Thursday, September 1, 2011

ਕੁਲਜੀਤ ਮਾਨ - ਡਰਨੇ ਦੀ ਮੌਤ - ਕਹਾਣੀ – ਭਾਗ ਅੱਠਵਾਂ

ਡਰਨੇ ਦੀ ਮੌਤ
ਕਹਾਣੀ

ਭਾਗ ਅੱਠਵਾਂ



" ਉਹ ਤੇ ਤੇਰੀ ਗੱਲ ਠੀਕ ਹੈਆਪਣੇ ਆਪ ਵਿਚ ਇਹ ਜਨਮਾਂ ਦੀ ਸਾਂਝ ਹੈ ਪਰ ਜੋ ਨਵੀ ਕਹਿੰਦਾ ਹੈ 'ਕੰਨਕਰੀਟ ਵਿਚ ਉੱਗੇ ਗੁਲਾਬ ਦੇ ਫੁੱਲਾਂ ਵਾਲੀ ਗੱਲ, ਇਹ ਵੀ ਤੇ ਦੇਖਣਾ ਪਵੇਗਾ ਕਿ ਉਨ੍ਹਾਂ ਵਿਚ ਖ਼ੁਸ਼ਬੋ ਹੈ ਵੀ ਕਿ ਨਹੀਂ।" ਮੈਂ ਅੱਧਰਿੜਕੇ ਨੂੰ ਗੌਲ਼ਦਿਆਂ ਕਿਹਾ।"
"
ਡੈਡ ਜੇ ਤੁਸੀਂ ਪੂਰਾ ਹੀ ਜਾਨਣਾ ਹੈ ਤਾਂ ਪੰਮੀ ਵੀਰੇ ਨੂੰ ਆ ਲੈਣ ਦਿਉਹੋ ਸਕਦਾ ਹੈ ਮੇਰੇ ਕੋਲੋਂ ਕੁਝ ਰਹਿ ਜਾਏ ਜਾਂ ਮੈਂ ਕੁਝ ਜ਼ਿਆਦਾ ਹੀ ਬੋਲ ਜਾਵਾਂ ਤੇ ਮੇਰੇ ਟੂਪੈਕ ਦੀ ਕੋਈ ਵੀ ਅਧੂਰੀ ਗੱਲ ਤੁਹਾਡੇ ਤੱਕ ਪਹੁੰਚੇ।"



"ਠੀਕ ਹੈ ਮੇਰੇ ਬੱਚੇ, ਮੇਰ ਵਾਇਦਾ ਰਿਹਾ ਕਿ ਜੇ ਟੂਪੈਕ ਦੀ ਰੂਹ ਵਾਲੀ ਗੱਲ ਮੇਰੇ ਤੱਕ ਪਹੁੰਚ ਗਈ ਤਾਂ ਮੈਂ ਆਪ ਉਸਦਾ ਪੋਸਟਰ ਲੈਕੇ ਤੈਨੂੰ ਦਿਆਂਗਾ ਤੇ ਤੇਰੀ ਕੰਧ ਤੇ ਲਗਾਉਣ ਵਿਚ ਤੇਰੀ ਮਦਦ ਵੀ ਕਰਾਂਗਾ।" ਮੈਂ ਨਵੀ ਨੂੰ ਇੱਕ ਨਵੀਂ ਆਸ ਦੀ ਕਿਰਨ ਅਰਪਣ ਕੀਤੀ
"
ਡੈਡ ਇੱਕ ਗੱਲ ਤਾਂ ਮਾਰਕ ਵੀ ਕਹਿੰਦਾ ਸੀ ਤੇ ਕਿਹਾ ਵੀ ਉਦੋਂ ਜਦੋਂ ਉਸਦੇ ਘਰੇ ਬਾਰ ਬੀ ਕਿਊ ਪਾਰਟੀ ਸੀ ਤੇ ਮੈਂ ਵੀ ਵੀਰੇ ਨਾਲ ਗਿਆ ਸੀ ਤੇ ਗੱਲ ਵੀ ਰੈਪਰਜ਼ ਦੀ ਚਲ ਰਹੀ ਸੀ ਉਹ ਕਹਿੰਦਾ ਸੀ ਕਿ ਜ਼ਿੰਦਗੀ ਬਹੁਤ ਛੋਟੀ ਹੈ ਤੇ ਸਾਡੀਆਂ ਮੰਗਾਂ ਬਹੁਤ ਵਧ ਗਈਆਂ ਹਨ।"
"
ਬੇਟਾ ਜੀ ਇਹੋ ਜਿਹੀਆਂ ਜਜ਼ਬਾਤੀ ਗੱਲਾਂ ਨਾਲ ਹੀ ਤੇ ਕਲਟ ਪੈਦਾ ਹੁੰਦੇ ਹਨ।" ਮੇਰੀ ਗੱਲ ਦਾ ਕੋਈ ਵੀ ਜੁਆਬ ਆਉਣ ਤੋਂ ਪਹਿਲਾਂ ਪੰਮੀ ਆ ਗਿਆਨਵੀ ਨੇ ਬੜੇ ਉਤਸ਼ਾਹ ਨਾਲ ਦਰਵਾਜ਼ਾ ਖੋਲਿਆ ਤੇ ਪੰਮੀ ਨੂੰ ਇਸ਼ਾਰਾ ਕਰਕੇ ਬੈਠਣ ਲਈ ਕਿਹਾਪੰਮੀ ਅਜੇ ਸੋਚ ਹੀ ਰਿਹਾ ਸੀ ਕਿ ਮਾਮਲਾ ਕੀ ਹੈ ਕਿ ਨਵੀ ਨੇ ਉਸਨੂੰ ਕਿਹਾ, "ਪੰਮੀ ਵੀਰੇ ਮੌਮ-ਡੈਡ ਨੂੰ ਟੂਪੈਕ ਬਾਰੇ ਦੱਸ ਕਿ ਉਹ ਕੌਣ ਸੀ ਤੇ ਆਪਾਂ ਉਸਨੂੰ ਕਿਉਂ ਪਸੰਦ ਕਰਦੇ ਹਾਂ।"
"
ਲੈ ਇਹ ਵੀ ਕੋਈ ਗੱਲ ਹੈ ਜੇ ਡੈਡ ਕਹੇ ਤਾਂ ਮੈਂ ਪੂਰੀ ਰੈਪਰਜ਼ ਸਟੋਰੀ ਹੀ ਸੁਣਾ ਸਕਦਾ ਹਾਂ ਪਰ ਡੈਡ ਨੂੰ ਲਗਦਾ ਹੈ ਕਿ ਅਜੇ ਸੁਣਨ ਦੀ ਵਿਹਲ ਹੀ ਨਹੀਂ ਹੈ।"
ਮੈਂ ਪੰਮੀ ਦਾ ਵਿਅੰਗ ਸਮਝ ਕੇ ਕੁਝ ਝਿਜਕ ਕੇ ਕਿਹਾ, " ਨਹੀਂ ਪੰਮੀ ਜੇ ਅੱਜ ਗੱਲ ਚੱਲ ਹੀ ਪਈ ਹੈ ਤਾਂ ਦੱਸ।"
"
ਡੈਡ, ਮੇਰੇ ਦੁਆਲੇ ਤੁਸੀਂ ਬੈਠੇ ਹੋਤੁਸੀਂ ਓਵਰ-ਪਰੋਟੈਕਸ਼ਨ ਦੀ ਪੀਕ ਹੋ ਪਰ ਟੂਪੈਕ ਦੇ ਆਲੇ ਦੁਆਲੇ ਕੁਝ ਵੀ ਨਹੀਂ ਸੀ ਸਿਵਾਏ ਇੱਕ ਭਰਮ ਦੇਉਹਦੀ ਮਾਂ ਅਲੀਸ ਫੇਅ ਵਿਲੀਅਮ ਆਪਣੇ ਆਪ ਨੂੰ ਇਨਕਲਾਬੀ ਸਮਝਦੀ ਸੀਤੇ ਉਸਦੇ ਇਸ ਇਨਕਲਾਬ ਵਿਚ ਹੀ ਟੂਪੈਕ ਦੀ ਪਰੋਟੈਕਸ਼ਨ ਸੀਉਹ ਆਪਣੇ ਆਪ ਨੂੰ ਅਫੈਨੀ ਸ਼ਕੂਰ ਕਹਿੰਦੀ ਸੀਉਹ ਬਦ-ਕਿਸਮਤ ਬਲੈਕ ਪੈਂਥਰ ਪਾਰਟੀ ਦੀ ਮੈਂਬਰ ਸੀਉਨ੍ਹਾਂ ਦਾ ਮਿਸ਼ਨ ਸਕੂਲ ਦੇ ਭੁੱਖੇ ਬੱਚਿਆਂ ਨੂੰ ਨਾਸ਼ਤਾ ਕਰਾਉਣਾ ਸੀ ਤੇ ਉਹ ਅਫਰੀਕਨ ਕਾਲਿਆਂ ਦੇ ਸ਼ਹਿਰੀ ਹੱਕਾਂ ਲਈ ਲੜਦੇ ਸਨ ਜੋ ਅਮਰੀਕਾ ਨਿਵਾਸੀ ਸਨਆਪਣੀ ਚੜ੍ਹਦੀ ਜੁਆਨੀ ਵਿਚ ਹੀ ਉਸਨੂੰ ਉਹਦੀਆਂ ਗਤੀਵਿਧੀਆਂ ਕਾਰਣ ਸਕੂਲੋਂ ਕੱਢ ਦਿੱਤਾ ਗਿਆ, ਫਿਰ ਉਹ ਨੌਰਥ ਕੈਰੋਲੀਨਾ ਦੇ ਗੈਂਗ ਦੀ ਮੈਂਬਰ ਬਣਕੇ ਬਰੁਕਲੇਨ ਚਲੇ ਗਈਮੈਲਕੌਮ ਐਕਸ ਦੇ ਇੱਕ ਬਾਡੀਗਾਰਡ ਨਾਲ ਪਿਆਰ ਕਰ ਰਹੀ ਉਹ ਰਾਜਨੀਤਕ ਬਣ ਗਈ
"
ਪੰਮੀ ਬੇਟੇ ਤੂੰ ਤੇ ਰਾਮ-ਕਹਾਣੀ ਹੀ ਛੋਹ ਲਈਸਾਨੂੰ ਟੂਪੈਕ ਦੀ ਮਾਂ ਨਾਲੋਂ ਜੇ ਟੂਪੈਕ ਬਾਰੇ ਦੱਸੇਂ ਤਾਂ ਬੇਹਤਰ ਹੋਵੇਗਾ।" ਮੈਂ ਪੰਮੀ ਨੂੰ ਗੱਲ ਛੋਟੀ ਕਰਨ ਲਈ ਕਿਹਾ
"
ਡੈਡ ਜੇ ਸਾਡੇ ਘਰ ਦੀ ਗੱਲ ਕਰਨੀ ਹੋਵੇ ਤਾਂ ਮੌਮ ਨੂੰ ਅਸੀਂ ਨਜ਼ਰ-ਅੰਦਾਜ਼ ਕਿਵੇਂ ਕਰ ਸਕਦੇ ਹਾਂ? ਇਹੋ ਤੇ ਸਮੱਸਿਆ ਹੈ ਜੋ ਸਾਡੇ ਘਰ ਵਿਚ ਆਲ੍ਹਣਾ ਪਾਈ ਬੈਠੀ ਹੈ ਫਿਰ ਵੀ ਔਲ ਰਾਈਟ ਮੈਂ ਸੰਖੇਪ ਵਿਚ ਹੀ ਦਸਦਾ ਹਾਂ ਜੋ ਟੂਪੈਕ ਨਾਲ ਸਬੰਧਿਤ ਹੈਅਫੈਨੀ ਕਈ ਵਾਰ ਜੇਲ੍ਹ ਗਈ ਪਰ ਹਰ ਵਾਰ ਕਿਸੇ ਮਕਸਦ ਨਾਲ ਜਿਵੇਂ ਓਵਰ ਟਾਈਮ ਲਾਉਣ ਲਈ ਮੌਮ ਵੀ ਤੇਰੇ ਪੀਸੇ ਡੋਡੇ ਖਾ ਲੈਂਦੀ ਹੈਅਫੈਨੀ ਆਪਣੇ ਆਪ ਵਿਚ ਇਤਨੀ ਸਪੱਸ਼ਟ ਸੀ ਕਿ ਜਦ ਟੂਪੈਕ ਦਾ ਜਨਮ ਹੋਇਆ ਤੇ ਉਸਨੇ ਆਪਣੇ ਪਤੀ ਲੂਮਾਬਾ ਨੂੰ ਦਸਿਆ ਕਿ ਉਹ ਉਸਦਾ ਬਾਪ ਨਹੀਂ ਹੈਲੂਮਾਬਾ ਨੇ ਐਨਾ ਸੁਣ ਕੇ ਉਸਨੂੰ ਉਸੇ ਵਕਤ ਤਲਾਕ ਦੇ ਦਿੱਤਾਅਫੈਨੀ ਲਈ ਮੁਸ਼ਕਿਲਾਂ ਖੜ੍ਹੀਆਂ ਹੋ ਗਈਆਂਜ਼ਮਾਨਤ ਟੁੱਟ ਗਈ ਤੇ ਉਸਨੂੰ ਫਿਰ ਜੇਲ੍ਹ ਹੋ ਗਈਆਪਣੇ ਜੇਲ੍ਹ-ਸੈੱਲ ਵਿਚ ਹੀ ਉਸਨੇ ਆਪਣਾ ਢਿੱਡ ਥਾਪੜ ਕੇ ਕਿਹਾ, 'ਇਹ ਮੇਰਾ ਰਾਜਕੁਮਾਰ ਹੈ' ਤੇ ਇਹ ਹੀ ਕਾਲੇ ਸਮਾਜ ਨੂੰ ਬਚਾਗਾ16 ਜੂਨ 1971 ਵਿਚ ਟੂਪੈਕ ਅਮਾਰੂ ਸ਼ਕੂਰ ਦਾ ਜਨਮ ਹੋਇਆ ਤੇ ਇਸਦੇ ਨਾਲ ਹੀ ਉਸਦੀ ਮਾਂ ਤੇ ਲੱਗੇ 156 ਕੇਸਾਂ ਨੂੰ ਖਾਰਜ ਕਰਕੇ ਉਸਨੂੰ ਰਿਹਾ ਕਰ ਦਿੱਤਾ ਗਿਆਬਰੌਂਕਸ ਵਿਚ ਰਹਿੰਦਿਆਂ ਉਸਨੇ ਪੈਰਾ-ਲੀਗਲ ਦਾ ਕੰਮ ਸ਼ੁਰੂ ਕਰ ਲਿਆ ਤੇ ਆਪਣੇ ਟੂਪੈਕ ਨੂੰ ਆਪਣੀਆਂ ਕਦਰਾਂ ਦੀ ਇੱਜ਼ਤ ਕਰਨ ਲਈ ਸਿਖਿਆ ਦੇਣੀ ਸ਼ੁਰੂ ਕਰ ਦਿੱਤੀ।"
ਮੈਨੂੰ ਉਸਲਵੱਟੇ ਲੈਂਦਿਆਂ ਵੇਖ ਕੇ ਪੰਮੀ ਬੋਲਿਆ, " ਆਈ ਨੋ ਡੈਡ ਪਰ ਇਹ ਜ਼ਰੂਰੀ ਹੈ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਮੁਸ਼ਕਿਲ ਹਾਲਤਾਂ ਵਿਚ ਵੀ ਇੱਕ ਸਮਰਪਿਤ ਮਾਂ ਕੀ ਕੁਝ ਕਰ ਸਕਦੀ ਹੈਟੂਪੈਕ ਨੇ ਸਦਾ ਹੀ ਆਪਣੀ ਮਾਂ ਦੀ ਘਾਲਣਾ ਨੂੰ ਪੌਪ-ਅੱਪ ਕੀਤਾਜੋ ਤੁਸੀਂ ਇਤਰਾਜ਼ ਕਰਦੇ ਰਹਿੰਦੇ ਹੋ ਕਿ ਇਹ ਰੈਪਰਜ਼ ਮਦਰ-ਫਕਰ ਇਤਨਾ ਕਿਉਂ ਕਹਿੰਦੇ ਹਨ ਇਸ ਪਿੱਛੇ ਵੀ ਅਫੈਨੀ ਦੀ ਦਾਸਤਾਨ ਹੀ ਛੁਪੀ ਹੋਈ ਹੈਟੂਪੈਕ ਉਸਨੂੰ ਦੁੱ ਦੇਣ ਵਾਲਿਆਂ ਦੀ ਗੱਲ ਕਰਦਾ ਹੈਬੁਰੇ ਵਰਤਾਵ ਲਈ ਉਸਨੂੰ ਅਫੈਨੀ ਦੁਆਰਾ ਦਿੱਤੀ ਸਜ਼ਾ ਦੇ ਤੌਰ ਤੇ ਨਿਊਯਾਰਕ ਟਾਈਮਜ਼ ਦਾ ਪੂਰਾ ਐਡੀਸ਼ਨ ਪੜ੍ਹਨਾ ਪਿਆ ਸੀ
ਪਰ ਅਫੈਨੀ ਕੋਲ ਟੂਪੈਕ ਦੇ ਇਸ ਸੁਆਲ ਦਾ ਕੋਈ ਜੁਆਬ ਨਹੀਂ ਸੀ ਕਿ ਉਸਦਾ ਡੈਡ ਕੌਣ ਹੈਅਫੈਨੀ ਦਾ ਹਮੇਸ਼ਾਂ ਇਹ ਹੀ ਜੁਆਬ ਹੁੰਦਾ ਕਿ ਮੈਨੂੰ ਨਹੀਂ ਪਤਾਇਸਦਾ ਇਹ ਮਤਲਬ ਨਹੀਂ ਸੀ ਕਿ ਉਹ ਕੋਈ ਅਵਾਰਾ ਔਰਤ ਸੀ, ਇਹ ਸਿਰਫ਼ ਬੁਰਾ ਵਕਤ ਸੀਜਦੋਂ ਟੂਪੈਕ ਦੋ ਸਾਲ ਦਾ ਹੋਇਆ ਉਸਦੀ ਭੈਣ ਸੈਕੀਆ ਦਾ ਜਨਮ ਹੋਇਆਇਸ ਭੈਣ ਦਾ ਡੈਡ ਮੁਤੂਲੂ ਸੀ ਤੇ ਇਹ ਵੀ ਇੱਕ ਬਲੈਕ ਪੈਂਥਰ ਸੀ ਤੇ ਲੜਕੀ ਦੇ ਜਨਮ ਤੋਂ ਪਹਿਲਾਂ ਹੀ ਉਸਨੂੰ ਇੱਕ ਹਥਿਆਰਾਂ ਨਾਲ ਲੈਸ ਕਾਰ ਰੌਬਰੀ ਵਿਚ ਸੱਠ ਸਾਲ ਦੀ ਸਜ਼ਾ ਹੋ ਗਈ।"
"
ਪੰਮੀ ਤੂੰ ਉਹਦੀ ਮੁਲਾਕਾਤ ਲਈ ਗਿਆ ਸੀ? ਤੈਨੂੰ ਕਿਵੇਂ ਪਤਾ ਲੱਗਾ ਕਿ ਉਹ ਕਾਰ ਰੌਬਰੀ ਵਿਚ ਸ਼ਾਮਿਲ ਸੀ? ਇਹ ਵੀ ਤੇ ਹੋ ਸਕਦਾ ਹੈ ਕਿ ਉਹ ਵੀ ਟੂਪੈਕ ਦਾ ਬਾਪ ਨਾ ਹੋਵੇ।"
"
ਡੈਡ ਮੈਨੂੰ ਨਹੀਂ ਲਗਦਾ ਕਿ ਤੈਨੂੰ ਕੋਈ ਇਸ ਮਾਮਲੇ ਵਿਚ ਖ਼ਾਸ ਦਿਲਚਸਪੀ ਹੈ ਵਿਸ਼ਵਾ ਕਰਨਾ ਪੈਂਦਾ ਹੈ ਜਿਥੇ ਯਕੀਨ ਹੋਵੇ ਤੇ ਜਿੱਥੇ ਯਕੀਨ ਹੀ ਨਾ ਹੋਵੇ ਉੱਥੇ ਸਬੂਤ ਵੀ ਕੰਮ ਨਹੀਂ ਕਰਦੇ ਜਿਵੇਂ ਤੇਰੇ ਮਾਮਲੇ ਵਿਚ ਕੋਈ ਵੀ ਸਬੂਤ ਕੰਮ ਨਹੀਂ ਕਰਦਾ ਕਿਉਂਕਿ ਤੂੰ ਇੱਕ ਆਪਣੀ ਹੀ ਦੁਨੀਆਂ ਵਸਾਈ ਹੋਈ ਹੈਤੇਰੀ ਇਸ ਦੁਨੀਆਂ ਵਿਚ ਤੇਰੀ ਖ਼ਾਨਦਾਨੀ ਛੁਪੀ ਹੋਈ ਹੈ ਕੌਮ ਨਹੀਂ ਪਰ ਮੌਮ ਸਮਝਦੀ ਹੈ ਤੇ ਮੈਂ ਮੌਮ ਨੂੰ ਹੀ ਸੁਣਾ ਰਿਹਾ ਹਾਂ।"
"
ਨਹੀਂ ਪੰਮੀ ਤੂੰ ਵੀ ਉਹ ਗੱਲ ਨਹੀਂ ਸਮਝਦਾ ਜੋ ਤੇਰੇ ਡੈਡ ਦੇ ਦਿਲ ਵਿਚ ਹੈ ਫਰਕ ਸਿਰਫ਼ ਇਹ ਹੈ ਕਿ ਉਸਨੂੰ ਆਪਣੇ ਦਿਲ ਦੀ ਗੱਲ ਦੱਸਣੀ ਨਹੀਂ ਆਉਂਦੀਇਹਨਾਂ ਗੱਲਾਂ ਨੂੰ ਸਮਝਣ ਲਈ ਖੋਪਰੀ ਖੁਰਚਣੀ ਪੈਂਦੀ ਹੈਚਲ ਤੂੰ ਅੱਗੇ ਸੁਣਾ।"
"
ਜਦੋਂ ਮੁਤੂਲੂ ਅੰਦਰ ਹੋ ਗਿਆ ਤਾਂ ਪਰਿਵਾਰ ਨੂੰ ਬਹੁਤ ਔਖੇ ਸਮੇਂ ਵਿਚੋਂ ਲੰਘਣਾ ਪਿਆਉਹ ਕਈ ਜਗ੍ਹਾ ਟੱਕਰਾਂ ਮਾਰਦੇ ਰਹੇ ਕਦੇ ਬਰੋਂਕਸ ਕਦੇ ਹਾਰਲਮ, ਹੋਮ-ਲੈੱਸ ਸ਼ੈਲਟਰ, ਹਰ ਸੁੱਕੀ ਰੋਟੀ ਲਈ ਉਨ੍ਹਾਂ ਨੂੰ ਜੂਝਣਾ ਪਿਆਟੂਪੈਕ ਇੱਕ ਜਗ੍ਹਾ ਰੈਪਰ ਮਿਊਜ਼ਿਕ ਵਿਚ ਹੀ ਕਹਿੰਦਾ ਹੈ ਕਿ ਮੈਨੂੰ ਯਾਦ ਹੈ ਕਿ ਮੈਂ ਹਮੇਸ਼ਾਂ ਰੋਂਦਾ ਰਹਿੰਦਾ ਸੀਮੈਂ ਵਡਾ ਹੋ ਰਿਹਾ ਸੀ ਪਰ ਕਿਤੇ ਵੀ ਫਿੱਟ ਨਹੀਂ ਹੋ ਰਿਹਾ ਸੀਮੈਂ ਚਾਰੇ ਪਾਸਿਉਂ ਆਇਆ ਸੀਮੇਰਾ ਕੋਈ ਵੀ ਆਪਣਾ ਦਿਲ ਦਾ ਜਾਨੀ ਨਹੀਂ ਸੀ ਤੇ ਮੈਂ ਵੱਡਾ ਹੋ ਰਿਹਾ ਸੀ।"
"
ਇਹ ਤੂੰ ਕਹਿ ਰਿਹਾ ਹੈਂ ਜਾਂ ਟੂਪੈਕ।" ਮੈਂ ਪੰਮੀ ਨੂੰ ਟੋਕ ਕੇ ਪੁੱਛਿਆ
"
ਆਈ ਡੌਂਟ ਨੋ ਡੈਡ, ਮੈਂ ਜਦ ਵੀ ਟੂਪੈਕ ਬਾਰੇ ਗੱਲ ਕਰਦਾ ਹਾਂ ਤਾਂ ਲਗਦਾ ਹੈ ਮੈਂ ਆਪਣੇ ਬਾਰੇ ਹੀ ਗੱਲ ਕਰ ਰਿਹਾ ਹਾਂਤੂੰ ਗੁੱਸਾ ਨਾ ਕਰੀਂਇਸ ਵਿਚ ਤੇਰਾ ਕੋਈ ਕਸੂਰ ਨਹੀਂਇਹ ਮੇਰਾ ਨਿੱਜੀ ਮਾਮਲਾ ਹੀ ਸਮਝ ਲੈ।"
"
ਪਰ ਮੇਰਾ ਇਹ ਨਿੱਜੀ ਮਾਮਲਾ ਨਹੀਂਤੂੰ ਤੇ ਚੁੱਪ-ਗੜੁੱ ਰਹਿੰਦਾ ਹੈਂ ਪਰ ਨਵੀ ਨੇ ਤੇ ਭੜਥੂ ਪਾਇਆ ਹੋਇਆ ਹੈਇਹ ਤੇ ਆਪਣੇ ਸਮਾਜ ਤੋਂ ਬਗਾਵਤ ਹੈ।"
"
ਨਹੀਂ ਡੈਡ, ਇਹ ਕੋਈ ਬਗਾਵਤ ਨਹੀਂਇਹ ਤੇ ਇੱਕ ਤਸਵੀਰ ਦੇ ਦੋ ਪਾਸੇ ਹਨਤੈਨੂੰ ਇੱਕ ਪਾਸੇ ਦੇ ਰੰਗ, ਗੂੜ੍ਹੇ ਲਗਦੇ ਹਨ ਤੇ ਸਾਨੂੰ ਦੂਸਰੇ ਪਾਸੇ ਦੇ।"
"
ਪਰ ਬੇਟਾ, ਗੱਲ ਗੂੜ੍ਹੇ ਜਾਂ ਫਿੱਕੇ ਹੋਣ ਦੀ ਨਹੀਂ ਸਗੋਂ ਤਸਵੀਰ ਦੇ ਮਾਮਲੇ ਵਿਚ ਗੱਲ ਖ਼ੂਬਸੂਰਤੀ ਦੀ ਹੋਣੀ ਚਾਹੀਦੀ ਹੈ ਟੂਪੈਕ ਦੇ ਮਾਮਲੇ ਦੀ ਹੀ ਗੱਲ ਕਰ ਲੈਇਹ ਜੋ ਤੂੰ ਦੱਸ ਰਿਹਾ ਹੈਂ ਇਹ ਤੇ ਇੱਕ ਕੋਝਾ-ਪਨ ਹੈ ਜਿਸਤੋਂ ਮੈਂ ਤੁਹਾਨੂੰ ਬਚਾਉਣਾ ਚਾਹੁੰਦਾ ਹਾਂ।"
"
ਪਰ ਇਸ ਕੋਝੇਪਨ ਨੂੰ ਸਮਝਣ ਲਈ ਆਪੋ ਆਪਣੇ ਦ੍ਰਿਸ਼ਟੀਕੋਣ ਹਨਇੱਕ ਐਂਗਲ ਤੋਂ ਵੇਖਿਆਂ ਇਹ ਬੱਚਿਆਂ ਨੂੰ ਰੁਮਾਂਚਿਤ ਕਰਦਾ ਹੈ ਤੇ ਇਹ ਹੈ ਵੀ ਜਜ਼ਬਾਤੀ ਪਹੁੰਚ।" ਮਨੂ ਨੇ ਕਿਹਾ
"
ਚਲ ਡੈਡ ਇਸ ਤਰ੍ਹਾਂ ਹੀ ਸਹੀ ਫਿਰ ਇੱਕ ਗੱਲ ਦਾ ਜੁਆਬ ਦੇਈਂ ਪਰ ਜੁਆਬ ਨੂੰ ਸੁਆਲ ਨਾ ਬਣਾ ਦੇਈਂ ਤੇ ਗੁੱਸਾ ਵੀ ਨਾ ਕਰੀਂ।"
"
ਨਹੀਂ ਕਰਦਾ, ਤੂੰ ਪੁੱਛ ਜੋ ਪੁੱਛਣਾ ਹੈ।"
"
ਡੈਡ ਸਚੋ ਸੱਚ ਦੱਸ ਜਦੋਂ ਤੂੰ ਇੰਡੀਆ ਤੋਂ ਕੈਨੇਡਾ ਮਾਈਗਰੇਟ ਕੀਤਾ ਸੀ ਤਾਂ ਤੇਰੇ ਦਿਲ ਵਿਚ ਕੀ ਸੀ, ਖ਼ੂਬਸੂਰਤੀ ਜਾਂ ਗੂੜ੍ਹਾ ਹੋਣਾ?"
"
ਹੁਣ ਦਿਉ ਜੁਆਬ ਮੇਰੇ ਬੇਟੇ ਨੂੰ।" ਮਨੂ ਨੇ ਮਾਣ ਨਾਲ ਕਿਹਾ
"
ਦਿਲ ਵਿਚ ਤਾਂ ਹਰ ਇੱਕ ਦੇ ਖ਼ੂਬਸੂਰਤੀ ਹੀ ਵਸਦੀ ਹੈ ਪਰ ਆਪਣੀ ਔਲਾਦ ਦੀ ਖਾਤਰ ਗੂੜ੍ਹਾ ਵੀ ਹੋਣਾ ਪੈਂਦਾ ਹੈ।"
"
ਨਹੀਂ ਡੈਡ ਇਥੇ ਤੁਸੀਂ ਲਤ ਹੋਇਹ ਦੋਵੇਂ ਗੱਲਾਂ ਸਾਥ-ਸਾਥ ਨਹੀਂ ਚਲਦੀਆਂਤੁਹਾਨੂੰ ਚੋਣ ਕਰਨੀ ਪੈਂਦੀ ਹੈ ਤੇ ਇਸੇ ਚੋਣ ਵਿਚੋਂ ਤੁਹਾਡੇ ਹੱਥੋਂ ਖ਼ੂਬਸੂਰਤੀ ਤਿਲਕ ਗਈ।"
"
ਪਰ ਅਫੈਨੀ ਨੇ ਬੁਰੇ ਹਲਾਤ ਵਿਚ ਵੀ ਆਪਣੇ ਹੱਥੋਂ ਖ਼ੂਬਸੂਰਤੀ ਨਹੀਂ ਤਿਲ੍ਹਕਣ ਦਿੱਤੀਇਹੋ ਕਹਿਣਾ ਚਾਹੁੰਦੈ ਹੈਂ ਤੂੰ ਪੰਮੀ?" ਮਨੂ ਨੇ ਦ੍ਰਿੜ ਸਥਿਰਤਾ ਨਾਲ ਕਿਹਾ
"
ਯੈਸ ਮੌਮ, ਸ਼ਾਇਦ ਤੁਸੀਂ ਬਾਰੀਕੀ ਨੂੰ ਸਮਝ ਰਹੇ ਹੋ।"
"
ਚਲ ਹੁਣ ਅੱਗੇ ਦੱਸ।" ਮੌਮ ਨੇ ਪੰਮੀ ਨੂੰ ਕਿਹਾ
"
ਹਾਂ ਤੇ ਜਿਉਂ ਹੀ ਸਮਾਂ ਬੀਤ ਰਿਹਾ ਸੀ ਆਪਣੇ ਬਾਪ ਦਾ ਸੰਕਲਪ, ਟੂਪੈਕ ਨੂੰ ਤੰਗ ਕਰਨ ਲੱਗਾਉਹ ਕੋਝਾਪਨ ਮਹਿਸੂਸ ਕਰਨ ਲੱਗਾਟੂਪੈਕ ਉਹ ਸਭ ਕਰ ਸਕਦਾ ਸੀ ਜੋ ਉਸਦੀ ਮਾਂ ਨੇ ਉਸਨੂੰ ਦਿੱਤਾ ਸੀ ਪਰ ਉਸਨੇ ਤੇ ਟੂਪੈਕ ਨੂੰ ਕੁਝ ਵੀ ਨਹੀਂ ਦਿੱਤਾ ਸੀਇਹ ਸਿਰਫ ਮਹਿਸੂਸ ਕਰਨ ਦਾ ਅਹਿਸਾਸ ਮਾਤਰ ਸੀਇੱਕਲਤਾ ਟੂਪੈਕ ਤੇ ਭਾਰੀ ਹੋਣ ਲੱਗੀਇਸ ਇੱਕਲਤਾ ਨੇ ਹੀ ਉਸਨੂੰ ਪਿਆਰ ਦੇ ਗੀਤਾਂ ਨਾਲ ਜੋੜਿਆਆਪਣੀ ਜ਼ਿੰਦਗੀ ਤੋਂ ਭੱਜਣ ਦੀ ਖਾਤਰ ਉਸਨੇ ਐਕਟਰ ਬਣਨਾ ਚਾਹਿਆ ਤੇ ਉਹ ਬਣ ਗਿਆ ਐਕਟਿੰਗ ਬਾਰੇ ਉਹ ਕਹਿੰਦਾ ਸੀ ਕਿ ਇਹ ਸਿਰਫ਼ ਮੈਨੂੰ ਮੇਰੇ ਆਪੇ ਤੋਂ ਕੱਢ ਕੇ ਕੁਝ ਹੋਰ ਬਣਾ ਦਿੰਦੀ ਹੈਪੰਦਰਾਂ ਸਾਲ ਦੀ ਉਮਰ ਵਿਚ ਹੀ ਉਹ ਰੈਪਰ ਬਣ ਗਿਆਆਪ ਹੀ ਲਿਖਦਾ,ਆਪ ਹੀ ਗਾਉਂਦਾ ਤੇ ਆਪ ਹੀ ਨੱਚਦਾਉਹ ਆਪਣੇ ਆਪ ਨੂੰ ਨਿਊਯਾਰਕ ਦੀ ਸਟੇ ਦਾ ਬਾਦਸ਼ਾਹ ਸਮਝਣ ਲੱਗ ਪਿਆ ਤੇ ਲੋਕ ਉਸਨੂੰ ਲੋਹ-ਪੁਰਸ਼ ਸਮਝਣ ਲੱਗ ਪਏਚਿੱਟੇ ਲੋਕਾਂ ਨੂੰ ਆਪਣੀ ਪ੍ਰਸੰਸਾ ਕਰਦਿਆਂ ਵੇਖਕੇ ਉਸਦੀ ਉਨ੍ਹਾਂ ਬਾਰੇ ਰਾਏ ਹੀ ਬਦਲ ਗਈਗੋਰਾ ਐਮੀਨਮ ਵੀ ਰੈਪਰਜ਼ ਹੀ ਸੀਉਸਦੀ ਮੂਵੀ ਹੈ ਏਟ ਮਾਈਲਜ਼ ਜੇ ਮੌਕਾ ਮਿਲੇ ਤਾਂ ਦੇਖਿਉ ਉਸਨੂੰ ਪਲੇਟਫਾਰਮ ਵੀ ਉਸਦੀਆਂ ਮੁਸ਼ਕਿਲਾਂ ਨੇ ਹੀ ਦਿੱਤਾ ਸੀਪਰ ਉਸਨੇ ਆਪਣੀਆਂ ਮੁਸ਼ਕਿਲਾਂ ਦਾ ਹੱਲ ਆਪਣੇ ਲਈ ਹੀ ਲੱਭਾ ਤੇ ਮਿਲੀਅਨ ਡਾਲਰਜ਼ ਬਣਾਏ ਪਰ ਟੂਪੈਕ ਸਾਰੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਸੀ ਜੋ ਧਰਤੀ ਤੇ ਉਹਦੇ ਨਾਲ ਚਲ ਰਹੇ ਸਨ ਪਰ ਉਸਨੂੰ ਇਹ ਸਭ ਕੁਝ ਰਾਸ ਨਹੀਂ ਆਇਆਉਹ ਇਧਰ ਦਾ ਸੀ ਨਾਂ ਉਧਰ ਦਾ।"



"ਕੀ ਮਤਲਬ ਤੇਰਾ?" ਮਨੂੰ ਨੇ ਪੁੱਛਿਆ
"
ਪਤਾ ਨਹੀਂ ਮੌਮ,ਮੈਂ ਤੈਨੂੰ ਪਹਿਲਾਂ ਵੀ ਦੱਸਿਆ ਸੀ ਪਰ ਡੈਡ ਨੂੰ ਸਮਝਾਉਣ ਲਈ ਮੈਨੂੰ ਢੁਕਵੇਂ ਸ਼ਬਦ ਨਹੀਂ ਮਿਲ ਰਹੇ।" ਪੰਮੀ ਨੇ ਬੇਵਸੀ ਨਾਲ ਕਿਹਾ
"
ਮੈਂ ਤੇਰਾ ਮਤਲਬ ਸਮਝਦੀ ਸੀ।"
"
ਕੀ ਗੋਲ-ਮੋਲ ਗੱਲਾਂ ਕਰ ਰਹੇ ਹੋਮੈਨੂੰ ਵੀ ਤੇ ਕੁਝ ਦਸੋ।" ਮੈਂ ਮਨੂ ਨੂੰ ਕਿਹਾ
"
ਜੀ ਜਦੋਂ ਮੈਂ ਇਹਨਾਂ ਦੀ ਜ਼ਿੱਦ ਤੇ ਵੀ ਪੋਸਟਰ ਖ਼ਰੀਦਣ ਤੋਂ ਕੋਰੀ ਨਾਂਹ ਕਰ ਦਿੱਤੀ ਸੀ ਤਾਂ ਇਹਨਾਂ ਉਘੜ ਦੁਘੜ ਕਈ ਗੱਲਾਂ ਟੂਪੈਕ ਬਾਰੇ ਦੱਸੀਆਂ ਸਨਜੀ ਤੁਸੀਂ ਸਮਝ ਲਵੋ ਕਿ ਸਟੇਟ ਦਾ ਤੇ ਬਾਗੀ ਸੀ ਹੀ, ਸਮਝ ਲਵੋ ਖੱਬਾ ਸੀ ਪਰ ਉਹ ਉਸ ਅੰਡਰ ਵਰਲਡ ਦਾ ਵੀ ਬਾਗੀ ਬਣ ਗਿਆ ਜਿਸਨੇ ਉਸਨੂੰ ਪਲੇਟਫਾਰਮ ਦਿੱਤਾਉਹ ਵੀ ਇਹ ਬਾਰੀਕੀ ਨਹੀਂ ਸਮਝ ਸਕਿਆ ਕਿ ਸਿਸਟਮ ਇਸ ਕਦਰ ਸੰਘਣਾ ਬੁਣਿਆ ਹੋਇਆ ਹੈ ਕਿ ਇਸ ਵਿਚ ਉਂਗਲ ਘੁਸੇੜਨੀ ਮੁਮਕਿਨ ਹੀ ਨਹੀਪਰ ਉਸ ਕਦੇ ਵੀ ਆਪਣੀਆਂ ਕੀਮਤਾਂ ਨੂੰ ਨਹੀਂ ਛੱਡਿਆਸੈਲੀਬਰੇਟੀ ਦੀ ਸਿਖਰਲੀ ਪੌੜੀ ਤੇ ਜਾ ਕੇ ਵੀ ਉਹ ਆਪਣੇ ਬਚਪਨ ਤੋਂ ਖਹਿੜਾ ਨਹੀਂ ਛੁਡਵਾ ਸਕਿਆ
"
ਫਿਰ ਵੀ ਰੀਸਾਂ ਨਾਲ ਕਿਤੇ ਗੁਜ਼ਾਰਾ ਹੁੰਦਾ ਹੈ? ਜੇ ਟੂਪੈਕ ਦਾ ਗੁਜ਼ਾਰਾ ਨਹੀਂ ਹੋਇਆ ਤਾਂ ਉਸਦੀ ਰੀਸ ਕਰਨ ਨਾਲ ਕੀ ਹਾਸਲ ਹੋਵੇਗਾ?"
"
ਯੈੱਸ ਡੈਡ, ਮੈਨੂੰ ਪਤਾ ਹੈ,ਟੂਪੈਕ ਦੀਆਂ ਆਪ-ਹੁਦਰੀਆਂ ਕਿਸੇ ਵੀ ਮਾਂ-ਬਾਪ ਨੂੰ ਪਸੰਦ ਨਹੀਂ ਪਰ ਮਸਲਾ ਤਾਂ ਉਸ ਭਾਵਨਾ ਦਾ ਹੈ ਜਿਸਦਾ ਤੁਸੀਂ ਵੀ ਆਪਣੇ ਤਰੀਕੇ ਨਾਲ ਜ਼ਿਕਰ ਕਰਦੇ ਹੋ ਪਰ ਖ਼ੁਦ ਹੀ ਅਮਲਾਂ ਤੋਂ ਸਖਣੇ ਹੋ ਤੇ ਗੂੜ੍ਹਾ ਹੋਣ ਦੀ ਕੋਸ਼ਿਸ਼ ਵਿਚ ਖ਼ੂਬਸੂਰਤੀ ਨੂੰ ਸਮਝਦੇ ਹੀ ਨਹੀਂ।"
"
ਮੇਰੀ ਸਮਝ ਵਿਚ ਤਾਂ ਇਹੋ ਗੱਲ ਆਉਂਦੀ ਹੈ ਕਿ ਵਰਤਾਰੇ ਆਪੋ ਆਪਣੇ ਹਨ ਪਰ ਗੈਪ ਉਦੋਂ ਪੈਦਾ ਹੁੰਦਾ ਹੈ ਜਦੋਂ ਅਸੀਂ ਠੋਸੀ ਨਸੀਹਤ ਨੂੰ ਨਾਲ ਲੈ ਕੇ ਚਲਦੇ ਹਾਂ ਤੇ ਉਸਨੂੰ ਹੀ ਅੰਤਿਮ-ਸੱਚ ਸਮਝ ਲੈਂਦੇ ਹਾਂ।" ਮਨੂ ਨੇ ਕਿਹਾ
"
ਟੂਪੈਕ ਅਜੇ ਵੀਹਾਂ ਦਾ ਵੀ ਨਹੀਂ ਹੋਇਆ ਸੀ ਜਦੋਂ ਤੱਕ ਉਹ ਅੱਠ ਵਾਰ ਚਾਰਜ ਹੋ ਗਿਆ ਸੀਇੱਕ ਵਾਰ ਤਾਂ ਗੈਂਗ ਵਾਰ ਵਿਚ ਚੱਲੀ ਗੋਲੀ ਨਾਲ ਇੱਕ ਛੇ ਸਾਲ ਦਾ ਮੁੰਡਾ ਵੀ ਮਾਰਿਆ ਗਿਆ।"
"
ਇਸਦਾ ਮਤਲਬ ਤੇ ਇਹੋ ਹੈ ਕਿ ਉਹ ਇੱਕ ਟੁੱਟੇ ਪਰਿਵਾਰ ਦਾ ਵਿਗੜਿਆ ਮੁੰਡਾ ਸੀ।"
"
ਨਹੀਂ ਡੈਡ ਤੁਸੀਂ ਮਤਲਬ ਕੱਢਣ ਵਿਚ ਕਾਹਲੀ ਨਾ ਕਰਿਆ ਕਰੋ।"
"
ਮੈਂ ਤੇ ਮਜ਼ਾਕ ਕਰਦਾ ਹਾਂ।"
"
ਅਸਲ ਇਮਤਿਹਾਨ ਤਾਂ ਟੂਪੈਕ ਦਾ ਉਦੋਂ ਸੀ ਜਦੋਂ ਈਸਟ-ਕੋਸਟ ਤੇ ਵੈਸਟ-ਕੋਸਟ ਦੇ ਰੈਪਰਜ਼ ਵਿਚਾਲੇ ਵਡੀ ਪਧਰ ਤੇ ਜੰਗ ਛਿੜ ਗਈਇਹ ਜੰਗ ਸਟੇਜ਼ ਦੇ ਨਾਲ ਨਾਲ ਗਲੀਆਂ ਵਿਚ ਵੀ ਹੋਣ ਲੱਗੀ ਤੇ ਪਹਿਲੀ ਵਾਰ ਟੂਪੈਕ ਦੇ ਪੰਜ ਗੋਲੀਆਂ ਲੱਗੀਆਂ ਪਰ ਇਹ ਗੋਲੀਆਂ ਸਕਿਨ-ਇਨ, ਸਕਿਨ-ਆਊਟ ਤੱਕ ਹੀ ਰਹੀਆਂ ਤੇ ਉਹ ਬਚ ਗਿਆਪਰ ਸਤੰਬਰ 1996 ਵਿਚ ਲਾਸ ਵੇਗਾਸ ਵਿਚ ਉਹ ਮਾਰਿਆ ਗਿਆ ਤੇ ਉਸਦੀ ਮੌਤ ਵਿਚ ਇਹ ਸਮਝਿਆ ਜਾਂਦਾ ਹੈ ਕਿ ਉਸਦੇ ਵਿਰੋਧੀ ਤੇ ਪੁਲੀਸ ਵਿਚਾਲੇ ਮਿਲੀ-ਭੁਗਤ ਸੀ ਤੇ ਮੀਡੀਆ ਰਿਪੋਰਟਾਂ ਨੇ ਲੋਕਾਂ ਦੇ ਇਸ ਯਕੀਨ ਨੂੰ ਪੱਕਾ ਕੀਤਾਪੱਚੀ ਸਾਲਾਂ ਦੀ ਉਮਰ ਨਾਲ ਉਸਨੇ ਉਹ ਕੀਤਾ ਜੋ ਉਸ ਨਿਡਰ ਨੇ ਸੋਚਿਆ ਸੀਉਸਦੇ ਪ੍ਰਸੰਸਕਾਂ ਦੀ ਗਿਣਤੀ ਲੱਖਾਂ ਵਿਚ ਹੈ ਤੇ ਉਨ੍ਹਾਂ ਵਿਚੋਂ ਕਈ ਸੋਚਦੇ ਹਨ ਕਿ ਉਹ ਅਜੇ ਵੀ ਜਿਉਂਦਾ ਹੈ ਤੇ ਕਿਊਬਾ ਵਿਚ ਰਹਿ ਰਿਹਾ ਹੈਬਚਿਆ ਉਸਦਾ ਵਿਰੋਧੀ ਬਿਗੀ ਵੀ ਨਹੀਂ ਜਿਸਨੇ ਆਪਣੀ ਮੌਤ ਤੋਂ ਦੋ ਹਫ਼ਤੇ ਪਹਿਲਾਂ ਹੀ ਆਪਣੀ ਐਲਬਮ ਦੇ ਟਾਈਟਲ ਵਿਚ ਆਪਣੇ ਕਫ਼ਨ-ਬਾਕਸ ਦਾ ਜ਼ਿਕਰ ਕੀਤਾ ਹੈਸੋਚ ਵਾਲੀ ਗੱਲ ਹੈ ਕਿ ਉਸਦੀ ਇਸ ਐਲਬਮ ਦੀ ਰਿਕਾਰਡ ਤੋੜ ਵਿਕਰੀ ਵਿਚ ਉਸਦੀ ਮੌਤ ਦੋ ਹਫ਼ਤੇ ਪਹਿਲਾਂ ਹੀ ਕਿਉਂ ਆ ਗਈ? ਕਹਿੰਦੇ ਹਨ ਕਿ ਅਫੈਨੀ ਮਿਲੀਅਨਜ਼ ਡਾਲਰਜ਼ ਕਿਊਬਾ ਕਿਉਂ ਭੇਜਦੀ ਹੈ? ਉਸਦੇ ਨੋ ਕਮੈਂਟਸ ਨੂੰ ਵੀ ਲੋਕ ਇੱਕ ਆਸ ਨਾਲ ਲੈਂਦੇ ਹਨ।"
"
ਪਰ ਸੱਚ ਕੀ ਹੈ?" ਮੈਂ ਪੁੱਛਿਆ
"
ਮੇਰਾ ਸੱਚ ਤੇ ਇਹ ਹੈ ਕਿ ਉਹ ਅਮਰ ਹੈ ਤੇ ਅਫੈਨੀ ਉਸਨੂੰ ਜ਼ਿੰਦਾ ਰੱਖਣ ਦੀ ਖਾਤਰ ਗਰੀਬਾਂ ਦੀ ਮਦਦ ਕਰਦੀ ਹੈਹਸਪਤਾਲ ਵਿਚ ਜਦੋਂ ਉਹ ਮੌਤ ਨਾਲ ਲੜ ਰਿਹਾ ਸੀ ਤਾਂ ਅਫੈਨੀ ਨੇ ਹੀ ਡਾਕਟਰਾਂ ਨੂੰ ਕਿਹਾ ਸੀ ਇਸਨੂੰ ਹੁਣ ਰਾਮ ਕਰਨ ਦਿਉਬਹੁਤ ਥੱਕ ਗਿਆ ਹੈ ਟੂਪੈਕ।"
"
ਸੱਚ ਏ ਗਰੇਟ ਮੌਮ।" ਮਨੂ ਨੇ ਕਿਹਾ


*****

ਚਲਦਾ




No comments: