Thursday, September 1, 2011

ਕੁਲਜੀਤ ਮਾਨ - ਡਰਨੇ ਦੀ ਮੌਤ - ਕਹਾਣੀ – ਭਾਗ ਨੌਵਾਂ

ਡਰਨੇ ਦੀ ਮੌਤ
ਕਹਾਣੀ


ਭਾਗ ਨੌਵਾਂ


"ਪਰ ਸਿੱਟਾ ਕੀ ਨਿੱਕਲਿਆ?" ਮੈਂ ਮਚਲਾ ਬਣ ਕੇ ਸਾਂਝਾ ਜਿਹਾ ਪੁੱਛਿਆਮੇਰਾ ਵੀ ਅਜੀਬ ਹੀ ਮਾਮਲਾ ਹੈਮੈਂ ਸਭ ਕੁਝ ਸਮਝਦਾ ਹੋਇਆ ਵੀ ਨਹੀਂ ਚਾਹੁੰਦਾ ਸੀ ਕਿ ਇਸ ਸਾਰੀ ਗੱਲਬਾਤ ਵਿਚ ਕੋਈ ਵਡੀ ਸੰਜੀਦਾ ਪੇਚੀਦਗੀ, ਨਵੀ ਦੇ ਅਲੂੰਏ ਦਿਮਾਗ ਵਿਚ ਕੁਝ ਖੁਣ ਜਾਵੇ
"
ਹਾਂ ਬਈ ਨਵੀ, ਪਹਿਲਾਂ ਤੂੰ ਹੀ ਦੱਸ।" ਮਨੂ ਨੇ ਨਵੀ ਨੂੰ ਪੁੱਛਿਆ
"
ਮੌਮ-ਡੈਡ ਮੇਰਾ ਖ਼ਿਆਲ ਹੈ ਕਿ ਅਸੀਂ ਤੁਹਾਡੀਆਂ ਦੱਸੀਆਂ ਗੱਲਾਂ ਤੇ ਉਨ੍ਹਾਂ ਚਿਰ ਵਿਸ਼ਵਾਸ ਨਹੀਂ ਕਰ ਸਕਦੇ ਜਿਨ੍ਹਾਂ ਚਿਰ ਤੁਸੀਂ ਸਾਡੀ ਗੱਲ ਨੂੰ ਸੁਣੋ ਨਾ।"
"
ਪਰ ਇਹ ਤੇ ਕੋਈ ਗੱਲ ਨਾ ਹੋਈ, ਇਹ ਤੇ ਸੌਦਾ ਹੋ ਗਿਆ ਅਸੀਂ ਤੁਹਾਡੀ ਸੁਣੀਏਂ ਤਾਂ ਹੀ ਤੁਸੀਂ ਸਾਡੀ ਸੁਣੋਗੇ।"
ਯੈੱਸ ਮੌਮ, ਇਹ ਤੇ ਗਿਵ ਐਂਡ ਟੇਕ ਦਾ ਮਾਮਲਾ ਹੈ ਜੋ ਨਵੀ ਕਹਿ ਰਿਹਾ ਹੈਗੁੱਸ਼ੌਟ ਨਵੀ।" ਪੰਮੀ ਜ਼ੋਰ ਦੀ ਹਸ ਪਿਆ
"
ਨਹੀਂ, ਮੌਮ ਇਹ ਗਿਵ ਐਂਡ ਟੇਕ ਦਾ ਮਾਮਲਾ ਨਹੀਂ, ਸ਼ਾਇਦ ਮੈਨੂੰ ਕਹਿਣਾ ਨਹੀਂ ਆਇਆ ਜੋ ਮੈਂ ਸੋਚਦਾ ਹਾਂਮੇਰਾ ਮਤਲਬ ਤਾਂ ਇਹ ਹੈ ਜੋ ਤੁਸੀਂ ਦੱਸ ਰਹੇ ਹੋ ਉਸ ਵਿਚ ਤੁਸੀਂ ਆਪ ਵਿਸ਼ਵਾਸ ਨਹੀਂ ਕਰਦੇਤੇ ਮੈਂ ਇਹ ਕਹਿਣਾ ਚਾ ਰਿਹਾ ਹਾਂ ਕਿ ਤੁਸੀਂ ਉਹ ਕਿਉਂ ਨਹੀਂ ਸੁਣਦੇ ਜਿਸਤੇ ਅਸੀਂ ਵਿਸ਼ਵਾਸ ਕਰਦੇ ਹਾਂ ਟੂਪੈਕ ਆਪਣੀ ਇੱਕ ਕਵਿਤਾ ਵਿਚ ਕਹਿੰਦਾ ਹੈ, 'ਜਦੋਂ ਮੈਂ ਇੱਕਲਾ ਸੀ ਮੇਰੇ ਕੋਲ ਕੁਝ ਵੀ ਨਹੀਂ ਸੀ ਤੇ ਮੈਂ ਇੱਕ ਦੋਸਤ ਚਾਹੁੰਦਾ ਸੀ ਜੋ ਮੇਰੀ ਮਦਦ ਕਰੇ ਤੇ ਮੇਰੀ ਪੀੜ ਨੂੰ ਸਮਝੇ ਪਰ ਰੱਬ ਤੋਂ ਬਗੈਰ ਉੱਥੇ ਕੋਈ ਵੀ ਨਹੀਂ ਸੀਮੇਰੇ ਦੁੱਖਾਂ ਨੂੰ ਰੱਬ ਤੋਂ ਬਗੈਰ ਕੋਈ ਵੀ ਜੁਆਬ ਨਾ ਦੇ ਸਕਿਆ'ਯੈਸ ਮੌਮ ਮੈਂ ਚਾਹੁੰਦਾ ਹਾਂ ਕਿ ਟੂਪੈਕ ਦੀ ਇਹ ਦੋਸਤ ਵਾਲੀ ਗੱਲ ਤੁਸੀਂ ਕਰੋ ਤੇ ਅਸੀਂ ਵੀ ਉਹ ਸਮਝ ਸਕਦੇ ਹਾਂ ਜਿਸ ਵਿਚ ਤੁਸੀਂ ਵਿਸ਼ਵਾਸ ਕਰਦੇ ਹੋ।"
"
ਬੇਟਾ ਨਵੀ ਮੈਂ ਕੋਸ਼ਿਸ਼ ਕਰਾਂਗੀ ਕਿ ਤੇਰੇ ਤੇ ਰੱਬ ਵਿਚਾਲੇ ਅਸੀਂ ਵੀ ਆਈਏਡੈਡ ਨਾਲ ਮੈਂ ਗੱਲ ਕਰਾਂਗੀ।"
"
ਥੈਂਕਸ ਮੌਮ, ਅਗੇਨ ਤੁਸੀਂ ਮੇਰਾ ਮੰਨ ਖ਼ੁਸ਼ ਕੀਤਾ ਹੈਇਹ ਸਾਰੀਆਂ ਚੰਗੀਆਂ ਗੱਲਾਂ ਤੁਸੀਂ ਹੀ ਤੇ ਮੈਨੂੰ ਸਿਖਾਈਆਂ ਹਨ।"
ਮੈਂ ਮਹਿਸੂਸ ਕੀਤਾ ਕਿ ਨਵੀ ਵਿਚੋਂ ਉਸਦੀ ਮਾਂ ਬੋਲ ਰਹੀ ਹੈਪਤਾ ਨਹੀ ਇਹ ਡਿਪਲੋਮੇਸੀ ਹੈ ਜਾਂ ਮਨੂ ਦੀ ਘਰ ਵਿਚ ਸੰਤੁਲਨ ਬਣਾਏ ਰੱਖਣ ਦੀ ਕੋਸ਼ਿਸ਼ ਪਰ ਇਹ ਖ਼ੁਸ਼ੀ ਦੇ ਨਾਲ ਨਾਲ ਉਲਾਂਭਾ ਵੀ ਹੈ, ਇਸਨੇ ਕਦੇ ਮੇਰੇ ਨਾਲ ਇਸਤਰ੍ਹਾਂ ਦੀ ਕੋਈ ਸਲਾਹ ਹੀ ਨਹੀਂ ਕੀਤੀਕੀ ਇਹ ਭਾਰਤੀ ਪ੍ਰੰਮਪਰਾ ਵਿਚਲੀ ਮਾਂ ਹੈ? ਕੀ ਇਸਦਾ ਕੋਈ ਫ਼ਰਜ਼ ਨਹੀਂ ਸੀ ਕਿ ਸਾਰੇ ਕੁਝ ਵਿਚ ਮੈਨੂੰ ਵੀ ਕੋਈ ਧਿਰ ਬਣਾਉਂਦੀ?"
"
ਹਾਂ ਤੇ ਮਨੂ ਤੇਰਾ ਕੀ ਖ਼ਿਆਲ ਹੈ?" ਮੈਂ ਮੌਕਾ ਤਾੜਕੇ ਪੁੱਛਿਆਮੈਂ ਜਾਨਣਾ ਚਾਹੁੰਦਾ ਸੀ ਕਿ ਬੱਚਿਆਂ ਦੀ ਮੌਜੂਦਗੀ ਵਿਚ ਮਨੂ ਕੀ ਜੁਆਬ ਦਿੰਦੀ ਹੈ
"
ਜੀ ਮੈਂ ਤਾਂ ਇਹੋ ਕਹਿੰਦੀ ਹਾਂ ਕਿ ਭਾਵੇਂ ਬੰਗਾਲ ਦਾ ਵਾਸਦੇਵ ਬਲਵੰਤ ਫਾਡਕੇ ਹੋਵੇ ਤੇ ਭਾਵੇਂ ਬਰੂਕਲੇਨ ਦਾ ਟੂਪੈਕਲੋਕਾਈ ਨਾਲ ਜੁੜੇ ਸੂਰਮਿਆਂ ਦੀਆਂ ਜੜ੍ਹਾਂ ਲੋਕਾਂ ਵਿਚ ਡੂੰਘੀਆਂ ਧਸੀਆਂ ਹੁੰਦੀਆਂ ਹਨ ਤੇ ਉਨ੍ਹਾਂ ਨੂੰ ਸੁਣਨਾ ਬਣਦਾ ਹੈ ਤੇ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ, ਜਦੋਂ ਬੱਚਿਆਂ ਦੀ ਮਾਨਸਿਕਤਾ ਨਾਲ ਇਨ੍ਹਾਂ ਦਾ ਡੂੰਘਾ ਰਿਸ਼ਤਾ ਪੈਦਾ ਹੋ ਜਾਵੇ।"
"
ਹਾਂ ਤੇ ਪੰਮੀ ਹੁਣ ਤੇਰੀ ਵਾਰੀ।"
"
ਡੈਡ ਟੂਪੈਕ ਦੀ ਇੱਕ ਕਵਿਤਾ।"
"
ਵੇਟ ਏ ਮਿੰਨਟ, ਕੀ ਤੁਸੀਂ ਟੂਪੈਕ ਦੀ ਕਵਿਤਾ ਦੇ ਹਵਾਲੇ ਤੋਂ ਬਗੈਰ ਕੋਈ ਗੱਲ ਹੀ ਨਹੀਂ ਕਰ ਸਕਦੇ?" ਮਨੂ ਨੇ ਪੰਮੀ ਨੂੰ ਟੋਕਿਆ
"
ਮੌਮ ਜੇ ਅੱਜ ਗੱਲ ਹੀ ਉਸਦੀ ਚੱਲ ਰਹੀ ਹੈ ਤਾਂ ਹਵਾਲੇ ਵੀ ਤੇ ਉਸਦੇ ਹੀ ਦੇਵਾਂਗੇਤੁਸੀਂ ਵੀ ਤੇ ਇਸ ਤਰ੍ਹਾਂ ਹੀ ਕਰਦੇ ਹੋਡੈਡ ਵੀ ਇਸ ਤਰ੍ਹਾਂ ਹੀ ਕਰਦੇ ਹਨ ਜਦੋਂ ਡੈਡ ਕੋਈ ਇੰਡੀਆ ਦੀ ਜਾਂ ਪੰਜਾਬ ਦੀ ਗੱਲ ਕਰਦੇ ਹਨ ਤਾਂ ਹਫ਼ਤਾ, ਫ਼ਤਾ ਘਰ ਦਾ ਮਾਹੌਲ ਵੀ ਫੋਰਟੀਜ਼ ਜਾਂ ਸਿਕਸਟੀਜ਼ ਵਾਲਾ ਬਣ ਜਾਂਦਾ ਹੈਉਹ ਤੇ ਸ਼ਰਾਬ ਵੀ ਉਸੇ ਦੇ ਹਵਾਲੇ ਨਾਲ ਪੀਂਦੇ ਹਨ ਤੇ ਵਿਚੋ ਵਿਚੀਂ ਲੋਕਾਂ ਨਾਲ ਝੂਠ ਵੀ ਬੋਲੀ ਜਾਂਦੇ ਹਨ।"
"
ਚੱਚੱ, ਮਾਫ਼ ਕਰ ਤੇ ਅਗੋਂ ਗੱਲ ਸੁਣਾ।" ਮੈਂ ਛਿੱਥੇ ਪੈਂਦੇ ਨੇ ਮਨੂ ਵੱਲ ਵੀ ਵੇਖਿਆ ਤੇ ਕਿਹਾ, " ਇਹਨਾਂ ਨਾਲ ਗੱਲ ਕਰਨ ਦਾ ਤੇ ਨੱਬਿਆਂ ਦਾ ਘਾਟਾ।"
ਪੰਮੀ ਨੇ ਹੱਸ ਕੇ ਗੱਲ ਸ਼ੁਰੂ ਕੀਤੀ, "ਡੈਡ ਟੂਪੈਕ ਦੀ ਇੱਕ ਕਵਿਤਾ ਹੈ 'ਅਣਕਿਹਾ ਪਿਆਰ' ਉਸ ਵਿਚ ਉਹ ਕਹਿੰਦਾ ਹੈ ਕਿ ਅਣਬੋਲਿਆ ਪਿਆਰ ਕੀ ਹੈ?ਕੀ ਕਿਸੇ ਨਾਮ ਤੋਂ ਬਿਨ੍ਹਾਂ ਇਹ ਕਮਜ਼ੋਰ ਹੈ? ਕੀ ਇਹ ਪਿਆਰ, ਕਿਸੇ ਨਾਂ ਵਾਲੀ ਤਖ਼ਤੀ ਤੋਂ ਬਿਨ੍ਹਾਂ ਹੋਂਦ ਵਿਚ ਨਹੀਂ ਰਹਿ ਸਕਦਾ? ਕੀ ਜੇ ਮੈਂ ਇਸ ਪਿਆਰ ਦਾ ਨਾਮ ਸਾਂਝਾ ਨਾਂ ਕਰਾਂ ਤਾਂ ਕੀ ਇਹ ਲੋਕ ਮੈਨੂੰ ਜ਼ਾਲਮ ਬਣਾ ਦੇਣਗੇ?
ਮੈਂ ਵੀ ਡੈਡ ਇਸ ਵਿਚ ਯਕੀਨ ਕਰਦਾ ਹਾਂਇਸੇ ਲਈ ਨਾ ਚਾਹੁੰਦਿਆਂ ਵੀ ਮੈਂ ਸਿਰਫ਼ ਤੇਰੇ ਕਹਿਣ ਤੇ ਗੁਰਦੁਆਰੇ ਚਲ ਜਾਂਦਾ ਹਾਂਕਦੇ ਕਦੇ ਮੈਨੂੰ ਡਰ ਵੀ ਲਗਦਾ ਹੈਤੇਰੇ ਕਹਿੰਣ ਤੇ ਹੋਰ ਵੀ ਬਹੁਤ ਕੁਝ ਕਰਦਾ ਹਾਂ, ਜੋ ਮੈਨੂੰ ਪਸੰਦ ਨਹੀਂ ਪਰ ਮੇਰੇ ਜ਼ਹਿਨ ਵਿਚ ਤੇਰਾ ਸਤਿਕਾਰ, ਮੇਰੀ ਪਸੰਦ ਤੋਂ ਪਹਿਲਾਂ ਆਉਂਦਾ ਹੈ ਜਿਸਨੂੰ ਮੈਂ ਕਾਇਮ ਰੱਖ ਰਿਹਾ ਹਾਂਪਰ ਮੈਂ ਆਪਣੇ ਆਪ ਨੂੰ ਕਨਵਿੰਨਸ ਨਹੀਂ ਕਰ ਸਕਦਾ ਕਿਉਂਕਿ ਜੋ ਤੂੰ ਲੀਡ ਕਰ ਰਿਹਾ ਹੈਂ ਉਸ ਵਿਚ ਤੇਰਾ ਆਪਣਾ ਹੀ ਵਿਸ਼ਵਾ ਨਹੀਂ ਹੈਪਰ ਜੋ ਮੈਂ ਲੀਡ ਕਰ ਰਿਹਾ ਹਾਂ ਇੱਕ ਵਿਸ਼ਵਾ ਨਾਲ ਕਰ ਰਿਹਾ ਹਾਂਐਹੀ ਫਰਕ ਹੈ ਜੋ ਮੈਂ ਤੈਨੂੰ ਸਮਝਾਉਣਾ ਚਾਹੁੰਦਾ ਹਾਂ ਤੇ ਤੂੰ ਮੈਨੂੰ ਸਮਝਾਉਣਾ ਚਾਹੁੰਦਾ ਹੈਂਨਵੀ ਅਜੇ ਬੱਚਾ ਹੈ, ਸਮਝ ਦਾ ਕੱਚਾ ਹੈਮੇਰਾ ਯਕੀਨ ਹੈ ਕਿ ਉਹ ਹਾਈਲੀ ਸੈਂਨਸੇਟਿਵ ਹੈ ਸਮਝ ਜਾਵੇਗਾ ਪਰ ਕੀ ਸਮਝ ਜਾਵੇਗਾ ਇਹ ਡਿਪੈਂਡ ਕਰਦਾ ਹੈ ਕਿ ਅਸੀਂ ਉਸਨੂੰ ਕੀ ਸਮਝਣ ਲਈ ਦਿੰਦੇ ਹਾਂ ਪਰ"





"ਪਰ ਕੀ...ਅੱਧੀ ਗੱਲ ਨਾ ਕਰਖੁੱਲ੍ਹ ਕੇ ਦੱਸ।" ਮੈਂ ਤੌਖਲੇ ਨਾਲ ਕਿਹਾਪੰਮੀ ਹੱਸ ਪਿਆ ਪਰ ਉਸਨੇ ਕਿਹਾ ਕੁਝ ਨਾ
"
ਤੁਸੀਂ ਮੁੰਡੇ ਦਾ ਮੂੰਹ ਜ਼ਰੂਰ ਖੁਲ੍ਹਾਉਣਾ ਹੈ?"ਮਨੂ ਨੇ ਕਿਹਾ
"
ਨਹੀਂ ਪਤਾ ਤੇ ਲੱਗੇ।"
"
ਨਹੀਂ ਰਹਿਣ ਦਿਉ, ਢੱਕੀ ਹੀ ਰਿਝਣ ਦਿਉ।"
"
ਚਲ ਜਾ ਚਾਹ ਬਣਾ ਜਾ ਕੇ ਜਿਹੜਾ ਤੇਰਾ ਕੰਮ ਹੈ ਫਿਰ ਆਪਾਂ ਚਲਦੇ ਹਾਂ ਯੋਰਕਡੇਲ ਮਾਲ ਤੇ ਟੂਪੈਕ ਦਾ ਪੋਸਟਰ ਖ਼ਰੀਦ ਕੇ ਦੇਣਾ ਹੈ ਮੈਂ ਨਵੀ ਨੂੰ।"
"
ਤੁਸੀਂ ਫਿਰ ਜੰਪਮ ਕਰ ਰਹੇ ਹੋਤੁਸੀਂ ਚਾਹ ਬਣਉਣ ਲਈ ਕਿਹਾ ਹੈ ਤੇ ਚਾਹ ਦੀ ਗੱਲ ਹੀ ਕਰ ਲਵੋਪਾਣੀ, ਪੱਤੀ ਤੇ ਖੰਡ ਪਾ ਕੇ ਜਿਨ੍ਹਾਂ ਮਰਜ਼ੀ ਰਿੱਝਣ ਦਿਉ ਜਿਤਨਾ ਚਿਰ ਦੁੱਧ ਨਹੀਂ ਪਾਉਗੇ ਉਸ ਵਿਚ ਉਬਾਲ਼ ਨਹੀਂ ਆਵੇਗਾਦੁੱਧ ਵੀ ਠੀਕ ਟਾਈਮ ਤੇ ਹੀ ਪਾਉਣਾ ਪੈਂਦਾ ਹੈ ਨਹੀਂ ਤੇ ਚਾਹ ਵੀ ਸੁੱਕਣੀ ਸ਼ੁਰੂ ਹੋ ਜਾਂਦੀ ਹੈ।"
"
ਹੁਣ ਤੂੰ ਦੁੱਧ ਮੇਰੇ ਜੇਬੇ ਵਿਚ ਨਾ ਪਾਈ ਜਾ।"
ਸ਼ਾਮ ਨੂੰ ਸੈਰ ਕਰਦਿਆਂ ਮਨੂ ਨੇ ਕਿਹਾ, "ਤੁਹਾਨੂੰ ਪਤਾ ਟੂਪੈਕ ਦੇ ਭਾਵਨਾਵਾਂ ਨਾਲ ਭਿੱਜੇ ਤੇ ਇਮਾਨਦਾਰ ਵਿਚਾਰ ਉਸਦੀ ਮੌਤ ਤੋਂ ਬਾਦ ਹੀ ਸਾਹਮਣੇ ਆਏ ਉਸਨੇ ਬਾਰਾਂ ਐਲਬਮ ਰਿਕਾਰਡ ਕਰਵਾਈਆਂਇਸਦੇ ਨਾਲ ਹੀ ਉਹ ਜਮਾਂਦਰੂ ਐਕਟਰ ਵੀ ਸਾਬਿਤ ਹੋਇਆਸੱਤ ਫਿਲਮਾਂ ਵਿਚ ਉਸਨੇ ਕਮਾਲ ਦਾ ਕੰਮ ਕੀਤਾਮਿਲੀਅਨਜ਼ ਡਾਲਰਜ਼ ਵੀ ਕਮਾਏ।"
"
ਪਰ ਤੂੰ ਕਹਿਣਾ ਕੀ ਚਾਹੁੰਦੀ ਹੈਂ?"
"
ਮੇਰਾ ਤੇ ਇਹ ਕਹਿਣਾ ਤੇ ਸੋਚਣਾ ਹੈ ਕਿ ਹਰ ਗੱਲ ਵਕਤ ਸਿਰ ਹੀ ਹੋਵੇ ਤਾਂ ਚੰਗਾ ਹੈਤੁਸੀਂ ਟੈਨਸ਼ਨ ਨਾ ਲਿਆ ਕਰੋਬੱਚਿਆਂ ਨੂੰ ਸੁਣਨਾ ਵੀ ਉਤਨਾ ਹੀ ਜ਼ਰੂਰੀ ਹੈ ਜਿਤਨਾ ਸੁਨਾਉਣਾ।"
"
ਇਹ ਤੇ ਠੀਕ ਹੈ।" ਮੈਂ ਕਿਹਾ
"
ਤੇ ਹੋਰ ਇੱਕ ਉਲਾਂਭਾ ਵੀ ਹੈ ਤੁਹਾਡੇ ਲਈ।"
"
ਉਹ ਕੀ?"
"
ਉਹ ਜਿਹੜੀ ਕਾਰ ਵਿਚ ਬਿਠਾਈ ਫਿਰਦੇ ਸੀ ਉਸਦਾ ਖਹਿੜਾ ਛੱਡ ਦਿਉਸਿਆਣੇ ਬਣੋਮੇਰੇ ਕਰਕੇ ਨਹੀਂ ਸਗੋਂ ਬੱਚਿਆਂ ਕਰਕੇਕਿਉਂ ਤੇਰੇ ਕਰਕੇ ਕਿਉਂ ਨਹੀਂ? ਮੈਨੂੰ ਪਤਾ ਹੈ ਤੁਸੀਂ ਇਹੋ ਕਹਿਣਾ ਹੈਉਦਾਂ ਤਾਂ ਕਹਿੰਦੇ ਹੋ ਮੈਂ ਸੋਹਣੀ ਬੜੀ ਹਾਂਮੈਨੂੰ ਪਤਾ ਹੈ ਤੁਸੀਂ ਮੈਨੂੰ ਸੋਹਣੀ ਸਮਝਦੇ ਹੋ ਤੇ ਮੈਂ ਇਹ ਵੀ ਜਾਣਦੀ ਹਾਂ ਕਿ ਇਹੋ ਜਿਹੀਆਂ ਗੱਲਾਂ ਉਦੋਂ ਹੀ ਹੁੰਦੀਆਂ ਹਨ ਜਦੋਂ ਇਨਸਾਨ ਆਪਣੇ ਆਪ ਤੋਂ ਭੱਜਣਾ ਚਾਹੁੰਦਾ ਹੈਪਰ ਭੱਜ ਕੇ ਜਾਉਗੇ ਕਿੱਥੇ?"
"
ਮੁੱਲਾਂ ਦੀ ਦੋੜ ਕਿੱਥੇ ਤੱਕ ਹੋ ਸਕਦੀ ਹੈ।" ਮੈਂ ਆਪਣੀ ਦੌੜ ਨੂੰ ਮਜ਼ਾਕ ਬਣਾਉਣ ਦੇ ਲਹਿਜ਼ੇ ਨਾਲ ਕਿਹਾ
"
ਤੁਸੀਂ ਕਦੇ ਕਦੇ ਲਤ ਮੁਹਾਵਰੇ ਵਰਤਦੇ ਹੋ ਤੇ ਇਹ ਲਤ ਵਰਤੋਂ ਕਈ ਵਾਰ ਤੁਹਾਡੇ ਨਾਲ ਇਨਸਾਫ਼ ਵੀ ਨਹੀਂ ਕਰਦੀਅਸਲ ਵਿਚ ਤੁਹਾਨੂੰ ਕਦੇ ਕਦੇ ਆਪਣਾ ਆਪ ਦਸਣਾ ਨਹੀਂ ਆਉਂਦਾਇਹ ਸਿਰਫ ਮੈਂ ਜਾਣਦੀ ਹਾਂ ਕਿ ਤੁਸੀਂ ਕੀ ਹੋ?"
"
ਕੀ ਹਾਂ ਮੈਂ?"
"
ਤੁਸੀਂ ਕੀ ਹੋ ਇਹ ਜ਼ਰੂਰੀ ਨਹੀਂਜ਼ਰੂਰੀ ਤਾਂ ਕੋਈ ਵੀ ਹੋਈ ਘਟਨਾ ਹੁੰਦੀ ਹੈਹਰ ਘਟਨਾ, ਇੱਕ ਨਵੇਂ ਜੰਮੇ ਬਾਲ ਵਰਗੀ ਹੁੰਦੀ ਹੈਪਰਮਾਤਮਾ ਹਰ ਘਟਨਾ ਪਿੱਛੇ ਕੁਝ ਲੁਕੋ ਕੇ ਰੱਖਦਾ ਹੈਉਸਦਾ ਚੰਗਾ ਪੱਖ ਹੀ ਉਸਦੀ ਰਜ਼ਾ ਹੁੰਦੀ ਹੈਜੇ ਤੁਸੀਂ ਚੰਗੇ ਪੱਖ ਨਾਲ ਖਲੋਂਦੇ ਹੋ ਤਾਂ ਸਾਰੀ ਕਾਇਨਾਤ ਤੁਹਾਡੇ ਹੱਕ ਵਿਚ ਭੁਗਤਦੀ ਹੈਆਪਣੇ ਆਪ ਨੂੰ ਜੋੜ ਕੇ ਵੇਖਣਾ ਚਾਹੁੰਦੇ ਹੋ ਤਾਂ ਵੇਖ ਲਵੋ ਕਿ ਤੁਹਾਨੂੰ ਕਿਸੇ ਘਟਨਾ ਨੇ ਹੀ ਨਵੀ ਨਾਲ ਜੋੜਿਆ ਹੈ।"
"
ਹੋਰ ਕੀ ਕਹਿੰਦਾ ਸੀ ਨਵੀ।"ਮੇਰੀ ਸੁਰਤੀ ਮਨੂ ਦੀਆਂ ਗੱਲਾਂ ਨਾਲੋਂ ਨਵੀ ਨਾਲ ਹੋਈਆਂ ਡੀਲਾਂ ਵੱਲ ਜ਼ਿਆਦਾ ਸੀਉਸਨੇ ਮੇਰੇ ਨਾਲ ਠੱਗੀ ਮਾਰੀ ਸੀਮੈਂ ਤੇ ਉਸਦੀਆਂ ਗੱਲਾਂ ਮੰਨਦਾ ਹੀ ਤਾਂ ਸੀ ਕਿ ਉਹ ਕਿਤੇ ਮੇਰੀ ਵਹੁਟੀ ਨੂੰ ਕੁਝ ਦੱਸ ਨਾ ਦੇਵੇਖ਼ਾਸ ਤੌਰ ਤੇ ਮੈਨੂੰ ਇਹ ਚਿੰਤਾ ਸੀ ਕਿਤੇ ਮਨੂ ਨੂੰ ਇਹ ਪਤਾ ਨਾ ਹੋਵੇ ਕਿ ਮੈਂ ਉਸ ਲਈ ਲਿਕਰ ਵੀ ਖ਼ਰੀਦਦਾ ਸੀ।"
"
ਮੈਂ ਕਿਉਂ ਦੱਸਾਂ? ਮਨੂ ਨੇ ਹੱਸਕੇ ਕਿਹਾ
"
ਪਰ ਫਿਰ ਵੀ ਆਪਾਂ ਇੱਕ ਗੱਡੇ ਦੇ ਦੋ ਪਹੀਏ ਹਾਂ।"
"
ਇਸੇ ਲਈ ਹੌਲੀ ਚੱ ਰਹੇ ਹਾਂ ਅੱਜਕਲ ਆਪਾਂ ਗੱਡੇ ਨਹੀਂ ਸਗੋਂ ਕਾਰ ਹਾਂ ਤੇ ਕਾਰ ਦੇ ਦੋ ਨਹੀਂ ਚਾਰ ਪਹੀਏ ਹੁੰਦੇ ਹਨ ਜਨਾਬ।"
"
ਫਿਰ ਵੀ ਕੁਝ ਤੇ ਕਹਿੰਦਾ ਹੀ ਹੋਵੇਗਾ ਡਾਰਲਿੰਗ?"
ਤੁਹਾਡੀ ਡਾਰਲਿੰਗ ਮੈਂ ਉਦੋਂ ਹੀ ਬਣਦੀ ਹਾਂ ਜਦੋਂ ਤੁਸੀਂ ਕਿਸੇ ਕਸੂਤੇ ਚੀਰ ਵਿਚ ਆਏ ਹੁੰਦੇ ਹੋਪਰ ਨਵੀ ਇਸ ਉਮਰ ਵਿਚ ਵੀ ਮੇਰੇ ਵਿਚੋਂ ਅਫੈਨੀ ਭਾਲਦਾ ਹੈ ਤੇ ਮੇਰੀ ਇਹ ਖ਼ਾਹਿਸ਼ ਹੈ ਕਿ ਮੈਂ ਨਵੀ ਲਈ ਅਫੈਨੀ ਹੀ ਸਾਬਤ ਹੋਵਾਂ।" ਮਨੂ ਦਾ ਰੁਖ-ਢੰਗ ਦੇਖਕੇ ਮੈਂ ਸੋਚਿਆ ਕਿ ਇਸ ਗੱਲ ਨੂੰ ਇੱਥੇ ਹੀ ਛੱਡ ਦਿੱਤਾ ਜਾਵੇਦੋ ਹੀ ਗੱਲਾਂ ਹਨ ਜਾਂ ਤਾਂ ਨਵੀ ਨੇ ਇਹ ਗੱਲ ਲੁਕੋਅ ਲਈ ਹੈ ਤੇ ਜਾਂ ਮਨੂ ਨੇ ਇਹ ਗੱਲ ਪਚਾ ਲਈ ਹੈ ਤੇ ਦੋਵੇਂ ਹੀ ਹਾਲਤਾਂ ਮੇਰੇ ਲਈ ਠੀਕ ਹਨਪਰ ਇੱਕ ਗੱਲ ਤੇ ਮੈਨੂੰ ਵੀ ਰੜਕੀ ਕਿ ਜੇ ਨਵੀ ਇਸ ਉਮਰ ਵਿਚ, ਲਿਕਰ ਪੀਂਦਾ ਹੈ ਤਾਂ ਫਿਰ ਮਾੜੀ ਗੱਲ ਹੈਪਰ ਮੈਂ ਉਸ ਤਰਸਯੋਗ ਹਾਲਾਤ ਵਿਚ ਕਰ ਵੀ ਕੀ ਸਕਦਾ ਸੀ
ਰਾਤ ਨੂੰ ਲਿਵ-ਰੂਮ ਵਿਚ ਟੈਲੀਵੀਯਨ ਵੇਖਦਾ ਮੈਂ ਸੋਚਾਂ ਵਿਚ ਗੜੂੰਦ ਸੀ ਤੇ ਮਨੂੰ ਕਿਚਨ ਵਿਚ ਕੁਝ ਬਣਾ ਵੀ ਰਹੀ ਸੀ ਤੇ ਕੁਝ ਗੁਣਗੁਣਾ ਵੀ ਰਹੀ ਸੀਮੈਂ ਸੁਣਨਾ ਚਾਹੁੰਦਾ ਸੀ ਕਿ ਉਹ ਕੀ ਗੁਣਗੁਣਾ ਰਹੀ ਹੈਕਦੇ ਤੇ ਮੈਨੂੰ ਇਹ ਕੋਈ ਗੁਰਬਾਣੀ ਦੀ ਤੁਕ ਜਾਪਦੀ ਤੇ ਕਦੇ ਕਿਸੇ ਫਿਲਮੀ ਗੀਤ ਦੀ ਹੂਕਉਸਦੀ ਇਹ ਗੁਣਗੁਣਾਹਟ ਇੱਕ ਕੰਬਣੀ ਵਾਂਗ ਲੱਗ ਰਹੀ ਸੀਇਹ ਕੰਬਣੀ ਵਾਂਗ ਸੀ ਜਾਂ ਮੈਨੂੰ ਇਹ ਕੰਬਣੀ ਵਾਂਗ ਲੱਗ ਰਹੀ ਸੀ, ਇਹ ਸੋਚਕੇ ਮੇਰੀ ਸੁਤਾ ਹੋਰ ਵੀ ਪ੍ਰਬਲ ਹੋ ਗਈਮੈਂ ਆਪਣੀਆਂ ਸਾਰੀਆਂ ਇੰਦਰੀਆਂ ਨੂੰ ਇਕੱਠਾ ਕਰਕੇ ਅਜੇ ਇਕਾਗਰ ਹੋਣ ਦੀ ਤਿਆਰੀ ਹੀ ਕਰ ਰਿਹਾ ਸੀ ਕਿ ਮਨੂੰ ਦੀ ਇਸ ਵਾਜ਼ ਨੇ ਸਫ਼ਰ ਕਰਨਾ ਸ਼ੁਰੂ ਕਰ ਦਿੱਤਾਮਨੂ ਦੇ ਹੱਥ ਵਿਚ ਟਰੇ ਸੀ ਤੇ ਟਰੇ ਵਿਚ ਗਲਾਸ ਦੇ ਨਾਲ ਗੂਜ਼ ਵੋਦਕਾ ਦੀ ਬੋਤਲ ਵੀ ਪਈ ਸੀਉਸਨੇ ਗੁਣਗੁਣਾਉਂਣਾ ਬੰਦ ਕਰ ਦਿੱਤਾ
"
ਮੈਂ ਤੇ ਵੋਦਕਾ ਪੀਂਦਾ ਨਹੀਂ ਤੇ ਨਾਲੇ।" ਮੈਂ ਅੱਗੋਂ ਪੁੱਛ ਹੀ ਨਹੀਂ ਸਕਿਆ
"
ਤੂੰ ਕੀ ਗੁਣਗੁਣਾ ਰਹੀ ਸੀ?"
"
ਨਹੀਂ ਮੈਂ ਤੇ ਕੁਝ ਵੀ ਨਹੀਂ ਬੋਲ ਰਹੀ ਸੀ।" ਉਸਨੇ ਹੈਰਾਨੀ ਨਾਲ ਕਿਹਾ, " ਮੈਂ ਤੇ ਸਾਰਿਆਂ ਲਈ ਕਬਾਬ ਬਣਾ ਰਹੀ ਹਾਂਹੈਲਨ ਇਰਾਕਣ ਨੇ ਮੈਨੂੰ ਚਪਲੀ ਕਬਾਬ ਬਨਾਉਣਾ ਸਿਖਾਇਆ ਹੈ।"
ਮੈਂ ਅੱਗੋਂ ਕੁਝ ਨਾ ਬੋਲਿਆਮੈਨੂੰ ਸਾਰੇ ਜੁਆਬ ਮਿਲ ਗਏ ਸਨਕੁਝ ਐਸੇ ਜੁਆਬ ਵੀ ਮਿਲੇ ਜਿਹਨਾਂ ਬਾਰੇ ਮੈਂ ਕਦੇ ਕੋਈ ਸੁਆਲ ਹੀ ਨਹੀਂ ਕੀਤਾ ਸੀਅਸਲ ਵਿਚ ਮੈਂ ਸੋਚਣ ਲੱਗਾ ਕਿ ਐਸੇ ਕਿਹੜੇ ਸੁਆਲ ਹਨ ਜਿਹਨਾਂ ਦੇ ਜੁਆਬ ਆਪਣੇ ਆਪ ਮੇਰੇ ਸਾਹਮਣੇ ਪੌਪ-ਅੱਪ ਹੋ ਰਹੇ ਹਨ
ਮੈਂ ਰਾਤ ਦੇ ਹਨੇਰੇ ਵਿਚ ਉੱਸਲਵਟੇ ਲੈ ਰਿਹਾ ਹਾਂਮੈਨੂੰ ਇੰਝ ਕਿਉਂ ਲੱਗ ਰਿਹਾ ਸੀ ਕਿ ਟੂਪੈਕ ਤੇ ਮੇਰੇ ਵਿਚ ਇੱਕ ਸਾਂਝ ਹੈਉਸਨੂੰ ਕਰੋੜਾਂ ਲੋਕ ਜਾਣਦੇ ਹਨ ਤੇ ਮੈਨੂੰ ਮੇਰੇ ਘਰ ਵਾਲੇ ਵੀ ਨਹੀਂ ਜਾਣਦੇਨਾ ਮਾਂ-ਬਾਪ ਨਾ ਬੱਚੇ ਨਾ ਮਨੂਇੱਥੇ ਆਕੇ ਮੈਂ ਰੁੱਕ ਜਾਂਦਾ ਹਾਂ ਨਹੀਂ ਮਨੂ ਮੈਨੂੰ ਜਾਣਦੀ ਹੈਨਹੀਂ ਤਾਂ ਅੱਜ ਮੈਨੂੰ ਕਦੇ ਵੀ ਗੂਜ਼ ਵੋਦਕਾ ਨਾ ਦਿੰਦੀਪਰ ਇਹ ਸੁਆਲ ਫਿਰ ਆਪਣਾ ਫਨ ਚੁੱਕਦਾ ਹੈ ਕਿ ਉਸਨੇ ਗੂਜ਼ ਵੋਦਕਾ ਦੇ ਕੇ ਮੈਨੂੰ ਕੀ ਕਹਿਣਾ ਚਾਹਿਆ ਹੈ? ਕੀ ਉਹ ਇਹ ਕਹਿੰਣਾ ਚਾਹੁੰਦੀ ਹੈ ਕਿ ਮੈਂ ਕੀ ਕਰ ਰਿਹਾ ਹਾਂ? ਜਾਂ ਇਹ ਲੋਚਦੀ ਹੈ ਕਿ ਮੈਨੂੰ ਪਤਾ ਲੱਗ ਜਾਵੇ ਕਿ ਮੇਰੀ ਇਸ ਘਰ ਵਿਚ ਕੀ ਹੈਸੀਅਤ ਹੈ? ਕੀ ਨਵੀ ਰਾਤ ਦੇ ਇਸ ਪਹਿਰ ਵਿਚ ਆਪਣੇ ਆਪ ਹੀ ਥੱਲੇ ਆ ਗਿਆ ਸੀ ਜਾਂ ਇਹ ਮਾਂ-ਪੁੱਤ ਦੀ ਕੋਈ ਸੋਚੀ ਵਿਚਾਰੀ ਚਾਲ ਸੀ? ਉਹ ਮੇਰੇ ਵੱਲ ਕੁਨੱਖੀਆਂ ਝਾਕਦਾ ਥੱਲੇ ਆਇਆ ਕਿਚਨ ਵਿਚ ਗਿਆ ਤੇ ਫਿਰ ਉਪਰ ਚੜ੍ਹ ਗਿਆਮੈਂ ਸਿਰਹਾਣੇ ਨੂੰ ਥੋੜ੍ਹਾ ਥੱਲੇ ਸਰਕਾਇਆਆਪਣੀ ਧੌਣ ਨੂੰ ਅਰਾਮਦਾਇਕ ਕੀਤਾ ਤੇ ਮੇਰੇ ਤੇ ਘੂਕੀ ਚੜ੍ਹ ਗਈਮੈਨੂੰ ਪਤਾ ਲੱਗ ਗਿਆ ਕਿ ਮੈਂ ਹੁਣ ਸੌਂ ਰਿਹਾ ਹਾਂ



*****
ਚਲਦਾ





No comments: