਤੇ ਸਰੋਜ ਵੀ ਬੁੱਢੀ ਹੋ ਗਈ ਹੋਣੀ ਹੈ
ਮੈਂ ਕਾਰ 'ਕਾਫੀ ਟਾਈਮ' ਅੱਗੇ ਰੋਕ ਲਈਸਕੂਲ ਜਾਣ ਨੂੰ ਮੇਰਾ ਮੰਨ ਨਹੀਂ ਸੀ ਮੰਨਦਾ ਪਰ ਜਾਣਾ ਤੇ ਪੈਣਾ ਸੀਨਵੀ ਅਲਕੋਹਲ ਦੇ ਅਸਰ ਥੱਲੇ ਸਕੂਲ ਸੀ ਤੇ ਮੈਨੂੰ ਕੋਈ ਫਿਕਰ ਨਹੀਂ ਲਗਦਾ ਸੀਫਿਕਰ ਤਾਂ ਸੀ ਪਰ ਮੈਂ ਕਰਾਂ ਕੀ?ਹੋਰ ਹੀ ਫਿਕਰ ਨਹੀਂ ਮੁੱਕਦੇਆ ਟਿਕਟ ਵੱਲ ਹੀ ਧਿਆਨ ਮਾਰਾਂ ਤਾਂ ਵੀਕ ਦਾ ਚੈੱਕ ਗਿਆਮੈਂ 'ਕਾਫੀ ਟਾਈਮ' ਤੋਂ ਟਰਿਪਲ ਟਰਿਪਲ ਮੀਡੀਅਮ ਲਈ ਤੇ ਜੇਬੇ ਵਿਚੋਂ ਪੁੜੀ ਕਢਕੇ ਪੱਤਿਆਂ ਦਾ ਫੱਕਾ ਮਾਰਿਆਐਤਕੀਂ ਸ਼ੂਗਰ ਘੱਟ ਪਈ ਲਗਦੀ ਸੀਕਾਫੀ ਦਾ ਗਰਮ ਗਰਮ ਸੁੜਾਕਾ ਮਾਰਿਆਸੰਨ ਪੇਪਰ ਵੇਖਕੇ ਮੈਂ ਉੱਥੇ ਹੀ ਕੁਰਸੀ ਤੇ ਬੈਠ ਗਿਆਤੀਸਰਾ ਵਰਕਾ ਪਲਟ ਲਿਆ'ਵਾਹ ਕਿਆ ਬਾਤ ਹੈ'ਪੂਰਾ ਨਜ਼ਾਰਾ ਲੈਣ ਲਈ ਮੈਂ ਐਨਕ ਕੱਢ ਲਈਦੋਵਾਂ ਹੱਥਾਂ ਨਾਲ ਗਲਾਸੀ ਘੁੱਟ ਕੇ ਫੜਦਿਆਂ ਇੱਕ ਤਕੜਾ ਘੁੱਟ ਇਕੋ ਸਾਹੇ ਪੀ ਗਿਆਕੱਪ ਥੱਲੇ ਰੱਖਕੇ ਮੈ ਤੀਸਰੇ ਪੇਜ਼ ਨੂੰ ਸਾਈਡ ਵੱਲ ਰੱਖਕੇ ਪੰਜਤਾਲੀ ਡਿਗਰੀ ਦੇ ਕੋਣ ਤੋਂ ਨਿਹਾਰ ਰਿਹਾ ਸੀ ਕਿ ਅਚਾਨਕ ਸੈੱਲ ਦੀ ਘੰਟੀ ਖੜਕ ਪਈਮੈਂ ਪਰੀ ਤੋਂ ਧਿਆਨ ਹਟਾਕੇ ਫੋਨ ਚੁੱਕਿਆਪ੍ਰਿੰਸੀਪਲ ਪੁੱਛ ਰਿਹਾ ਸੀ ਕਿ ਮੈ ਕਦੋਂ ਆ ਰਿਹਾ ਹਾਂ? ਜੇ ਨਹੀ ਆ ਰਿਹਾ ਤਾਂ ਉਹ ਮਿਸਜ਼ ਮਨੂ ਰੰਧਾਵਾ ਨੂੰ ਫੋਨ ਕਰਨ
ਇਹ ਧਮਕੀ ਸੀ ਜਾਂ ਅਹਿਸਾਸ ਕਰਵਾਉਂਣ ਦਾ ਤਰੀਕਾਮੈਂ ਸਨਸ਼ਾਈਨ ਨੂੰ ਵਿਚੇ ਹੀ ਛੱਡਕੇ ਬਾਹਰ ਵੱਲ ਤੁਰ ਪਿਆਇਹ ਦੁਨੀਆਂ ਵੀ ਜੀਣ ਨਹੀਂ ਦਿੰਦੀਕਿਤਨੀ ਸੋਹਣੀ ਨੱਢੀ ਸੀ, ਸਾਲੇ ਦੋ ਮਿੰਟ ਦੇਖਣ ਵੀ ਨਹੀਂ ਦਿੰਦੇ
"
ਕੰਮ, ਕੰਮ ਮਿਸਟਰ ਰੰਨ ਧਾਵਾ।" ਪ੍ਰਿੰਸੀਪਲ ਨੇ ਫਿਕਰ ਤੇ ਮੁਸਕਰਾਹਟ ਦੇ ਸਾਂਝੇ ਜਿਹੇ ਇਸ਼ਾਰੇ ਨਾਲ ਮੈਨੂੰ ਆਫ਼ਿਸ ਵੱਲ ਤੁਰਨ ਦਾ ਸੰਕੇਤ ਕੀਤਾਮੈਂ ਆਪਣੇ ਨਾਮ ਦੇ ਐਕਸੈਂਟ ਨਾਲ ਅਜੀਬ ਜਿਹਾ ਬੁਖਾਰ ਮਹਿਸੂਸ ਕੀਤਾ
ਨਵੀ ਲਾਲ ਅੱਖਾਂ ਨਾਲ ਡਰਿਆ ਜਿਹਾ ਬੈਠਾ ਸੀ। "ਨਵੀ ਇਜ਼ ਅੰਡਰ ਇਨਫਲੂਐਂਸ ਔਫ ਅਲਕੋਹਲ, ਮਿਸਟਰ ਰੰਨ ਧਾਵਾਮੈਂ ਇਸਨੂੰ ਕਲਾਸ ਵਿਚ ਨਹੀਂ ਭੇਜ ਸਕਦਾਪਲੀਜ਼ ਟੇਕ ਹਿਮ ਹੋਮ ਸਟੇਅ ਹੋਮ ਫਾਰ ਥਰੀ ਡੇਅਜ਼।"
"
ਸਰ ਮੇਰਾ ਨਾਮ ਠੀਕ ਲਿਆ ਕਰੋ ਇਹ ਰੰਨ ਧਾਵਾ ਕੀ ਹੋਇਆ?" ਮੈਨੂੰ ਨਵੀ ਨਾਲੋਂ ਜ਼ਿਆਦਾ ਇਸ ਚੀਜ਼ ਦੀ ਸ਼ਰਮ ਮਾਰਦੀ ਸੀ ਕਿ ਇਹ ਮੈਨੂੰ ਕਹੀ ਕੀ ਜਾਂਦਾ ਹੈ
"
ਆਈ ਐਮ ਸੌਰੀ ਮਿਸਟਰ....ਪਰ ਜੇ ਇਹ ਦੱਸ ਦੇਵੇ ਕਿ ਅਲਕੋਹਲ ਇਹਨਾਂ ਨੂੰ ਕੀਹਨੇ ਦਿੱਤੀ ਹੈ ਤਾਂ ਇਸਦੀ ਸਸਪੈਂਨਸ਼ਨ ਸਿਰਫ ਅੱਜ ਦੀ ਹੋਵੇਗੀ, ਕਲ ਤੋਂ ਇਹ ਸਕੂਲ ਆ ਸਕਦਾ ਹੈ।"



ਨਵੀ ਨੇ ਆਪਣਾ ਬੈਗ-ਪੈਕ ਚੁੱਕ ਲਿਆ ਤੇ ਬੋਲਿਆ, " ਸੀ ਯੂ ਔਨ ਟੀਊਜ਼ਡੇ ਮਿਸਟਰ ਸਿੰਪਸਨ।"
"
ਹੈਵ ਫਨ।" ਪ੍ਰਿੰਸੀਪਲ ਨੇ ਖੜ੍ਹੇ ਹੋਕੇ ਕਿਹਾਉਸਦੇ 'ਹੈਵ ਫਨ' ਕਹਿਣ ਵਿਚ ਤਨਜ਼ ਸੀ ਜਾਂ ਕੁਝ ਹੋਰ ਮੈਂ ਸਮਝ ਨਹੀਂ ਸਕਿਆਫੱਕੇ ਪੱਤੇ ਆਪਣਾ ਰੰਗ ਦਿਖਾ ਰਹੇ ਸਨਪੱਤਿਆਂ ਨਾਲ ਹਮੇਸ਼ਾਂ ਮੇਰੇ ਵਿਚ ਹਲੀਮੀ ਆਉਂਦੀ ਸੀ ਪਰ ਅੱਜ ਉਸਦਾ ਰੰਨ ਧਾਵਾ ਕਹਿਣਾ ਮੈਨੂੰ ਕੁਝ ਜ਼ਿਆਦਾ ਹੀ ਚੂੰਡ ਰਿਹਾ ਸੀ
"
ਸਰ ਜੀ ਇੱਕ ਗੱਲ ਤਾਂ ਪੱਕੀ ਹੈ ਕਿ ਸਾਡੇ ਰੰਧਾਵੇ ਜੱਟ ਸਰਦਾਰਾਂ ਵਿਚ ਮੁਖ਼ਬਰੀ ਲਈ ਕੋਈ ਥੈਂ ਨਹੀਂ ਨਿਆਣੇ ਨੇ ਦਾਰੂ ਪੀਤੀ ਹੈ, ਗਲਤ ਗੱਲ ਕੀਤੀ ਪਰ ਤੁਸੀਂ ਮੁਖ਼ਬਰੀ ਲਈ ਨਾਂਹੀ ਆਖੋ ਤਾਂ ਚੰਗਾ।"
ਮਿਸਟਰ ਸਿੰਪਸਨ ਨੇ ਮੇਰੀਆਂ ਗੱਲਾਂ ਦਾ ਕੋਈ ਜਵਾਬ ਨਾ ਦਿੱਤਾ ਪਰ ਸਾਡੇ ਤੁਰਦਿਆਂ ਨੂੰ ਕਹਿਣ ਲੱਗਾ, " ਮਿਸਟਰ ਰੰਨ ਧਾਵਾ ਮੈਂ ਨਵੀ ਦੇ ਸੋਸ਼ਲ ਵਰਕਰ ਨੂੰ ਫਰਾਈਡੇ ਤੁਹਾਡੇ ਘਰ ਭੇਜਾਂਗਾ ਕਰਿਸ ਆਉਂਣ ਤੋਂ ਪਹਿਲਾਂ ਤੁਹਾਡੇ ਨਾਲ ਅਪਾਇੰਟਮੈਂਟ ਬਣਾ ਲਵੇਗਾ।"
ਤੇ ਅਗਲੇ ਦਿਨ ਮਨੂ ਵਡੇ ਨੂੰ ਲੈਕੇ ਮੇਰੀ ਟਫ ਜਿਹੀ ਡਿਊਟੀ ਲਾਕੇ ਸਟੋਰਾਂ ਨੂੰ ਚਲੇ ਗਈਨਵੀ ਕੋਲ ਜਾਣ ਤੋਂ ਪਹਿਲਾਂ ਮੈ ਕੁਝ ਸੋਚਿਆ ਤੇ ਫਿਰ ਮੇਰਾ ਰੋਣਾ ਨਿਕਲ ਗਿਆਪਤਾ ਨਹੀ ਮੈਂ ਫੱਕਿਆਂ ਨਾਲ ਕਈ ਵਾਰ ਜ਼ਿਆਦਾ ਹੀ ਜਜ਼ਬਾਤੀ ਹੋ ਜਾਂਦਾ ਹਾਂਮੈਂ ਨਵੀ ਦੇ ਕਮਰੇ ਵਿਚ ਗਿਆਉਹ ਘੂਕ ਸੁੱਤਾ ਪਿਆ ਸੀਟੀ.ਵੀ, ਕੰਮਪਿਊਟਰ, ਮਿਊਜ਼ਿਕ ਸਭ ਕੁਝ ਔਂਨ ਸੀਉਸਨੂੰ ਜਗਾਉਣ ਦਾ ਹੌਂਸਲਾ ਨਾ ਪਿਆਕੱਲ ਦੇ ਹਾਦਸੇ ਦਾ ਉਸਨੂੰ ਭੋਰਾ ਵੀ ਅਫ਼ਸੋਸ ਨਹੀਂ ਸੀਪ੍ਰਿੰਸੀਪਲ ਨੇ ਵੀ ਕਿਹਾ ਸੀ, 'ਜਸਟ ਟੇਕ ਇਟ ਇਜ਼ੀ, ਇਸ ਉਮਰ ਵਿਚ ਇਹ ਨਾਰਮਲ ਹੈ"ਮੈਂ ਗੁੱਸੇ ਤੇ ਫਿਕਰ ਵਿਚ ਫਿਰ ਥੱਲੇ ਆ ਗਿਆਸੋਚ ਰਿਹਾ ਸੀ, ਗੱਲ ਛੇੜਾਂ ਜਾਂ ਨਾਇਹ ਮੇਰੀ ਗੱਲ ਨਹੀਂ ਸਮਝਦਾਮੇਰੇ ਕੋਲੋਂ ਡਰਦਾ ਵੀ ਨਹੀਂਅਸਲ ਵਿਚ ਮੇਰੇ ਕੋਲੋਂ ਤਾਂ ਕੋਈ ਵੀ ਨਹੀਂ ਡਰਦਾ ਤੇ ਮੈਂ ਸਾਰਿਆਂ ਕੋਲੋਂ ਡਰਦਾ ਹਾਂਮੈਂ ਕਿਹੋ ਜਿਹਾ 'ਡਰਨਾ' ਹਾਂਗੱਲ ਤਾਂ ਕਰਨੀ ਹੀ ਪੈਣੀ ਹੈਕੀਤਾ ਕਰਾਇਆ ਤਾਂ ਕੁਝ ਵੀ ਨਹੀਂ ਮਿਲਦਾਮੈਂ ਪਲ ਭਰ ਲਈ ਸੋਫੇ ਤੇ ਬੈਠ ਗਿਆ ਤੇ ਸੋਚਣ ਲੱਗਾਸੋਚਦਿਆਂ ਇੱਕ ਗੱਲ ਮੇਰੇ ਜ਼ਹਿਨ ਵਿਚ ਆਈ ਕਿ ਕਿਸੇ ਨੇ ਕਿਹਾ ਸੀ ਕਿ ਬੱਚੇ ਨੂੰ ਕੋਈ ਵੀ ਸਜ਼ਾ ਦੇਣ ਤੋਂ ਪਹਿਲਾਂ ਇਹ ਸੋਚੋ ਕਿ ਤੁਸੀਂ ਕਿਤੇ ਗੁੱਸੇ ਵਿਚ ਤੇ ਨਹੀ ਹੋ? ਜੇ ਗੁੱਸੇ ਵਿਚ ਹੋ ਤਾਂ ਤੁਸੀਂ ਉਸਨੂੰ ਸੁਧਾਰ ਨਹੀਂ ਰਹੇ ਬਲਕਿ ਆਪਣੇ ਤਕੜੇ ਹੋਣ ਦਾ ਭਰਮ ਪਾਲ ਰਹੇ ਹੋ ਨਹੀਂ,ਨਹੀੰ, ਇਹ ਗੱਲ ਨਹੀਂ ਹੈਮੈਂ ਆਪਣੀ ਸੋਚ ਨੂੰ ਕਟਦਿਆਂ ਡੂੰਘਾ ਉਤਰਨਾ ਚਾਹਿਆਫੋਨ ਦੀ ਘੰਟੀ ਨੇ ਬਿਰਤੀ ਤੋੜੀਮੈਂ ਫੋਨ ਚੁੱਕਿਆ ਤਾਂ ਕੋਈ ਡਕਟ ਕਲੀਨ ਕਰਨ ਵਾਲਾ ਸੀਮੈਂ ਉਸਨੂੰ ਤਾਂ ਜੁਆਬ ਦੇ ਦਿੱਤਾ ਪਰ ਡਕਟ ਕਲੀਨ ਕਰਨ ਵਾਲੀ ਗੱਲ ਨੂੰ ਲੈਕੇ ਬੈਠ ਗਿਆਵੱਡੀਆਂ ਮਸ਼ੀਨਾਂ ਨਾਲ ਵੈਕਿਊਮ ਕਰਕੇ ਸਾਰਾ ਗੰਦ ਬਾਹਰ ਕੱਢ ਲਵੋਮੈਨੂੰ ਜਿਵੇਂ ਕਿਸੇ ਰੌਸ਼ਨੀ ਦੀ ਕਿਰਨ ਦਿਖਾਈ ਦਿੱਤੀ ਹੋਵੇਕਿਉਂ ਨਾ ਮੈਂ ਵੀ ਨਵੀ ਦੇ ਡਕਟਾਂ 'ਚੋਂ ਗੰਦ ਕੱਢਣ ਦੀ ਕੋਸ਼ਿਸ਼ ਕਰਾਂ? ਪਰ ਕਿਸਤਰ੍ਹਾਂ? ਇਹ ਤੇ ਸੋਚਣਾ ਪਵੇਗਾਫੋਨ ਦੀ ਘੰਟੀ ਫਿਰ ਖੜਕੀਇਸ ਵਾਰ ਮਨੂ ਸੀਡਿਸਪਲੇਅ ਤੇ ਉਹਦਾ ਨੰਬਰ ਵੇਖਕੇ ਹੀ ਮੈਨੂੰ ਖਿਝ ਆਈ
"
ਕੀ ਬਣਿਆ?" ਉਹ ਪੁੱਛ ਰਹੀ ਸੀਉਹ ਤੇ ਇਸ ਤਰ੍ਹਾਂ ਪੁੱਛ ਰਹੀ ਸੀ ਜਿਵੇਂ ਮੈਂ ਕੋਈ ਓਪਰੇਸ਼ਨ ਕਰ ਰਿਹਾ ਹੋਵਾਂ ਤੇ ਲਾਲ ਬੱਤੀ ਬੁਝਾ ਕੇ ਕਹਾਂ ਵਧਾਈ ਹੋਵੇ ਓਪਰੇਸ਼ਨ ਸਫਲ ਰਿਹਾ, ਮਰੀਜ਼ ਖ਼ਤਰੇ ਤੋਂ ਬਾਹਰ ਹੈਮੈਂ ਇਤਨਾ ਹੀ ਕਿਹਾ, "ਤੇਰੇ ਪਾਏ ਸਿਆਪੇ ਇਤਨੀ ਜਲਦੀ ਕਿਦਾਂ ਖ਼ਤਮ ਹੋਣਗੇ।" ਮੈਂ ਉਸਦੀ 'ਮੈਂ ਕੀ ਕੀਤਾ, ਮੈਂ ਕੀ ਕੀਤਾ' ਸੁਣਨ ਤੋਂ ਪਹਿਲਾਂ ਹੀ ਫੋਨ ਬੰਦ ਕਰ ਦਿੱਤਾ
ਮੇਰੇ ਕੋਲ ਗੁਆਉਣ ਲਈ ਤਾਂ ਕੁਝ ਵੀ ਨਹੀਂ ਸੀ ਫਿਰ ਮੈਂ ਡਰ ਕਿਉਂ ਰਿਹਾ ਹਾਂ? ਉਹ ਵੀ ਆਪਣੇ ਮੁੰਡੇ ਕੋਲੋਂਮੈਂ ਸੋਚਿਆ ਕਿਉਂ ਨਾ ਇਸਨੂੰ ਇਤਿਹਾਸਕ ਤੇ ਸਮਾਜਿਕ ਪ੍ਰੇਰਨਾ ਦਿੱਤੀ ਜਾਵੇਨਹੀਂ ਇਹ ਤੇ ਹੈਵੀ ਡੋਜ਼ ਹੋ ਜਾਇਗੀਪਿਆਰ ਨਾਲ ਨੱਥ ਪਾਈ ਜਾਵੇਪਰ ਕਿੱਥੇ, ਪਿਆਰ ਨਾਲ ਇਹ ਵਿਗੜੀਆਂ ਸ਼ੈਵਾਂ ਕਿੱਥੇ ਕਾਬੂ ਆਉਂਦੀਆਂ ਹਨਜੇ ਮੇਰੀ ਹੀ ਗੱਲ ਨਹੀਂ ਸੁਣਦਾ ਸੋਸ਼ਲ-ਵਰਕਰ ਦੀ ਕੀ ਸੁਣੇਗਾ? ਜਕੋ-ਤੱਕੀ ਵਿਚ ਮੈਂ ਬਿਨ੍ਹਾਂ ਕਿਸੇ ਫੈਸਲੇ ਨੂੰ ਪੱਲੇ ਬੰਨਿਆਂ ਨਵੀ ਨੂੰ ਹੁੱਝ ਮਾਰ ਕੇ ਉਠਾ ਲਿਆਜਦੋਂ ਉਹ ਜਾਗਿਆ ਤਾਂ ਉਸਦੀਆਂ ਅੱਖਾਂ ਲਾਲ ਸਨ
"
ਵਟ ਡੈਡ"
"
ਵਟ ਡੈਡ ਦੇ ਲਗਦਿਆ, ਥੱਲੇ ਆ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਹੈ।" ਮੇਰੇ ਅੰਦਰਲੇ ਬਜ਼ੁਰਗਾਂ ਨੇ ਲਲਕਾਰ ਕੇ ਕਿਹਾ
"
ਲੇਟਰ ਡੈਡ" ਨਵੀ ਦੇ ਸਕੂਲ ਨੇ ਜੁਆਬ ਦਿੱਤਾ
"
ਨਾਓ, ਨੌਟ 'ਲੇਟਰ ਡੈਡ' ਦੇ ਲਗਦਿਆ।" ਕਹਿ ਕੇ ਮੈਂ ਦਾਦਾਗਿਰੀ ਤੇ ਉਤਰ ਆਇਆਮੇਰੇ ਪਿੱਛੇ ਪਿੱਛੇ ਉਤਰਦਾ ਨਵੀ ਮੇਰੇ ਸਾਹਮਣੇ ਲਵ ਸੀਟ ਤੇ ਬੈਠ ਗਿਆਉਸਦੀਆਂ ਅੱਖਾਂ ਨੇ ਸੁਆਲ ਕੀਤਾ ਪਰ ਮੈਨੂੰ ਅਜੇ ਕੁਝ ਸੁਝ ਨਹੀਂ ਰਿਹਾ ਸੀਮੈਂ ਕਹਿੰਣਾ ਚਾਹੁੰਦਾ ਸੀ ਕਿ ਨਹਿਰੂ ਤੇਰੀ ਉਮਰ ਵਿਚ ਕਲਾਸ ਵਿਚੋਂ ਫਸਟ ਆਉਂਦਾ ਸੀ ਪਰ ਕਿਹਾ ਨਹੀਂ ਕਿਉਂਕਿ ਇਸਦਾ ਜੁਆਬ ਵੀ ਮੈਨੂੰ ਪਤਾ ਸੀ
"
ਦੇਖ ਨਵੀ ਬੇਟੇ ਆਪਾਂ ਗੋਰੇ ਨਹੀਂ ਹਾਂਆਪਾਂ ਨੂੰ ਸ਼ੋਭਾ ਨਹੀਂ ਦਿੰਦਾ।" ਇਸਤੋਂ ਬਾਦ ਮੈਂ ਲਗਾਤਾਰ ਉਸਨੂੰ ਗੁਰ-ਇਤਿਹਾਸ,ਸਿੱਖ-ਇਤਿਹਾਸ, ਅਜ਼ਾਦੀ ਦੀ ਲੜਾਈ ਤੇ ਸ਼ਹੀਦੇ-ਆਜ਼ਮ ਭਗਤ ਸਿੰਘ ਦੇ ਹਵਾਲੇ ਨਾਲ ਲੈਕਚਰ ਦਿੰਦਾ ਰਿਹਾ ਤੇ ਉਸਦੇ ਮੂੰਹ ਤੇ ਆਏ ਪ੍ਰਤੀਕਰਮ ਵੀ ਪੜ੍ਹਦਾ ਰਿਹਾ। "ਦੇਖ ਸਾਡੀ ਇੱਕ ਪਰੰਮਪਰਾ ਹੈ, ਇੱਕ ਸਭਿਅਤਾ ਹੈਅਸੀਂ ਆਸ਼ਿਆਂ ਦੀ ਸੇਧੇ ਤੁਰਨਾ ਹੈਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗੱਲ ਕਰਦਾ ਕਰਦਾ ਮੈਂ ਭਾਵੁਕ ਵੀ ਹੋ ਗਿਆਮੇਰਾ ਰੋਣਹਾਕਾ ਮੂੰਹ ਵੇਖਕੇ ਨਵੀ ਜਿਵੇਂ ਭੰਬਲਭੂਸੇ ਵਿਚ ਪੈ ਗਿਆਮੈਂ ਆਪਣੇ ਆਪ ਨੂੰ ਤਕੜਾ ਕੀਤਾਫਿਰ ਮੈਂ ਆਪਣਾ ਜੱਟਾਂ ਦਾ ਇਤਿਹਾਸ ਲੈ ਤੁਰਿਆਡੇਢ ਘੰਟਾ ਬੀਤ ਚੁੱਕਾ ਸੀਫੱਕੇ ਪੱਤੇ, ਮੁਰਝਾ ਗਏ ਸਨਮੈਂ ਨਵੀ ਤੇ ਹੋਏ ਅਸਰ ਦੇਖਣ ਲਈ ਕੁਝ ਰੁਕਿਆਰਸੋਈ ਵਿਚ ਗਿਆ, ਪੱਤਿਆਂ ਦਾ ਇੱਕ ਹੋਰ ਫੱਕਾ ਮਾਰਿਆ ਤੇ ਪਾਣੀ ਦਾ ਗਲਾਸ ਪੀਤਾਨਵੀ ਨੂੰ ਪਾਣੀ ਲਈ ਪੁੱਛਿਆਉਸਨੇ ਨਾਂਹ ਵਿਚ ਸਿਰ ਮਾਰਿਆਮੈਂ ਸੋਚਿਆ ਨਵੀ ਵਾਕਿਆ ਹੀ ਮੇਰੀਆਂ ਗੱਲਾਂ ਨਾਲ ਪ੍ਰਭਾਵਿਤ ਹੋ ਗਿਆ ਹੈਲੋਹਾ ਗਰਮ ਸੀਮੈਂ ਸੱਟ ਮਾਰਨ ਲਈ ਆਪਣੇ ਪਰ ਤੋਲਣ ਲੱਗਾਮੈਂ ਫਿਰ ਸੋਚਿਆ ਕਿਉਂ ਨਾ ਲਗਦੇ ਹੱਥ ਇਸਨੂੰ ਆਪਣੇ ਘਰ ਦੀ ਸਰਦਾਰੀ ਵੀ ਦੱਸ ਦੇਵਾਂਸ਼ਾਇਦ ਇਹ ਸੋਚੇ ਕਿ ਅਸੀਂ ਵਾਕਿਆ ਹੀ ਤੀਰ-ਅੰਦਾਜ਼ ਹਾਂ ਤੇ ਸਾਡਾ ਵਿਹਾਰ ਵੱਖਰਾ ਹੋਣਾ ਚਾਹੀਦਾ ਹੈਜਿਸ ਤਰ੍ਹਾਂ ਸਿੰਪਸਨ ਕਹਿੰਦੈ ਕਿ ਇਹ ਨਾਰਮਲ ਹੈ, ਉਹ ਸਾਡੇ ਲਈ ਨਾਰਮਲ ਨਹੀਂ ਹੈ ਸਾਡੇ ਸਿਰ ਖਾਨਦਾਨ ਦੀਆਂ ਕੁਝ ਜ਼ਿੰਮੇਵਾਰੀਆਂ ਹਨ ਪਰ ਗੱਲ ਮੇਰੇ ਗਲ਼ੇ ਵਿਚ ਹੀ ਅਟਕ ਗਈਪੱਤੇ ਫਿਰ ਖਿੜ ਉੱਠੇ ਸਨਪੱਤਿਆਂ ਨੇ ਮੇਰੇ ਸਰੀਰ ਦੇ ਸਾਰੇ ਕੋਨਿਆਂ ਤੇ ਹਲੀੰਮੀ ਦੀ ਬਾਰਸ਼ ਕਰ ਦਿੱਤੀਮੇਰੇ ਤੇ ਤਾਰੀ ਹੋਈ ਹਲੀਮੀ ਨੇ,ਨਵੀ ਦਾ ਪੱਖ ਜੋਰ ਨਾਲ ਫੜ ਲਿਆ ਪਰ ਫਿਰ ਵੀ ਹਲੀਮੀ ਨੇ ਪਤਾ ਨਹੀ ਇਹ ਕਿਵੇਂ ਸਮਝ ਲਿਆ ਕਿ ਨਵੀ ਵੀ ਉਹ ਗੱਲ ਸਮਝ ਜਾਗਾ ਜੋ ਮੈਂ ਉਸਨੂੰ ਦੱਸਣਾ ਤਾਂ ਚਾਹੁੰਦਾ ਹਾਂ ਪਰ ਇਹ ਵੀ ਚਾਹੁੰਦਾ ਹਾਂ ਕਿ ਉਹ ਸਾਡੇ ਖ਼ਾਨਦਾਨ ਦੀਆਂ ਰਵਾਇਤੀ ਕਦਰਾਂ ਨੂੰ ਨਕਾਰੇ ਨਾ, ਪਰ ਸਮਝੌਤਾ ਕਰਨ ਦੀ ਉਸਨੂੰ ਪੂਰੀ ਖੁਲ ਹੈਪਰ ਸਾਡੇ ਘਰ ਵਿਚ ਤਾਂ ਵਾਇਲੈਂਸ ਹੀ ਬਹੁਤ ਹੈਮਾਰਤਾ ਉਏ,ਭਜਾਤਾ ਉਏ, ਚੁੱਕ ਲਿਆ ਉਏ, ਛੁਡਾ ਲਈ ਉਏਮੈਨੂੰ ਕੋਈ ਵੀ ਚੰਗੀ ਗੱਲ ਔੜ ਹੀ ਨਹੀਂ ਰਹੀ ਸੀ ਜੋ ਅਕਲ ਵਾਲ਼ੀ ਹੋਵੇਵੇਖਿਆ ਜਾਵੇ ਤਾਂ ਨਵੀ ਤਾਂ ਉਹੋ ਕੁਝ ਕਰ ਰਿਹਾ ਸੀ ਜੋ ਅਸੀਂ ਕਰਦੇ ਆ ਰਹੇ ਸਾਂਅਸੀਂ ਤਾਂ ਇਸਨੂੰ ਸਿੱਧੇ ਰਸਤੇ ਪਾਉਣਾ ਹੈਤੇ ਕੀ ਅਸੀਂ ਪੁੱਠੇ ਰਸਤੇ ਸੀ?
ਮੈਂ ਮਸਲੇ ਨੂੰ ਵਖਰੇ ਅੰਦਾਜ਼ ਵਿਚ ਕਰਨ ਲਈ ਜੁਗਤਾਂ ਸੋਚਣ ਲੱਗਾਅਚਾਨਕ ਮੈਨੂੰ ਕੁਝ ਯਾਦ ਆਇਆਮੇਰੇ ਚਿਹਰੇ ਤੇ ਖੇੜਾ ਆ ਗਿਆ "ਨਵੀ ਦੇਖ ਪਿਛਲੇ ਹਫ਼ਤੇ ਤੈਨੂੰ, ਕਾਲਿਆਂ ਪਤਾ ਕਿਉਂ ਕੁੱਟਿਆ ਸੀ?"
"
ਆਈ ਨੋ"
"
ਨਹੀਂ ਤੈਨੂੰ ਕੁਝ ਨਹੀਂ ਪਤਾਤੇਰੀ ਸਮਝ ਅਜੇ ਕੱਚੀ ਹੈਥਿੰਕ ਹਾਈ, ਮਾਈ ਸੰਨ ਜਸਟ ਥਿੰਕ ਹਾਈ।"
"
ਹਾਓ ਡੈਡ।"
"
ਦੇਖ ਤੈਨੂੰ ਕੁੱਟ ਪਈ, ਕਿਉਂਕਿ ਤੂੰ ਭੀੜ ਦਾ ਹਿੱਸਾ ਹੈਂਤੈਨੂੰ ਇਸ ਭੀੜ ਤੋਂ ਉਪਰ ਉੱਠਣ ਦੀ ਲੋੜ ਹੈਉਪਰ ਬਹੁਤ ਥੋੜੇ ਹਨਜਗ੍ਹਾ ਹੀ ਜਗ੍ਹਾ ਹੈਤੂੰ ਕਦੇ ਸੁਣਿਆ ਹੈ ਕਦੇ ਕਿਸੇ ਡਾਕਟਰ ਜਾਂ ਵਕੀਲ ਨੂੰ ਕਿਸੇ ਕੁਟਿਆ ਹੋਵੇਉਹ ਵੀ ਐਵੇਂ ਹੀਹਾਂ ਜੇ ਡਾਕਟਰ ਜਾਂ ਵਕੀਲ ਐਵੇਂ ਪੰਗੇ ਲੈਣ ਫਿਰ ਤਾਂ ਕੁੱਟ ਖਾਊਗਾ ਹੀ ਪਰ ਐਵੇਂ ਕੋਈ ਉਨ੍ਹਾਂ ਨੂੰ ਕੁਝ ਨਹੀਂ ਕਹਿੰਦਾ ਕਿਉਂਕਿ ਉਹ ਉਪਰ ਉੱਠ ਗਏ ਹਨਇਸ ਲਈ ਮੈਂ ਤੈਨੂੰ ਸਮਝਾਉਂਦਾ ਹਾਂ 'ਥਿੰਕ ਹਾਈ'ਬੱਸ ਇਹੋ ਮੌਕਾ ਹੈ ਦੋ ਚਾਰ ਸਾਲ ਪੜ੍ਹ ਲੈ ਫਿਰ ਮੌਜਾਂ ਹੀ ਮੌਜਾਂ ਪਰ ਜੇ ਸਮਾਂ ਗਵਾ ਲਿਆ ਫਿਰ ਪਛਤਾਏਂਗਾ।"
"
ਲਾਈਕ ਯੂ ਡੈਡ।"
"
ਉਹ ਮੇਰੀ ਗੱਲ ਛੱਡ।" ਮੈਨੂੰ ਗੁੱਸਾ ਆ ਗਿਆ ਤੇ ਮੈਂ ਨਵੀ ਨੂੰ ਝਈ ਲੈ ਕੇ ਪਿਆਮੈਂ ਫਿਰ ਕਿਹਾ, "ਕੀ ਇਹ ਜਰੂਰੀ ਹੈ ਕਿ ਤੂੰ ਵੀ ਉਹੋ ਸਟੋਨ ਲਿਕ ਕਰੇਂ?"
"
ਡੈਡ ਐਵੇਂ ਚਵਲਾਂ ਨਾ ਮਾਰੀ ਜਾਇੱਕ ਪਾਸੇ ਤਾਂ ਤੂੰ ਕਹਿੰਨੈ ਕਿ ਥਿੰਕ ਹਾਈਦੂਜੇ ਪਾਸੇ ਸ਼ਿਵਾ ਜੀ ਮਰਹਟਾ ਬਾਰੇ ਦੱਸੀ ਜਾਂਦਾ ਹੈਂਤੀਜੇ ਪਾਸੇ ਚਮਕੌਰ ਦੀ ਗੜ੍ਹੀ ਵਿਚ ਕੀ ਹੋਇਆ ਉਹ ਦੱਸੀ ਜਾਂਦਾ ਹੈਂ, ਚੌਥੇ ਪਾਸੇ ਆਪਣੇ ਖ਼ਾਨਦਾਨ ਦੀਆਂ ਯੱਭਲੀਆਂ ਮਾਰੀ ਜਾਂਦੈਪੰਜਵਾਂ ਆਪਣੇ ਦੋਸਤਾਂ ਨਾਲ ਰਲ ਕੇ ਜੱਥੇਦਾਰਾਂ ਨੂੰ ਕੋਸੀ ਜਾਨੈਕਦੇ ਫਿਰ ਜੱਥੇਦਾਰਾਂ ਵੱਲ ਹੋ ਜਾਨੈਛੇਵਾਂ ਡੋਡੇ ਪੀ ਕੇ ਜਾਂ ਖਾ ਕੇ ਮੈਨੂੰ ਸਮਝਾਉਣ ਤੁਰ ਪੈਂਦਾ ਹੈਂਸਤਵਾਂ ਮੌਮ ਨੂੰ ਮੇਰੇ ਖ਼ਿਲਾਫ਼ ਚੁੱਕਦਾ ਰਹਿੰਦੈ ਨਾਲੇ ਤੂੰ ਉਹਨੂੰ ਵੀ ਡੋਡੇ ਖਾਣ ਲਾ ਦਿੱਤੈਅਠਵਾਂ ਮੈਨੂੰ ਯਾਦ ਨਹੀਂ ਪਰ ਕੁਝ ਹੈ ਜਰੂਰਯੂ ਆਰ ਜਸਟ ਏ ਕੰਨਫਿਊਜ਼ਡ ਪਰਸਨ ਤੇ ਮੈਨੂੰ ਵੀ ਕੰਨਫਿਊਜ਼ ਕਰਦਾ ਰਹਿੰਨੈ।"
ਮੈਂ ਸਿਰ ਫੜ ਕੇ ਬੈਠ ਗਿਆਇਹ ਮੈਂ ਕੀਹਦੇ ਨਾਲ ਪੰਗਾ ਲੈ ਲਿਆ? ਮੈਂ ਚਾਹੁੰਦਾ ਸੀ ਮਨੂ ਜਲਦੀ ਆ ਜਾਵੇ ਤੇ ਮੇਰਾ ਖਹਿੜਾ ਛੁੱਟੇਕੀਤੇ ਕਰਾਏ ਦਾ ਮੈਂ ਹੁਣ ਕੀ ਕਰਨਾਫੋਕੀ ਬਦਨਾਮੀ ਖੱਟਣ ਦਾ ਕੀ ਲਾਭਦੁਧ ਤਾਂ ਉਬਲਕੇ ਭੜੋਲੀ ਵਿਚ ਪੈ ਚੁੱਕਾ ਸੀਹੁਣ ਮੈਂ ਕੀ ਕਰਾਂ?" ਮੈਨੂੰ ਸਿਰ ਸੁਟੀ ਚੁੱਪ ਵੇਖ ਕੇ ਨਵੀ ਬੋਲਿਆ, "ਤੂੰ ਕਦੇ ਪੁੱਛਿਆ, ਕਾਲਿਆਂ ਨਾਲ ਫਾਈਟ ਕਿਉਂ ਹੋਈਮੈਂ ਤੈਨੂੰ ਦੱਸਦਾ ਹਾਂਉਹ ਮੇਰੇ ਕੋਲੋਂ ਮੇਰੀ ਲੰਚ ਮਨੀ ਮੰਗਦੇ ਸੀਜੇ ਮੈਂ ਮਨੀ ਉਹਨਾਂ ਨੂੰ ਦੇ ਦਿੰਦਾ ਤਾਂ ਭੁੱਖੇ ਰਹਿਕੇ ਮੈਂ 'ਥਿੰਕ ਹਾਈ' ਕਾਹਦੇ ਨਾਲ ਕਰਦਾ? ਚਲ ਹੋਰ ਦੱਸ ਜੇ ਮੇਰੀ ਜਗ੍ਹਾ ਤਾਂਤੀਆ ਤੋਪੇ ਹੁੰਦਾ ਮੰਗਲ ਪਾਂਡੇ ਜਾਂ ਝਾਂਸੀ ਦੀ ਰਾਣੀ ਹੁੰਦੀ, ਉਹ ਕੀ ਕਰਦੀ? ਉਹ ਫਾਈਟ ਬੈਕ ਕਰਦੀ ਜਾਂ ਥਿੰਕ ਹਾਈ ਕਰਦੀ?ਉਹ ਡਾਕਟਰ ਤਾਂ ਹੀ ਬਣੂਗੀ ਜੇ ਪੜੂਗੀ ਤੇ ਪੜੂਗੀ ਤਾਂ ਹੀ ਜੇ ਲੰਚ ਕਰੇਗੀਤੂੰ ਵੀ ਬਸ ਖੋਤੇ ਦਾ ਖੋਤਾ ਹੀ ਰਿਹਾ ਜਿਵੇਂ ਮੌਮ ਤੈਨੂੰ ਕਦੇ ਕਦੇ ਕਹਿੰਦੀ ਹੈਦਿਮਾਗ ਤੇਰੇ ਵਿਚ ਭੂਸਾ ਭਰਿਆ ਪਿਆ ਇੰਡੀਆ ਦਾਤੂੰ ਵੈਕਿਊਮ ਕਰਾ ਆਪਣੇ ਸਿਰ ਦਾ।" ਇਤਨੀ ਗੱਲ ਕਹਿਕੇ ਨਵੀ ਹੱਸ ਪਿਆ ਤੇ ਮੇਰਾ ਅੰਦਰ ਲੇਰਾਂ ਮਾਰਨ ਲੱਗ ਪਿਆ
"
ਸ਼ਟ-ਅੱਪ ਜਸਟ ਸ਼ਟ-ਅੱਪ" ਮੈ ਚੀਕ ਪਿਆਨਵੀ ਸਹਿਮਕੇ ਚੁੱਪ ਕਰ ਗਿਆਨਵੀ ਨਿਆਣਾ ਸੀ ਡਰ ਗਿਆਅਜੇ ਤੱਕ ਉਹ ਮੇਰੇ ਤੋਂ ਡਰਦਾ ਸੀਮਾੜੀ ਬੋਲੀ ਉਸਨੇ ਮਨੂ ਤੋਂ ਸਿੱਖ ਲਈ ਸੀਸਾਡਾ ਵਿਰੋਧ ਤਾਂ ਸੀ ਪਰ ਵੈਰ ਨਹੀਂ ਸੀਕਦੇ ਕਦੇ ਨਵੀ ਨੂੰ ਮੇਰੇ ਤੇ ਤਰਸ ਆਉਂਦਾ ਤੇ ਕਦੇ ਮੈਨੂੰ ਨਵੀ ਤੇ ਤਰਸ ਆਉਂਦਾਮੇਰੀ ਜ਼ਿੰਦਗੀ ਦੀ ਟਰੇਨਿੰਗ ਹੀ ਐਸੀ ਸੀ ਕਿ ਮੈਂ ਸਾਰੀ ਦੁਨੀਆਂ ਨੂੰ ਖ਼ੁਸ਼ ਰਖਣਾ ਚਾਹੁੰਦਾ ਸੀ ਫਿਰ ਆਪਣੇ ਨਿਆਣਿਆਂ ਦੀ ਖ਼ੁਸ਼ੀ ਕਿਉਂ ਨਹੀਂ ਚਾਹਾਂਗਾਵਾਧੂ ਖ਼ਰਚ ਕਰਕੇ ਮੈਂ ਨਿਆਣੇ ਵੀ ਵਿਗਾੜ ਲਏ ਸਨ ਪਰ ਉਹ ਜਾਤੀ ਤੌਰ ਤੇ ਮੇਰੇ ਨਾਲ ਜਜ਼ਬਾਤੀ ਸਨਮੈਂ ਕਦੇ ਵੀ ਆਪਣੇ ਕਲਚਰ ਦੀ ਗੱਲ ਕਰਦਾ ਤਾਂ ਉਹ ਖਾਨਾਪੂਰੀ ਕਰ ਕੇ ਮੈਨੂੰ ਖ਼ੁਸ਼ ਰੱਖਦੇ ਪਰ ਸਿਖਦੇ ਕੁਝ ਵੀ ਨਾਇਹ ਸਾਰਾ ਕੁਝ ਜੋ ਨਵੀ ਨੇ ਕਿਹਾ ਸੀ ਇਹ ਮਨੂੰ ਦੇ ਡਾਇਲਾਗ ਹੀ ਦੁਹਰਾਏ ਸਨ


*****
ਚਲਦਾ