Thursday, September 1, 2011

ਕੁਲਜੀਤ ਮਾਨ - ਡਰਨੇ ਦੀ ਮੌਤ - ਕਹਾਣੀ – ਭਾਗ ਦਸਵਾਂ - ਆਖ਼ਰੀ

ਡਰਨੇ ਦੀ ਮੌਤ
ਕਹਾਣੀ

ਭਾਗ ਦਸਵਾਂ



ਮੈਂ ਟੂਪੈਕ ਨੂੰ ਪੁੱਛਿਆ 'ਕੀ ਤੈਨੂੰ ਸਚਮੁੱਚ ਹੀ ਕੋਈ ਪੀੜ ਨਹੀ ਹੋਈ ਸੀ ਜਦੋਂ ਤੈਨੂੰ ਪਹਿਲੀ ਵਾਰ ਪੰਜ ਵਾਰ ਗੋਲੀਆਂ ਮਾਰੀਆਂ ਗਈਆਂ ਸਨ?'
ਟੂਪੈਕ ਮੁਸਕਰਾ ਪਿਆ'ਹਰਦੀਪ, ਤੈਨੂੰ ਨਹੀਂ ਪਤਾ ਕਿ ਇਹ ਨਹੀਂ ਹੋ ਸਕਦਾ? ਕੰਢਾ ਵੀ ਚੁਭ ਜਾਏ ਤਾਂ ਪੀੜ ਹੁੰਦੀ ਹੈਉਹ ਤਾਂ ਮੈਂ ਮੀਡੀਏ ਕੋਲ ਝੂਠ ਬੋਲਿਆ ਸੀ ਮੈਂ ਚਾਹੁੰਦਾ ਸੀ ਕਿ ਲੋਕ ਇਹ ਨਾ ਸਮਝਣ ਕਿ ਜਦੋਂ ਮੈ ਐਲੀਵੇਟਰ ਵਿਚੋਂ ਨਿਕਲ ਕੇ ਬਿਗੀ ਦੇ ਸਾਹਮਣੇ ਹੋਇਆ ਤਾਂ ਉਹਦੋਂ ਮੈਂ ਆਪਣੇ ਖ਼ੂਨ ਨਾਲ ਲੱਥਪੱਥ ਡਰ ਰਿਹਾ ਸੀ ਸਗੋਂ ਲੋਕ ਇਹ ਸਮਝਣ ਕਿ ਮੈਂ ਉਹਨਾਂ ਸਾਰਿਆਂ ਨੂੰ ਦੱਸਾਂ ਕਿ ਮੈਂ ਉਹਨਾਂ ਸਾਜ਼ਸ਼ੀਆਂ ਕੋਲੋਂ ਨਹੀਂ ਹਾਰਿਆ ਸਗੋਂ ਮੈਨੂੰ ਕੁਝ ਉਠਾਈ-ਗਿਰਿਆਂ ਨੇ ਮੇਰੀ ਚਾਲੀ ਹਜ਼ਾਰ ਡਾਲਰ ਦੀ ਜਿਊਲਰੀ ਨੂੰ ਲੁੱਟਣ ਕਰਕੇ ਗੋਲੀ ਮਾਰੀ ਹੈ
ਬਿਗੀ ਵੀ ਜਾਣਦਾ ਸੀ ਕਿ ਮੈਂ ਝੂਠ ਬੋਲ ਰਿਹਾ ਹਾਂਉਹ ਇਹ ਵੀ ਜਾਣਦਾ ਸੀ ਕਿ ਮੈਂ ਉਸਨੂੰ ਇੱਕ ਜਿਊਲਰੀ ਚੋਰ ਸਮਝਕੇ ਉਸਦੀ ਹੱਤਕ ਕਰ ਰਿਹਾ ਹਾਂਮੈਨੂੰ ਇਹ ਵੀ ਪਤਾ ਸੀ ਕਿ ਉਹ ਇਹ ਗੱਲ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਤੇ ਮੈਂ ਚਾਹੁੰਦਾ ਸੀ ਕਿ ਉਹ ਬਰਦਾਸ਼ਤ ਨਾ ਕਰੇਇਸੇ ਤਰ੍ਹਾਂ ਹੀ ਵੈਸਟ-ਕੋਸਟ ਜਿੱਤ ਸਕਦਾ ਸੀ ਮੇਰੇ ਸਿਰ ਵਿਚੋਂ ਵਗ ਰਹੀਆਂ ਖ਼ੂਨ ਦੀਆਂ ਘਰਾਲਾਂ ਦੀਆਂ ਕੁਝ ਬੂੰਦਾਂ ਬਿਗੀ ਦੀਆਂ ਅੱਖਾਂ ਵਿਚ ਪੈ ਰਹੀਆਂ ਮੈਨੂੰ ਸਾਫ਼ ਦਿਸ ਰਹੀਆਂ ਸਨਮੈਂ ਮੁਸਕਰਾ ਰਿਹਾ ਸੀਮੈਂ ਕਹਿ ਰਿਹਾ ਸੀ ਦਿਸ ਇਜ਼ ਜਸਟ ਸਕਿਨ ਇੰਨ, ਸਕਿਨ ਆਊਟਕਿਸੇ ਵੇਲੇ ਮੇਰਾ ਦੋਸਤ ਰਿਹਾ ਬਿਗੀ ਕੀ ਸੋਚ ਸਕਦਾ ਹੈ, ਮੈਨੂੰ ਸਭ ਪਤਾ ਸੀਪਰ ਉਹ ਕਦੇ ਅਨੁਮਾਨ ਵੀ ਨਹੀਂ ਲਗਾ ਸਕਦਾ ਕਿ ਹੁਣ ਇਤਨੇ ਸਾਲਾਂ ਬਾਦ ਮੈਂ ਕੀ ਸੋਚਣ ਲੱਗ ਪਿਆ ਹਾਂ'
'
ਕੀ ਤੂੰ ਦਾਵੇ ਨਾਲ ਕਹਿ ਸਕਦਾ ਹੈਂ ਕਿ ਇਹ ਕੰਮ ਬਿਗੀ ਦਾ ਸੀ? ਇਹ ਵੀ ਤੇ ਹੋ ਸਕਦਾ ਹੈ ਕਿ ਉਹ ਵੀ ਜ਼ਿੰਦਗੀ ਦੇ ਗੀਤ ਗਾਉਣ ਵਾਲਾ ਤੇਰੇ ਵਾਂਗ ਹੀ ਸੋਚਦਾ ਹੋਵੇ'
'
ਹਰਦੀਪ, ਜੇ ਤੂੰ ਸੱਚ ਪੁੱਛੇਂ ਤਾਂ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਇਹ ਕੰਮ ਬਿਗੀ ਦਾ ਨਹੀਂਪਰ ਉਸਨੇ ਹਾਲਾਤ ਹੀ ਇਸ ਤਰ੍ਹਾਂ ਦੇ ਬਣਾ ਦਿੱਤੇ ਸਨ ਕਿ ਜਿਹਨਾਂ ਨੂੰ ਮੈਂ ਅੱਖਰਦਾ ਸੀ ਉਹ ਆਪਣਾ ਕੰਮ ਵੀ ਕਰ ਗਏ ਤੇ ਮੌਕਾ ਆਉਣ ਤੇ ਉਸਦਾ ਵੀ ਘੋਗਾ ਚਿੱਤ ਕਰ ਗਏ'



'ਹੁਣ ਮਿਲਿਆ ਕਦੇ?'
'
ਮਿਲਦਾ ਹੀ ਰਹਿੰਦਾ ਹੈਤਾਂ ਹੀ ਤੇ ਮੈਂ ਤੈਨੂੰ ਦਸ ਰਿਹਾ ਹਾਂ ਕਿ ਸੱਚ ਕੀ ਸੀਗੱਲ ਇਹ ਨਹੀਂ ਕਿ ਕਿਸ ਨੇ ਕੀਹਨੂੰ ਮਾਰਿਆਅਸਲ ਗੱਲ ਤੇ ਹੈ ਕਿ ਅਸੀਂ ਉਸ ਰੂਹ ਨੂੰ ਸਮਝੀਏ ਜਿਸ ਲਈ ਅਸੀਂ ਕੁਮਿਟਿਡ ਹੁੰਦੇ ਹਾਂਤੂੰ ਆਪਣੇ ਵੱਲ ਹੀ ਦੇਖ ਲੈਮੈਨੂੰ ਪਤਾ ਹੈ ਕਿ ਤੂੰ ਵੀ ਉਹੋ ਚਾਹੁੰਦਾ ਹੈਂ ਜੋ ਨਵੀ ਚਾਹੁੰਦਾ ਹੈ ਫਰਕ ਸਿਰਫ਼ ਇਤਨਾ ਹੈ ਕਿ ਤੂੰ ਰੇਤ ਨੂੰ ਐਵੇਂ ਹੀ ਘੁੱਟ ਕੇ ਨੱਪੀ ਜਾਂਦਾ ਹੈਂ'
'
ਉਹ ਕਿਵੇਂ?'
'
ਯਾਦ ਕਰ,ਆਪਣਾ ਪਿੰਡਉਸ ਲਈ ਰੋਈ ਨਾ ਜਾ, ਸਗੋਂ ਉਸ ਮਹਿਕ ਨੂੰ ਛੋਹ ਕੇ ਦੇਖ ਵਾਢੀਆਂ ਹੋ ਗਈਆਂ ਹਨਪਿੰਡ ਵਿਚ ਨੱਚਣ ਟੱਪਣ ਦਾ ਮੌਸਮ ਹੈਤੂੰ ਉਸ ਹਜੂਮ ਵਿਚ ਸ਼ਾਮਲ ਹੈਂਮੇਲਾ ਭਰਿਆ ਪਿਆ ਹੈਤੇਰੀ ਘੁੱਟ ਲਾਈ ਹੋਈ ਹੈ ਤੇ ਤੈਨੂੰ ਕੁਝ ਵੀ ਯਾਦ ਨਹੀਂ ਕਿ ਤੂੰ ਕੌਣ ਹੈਂਯਾਦ ਹੈ ਤੇ ਢੋਲ ਤੇ ਪੈਂਦਾ ਡਗਾਤੇਰੇ ਪੈਰ ਨੱਚਣ ਲਈ ਉੱਠ ਰਹੇ ਹਨਤੂੰ ਤਿਰੜਮ ਤਿਰੜਮ ਸੁਣ ਰਿਹਾ ਹੈਂਹਰ ਇਨਸਾਨ ਤੈਨੂੰ ਆਪਣਾ ਮਿੱਤਰ ਲੱਗ ਰਿਹਾ ਹੈਅੱਗੇ ਕੋਈ ਹੋਰ ਰੰਗ ਤੇ ਉਸਤੋਂ ਅੱਗੇ ਕੋਈ ਹੋਰ ਰੰਗਰੰਗ, ਸੱਤ ਹੀ ਨਹੀਂ ਹੁੰਦੇਰੰਗਾਂ ਵਿਚ ਰੰਗ ਮਿਲਾਈ ਜਾਵੋ ਤਾਂ ਰੰਗਾਂ ਦੇ ਨਵੇਂ ਫਵਾਰੇ ਫੁੱਟਦੇ ਹਨਨੱਢੀਆਂ ਦੇ ਪੈਰ ਹਵਾ ਵਿਚ ਤੈਰ ਰਹੇ ਹਨ ਤੇ ਤੈਨੂੰ ਸਭ ਕੁਝ ਚੰਗਾ ਚੰਗਾ ਲੱਗ ਰਿਹਾ ਹੈਕੁਝ ਨਹੀਂ ਸੁਝ ਰਿਹਾ ਸਿਵਾਏ ਰੰਗੀਨੀ ਦੇਤੂੰ ਆਪਣੇ ਬਾਪੂ ਕੋਲੋਂ ਤ੍ਰਹਿੰਦਾ ਸੀ,ਉਸ ਵਕਤ ਤੇਰਾ ਬਾਪੂ ਤੇਰੇ ਤੋਂ ਕੋਹਾਂ ਦੂਰ ਬੈਠਾ ਹੈਖ਼ੁਸ਼ੀ ਤੇਰੇ ਨਾਲ ਨਾਲ ਚੱਲ ਰਹੀ ਹੈ ਜਿਵੇਂ ਮੈਂ ਅਣਕਹੇ ਪਿਆਰ ਦੀ ਗੱਲ ਕੀਤੀ ਹੈ, ਉਹ ਤੇਰੇ ਤੇ ਵੀ ਭਾਰੂ ਹੋ ਰਿਹਾ ਹੈ'
'
ਪਰ ਤੂੰ ਹੁਣ ਕਹਿੰਣਾ ਕੀ ਚਾਹੁੰਦਾ ਹੈਂ?'
'
ਬੱਸ ਮੈਂ ਗਾਉਂਦੇ, ਨੱਚਦੇ ਹਮੇਸ਼ਾਂ ਇਹ ਚਾਹਿਆ ਹੈ ਕਿ ਮੇਲੇ ਦੇ ਉਹ ਪਲ ਵਿਸ਼ਾਲ ਬਣ ਜਾਂਣਸਾਰੇ ਬ੍ਰਹਿਮੰਡ ਤੇ ਛਾ ਜਾਣਹਰ ਕੋਈ ਹਰ ਵੇਲੇ ਨੱਚੇਖੀਵਾ ਹੁੰਦਾ ਰਹੇ, ਖੀਵਾ ਕਰਦਾ ਰਹੇਦਿਵਾਲੀ ਦਾ ਮੌਸਮ ਸਾਲ ਜਿਡਾ ਹੋ ਜਾਏਬੱਸ ਇਹੋ ਮੇਰਾ ਸਪਾਰਕ ਹੈਤੂੰ ਵੀ ਇਸ ਸਪਾਰਕ ਨੂੰ ਸਮਝਕੇ ਜਦੋਂ ਵੀ ਆਪਣੇ ਕਲਚਰ ਦੀ ਗੱਲ ਕਰੇਂਗਾ, ਨਵੀ ਜ਼ਰੂਰ ਸੁਣੇਗਾਮੈਂ ਉਸਨੂੰ ਕਦੇ ਵੀ ਇਹ ਨਹੀਂ ਸਿਖਾਇਆ ਕਿ ਉਹ ਤੇਰੀ ਗੱਲ ਨਾ ਸੁਣੇ'
'
ਪਰ ਟੂਪੈਕਿਆ,ਇੱਕ ਗੱਲ ਹੋਰ ਵੀ ਤੇ ਹੈਤੇਰੇ ਨਾਲ ਕੁਝ ਹੋਰ ਵੀ ਜੁੜ ਜਾਂਦਾ ਹੈਇਹ ਨਸ਼ੇ,ਇਹ ਵਾਇਲੈਂਸ ਤੇ ਸਿਸਟਮ ਨਾਲੋਂ ਟੁੱਟਣ ਟੁੱਟਣ ਕਰਦੇ, ਕੁਝ ਟੁੱਟ ਰਹੇ, ਕੁਝ ਭੁਰ ਰਹੇ,ਤੇਰੇ ਅਨੁਸਾਰ ਖ਼ੁਸ਼ਬੋਈ ਖਿਲਾਰਦੇ, ਗੁਲਾਬ ਦੀ ਪੰਖੜੀਆਂ ਵਰਗੇ ਮਣਕੇ ਅਰਾਜਕਤਾ ਵੀ ਤਾਂ ਪੈਦਾ ਕਰਦੇ ਹਨਇਹਨਾਂ ਦਾ ਕੀ ਕਰੀਏ'
'
ਕਰਨ ਕਰਾਉਣ ਨੂੰ ਕੀ ਹੈ ਭਾਊ ਮੇਰਿਆਮੈਂ ਤਾਂ ਤੇਰੇ ਤੇ ਨਵੀ ਵਿਚ ਵਿਸ਼ਵਾ ਪੈਦਾ ਕਰਨ ਦਾ ਬੀੜਾ ਹੀ ਉਠਾਇਆ ਹੈਫਿਤਰਤ ਵਿਚ ਅਪਣਤ ਹੋਗੀ ਤਾਂ ਜੋ ਮਰਜ਼ੀ ਸਿਖਾਲ ਨਵੀ ਨੂੰਮੈਂ ਕਾਲੇ ਸਮਾਜ ਦੀ ਗੱਲ ਕਰਦਾ ਸੀ ਤੂੰ ਪੰਜਾਬ ਦੀ ਗੱਲ ਕਰਮੇਰੀ ਮਾਂ ਨੇ ਹਮੇਸ਼ਾਂ ਕਾਲਿਆਂ ਦੇ ਹੱਕਾਂ ਦੀ ਗੱਲ ਕੀਤੀਤੂੰ ਤੇ ਨਵੀ ਦੀ ਬੁੜ੍ਹੀ ਆਪਣੇ ਹੱਕਾਂ ਦੀ ਗੱਲ ਕਰੋਆਪਣੇ ਕਲਚਰ ਦੀ ਗੱਲ ਕਰੋ ਪਰ ਮੇਰਾ ਪੋਸਟਰ ਕਾਹਨੂੰ ਪਾੜਦੇ ਹੋ?'
ਟੂਪੈਕ ਵੀ ਇੱਕ ਡਰਨਾ ਹੀ ਸੀਮੇਰੀ ਜਾਗ ਖੁੱਲ੍ਹ ਗਈ ਸੀਇੱਕ ਐਸਾ ਡਰਨਾ ਜਿਸ ਵਿਚ ਰੂਹ ਸੀ ਤੇ ਉਹ ਜੀਂਦਾ ਜਾਗਦਾ ਆਪਣੇ ਲੋਕਾਂ ਦੀ ਖ਼ਾਤਰ ਜ਼ਮੀਨ ਵਿਚ ਗੱਡਿਆ ਗਿਆਖੇਤ ਵਿਚ ਖਿੱਲਰੀ ਕੰਗਿਆਰੀ ਨਾਲ ਜੂਝਦਾ, ਉਹ ਲਿਖਦਾ, ਗਾਉਂਦਾ, ਨੱਚਦਾ ਮਾਰਿਆ ਗਿਆਪਰ ਲੋਕਾਂ ਨੇ ਉਸਨੂੰ ਮਰਨ ਨਹੀਂ ਦਿੱਤਾ ਉਸਨੂੰ ਜ਼ਿੰਦਾ ਰੱਖਣ ਲਈ ਅਫਵਾਹਾਂ ਘੜ ਲਈਆਂ
ਮੈਂ ਬੇਚੈਨੀ ਨਾਲ ਪਾਸਾ ਪਰਤਿਆਮੂੰਹ ਦੂਸਰੇ ਪਾਸੇ ਕੀਤਾਚਾਰੇ ਪਾਸੇ ਚੁੱਪ-ਸ਼ਾਂਤੀ ਪੱਸਰੀ ਹੋਈ ਸੀਅੱਜ ਮੈਂ ਕੋਈ ਸੁਆਲ ਲੱਭ ਹੀ ਲੈਂਣਾ ਹੈ ਜਿਸਦੀ ਮੈਨੂੰ ਤਲਾਸ਼ ਹੈਇਤਨੇ ਤੇ ਕਿਤਨੇ ਸਾਰੇ ਜੁਆਬ ਮੇਰੇ ਕੋਲੋਂ ਸੰਭਾਲੇ ਨਹੀਂ ਜਾਂਦੇਮੈਂ ਦੁਬਾਰਾ ਸੌਂ ਰਿਹਾ ਸੀ
ਤੇ ਮੈਂ ਵੀ ਇੱਕ ਡਰਨਾ ਹੀ ਹਾਂਕਦੋਂ ਦਾ ਖੇਤ ਵਿਚ ਗੱਡਿਆ ਹੋਇਆ ਮੈਂ ਆਪਣਾ ਘਰ ਸਮਝ ਕੇ ਆਪਣੇ ਨਾਲ ਸਮਝੌਤਾ ਕਰ ਲਿਆਮੈਂ ਕੰਗਿਆਰੀ ਦੀ ਜਗ੍ਹਾ ਕੁਝ ਸੁਆਦਲੀਆਂ ਚੀਜ਼ਾਂ ਖਾਣ ਲੱਗ ਪਿਆਜਨੌਰਾਂ ਨੂੰ ਵੀ ਸ਼ਾਇਦ ਮੇਰੇ ਬਾਰੇ ਪਤਾ ਲੱਗ ਗਿਆ ਸੀਉਹ ਵੀ ਕਦੇ ਕੋਈ ਸੁਆਦੀ ਸ਼ੈਅ ਲਿਆ ਕੇ ਮੈਨੂੰ ਖੁਆ ਜਾਂਦੇਉਹਨਾਂ ਨੇ ਨਿਸ਼ਾਨਦੇਹੀ ਕਰ ਲਈ ਸੀ ਕਿ ਮੈਂ ਐਵੇਂ ਨਾਂ ਦਾ ਹੀ ਬੰਦਾ ਹਾਂਅਸਲ ਵਿਚ ਮੈਂ ਇੱਕ ਡਰਨਾ ਹਾਂ ਤੇ ਸ਼ੈਤਾਨ ਇਨਸਾਨ ਨੇ ਮੈਨੂੰ ਆਪਣੀ ਹਿਫ਼ਾਜ਼ਤ ਲਈ ਗਡਿਆ ਹੈਜਨੌਰਾਂ ਨੇ ਮੇਰੇ ਕੰਨ ਵਿਚ ਇਹ ਵੀ ਦੱਸ ਦਿੱਤਾ ਕਿ ਮੈਨੂੰ ਤੇ ਤੇਰੇ ਆਪਣਿਆਂ ਨੇ ਹੀ ਗੱਡਿਆ ਹੈ
"
ਮਿਰਚ ਬਾਰੇ, ਮੈਨੂੰ ਕੋਈ ਡਰ ਨਹੀਂ ਤੁਸੀਂ ਕਿਸੇ ਨੂੰ ਹੋਲਡ ਹੀ ਨਹੀਂ ਕਰ ਸਕਦੇ, ਮੈਨੂੰ ਪਤਾ ਹੈਹੋਲਡ ਕਰਨ ਲਈ ਜੋ ਚਾਹੀਦਾ ਹੈ ਉਹ ਤੁਹਾਡੇ ਕੋਲ ਨਹੀਂ ਹੈਪਰ ਤੁਸੀਂ ਖਾਹਮਖਾਹ ਹੀ ਇਸ ਕਮਜ਼ੋਰੀ ਨੂੰ ਆਪਣੀ ਤਾਕਤ ਬਣਾ ਲਿਆ ਹੈ। " ਮਨੂ ਨੇ ਕਿਹਾਮੈਂ ਮਨੂ ਦੇ ਹੱਥ ਰੱਖਿਆ ਉਹ ਕੁਝ ਵੀ ਨਾ ਬੋਲੀ
"
ਤੈਨੂੰ ਕਿਵੇਂ ਪਤਾ ਹੈ?"
ਮਨੂ ਪਤਾ ਨਹੀਂ ਕਿੱਥੇ ਚਲੇ ਗਈ ਮਨੂ... ਮਨੂ....ਮੈਂ ਅਵਾਜ਼ ਲਗਾ ਰਿਹਾ ਸੀ ਪਰ ਮੇਰੀ ਵਾਜ਼ ਜਕੜੀ ਗਈ ਸੀਮੈਂ ਜ਼ੋਰ ਲਗਾ ਰਿਹਾ ਸੀ 'ਘੜੀ 'ਚ ਤੋਲਾ ਘੜੀ 'ਚ ਮਾਸਾ' ਮੈਨੂੰ ਮਨੂ ਦਾ ਰੋਸਾ ਸੁਣਿਆ'ਕੈਨ ਯੂ ਬਾਏ ਮੀ ਏ ਲਿਕਰ'ਸਕਿਨ ਇੰਨ' 'ਡੈਡ ਮੈਂ ਗੁਰਦੁਆਰੇ ਗਿਆ ਸੀ ਪਰ...'
'
ਪਰ ਕੀ ਪੰਮੀ!'
ਅਚਾਨਕ ਮੈਂ ਡਿੱਗ ਪਿਆ ਸੀਅਰਜਨ ਦੂਰ ਖਲੋਤਾ ਸਭ ਦੇਖ ਰਿਹਾ ਸੀਉਹ ਇਸ ਵਾਰ ਮੈਨੂੰ ਖੜ੍ਹਾ ਕਰਨ ਲਈ ਦੌੜਿਆ ਨਹੀਂਮੇਰੀਆਂ ਦੋਵੇਂ ਬਾਹਵਾਂ ਪਹਿਲੀ ਵਾਰ ਮੇਰੀਆਂ ਲੱਤਾਂ ਨੂੰ ਛੋਹ ਰਹੀਆਂ ਸਨਆਕੜੀਆਂ ਹੋਈਆਂ ਬਾਹਵਾਂ ਨੂੰ ਕੁਝ ਅਰਾਮ ਮਿਲਿਆਮੈਨੂੰ ਅਚਾਨਕ ਠੰਡ ਲੱਗਣੀ ਵੀ ਹਟ ਗਈਮੈਨੂੰ ਤੇ ਸੁਣਨ ਵੀ ਲੱਗ ਪਿਆ ਸੀ ਦਿਸਣ ਲੱਗ ਪਿਆ ਸੀਮੇਰੇ ਨੱਕ ਵਿਚ ਜਲੂਣ ਹੋਈਛੋਟੇ ਜਿਹੇ ਟੋਏ ਵਿਚ ਪਿਆ ਪਾਣੀ ਗੰਦਾ ਹੋ ਗਿਆ ਸੀਉਸਦਾ ਮੁਸ਼ਕ ਮੈਨੂੰ ਭੈੜਾ ਲੱਗਣ ਲੱਗ ਪਿਆਅੱਗੇ ਤੇ ਕਦੇ ਵੀ ਮੈਨੂੰ ਇਹ ਗੰਦਾ ਪਾਣੀ ਭੈੜਾ ਨਹੀਂ ਲੱਗਾ ਸੀਅਰਜਨ ਨੇ ਮੇਰੇ ਵੱਲ ਪਿੱਠ ਕਰ ਲਈਉਸਨੇ ਪੈਲੀ ਵਿਚੋਂ ਇੱਕ ਢੀਮ ਚੁੱਕੀ ਤੇ ਦੂਰ ਬੈਠੇ ਕਾਂ ਵੱਲ ਵਗਾਹ ਮਾਰੀਕਾਂ ਉੱਡ ਗਿਆਕਾਂ ਸੱਚੀਮੁੱਚੀ ਡਰ ਗਿਆ ਸੀ
"
ਮੈਨੂੰ ਲੱਗਾ ਜਿਵੇਂ ਮੈਂ ਕੋਈ ਸੁਪਨਾ ਦੇਖ ਰਿਹਾ ਹੋਵਾਂਮੈਂ ਸੁਣਿਆ ਮਨੂ ਤੇ ਨਵੀ ਇੱਕ ਦੂਜੇ ਨੂੰ ਕੁਝ ਕਹਿ ਰਹੇ ਸਨਮੈਂ ਘੇਸ ਮਾਰ ਲਈਕਿਸੇ ਨੂੰ ਪਤਾ ਨਹੀਂ ਸੀ ਸਿਵਾਏ ਮੇਰੇ ਕਿ ਇਸ ਵਕਤ ਮੈਂ ਜਾਗ ਰਿਹਾ ਸੀਮੈਂ ਸੁਣਨਾ ਚਾਹੁੰਦਾ ਸੀ ਕਿ ਮੇਰੇ ਬਾਰੇ ਮਾਂ-ਪੁੱਤ ਕੀ ਗੱਲਾਂ ਕਰਦੇ ਹਨਅਚਾਨਕ ਮੈਨੂੰ ਰਾਤ ਨੂੰ ਮਿਲਿਆ ਟੂਪੈਕ ਚੇਤੇ ਆਇਆਉਹ ਮੇਰੇ ਨਾਲ ਇਸ ਵਕਤ ਨਰਾਜ਼ ਲਗਦਾ ਸੀਉਸਨੇ ਮੇਰੀਆਂ ਬਾਹਵਾਂ ਵਿਚ ਜਾਨ ਪਾਈ ਸੀਮੇਰੀਆਂ ਬਾਹਵਾਂ ਡਰਨੇ ਦੀਆਂ ਨਾ ਰਹਿਕੇ ਮੇਰੀਆਂ ਬਣ ਗਈਆਂ ਸਨਮੈਂ ਆਪਣੀਆ ਬਾਹਵਾਂ ਵਿਚ ਵਗ ਰਹੇ ਖ਼ੂਨ ਨੂੰ ਅਨੁਭਵ ਕਰ ਰਿਹਾ ਸੀ ਪਰ ਫਿਰ ਵੀ ਮੈਂ ਚਾਹੁੰਦਾ ਸੀ ਕਿ ਮੇਰੇ ਸ਼ੰਕੇ ਨਵਿਰਤ ਹੋਣਅਕਸਰ ਜਿਨ੍ਹਾਂ ਨਾਲ ਮੈਂ ਡਰਨੇ ਦੀ ਮੌਤ ਤੋਂ ਬਾਦ ਰਹਿਣਾ ਹੈ, ਉਹ ਮੇਰੇ ਬਾਰੇ ਕੀ ਸੋਚਦੇ ਹਨ, ਇਹ ਮੈਨੂੰ ਪਤਾ ਲੱਗਣਾ ਚਾਹੀਦਾ ਹੈ
ਨਵੀ ਨੇ ਕਿਹਾ, "ਮੌਮ,ਮੈਂ ਡੈਡ ਨੂੰ ਜਗਾਵਾਂ?"
ਨਹੀਂ, ਬੇਟੇ ਅਜੇ ਸੁੱਤੇ ਰਹਿੰਣ ਦੇਸਾਰੀ ਰਾਤ ਜਾਗੋ-ਮੀਟੀ ਵਿਚ ਰਹੇ ਹਨਚੱਲ ਆਪਾਂ ਗਰੌਸਰੀ ਲੈ ਆਉਂਦੇ ਹਾਂ।"
"
ਪਰ ਮੌਮ ਤੈਨੂੰ ਕਿਵੇਂ ਪਤਾ ਕਿ ਰਾਤ ਡੈਡ ਜਾਗੋ-ਮੀਟੀ ਵਿਚ ਰਹੇ ਹਨ?"
ਇਹ ਸੁਆਲ ਤਾਂ ਮੇਰਾ ਵੀ ਸੀਇਸਤੋਂ ਪਹਿਲਾਂ ਕਿ ਮੈਂ ਹੋਰ ਕੁੰਗੜਦਾ, ਨਵੀ ਨੇ ਮੇਰੇ ਪਾਸਿਆਂ ਨਾਲ ਮਾਰਿਆ ਕੰਬਲ ਥੱਲਿਉਂ ਚੁੱਕ ਕੇ ਮੇਰੇ ਉੱਤੇ ਦੇ ਦਿੱਤਾਥੱਲਿਉਂ ਜੁਆਬ ਆਪ ਹੀ ਹੌਲੀ ਹੌਲੀ ਪੌੜੀਆਂ ਚੜ੍ਹ ਰਿਹਾ ਸੀਮੈਂ ਕੰਬਲ ਦਾ ਨਿੱਘ ਮਹਿਸੂਸ ਕਰਕੇ ਆਪਣੀਆਂ ਲੱਤਾਂ ਨੂੰ ਥੋੜ੍ਹਾ ਜਿਹਾ ਖਿਲਾਰਿਆ
ਮੈਨੂੰ ਠੰਡ ਲੱਗ ਰਹੀ ਸੀ ਤੇ ਮੈਂ ਕੁੰਗੜਿਆ ਪਿਆ ਸਾਂਮੇਰੀਆਂ ਬਾਹਵਾਂ ਹਿੱਕ ਦੇ ਨਾਲ ਨਾਲ ਲੱਤਾਂ ਨੂੰ ਛੋਹਣ ਦੀ ਕੋਸ਼ਿਸ਼ ਵਿਚ ਸਨ ਤੇ ਲੱਤਾਂ ਵੀ ਠੰਡ ਮੰਨਦੀਆਂ ਹੋਈਆਂ ਬਾਹਵਾਂ ਨੂੰ ਫੜਨ ਦੇ ਆਹਰ ਵਿਚ ਸਨਮਨੂ ਨੇ ਆਪਣੇ ਬੈੱਡ ਤੋਂ ਆਪਣਾ ਕੰਬਲ ਚੁੱਕਿਆ ਤੇ ਮੇਰੇ ਉੱਤੇ ਦੇ ਦਿੱਤਾਹੁਣ ਮੈਨੂੰ ਨਿੱਘ ਨੇ ਆ ਘੇਰਿਆ ਸੀਮੈਂ ਨਿਚਿੰਤ ਹੋਕੇ ਅੱਖਾਂ ਬੰਦ ਕਰ ਲਈਆਂ
"
ਮੌਮ ਤੂੰ ਮੇਰੀ ਗੱਲ ਦਾ ਜੁਆਬ ਨਹੀਂ ਦਿੱਤਾ।"
ਮਨੂ ਕੁਝ ਵੀ ਨਹੀਂ ਬੋਲੀਉਸਨੇ ਆਪਣੇ ਬੁੱਲ੍ਹਾਂ ਤੇ ਹੱਥ ਰੱਖ ਕੇ ਨਵੀ ਨੂੰ ਚੁੱਪ ਰਹਿੰਣ ਲਈ ਇਸ਼ਾਰਾ ਕੀਤਾ ਤੇ ਇਸ਼ਾਰੇ ਨਾਲ ਹੀ ਨਵੀ ਨੂੰ ਪਰਦੇ ਬੰਦ ਕਰਨ ਲਈ ਕਿਹਾ ਤੇ ਫਿਰ ਉਹ ਆਹਿਸਤਾ ਜਿਹੇ ਦਰਵਾਜ਼ਾ ਬੰਦ ਕਰਕੇ ਥੱਲੇ ਉੱਤਰ ਗਏਪੌੜੀਆਂ ਵਿਚੋਂ ਉੱਤਰ ਰਿਹਾ ਸੱਨਾਟਾ ਮਹਿਸੂਸ ਕਰਕੇ ਮੈਂ ਪਾਸਾ ਪਰਤਿਆਹੁਣ ਮੈਨੂੰ ਨੀਂਦ ਆ ਰਹੀ ਸੀ
ਦਸ ਵਜੇ ਮੇਰੀ ਜਾਗ ਪੂਰੀ ਖੁੱਲ੍ਹ ਗਈਹੁਣ ਮੈਂ ਪੂਰੇ ਹੋਸ਼ ਵਿਚ ਸਾਂਹਰ ਗੱਲ ਸਮਝ ਸਕਦਾ ਸਾਂ ਪਰ ਫਿਰ ਵੀ ਮਹਿਸੂਸ ਹੋਇਆ ਕਿ ਕੋਈ ਮੇਰੇ ਸੱਜੇ ਖੱਬੇ ਬੈਠਾ ਹੈਮੈਂ ਵਾਸ਼-ਰੂਮ ਗਿਆ ਪਰ ਉਹ ਅਹਿਸਾਸ ਮੇਰੇ ਨਾਲ ਹੀ ਤੁਰ ਰਿਹਾ ਸੀਉਸਦੀ ਸ਼ਕਲ ਕਦੇ ਟੂਪੈਕ ਵਰਗੀ ਹੋ ਜਾਂਦੀ ਤੇ ਕਦੇ ਪ੍ਰੀਤੋ ਵਰਗੀਟੂਪੈਕ ਤੇ ਮੇਰੇ ਨਾਲ ਉਦੋਂ ਦਾ ਹੀ ਘੁੱਟਿਆ ਵੱਟਿਆ ਲਗਦਾ ਸੀ ਜਦੋਂ ਦਾ ਮੈ ਘੇਸ ਵੱ ਕੇ ਮਾਂ-ਪੁੱਤ ਦੀ ਵਾਰਤਾ ਸੁਣਨ ਦੀ ਤਮੰਨਾ ਕੀਤੀ ਸੀਪਰ ਇਹ ਪ੍ਰੀਤੋ ਅੱਜ ਕਿਉਂ ਤੁਰੀ ਫਿਰਦੀ ਹੈ ਇਹਦਾ ਮੇਰੇ ਨਾਲ ਕੀ ਲੈਣ ਦੇਣਗੁੰਨਵਟਾ ਜਿਹੀ ਬਣੀ ਨਾ ਕੁਝ ਬੋਲਦੀ ਹੈ, ਨਾ ਹੱਸਦੀ ਹੈ ਨਾ ਰੋਂਦੀ ਹੈਪੱਥਰ ਦਾ ਪੱਥਰ ਤੇ ਮੈਂ ਪੱਥਰ ਨੂੰ ਰੂਮ ਵਿਚ ਹੀ ਛੱਡ ਕੇ ਥੱਲੇ ਕਿਚਨ ਵਿਚ ਚਲਾ ਗਿਆਪਰ ਹੈਂ ਇਹ ਕੀ! ਪ੍ਰੀਤੋ ਉੱਥੇ ਮੇਰੇ ਨਾਲੋਂ ਵੀ ਪਹਿਲਾਂ ਪਹੁੰਚੀ ਪਈ ਸੀ
ਸਿਖਰ ਦੁਪਿਹਰੇ ਜਦੋਂ ਕਾਂ-ਅੱਖ ਨਿਕਲਦੀ ਸੀ ਉਦੋਂ ਪ੍ਰੀਤੋ ਮੇਰੇ ਕੋਲ ਆਉਂਦੀਮੈਨੂੰ ਠੰਡਾ ਪਾਣੀ ਪਿਆਉਂਦੀ ਤੇ ਮੇਰੀ ਉਂਗਲ਼ ਫੜ ਕੇ ਮੈਨੂੰ ਛਾਵੇਂ ਲੈ ਜਾਂਦੀਮੈਨੂੰ ਹਮੇਸ਼ਾਂ ਕਹਿੰਦੀ ਆਪਣੀਆਂ ਬਾਹਵਾਂ ਨੂੰ ਥੱਲੇ ਕਰ ਲੈਉਹ ਸਾਰਿਆਂ ਦੀ ਨਜ਼ਰ ਬਚਾ ਕੇ ਮੈਨੂੰ ਪੁੱਟ ਵੀ ਲੈਂਦੀਆਪਣਾ ਸਵਰਗ ਚੁੱਕੀ ਉਹ ਮੈਨੂੰ ਮੱਤਾਂ ਦਿੰਦੀ ਤੇ ਕਹਿੰਦੀ ਚੱਲ ਨਵੇਂ ਰਾਹਵਾਂ ਤੇ ਤੁਰੀਏਪਰ ਮੈਂ ਉਹਦੇ ਤੇ ਵਿਸ਼ਵਾ ਨਹੀਂ ਕੀਤਾ ਤੇ ਦੂਰੋਂ ਹੀ ਉਸਦਾ ਬਲਦਾ ਸਿਵਾ ਵੇਖ ਕੇ ਅੱਥਰੂ ਵਹਾਉਂਦਾ ਰਿਹਾ ਪਰ ਕਦੇ ਵੀ ਆਪਣੀਆਂ ਆਕੜੀਆਂ ਬਾਹਵਾਂ ਦੇ ਪੰਜਿਆਂ ਨਾਲ ਪ੍ਰੀਤੋ ਨਾਲ ਗਹਿਗੱਚ ਜੁੜੇ ਆਪਣੇ ਅੱਥਰੂ ਨਹੀਂ ਪੂੰਝੇਟੂਪੈਕ ਜੇ ਉਦੋਂ ਮਿਲ ਜਾਂਦਾ ਤਾਂ ਸ਼ਾਇਦ ਮੈਨੂੰ ਇਤਨਾ ਰੋਣਾ ਨਾ ਹੀ ਪੈਂਦਾਹੁਣ ਵੀ ਮੈਂ ਕਿਹੜਾ ਇਹਦੇ ਆਖੇ ਲੱਗ ਰਿਹਾ ਹਾਂਮੈਨੂੰ ਮੁਆਫ਼ ਕਰ ਦੇਈਂ, ਨਵੀ ਦੇ ਟੂਪੈਕ
*****
ਸਮਾਪਤ




No comments: