Showing posts with label ਡਰਨੇ ਦੀ ਮੌਤ - 3. Show all posts
Showing posts with label ਡਰਨੇ ਦੀ ਮੌਤ - 3. Show all posts

Thursday, September 1, 2011

ਕੁਲਜੀਤ ਮਾਨ - ਡਰਨੇ ਦੀ ਮੌਤ - ਕਹਾਣੀ – ਭਾਗ ਤੀਜਾ

ਡਰਨੇ ਦੀ ਮੌਤ
ਕਹਾਣੀ


ਭਾਗ ਤੀਜਾ



"ਤੇ ਫਿਰ ਤੂੰ ਕੀ ਫੈਸਲਾ ਕੀਤਾਇਸਤਰ੍ਹਾਂ ਹੀ ਫਾਈਟ ਕਰਨੀ ਹੈ, ਸਕੂਲੇ ਦਾਰੂ ਪੀਣੀ ਹੈ ਜਾਂ ਮੇਰੀ ਗੱਲ ਸੁਣਨੀ ਹੈ।" ਮੈਂ ਤਰਲਿਆਂ ਤੇ ਉਤਰ ਆਇਆ
"
ਡੈਡ ਜਸਟ ਟੇਕ ਇਟ ਇਜ਼ੀਸਭ ਠੀਕ ਹੋ ਜਾਵੇਗਾਬਲੀਵ ਮੀਮੈ ਨਵਾਂ ਹਾਂ ਤੇ ਉਹ ਮੈਨੂੰ ਸੌਫਟ ਸਮਝਦੇ ਹਨਸਮਾਂ ਪਾਕੇ ਉਹਨਾਂ ਨੂੰ ਪਤਾ ਲੱਗ ਹੀ ਜਾਵੇਗਾ ਕਿ ਮੈਂ ਹਾਰਡ ਕੋਰ ਹਾਂ,ਫਿਰ ਉਹ ਮੈਨੂੰ ਤੰਗ ਨਹੀਂ ਕਰਨਗੇ।" ਫੋਨ ਫਿਰ ਆ ਗਿਆ। "ਕੀ ਬਣਿਆ?" ਮਨੂ ਨੇ ਪੁੱਛਿਆ
"
ਪੰਚਰ ਲਾ ਦਿੱਤਾ ਹੈ ਪਰ ਟਿਊਬ ਨਹੀਂ ਬਦਲੀ।" ਮੈਂ ਖਿਝ ਕੇ ਕਿਹਾ
"
ਡੈਡ ਤੂੰ ਕਹਿੰਦਾ ਸੀ ਨਵੰਬਰ ਵਿਚ ਮੈਨੂੰ ਆਈ-ਪੌਟ ਲੈ ਕੇ ਦੇਵੇਂਗਾਚਲੀਏ ਫਿਰ ਅੱਜ?" "ਚਲ ਹੋ ਜਾ ਤਿਆਰਲੰਚ ਤੋਂ ਬਾਦ ਚਲਦੇ ਹਾਂ।" ਮੈਂ ਵੀ ਸੁਲਾਹ ਦੇ ਮੂਡ ਵਿਚ ਸੀ ਤੇ ਨਵੀ ਵੀ ਖ਼ੁਸ਼ ਹੋ ਗਿਆਅਸੀਂ ਦੋਵੇਂ ਹੀ ਵਿਨਰ ਸੀਮੈਨੂੰ ਆਪਣੀ ਹਾਰ ਤੇ ਪਰਦਾ ਪਾਉਣ ਲਈ ਚਾਰ ਸੌ ਡਾਲਰ ਖ਼ਰਚਣੇ ਪਏਮਨੂੰ ਆ ਗਈ, ਉਸਨੇ ਫਿਰ ਉਹੋ ਪੁੱਛਿਆ, 'ਕੀ ਬਣਿਆ'ਮੇਰਾ ਮੁਸਕਰਾਉਂਦਾ ਬੂਥਾ ਵੇਖਕੇ ਉਸਨੂੰ ਆਸ ਸੀ ਕਿ ਫਸਿਆ ਗੱਡਾ ਨਿਕਲ ਗਿਆ ਹੈ
"
ਬਸ ਡੈਡਲੌਕ ਜਿਹਾ ਹੋ ਗਿਆਵਾਰਤਾ ਕਾਮਯਾਬ ਨਹੀਂ ਹੋਈਪਰ ਘਬਰਾਉਣ ਦੀ ਲੋੜ ਨਹੀਂਆਪਾਂ ਕੇਸ ਯੂ.ਐੱਨ.ਓ. ਵਿਚ ਭੇਜਾਂਗੇ, ਸ਼ਾਇਦ ਉਹ ਹੀ ਕੋਈ ਨੇਕ ਸਲਾਹ ਦੇਣ।"
ਰਸਤੇ ਵਿਚ ਕੋਈ ਕੁਝ ਵੀ ਨਹੀ ਬੋਲਿਆਹਰ ਕੋਈ ਮਸਤ ਸੀਆਪੋ ਆਪਣੇ ਭਕਾਨੇ ਫਲਾਈ ਅਸੀਂ ਅਜਨਬੀ ਜਿਹੇ ਮਹਿਸੂਸ ਕਰ ਰਹੇ ਸਾਂ ਮੈਂ ਸੋਚ ਰਿਹਾ ਸੀ ਕਿ ਨਵੀ ਨੇ ਐਸੀ ਕਿਹੜੀ ਸ਼ਰਾਰਤ ਕੀਤੀ ਹੈ ਜੋ ਮੈਂ ਇਸ ਉਮਰ ਵਿਚ ਨਹੀਂ ਕੀਤੀ ਸੀ ਜਾਂ ਐਸੀ ਕੋਈ ਸ਼ਰਾਰਤ ਸੀ ਜੋ ਮੈਂ ਕੀਤੀ ਹੋਵੇ ਤੇ ਬਾਪੂ ਨੇ ਆਪਣੇ ਟਾਈਮ ਵਿਚ ਨਾ ਕੀਤੀ ਹੋਵੇਫਰਕ ਸਿਰਫ਼ ਡਰ ਦਾ ਹੈਇੱਕ ਡਰ ਦੀ ਡੋਰ ਜੋ ਮੁੱਦਤਾਂ ਤੋਂ ਚਲੀ ਆ ਰਹੀ ਸੀ ਉਸ ਡੋਰ ਨਾਲ ਆਪਣੀ ਪਤੰਗ ਉਡਾਉਣ ਲਈ ਨਵੀ ਇਨਕਾਰੀ ਸੀਮੈਂ ਤਾਂ ਇਹ ਚਾਹੁੰਦਾ ਸੀ ਕਿ ਨਵੀ ਇਸ ਦਾਦਾਗਿਰੀ ਨੂੰ ਮੰਨਣ ਤੋਂ ਇਨਕਾਰ ਨਾ ਕਰੇਚਲੋ ਨਾ ਵੀ ਮੰਨੇ ਪਰ ਦਲੀਲਬਾਜ਼ ਤਾਂ ਨਾ ਹੋਵੇ, ਉਹ ਵੀ ਆਪਣੇ ਪਿਉ ਨਾਲਮੈਂ ਕਿਤਨੀਆਂ ਮੁਸ਼ਕਲਾਂ ਝੱਲੀਆਂਇੱਕ ਤਾਂ ਦਿਲ ਕਰਦਾ ਸੀ ਨਵੀ ਨੂੰ ਸਾਰਾ ਕੁਝ ਦੱਸ ਦੇਵਾਂਇਹ ਵੀ ਦਸ ਦੇਵਾਂ ਕਿ ਉਹਦੀ ਮੌਮ ਮੇਰੇ ਅੱਗੇ ਕਿਉਂ ਚਬਰ ਚਬਰ ਕਰਦੀ ਹੈ ਤੇ ਮੈਂ ਉਸਦੀ ਸੁਣੀ ਵੀ ਕਿਉਂ ਜਾ ਰਿਹਾ ਹਾਂ? ਮੈਂ ਇਹ ਝੂਠ ਦੀ ਜ਼ਿੰਦਗੀ ਜੀਅ ਹੀ ਕਿਉਂ ਰਿਹਾ ਹਾਂ? ਕੀ ਮੈਂ ਸਿਰਫ ਇਸ ਲਈ ਨਿਆਣਿਆਂ ਨਾਲ ਝੂਠੀ ਜ਼ਿੰਦਗੀ ਜੀ ਰਿਹਾ ਹਾਂ ਕਿਉਂਕਿ ਇਸ ਉਮਰ ਵਿਚ ਉਹ ਸੱਚ ਨੂੰ ਹੈਵੀ ਡੋਜ਼ ਨਾ ਸਮਝ ਲੈਣ? ਇਹ ਵੀ ਕੀ ਗੱਲ ਹੋਈ ਕਿ ਆਪਣੀਆਂ ਕਦਰਾਂ ਦੀ ਖਾਤਰ ਝੂਠ ਬੋਲੀ ਜਾਉਪਰ ਮੈਨੂੰ ਲਗਦਾ ਸੀ ਕਿ ਨਿਆਣਿਆਂ ਨੂੰ ਸਭ ਪਤਾ ਹੈਮੇਰੀ ਆਪਣੀ ਤੇ ਖਾਨਦਾਨ ਦੀ ਝੂਠੀ ਹਊਮੈ ਦਾ ਜਲੂਸ ਕਦੋਂ ਦਾ ਨਿਕਲ ਚੁੱਕਾ ਹੈਉਹ ਸਭ ਜਾਣਦੇ ਹਨ ਤੇ ਇਸ ਮਲਬੇ ਵਿਚੋਂ ਆਪਣਾ ਜੀ ਪਰਚਾਉਂਣ ਲਈ ਉਹੋ ਕੁਝ ਚੁਣ ਰਹੇ ਹਨ ਜੋ ਉਹਨਾਂ ਦੀ ਲੋੜ ਹੈਮੇਰੀ ਲੋੜ ਦੀ ਸਮਝ ਉਹਨਾਂ ਨੂੰ ਨਹੀਂ ਆ ਰਹੀ
ਮਲਬੇ ਵਿਚੋਂ ਮੈਂ ਸਚਾਈ ਦੀਆਂ ਕਿੰਕਰਾਂ ਲੱਲੱ ਕੇ ਉਹਨਾਂ ਨੂੰ ਕੁਝ ਹਲੂਣਾ ਦੇਣ ਲਈ ਤਰਲੋਮੱਛੀ ਹੋਇਆ ਰਹਿੰਦਾ ਸੀਮੈਂ ਚਾਹੁੰਦਾ ਸੀ ਕਿ ਉਹ ਆਪਣੀ ਜਾਤ ਪਛਾਨਣ ਤੇ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਸ਼ਰੀਕਾਂ ਨੂੰ ਕੁਝ ਬਣ ਕੇ ਦਿਖਾਉਣਸ਼ਰੀਕ ਤਾਂ ਸਿਰਫ ਸੂਰਮਿਆਂ ਤੋਂ ਡਰਦੇ ਹਨ ਤੇ ਸੂਰਮੇ ਨੇ ਚਾਰ ਸੌ ਡਾਲਰ ਦਾ ਖ਼ਰੀਦਿਆ ਆਈ-ਪੌਟ ਵੇਚਕੇ ਕੀ ਕੀਤਾ ਇਹ ਤੇ ਪਤਾ ਨਹੀਂ ਪਰ ਇੱਕ ਯੁੱਧ ਜ਼ਰੂਰ ਖਰੀਦ ਲਿਆਪ੍ਰਿੰਸੀਪਲ ਉਸ ਯੁੱਧ ਦਾ ਰੈਫਰੀ ਬਣ ਗਿਆਮੇਰਾ ਸੈੱਲ ਜਦੋਂ ਵੀ ਖੜਕਦਾ ਮੇਰਾ ਤਰਾਹ ਨਿਕਲ ਜਾਂਦਾ
"
ਤੇਰੀ ਉਮਰ ਅਜੇ ਪੰਦਰਾਂ ਸਾਲ ਦੀ ਹੈ ਤੇ ਇਹ ਕੁੱਤੇ-ਖਾਣੀ ਰੋਜ਼ ਦਾ ਕਸਬ ਬਣ ਗਈ ਹੈ।"ਮੈਂ ਨਵੀ ਦੇ ਕਮਰੇ ਵਿਚ ਟੰਗੇ ਬਦਮਾਸ਼ ਜਿਹੇ ਟੂਪੈਕ ਦਾ ਪੋਸਟਰ ਬੇਦਰਦੀ ਨਾਲ ਧੂਕੇ ਲਾਹਿਆ ਤੇ ਕਮਰੇ ਵਿਚੋਂ ਬਾਹਰ ਸੁੱਟ ਦਿੱਤਾਮੇਰੀ ਗੁਸਤਾਖ਼ੀ ਨੂੰ ਸਕਾਰਫੇਸ ਦਾ ਸਪੈਨਿਸ਼ ਟੋਨੀ ਮੈਨਟੈਨਾ ਦੇਖ ਰਿਹਾ ਸੀਚਿੱਟਾ ਸੂਟ ਪਾਈ ਕੁਰਸੀ ਤੇ ਆਪਣੇ ਸਾਥੀਆਂ ਵਿਚ ਘਿਰੇ ਬੈਠੇ ਨੇ ਕਮਰੇ ਦੀ ਦੂਸਰੀ ਕੰਧ ਮੱਲੀ ਹੋਈ ਸੀਨਵੀ ਨੇ ਉਸ ਪੋਸਟਰ ਵੱਲ ਵੇਖਿਆ ਤੇ ਇੰਤਜ਼ਾਰ ਕਰਨ ਲੱਗਾ ਕਿ ਸਟੂਪਿਡ ਡੈਡ ਕਦੋਂ ਉਸਨੂੰ ਵੀ ਨੋਚਦਾ ਹੈ ਉਸਨੂੰ ਬਹੁਤੀ ਇੰਤਜ਼ਾਰ ਨਹੀਂ ਕਰਨੀ ਪਈਫੈਮਿਲੀ ਇੱਕਠੀ ਹੋ ਗਈਫੈਮਿਲੀ ਦੇ ਸਾਰੇ ਮੈਂਬਰ ਇਸ ਐਪੀਸੋਡ ਬਾਰੇ ਆਪੋ ਆਪਣੇ ਵਿਚਾਰ ਰਖਦੇ ਸਨਪਰ ਮੇਰਾ ਨਹੀਂ ਖ਼ਿਆਲ ਉਨ੍ਹਾਂ ਵਿਚੋਂ ਕੋਈ ਵੀ ਮੇਰੇ ਨਾਲ ਸਹਿਮਤ ਹੋਵੇ, ਠੀਕ ਉਸੇ ਤਰ੍ਹਾਂ ਜਿਵੇਂ ਮੈਂ ਉਨ੍ਹਾਂ ਨਾਲ ਸਹਿਮਤ ਨਹੀਂ ਸਾਂਇਹ ਪੋਸਟਰ ਮਨੂ ਨੇ ਹੀ ਖ਼ਰੀਦ ਕੇ ਨਵੀ ਨੂੰ ਦਿੱਤੇ ਸਨਉਦੋਂ ਮੈਂ ਵੀ ਇਤਰਾਜ਼ ਨਹੀਂ ਕੀਤਾ ਸੀਮੇਰੇ ਇਤਰਾਜ਼ ਦੀ ਕੋਈ ਵਜ਼੍ਹਾ ਵੀ ਨਹੀਂ ਸੀਹੁਣ ਵੀ ਦੂਸਰੇ ਕਮਰੇ ਵਿਚ 'ਰੈਪਰ ਫਿਫਟੀ ਸੈਂਟ' ਦਾ ਪੋਸਟਰ ਲੱਗਿਆ ਹੋਇਆ ਸੀਉਸ ਤੇ ਮੈਨੂੰ ਕੋਈ ਗੁੱਸਾ ਨਹੀਂ ਸੀ ਕਿਉਂਕਿ ਉਸਦਾ ਪ੍ਰਸੰਸਕ ਪੜ੍ਹਾਈ ਵਿਚ ਠੀਕ ਸੀ ਤੇ ਯੂਨੀਵਰਸਿਟੀ ਪਹੁੰਚ ਚੁੱਕਾ ਸੀਪਰ ਇਹ ਟੂਪੈਕ ਤੇ ਪੂਰਾ ਬਦਮਾਸ਼ ਸੀਜਦੋਂ ਵੀ ਨਵੀ ਟੂਪੈਕ ਦੀ ਸੀਡੀ ਲਾਉਂਦਾ ਹੋਰ ਤੇ ਮੈਨੂੰ ਕੁਝ ਸਮਝ ਨਹੀਂ ਆਉਂਦਾ ਪਰ ਉਹਦਾ ਬਾਰ ਬਾਰ ਮਦਰ ਫ਼ਕਰ ਕਹਿੰਣਾ, ਮੇਰਾ ਬਲੱਡ ਪਰੈਸ਼ਰ ਰੂਰ ਵਧਾ ਦਿੰਦਾ
"
ਡੈਡ ਮੇਰੀ ਉਮਰ ਪੰਦਰਾਂ ਸਾਲ ਨਹੀਂ ਹੈ।" ਮੇਰੀ ਗੱਲ ਦੇ ਜੁਆਬ ਵਿਚ ਨਵੀ ਨੇ ਘਰੋੜ ਕੇ ਪਰ ਬਿਨ੍ਹਾਂ ਚੀਕਣ ਤੋਂ ਕਿਹਾ
"
ਤੇ ਹੋਰ ਕਿਤਨੀ ਹੈ?" " ਮੇਰੀ ਉਮਰ ਪੰਜਤਾਲੀ ਸਾਲ ਹੈਤੇਰੇ ਤੋਂ ਥੋੜ੍ਹਾ ਹੀ ਛੋਟਾ ਹਾਂ।" "ਉਹ ਕਿਵੇਂ?"
"
ਕੁੱਤੇ ਦੀ ਉਮਰ ਨੂੰ ਤਿੰਨ ਗੁਣਿਆਂ ਨਾਲ ਨਾਪਿਆ ਜਾਂਦਾ ਹੈਉਸ ਹਿਸਾਬ ਨਾਲ ਮੈਂ ਪੰਜਤਾਲੀ ਸਾਲ ਦਾ ਹਾਂਤੂੰ ਮੈਨੂੰ ਕੁੱਤਾ ਸਮਝਦਾ ਹੀ ਨਹੀਂ ਸਗੋਂ ਮੈਨੂੰ ਵੀ ਯਕੀਨ ਕਰਾ ਰਿਹਾ ਹੈਂ ਤੇ ਮੈਂ ਆਪਣੇ ਆਪ ਨੂੰ ਕੁੱਤਾ ਹੀ ਸਮਝਣ ਲੱਗ ਪਿਆ ਹਾਂ।"ਇਤਨਾ ਕਹਿਕੇ ਨਵੀ ਨੇ ਫਟੇ ਹੋਏ ਪੋਸਟਰ ਇਕੱਠੇ ਕੀਤੇ ਤੇ ਪੌੜੀਆਂ ਉਤਰ ਗਿਆਮਗਰੇ ਮਗਰ ਮਨੂ ਵੀ ਵੱਡੀ ਸਾਰੀ 'ਹੂੰ' ਕਹਿਕੇ ਨਵੀ ਦੇ ਮਗਰ ਉਤਰ ਗਈਬਾਕੀ ਬਚਿਆ ਮੈਂ ਤੇ ਮੇਰਾ ਸਪੁੱਤਰ ਪੰਮੀਮੈਂ ਅਜੇ ਸੋਚ ਹੀ ਰਿਹਾ ਸੀ ਜਦੋਂ ਪੰਮੀ ਵੀ ਵਾਕ-ਆਊਟ ਕਰਕੇ ਵਿਰੋਧੀ ਧਿਰ ਵਿਚ ਸ਼ਾਮਲ ਹੋ ਗਿਆਮੈਂ ਇੱਕਲਾ ਹੀ ਰਹਿ ਗਿਆ
ਦੁਨੀਆਂ ਵਿਚ ਇਕੱਲੇ ਹੀ ਆਈਦਾ ਹੈ ਤੇ ਇਕੱਲੇ ਹੀ ਜਾਈਦਾ ਹੈਇਹ ਤਰਕ ਆਪਣੇ ਆਪ ਹੀ ਉਭਰਦਾ ਹੈਮੇਰੇ ਕੇਸ ਵਿਚ ਵੀ ਉਭਰਿਆਮੈਂ ਸੁਣਿਆ, ਨਵੀ ਸੋਸ਼ਲ ਵਰਕਰ ਨਾਲ ਫੋਨ ਤੇ ਹਾਊਸਿੰਗ ਬਾਰੇ ਕੋਈ ਵਿਚਾਰ ਵਿਮਰਸ਼ ਕਰ ਰਿਹਾ ਸੀਮੈਂ ਆਪਣੇ ਆਪ ਨੂੰ ਧੱਕ ਕੇ ਪਰ੍ਹਾਂ ਕੀਤਾ ਤੇ ਗੁੱਸੇ ਨਾਲ ਥਲੇ ਉਤਰਿਆਭਾਂਡਿਆਂ ਵਾਲੀ ਟੋਕਰੀ ਵਿਚ ਕਾਰਨਵਾਲ ਦੀਆਂ ਫੁੱਲ-ਪਲੇਟਾਂ ਪਈਆਂ ਸਨਮੇਰਾ ਦਿਲ ਕੀਤਾ ਇਹਨਾਂ ਨੂੰ ਤੋੜ ਕੇ ਆਪਣਾ ਗੁੱਸਾ ਅੱਧਾ ਕਰਾਂ ਫਿਰ ਸੋਚਿਆ ਜੇ ਇੱਕ ਪਲੇਟ ਤਿੰਨ ਡਾਲਰ ਦੀ ਵੀ ਹੋਵੇ ਤਾਂ ਸੱਤ ਪਲੇਟਾਂ ਇੱਕੀ ਡਾਲਰ ਦੀਆਂ ਹਨ ਤੇ ਜੇ ਇੱਕੀਆਂ ਵਿਚ ਤਿੰਨ ਡਾਲਰ ਹੋਰ ਪਾਈਏ ਤਾਂ ਛੱਬੀ ਔਂਸ ਦੀ ਬੋਤਲ ਆ ਜਾਂਦੀ ਹੈਪਰ ਅੱਜ ਤੇ ਮੇਰੇ ਤੇ ਭੂਤ ਸਵਾਰ ਸੀ, ਮੈਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਮੈਂ ਟੋਕਰੀ ਚੁੱਕ ਕੇ ਫ਼ਰਸ਼ ਤੇ ਪਟਕ ਦਿੱਤੀ ਤੇ ਸਾਰੀਆਂ ਪਲੇਟਾਂ ਘੀਚਰ ਹੋ ਗਈਆਂਮੈਂ ਘਰ ਵਿਚ ਜੰਗ ਦਾ ਐਲਾਨ ਕਰ ਦਿੱਤਾ ਸੀਮੈਨੂੰ ਪਤਾ ਹੀ ਸੀ ਕਿ ਅੱਗੋਂ ਕੀ ਹੋਣਾ ਹੈਇਹ ਹਮੇਸ਼ਾਂ ਇੱਕ ਤਰਫ਼ਾ ਗੋਲੀਬਾਰੀ ਹੀ ਹੁੰਦੀ ਸੀਆਸ ਮੁਤਾਬਕ ਮੈ ਸੋਫੇ ਤੇ ਬੈਠ ਕੇ ਸੋਚਿਆ ਕਿ ਮਨੂ ਹੁਣੇ ਪਾਣੀ ਦਾ ਗਲਾਸ ਲੈ ਕੇ ਆਵੇਗੀਨਿਆਣਿਆਂ ਨੂੰ ਝਿੜਕੇਗੀਨਿਆਣੇ ਮੇਰੇ ਕੋਲ ਆਉਣਗੇ'ਸੌਰੀ ਡੈਡ' ਕਹਿਣਗੇਫਿਰ ਮੇਰੀਆਂ ਅੱਖਾਂ ਵਿਚ ਆਏ ਅੱਥਰੂ ਵੇਖਕੇ ਮਨੂ ਵੀ ਰੋਣ ਲੱਗ ਪਵੇਗੀ ਤੇ ਪੰਮੀ ਛੋਟੇ ਨਵੀ ਨੂੰ ਝਿੜਕੇਗਾਨਵੀ ਫਿਰ ਨਵੇਂ ਸਿਰਿਉਂ ਸੌਰੀ ਕਹੇਗਾਤੇ ਮੈਂ ਉਸਨੂੰ ਜੱਫੀ ਪਾ ਲਵਾਂਗਾ
ਪਰ ਐਸਾ ਕੁਝ ਵੀ ਨਹੀਂ ਹੋਇਆਪਲੇਟਾਂ ਦੀਆਂ ਕਿਰਚਾਂ ਲਿਵ-ਰੂਮ ਤੱਕ ਆਈਆਂ ਪਈਆਂ ਸਨਦੋਵੇਂ ਨਿਆਣੇਂ ਪੌੜੀਆਂ ਚੜ੍ਹ ਗਏ ਤੇ ਮਨੂ ਵੀ ਫੋਨ ਲੈ ਕੇ ਉਪਰ ਚਲੇ ਗਈ ਮੇਰੇ ਵਾਸਤੇ ਇਹ ਨਵੀਂ ਗੱਲ ਸੀਪਹਿਲਾਂ ਇਸ ਤਰ੍ਹਾਂ ਕਦੇ ਨਹੀਂ ਹੋਇਆ ਸੀਹੈਰਾਨੀ ਵਾਲੀ ਗੱਲ ਤਾਂ ਇਹ ਸੀ ਕਿ ਬਿਨ੍ਹਾਂ ਆਪਸ ਵਿਚ ਬੋਲਿਆਂ ਤਿੰਨੇ ਹੀ ਉਹ ਕਰ ਰਹੇ ਸਨ ਜੋ ਪਹਿਲਾਂ ਨਹੀਂ ਹੋਇਆ ਸੀ ਮੈਨੂੰ ਲੱਗਾ ਇਹ ਤੇ ਕੋਈ ਪਹਿਲਾਂ ਹੀ ਸਾਜਿਸ਼ ਕੀਤੀ ਗਈ ਹੈਲਗਦਾ ਸੀ ਉਹਨਾਂ ਐਸੇ ਜੰਗੀ ਹਾਲਾਤ ਵਿਚ ਕੀ ਕਰਨਾ ਹੈ, ਇਸਦਾ ਕੋਈ ਤੋੜ ਲੱਭ ਲਿਆ ਸੀਚਾਹੀਦਾ ਤਾਂ ਇਹ ਸੀ ਕਿ ਮਨੂ ਬਰੂਮ ਲੈਕੇ ਉਹ ਕਿਰਚਾਂ ਹੂੰਝ ਕੇ ਗਾਰਬੇਜ਼ ਵਿਚ ਸੁੱਟਦੀਆਖਰ ਘਰ ਦੀ ਸਫਾਈ ਕਰਨਾ ਉਸਦਾ ਹੀ ਤੇ ਕੰਮ ਸੀਹੁਣ ਮੈਨੂੰ ਨਿਆਣਿਆਂ ਨਾਲੋਂ ਵੱਧ ਗੁੱਸਾ ਮਨੂ ਤੇ ਆ ਰਿਹਾ ਸੀ ਤੇ ਗੁੱਸੇ ਵਿਚ ਹੀ ਮੈ ਕਿਚਨ ਵਿਚ ਗਿਆ ਤੇ ਇੱਕ ਲੰਡੂ ਜਿਹਾ ਪੈਗ ਬਣਾ ਕੇ ਪੀ ਲਿਆ ਤੇ ਫਿਰ ਇਕ ਹੋਰ ਸੁੱਟ ਲਿਆ
ਵਾਪਸ ਲਿਵ-ਰੂਮ ਆਉਂਣ ਤੱਕ ਮੈਨੂੰ ਨਸ਼ਾ ਵੀ ਹੋ ਗਿਆ ਸੀ ਤੇ ਮੇਰੇ ਪੈਰ 'ਚ ਕੋਈ ਕਿਰਚ ਵੀ ਚੁੱਭ ਗਈ ਸੀ ਤੇ ਪੈਰ ਵਿਚੋਂ ਪਰਲ ਪਰਲ ਖੂਨ ਵੱਗ ਕੇ ਰੱਗ ਤੇ ਲਹੂ ਦੇ ਨਿਸ਼ਾਨ ਬਣ ਰਹੇ ਸਨਮਨੂ ਦੀ ਬਗਾਵਤ ਨੇ ਮੈਨੂੰ ਗੁੱਸਾ ਵੀ ਬਹੁਤ ਚੜ੍ਹਾ ਦਿੱਤਾ ਸੀਮੈ ਸੋਫ਼ੇ ਦੀਆਂ ਗਦੀਆਂ ਚੁੱਕ ਕੇ ਲਿਵ-ਰੂਮ ਵਿਚ ਖਿਲਾਰ ਦਿੱਤੀਆਂਹਰ ਹਰਕਤ ਨਾਲ ਮੈ ਮਨੂ ਨੂੰ ਇੱਕ ਮੌਕਾ ਹੋਰ ਦੇ ਰਿਹਾ ਸੀਮੈਂ ਇੱਕ ਹੱਲਾ ਕਿਚਨ ਵੱਲ ਹੋਰ ਮਾਰਿਆ ਤੇ ਖ਼ੂਨ ਦੇ ਨਿਸ਼ਾਨ ਚਾਰੇ ਪਾਸੇ ਫੈਲ ਗਏ, ਇਸ ਤਰ੍ਹਾਂ ਲਗਦਾ ਸੀ ਜਿਵੇਂ ਕੋਈ ਸਾਕਾ ਹੋਕੇ ਹਟਿਆ ਹੋਵੇ ਵਾਲ ਤਾਂ ਮੇਰੇ ਬਚਪਨ ਤੋਂ ਹੀ ਪਰਾਲੀ ਨਾਲ ਮਿਲਦੇ ਜੁਲਦੇ ਸਨ ਜਿਨ੍ਹਾਂ ਨੂੰ ਮੈਂ ਕਦੇ ਕਦੇ ਲੋੜ ਅਨੁਸਾਰ ਹੋਰ ਵੀ ਡਰਾਉਣੇ ਕਰ ਲੈਂਦਾ ਸੀਮੈਂ ਵਗਦੇ ਖ਼ੂਨ ਵਿਚ ਉਂਗਲ ਲਬੇੜ ਕੇ ਮੱਥੇ ਤੇ ਟਿੱਕਾ ਲਾ ਲਿਆ
ਮੈਂ ਸੋਚਿਆ ਕਿ ਹੁਣ ਕੀ ਕੀਤਾ ਜਾਵੇਡਰਾਮੇ ਤਾਂ ਸਾਰੇ ਫੇਲ੍ਹ ਹੋ ਰਹੇ ਸਨਲੜਾਈ ਬੱਚਿਆਂ ਦੀ ਨਹੀਂ ਰਹਿ ਗਈ ਸੀਹੁਣ ਤੇ ਮੈਨੂੰ ਯਾਦ ਹੀ ਨਹੀਂ ਸੀ ਕਿ ਗੱਲ ਸ਼ੁਰੂ ਕਿੱਥੋਂ ਹੋਈ ਸੀ
ਉਤੋਂ ਮੈਨੂੰ ਨਵੀ ਦੀ ਅਵਾਜ਼ ਸੁਣਾਈ ਦਿੱਤੀ, "ਉਹ ਕਹਿ ਰਿਹਾ ਸੀ ਇਹ ਤਾਂ ਜ਼ਿਆਦਾ ਹੀ ਭੂਤਰ ਗਿਆ, ਹੁਣ ਕੀ ਕਰੀਏ?"
ਹੁਣ ਤੇ ਫੌਜਾਂ ਦੋਵੇਂ ਪਾਸੇ ਡੱਟ ਗਈਆਂ ਸਨਮੈਂ ਤਾਂ ਪੰਜ ਸੱਤ ਗੋਲੇ ਦਾਗ ਹੀ ਚੁੱਕਿਆ ਸੀ ਪਰ ਸੋਚ ਰਿਹਾ ਸੀ ਕਿ ਮਨੂ ਕੋਲ ਕਿਹੜੀ ਮਿਜ਼ਾਇਲ ਹੈ? ਤੇ ਹੁਣ ਉਹ ਕਿਹੜੀ ਯੁੱਧ-ਨੀਤੀ ਅਪਣਾਇਗੀ? ਉਸਦੀ ਨੀਤੀ ਸਮਝਣ ਲਈ ਮੈਂ ਸੋਚਿਆ ਕਿਉਂ ਨਾ ਟੈਲੀਵੀਯਨ ਦੀ ਬਲੀ ਦਿੱਤੀ ਜਾਵੇਉਂਝ ਵੀ ਇਹ ਹੁਣ ਪੁਰਾਣਾ ਹੋ ਗਿਆ ਹੈਅੱਜਕਲ ਤਾਂ ਨਵੇਂ ਮਾਡਲ ਆ ਗਏ ਹਨਹਲਕੇ ਫੁਲਕੇ ਭਾਵੇਂ ਕੰਧ ਨਾਲ ਟੰਗ ਲਵੋਇਹ ਮੈਂ ਪੰਦਰਾਂ ਸਾਲ ਪਹਿਲਾਂ ਖਰੀਦਿਆ ਸੀਖ਼ਰੀਦਿਆ ਕਾਹਨੂੰ ਸੀ ਇਹ ਮੈ ਮਨੂ ਨੂੰ ਉਹਦੇ ਜਨਮ-ਦਿਨ ਤੇ ਗਿਫਟ ਦਿੱਤਾ ਸੀਉਹ ਵੀ ਕਿਤਨੇ ਹੁਸੀਨ ਦਿਨ ਸਨਅਸੀਂ ਲੌਂਗ-ਡਰਾਈਵ ਤੇ ਦੂਰ ਦੂਰ ਮਾਲਾਂ ਵਿਚ ਸੇਲ ਵੇਖਣ ਜਾਂਦੇਮੈਨੂੰ ਅੱਜ ਵੀ ਯਾਦ ਹੈ ਜਦੋਂ ਮੇਰਾ ਤੇਤੀਵਾਂ ਬਰਥ-ਡੇ ਸੀ ਤਾਂ ਮਨੂ ਨੇ ਮੈਨੂੰ ਸੋਫਾ-ਸੈੱਟ ਗਿਫਟ ਦਿੱਤਾ ਸੀਪਰ ਮੈਂ ਉਸਦੇ ਪਿਆਰ ਦੀ ਕਦਰ ਨਹੀਂ ਕੀਤੀ ਤੇ ਇਸ ਤਰ੍ਹਾਂ ਹੀ ਗੁੱਸੇ ਵਿਚ ਆ ਕੇ ਦੋ ਸਾਲ ਪਹਿਲਾਂ ਮੈਂ ਸੋਫਾ-ਸੈੱਟ ਹੀ ਤੋੜ ਸੁੱਟਿਆ ਸੀਉਂਝ ਤਾਂ ਉਹ ਹੰਢ ਗਿਆ ਸੀ ਪਰ ਫਿਰ ਵੀ ਗਿਫਟ ਤਾਂ ਗਿਫਟ ਹੀ ਹੁੰਦਾ ਹੈਕਦੇ ਕਦੇ ਮੈਂ ਜ਼ਿਆਦਾ ਹੀ ਵਧੀਕੀ ਕਰ ਜਾਂਦਾ ਹਾਂ ਪਰ ਬਾਅਦ ਵਿਚ ਪਛਤਾਉਂਣਾ ਪੈਂਦਾ ਹੈਮਨੂ ਵੀ ਅਖੀਰ ਵਿਚ ਸੌਰੀ ਆਖ ਕੇ ਸਾਰ ਲੈਂਦੀ ਸੀਪਰ ਅੱਕੀ ਹੋ ਗਿਆ?


ਨਵੀ ਨਾਲ ਮੈਂ ਜਿਤਨੀ ਮਰਜ਼ੀ ਕੁੱਤੇ-ਖਾਣੀ ਕਰਾਂ ਪਰ ਉਹਨੂੰ ਮੈਂ ਕੁੱਤਾ ਤੇ ਕਦੇ ਵੀ ਨਹੀਂ ਕਿਹਾ ਫਿਰ ਅੱਜ ਉਹ ਆਪਣੀ ਉਮਰ ਨੂੰ ਕੁੱਤਿਆਂ ਦੇ ਗਜ਼ ਨਾਲ ਕਿਉਂ ਮਾਪਣ ਲੱਗ ਪਿਆ? ਮੈਂ ਕੰਨਫਿਊਜ਼ ਹੋ ਗਿਆਮੈ ਸਾਰਾ ਕੁਝ ਛੰਡ ਕੇ ਅਗਲੇ ਪੈਂਤੜੇ ਬਾਰੇ ਸੋਚਣਾ ਸ਼ੁਰੂ ਕੀਤਾਇੱਕ ਦਿਲ ਕਰੇ ਕਿ ਬਰੂਮ ਚੁੱਕ ਕੇ ਕਿਰਚਾਂ ਇਕਠੀਆਂ ਕਰਾਂ ਪਰ ਇਸਤਰ੍ਹਾਂ ਤਾਂ ਮੈਂ ਲੜਨ ਤੋਂ ਬਗੈਰ ਹੀ ਯੁੱਧ ਹਾਰ ਜਾਵਾਂਗਾਆਪਣੀ ਖ਼ਾਨਦਾਨੀ ਗੈਰਤ ਨੂੰ ਕਲੰਕਿਤ ਕਰਕੇ ਮੈਂ ਆਪਣਾ ਬਜ਼ੁਰਗਾਂ ਨੂੰ ਕੀ ਮੂੰਹ ਦਿਖਾਵਾਂਗਾ ਜੋ ਮੇਰੇ ਅੰਦਰ ਕੁਰਬਲ ਕੁਰਬਲ ਕਰ ਰਹੇ ਸਨ ਹੁਣ ਮੇਰਾ ਸਾਰਾ ਧਿਆਨ ਟੈਲੀਵਿਯਨ ਵੱਲ ਸੀਅਚਾਨਕ ਮੈਨੂੰ ਲੱਗਾ ਜਿਵੇਂ ਮੈਂ ਆਪਣੀ ਖ਼ਾਨਦਾਨੀ ਜ਼ਮੀਨ ਵਿਚ ਡਰਨਾ ਬਣ ਕੇ ਖੜਾ ਹੋਵਾਂ ਤੇ ਇਹ ਜਨੌਰ ਸਾਡੀ ਫ਼ਸਲ ਨੂੰ ਠੂੰਗੇ ਮਾਰ ਰਹੇ ਹੋਣਆਸੇ ਪਾਸੇ ਖਿੱਲਰੀਆਂ ਮੇਰੀਆਂ ਬਾਹਵਾਂ ਇਹਨਾਂ ਜਨੌਰਾਂ ਨੂੰ ਉਡਾਉਣ ਲਈ ਕਿਸੇ ਨਵੀਂ ਤਾਕਤ ਬਾਰੇ ਸੋਚ ਰਹੀਆਂ ਹੋਣਮੇਰੇ ਮੂੰਹ ਵਿਚ ਠੋਸੀ ਲੰਬੀ ਕਾਲੀ ਜ਼ੁਬਾਨ ਤੇ ਜਨੌਰ ਵਿੱਠਾਂ ਕਰ ਰਹੇ ਹੋਣਡਰਨਾ ਤਾਂ ਅਭਿਮਨਿਊ ਵਾਂਗ ਘੇਰਿਆ ਗਿਆ ਸੀਜਿਉਂ ਹੀ ਮੈਂ ਆਪਣੇ ਬਾਪੂ ਅਰਜਨ ਨੂੰ ਯਾਦ ਕੀਤਾ ਬਾਹਰ ਡਰਾਈਵੇ ਤੇ ਕੋਈ ਟੈਕਸੀ ਆ ਕੇ ਖਲੋਤੀਮੈਂ ਹੈਰਾਨੀ ਨਾਲ ਬਾਹਰ ਵੇਖਿਆ ਤਾਂ ਅਰਜਨ ਟੈਕਸੀ ਵਿਚੋਂ ਨਿਕਲ ਕੇ ਡਰਾਈਵਰ ਨੂੰ ਮਨੀ ਦੇ ਰਿਹਾ ਸੀਉਹ ਮਾਈ ਗੌਡ! ਮੈਨੂੰ ਪਿਸ਼ਾਬ ਕਰਨ ਦਾ ਚੇਤਾ ਆ ਗਿਆਮੈ ਉੱਠ ਕੇ ਵਾਸ਼-ਰੂਮ ਵੜ ਗਿਆਇਤਨਾ ਸ਼ੁਕਰ ਸੀ ਪਰਮਾਤਮਾ ਦਾ ਕਿ ਮੂਤ ਪਜਾਮੇ ਵਿਚ ਨਹੀਂ ਨਿਕਲਿਆ ਸੀ ਡੋਰ-ਬੈੱਲ ਹੋਈ ਤਾਂ ਮੈਂ ਵਾਸ਼-ਰੂਮ ਦਾ ਦਰਵਾਜ਼ਾ ਘੁੱਟ ਕੇ ਲਾ ਲਿਆ ਤੇ ਲੌਕ ਲਾ ਲਿਆ
ਤੇ ਇਹ ਸੀ ਕੁੱਤੇ-ਟੱਬਰ ਦੀ ਮਿਜ਼ਾਇਲਸਾਰੇ ਦਗੜ-ਦਗੜ ਕਰਦੇ ਥੱਲੇ ਉੱਤਰ ਆਏਕਿਚਨ ਤੋਂ ਲੈ ਕੇ ਲਿਵ-ਰੂਮ ਤੱਕ ਦਾ ਹਾਲ ਇਹ ਸੀ ਜਿਵੇਂ ਕੁੱਕੜ ਦੀ ਧੌਣ ਵੱਢ ਕੇ ਛੱਡ ਦਿੱਤਾ ਹੋਵੇਜਗ੍ਹਾ ਜਗ੍ਹਾ ਖ਼ੂਨ ਦੇ ਨਿਸ਼ਾਨ ਮਨੂ ਅਰਜਨ ਨੂੰ ਮੌਕਾ-ਏ-ਵਾਰਦਾਤ ਦਿਖਾ ਰਹੀ ਸੀਮੈਨੂੰ ਨਹੀਂ ਲਗਦਾ ਸੀ ਕਿ ਅਰਜਨ ਅੱਜ ਜ਼ਰਾਸੰਧ ਦੇ ਵਿਰੋਧ ਵਿਚ ਖਲੋ ਕੇ ਕੋਈ ਪ੍ਰਤਿਗਿਆ ਕਰੇਗਾ
"
ਕਿੱਥੇ ਹੈ ਉਹ?" ਅਰਜਨ ਨੇ ਭੱਬਕ ਮਾਰੀਮੈਂ ਟਾਇਲਟ ਸੀਟ ਤੇ ਹੋਰ ਵੀ ਸੁੰਘੜ ਗਿਆਇਹ ਤੇ ਅੱਜ ਅਭਿਮਨਿਊ ਦੇ ਹੀ ਡਕਰੇ ਕਰਨ ਦੀ ਤਾਕ ਵਿਚ ਬੁੜਕਨ ਲੱਗ ਪਿਆ ਲਗਦਾ ਸੀਤੀਰ-ਅੰਦਾਜ਼ ਨੇ ਆਪ ਹੀ ਅੰਦਾਜ਼ਾ ਲਾਕੇ ਵਾਸ਼-ਰੂਮ ਦਾ ਦਰਵਾਜ਼ਾ ਜ਼ੋਰ ਦੀ ਖੜਕਾਇਆਮੈ ਦੋ ਕੁ ਮਿੰਟ ਹੋਰ ਲਾ ਕੇ ਡੋਰ ਖੋਲ੍ਹਿਆਬਾਹਰ ਸਭ ਤੋਂ ਪਹਿਲਾਂ ਮੇਰੀ ਨਜ਼ਰ ਪੁਆੜੇ ਦੀ ਜੜ੍ਹ ਨਵੀ ਤੇ ਪਈਨਵੀ ਦੀਆਂ ਅੱਖਾਂ ਵਿਚ ਤਰਸ ਸੀਪਤਾ ਨਹੀਂ ਆਪਣੇ ਆਪ ਤੇ ਜਾਂ ਮੇਰੇ ਤੇ। " ਕੀ ਹੋਇਆ ਉਏ?" ਅਰਜਨ ਨੇ ਕਿਹਾ
"
ਜੀ ਕੁਝ ਨਹੀ।" ਮੈਂ ਹਲਕਾ ਜਿਹਾ ਜੁਆਬ ਦਿੱਤਾ
"
ਕੁਝ ਸ਼ਰਮ ਨੂੰ ਹੱਥ ਪਾਹੁਣ ਬੁੱਢਾ ਤੋਤਾ ਬਣ ਗਿਆ ਹੈਂ ਕਿਉਂ ਮੇਰੀ ਦਾੜ੍ਹੀ ਰੋਲਣ ਨੂੰ ਲੱਕ ਬੰਨ੍ਹਿਆ ਈ।"ਮੈ ਚੁੱਪ ਕਰਕੇ ਸੋਫੇ ਤੇ ਬੈਠ ਗਿਆ ਤੇ ਮਨੂ ਸਾਰੀ ਗੱਲ ਦੱਸਣ ਲੱਗ ਪਈਅਖੀਰ ਤੇ ਉਸਨੇ ਨਿਚੋੜ ਕੱਢਦਿਆਂ ਕਿਹਾ, "ਇਹ ਵੀ ਕੋਈ ਤਰੀਕਾ ਹੈ ਨਿਆਣੇ ਪਾਲਣ ਦਾ?" ਨਵੀ ਦੀਆਂ ਸਾਰੀਆਂ ਗੱਲਾਂ ਹੀ ਗੋਲ ਕਰ ਗਈ ਮੈਂ ਵੀ ਨਵੀ ਬਾਰੇ ਦੜ ਵੱਟ ਲਈ ਤੇ ਸਾਰਾ ਇਲਜ਼ਾਮ ਮੇਰੇ ਤੇ ਹੀ ਆ ਗਿਆਮੈਨੂੰ ਲਗਦਾ ਸੀ ਕਿ ਇਸ ਦੁਨੀਆਂ ਵਿਚ ਮੇਰਾ ਕੋਈ ਵੀ ਨਹੀਂ ਹੈਮੈਂ ਫ਼ੈਸਲਾ ਕੀਤਾ ਕਿ ਅੱਜ ਤੋਂ ਬਾਦ ਮੈਂ ਸਿਰਫ਼ ਤੇ ਸਿਰਫ਼ ਆਪਣੀ ਜ਼ਿੰਦਗੀ ਹੀ ਜੀਵਾਂਗਾਝਾੜ-ਝੰਭ ਦਾ ਜੇ ਨਵੀ ਤੇ ਕੋਈ ਅਸਰ ਨਹੀਂ ਸੀ ਤੇ ਮੈਂ ਵੀ ਘੇਸਲ਼ ਮਾਰ ਕੇ ਅਰਜਨ ਦੇ ਸਾਰੇ ਤੀਰ ਆਪਣੇ ਉਪਰੋਂ ਹੀ ਲੰਘਾ ਦਿੱਤੇਅਰਜਨ ਨੇ ਵੀ ਆਪਣੇ ਤੀਰਾਂ ਦੀ ਥੋੜੀ ਬਹੁਤ ਪ੍ਰੈਕਟਿਸ ਕੀਤੀ ਤੇ ਆਪਣੇ ਰਾਹ ਪੈ ਗਿਆ


******


ਚਲਦਾ