Thursday, September 1, 2011

ਕੁਲਜੀਤ ਮਾਨ - ਡਰਨੇ ਦੀ ਮੌਤ - ਕਹਾਣੀ – ਭਾਗ ਪੰਜਵਾਂ

ਡਰਨੇ ਦੀ ਮੌਤ
ਕਹਾਣੀ


ਭਾਗ ਪੰਜਵਾਂ




ਨਵੀ ਨੇ ਮੇਰੇ ਵੱਲ ਮੁਸਕਰਾ ਕੇ ਵੇਖਿਆ ਤੇ ਕਿਹਾ,"ਨੋ ਡੈਡ, ਇਹ ਇਮੋਸ਼ਨਲ ਬਲੈਕ-ਮੇਲਿੰਗ ਨਹੀਂ ਸਗੋਂ ਇਹ ਤੇ ਬਲੈਕ-ਮੇਲਿੰਗ ਹੈ ਸਿੱਧੀ-ਸਪਾਟਇਸ ਵਿਚ ਇਮੋਸ਼ਨਜ਼ ਕਿਉਂ ਧੱਕੀ ਜਾਂਦਾ ਹੈਂਇਮੋਸ਼ਨਜ਼ ਇਤਨੇ ਚੀਪ ਥੋੜੋ ਹੁੰਦੇ ਹਨ ਜਿਨ੍ਹੇ ਤੂੰ ਸਮਝ ਲਏ ਹਨ।" ਮੈਂ ਚੁੱਪ ਕਰ ਕੇ ਮਾਲ ਵੱਲ ਤੁਰ ਪਿਆ
"
ਕਿਹੜੀ ਲੈਣੀ ਹੈ?" ਮੈਂ ਮਰੀ ਹੋਈ ਅਵਾਜ਼ ਵਿਚ ਪੁੱਛਿਆ
"
ਗੂਜ਼ ਵੋਦਕਾ" ਨਵੀ ਨੇ ਆਪਣੀ ਪਸੰਦ ਦੱਸੀਮੈਂ ਪਰਾਈ ਚੈੱਕ ਕੀਤੀਬਾਕੀਆਂ ਨਾਲੋਂ ਵਾਹਵਾ ਮਹਿੰਗੀ ਸੀ ਪਰ ਮੈਂ ਦੜ ਵੱਟ ਲਈ
ਕਾਰ ਵਿਚ ਬੈਠਦਿਆਂ ਮੈਂ ਨਵੀ ਨੂੰ ਕਿਹਾ, " ਜੇ ਤੇਰੀ ਮੌਮ ਨੇ ਔਨ-ਲਾਈਨ ਅਕਾਊਂਟ ਚੈੱਕ ਕਰ ਲਿਆ ਤਾਂ ਮੈਂ ਕੀ ਕਹਾਂਗਾਮੈਂ ਤਾਂ ਸੌਂਹ ਖਾ ਕੇ ਛੱਡੀ ਹੋਈ ਹੈ।"
"
ਇਹ ਤੇ ਡੈਡ ਤੇਰੀ ਪਰਾਬਲਮ ਹੈ, ਮੇਰੀ ਨਹੀਂ ਕਹਿ ਦੇਵੀਂ ਮੇਰਾ ਮੂਡ ਖ਼ਰਾਬ ਸੀ, ਮੈਨੂੰ ਸੌਂਹ ਤੋੜਨੀ ਪਈ ਤੇ ਨਾਲੇ ਤੂੰ ਕਿਹੜਾ ਪਹਿਲੀ ਵਾਰ ਸੌਂਹ ਤੋੜਨੀ ਹੈਤੇਰੇ ਲਈ ਤੇ ਇਹ ਕੰਮ ਹੀ ਬੜਾ ਸੌਖਾਹੁਣ ਤੇ ਗੁਰੂਆਂ ਦੀ ਗਿਣਤੀ ਵੀ ਖ਼ਤਮ ਹੋ ਚੁੱਕੀ ਹੈਪਿੱਛਲੇ ਸਾਲ ਤੂੰ ਅੱਠਵੇਂ ਗੁਰੂ ਦੀ ਸੌਂਹ ਖਾਧੀ ਸੀ ਤੇ ਪੰਦਰਾਂ ਦਿਨ ਵੀ ਨਹੀ ਕਢੇ ਸੀ ਨਾਲੇ ਡੈਡ ਤੂੰ ਕਿਹੜਾ ਬਹਿਸ਼ਤ ਵਿਚ ਜਾਣਾ ਜੋ ਐਨਾ ਡਰੀ ਜਾਨਾ।" ਮੈਨੂੰ ਆਪਣੇ ਆਪ ਤੇ ਤਰਸ ਆ ਰਿਹਾ ਸੀ ਤੇ ਮਿਰਚ ਤੇ ਗੁੱਸਾ
"
ਹੁਣ ਇਸਤਰ੍ਹਾਂ ਕਰ, ਇਸ ਕੁਝ ਲਗਦੀ ਨੂੰ ਬੈਗ-ਪੈਕ ਵਿਚ ਪਾ ਲੈਘਰ ਜਾ ਕੇ ਪਾਣੀ ਵਾਲੀ ਬੋਤਲ ਵਿਚ ਪਾ ਲਵੀਂ ਤੇ ਬਾਕੀ ਦੀ ਗੈਰਾਜ਼ ਵਿਚ ਲੁਕਾ ਦੇਵੀਂ।"
ਪਾਣੀ ਦੀ ਬੋਤਲ ਨੂੰ ਸਿਪ ਕਰਕੇ ਮੈਂ ਮਨੂ ਨੂੰ ਕਿਹਾ, "ਮੈਂ ਇੱਕ ਫੈਸਲਾ ਕੀਤਾ ਹੈ।" ਮਨੂ ਨੇ ਕੋਈ ਹੁੰਗਾਰਾ ਨਾ ਭਰਿਆਪੁੱਛਿਆ ਤੱਕ ਨਾ ਕਿ ਮੈਂ ਕੀ ਫੈਸਲਾ ਕੀਤਾ ਹੈਸਾਲੀ 'ਫਿੱਕੀ ਦਾਲ'ਮੈਂ ਦਿਲ ਵਿਚ ਹੀ ਕਿਹਾਮਨੂ ਨੇ ਮੇਰੀ ਗੱਲ ਦਾ ਕੋਈ ਉੱਤਰ ਨਾ ਦਿੱਤਾ ਪਰ ਕਿਹਾ,"ਅੱਜ ਨਵੀ ਨੂੰ ਕੀ ਹਨੇਰੀ ਚੜ੍ਹੀ ਹੈਇਤਨਾ ਉੱਚੀ ਮਿਊਜ਼ਿਕ ਲਾ ਕੇ ਬੈਠਾ ਹੈ।"
"
ਇਹੋ ਤਾਂ ਮੈਂ ਤੇਰੇ ਨਾਲ ਗੱਲ ਕਰਨੀ ਚਾਹੁੰਦਾ ਹਾਂ ਪਰ ਤੂੰ ਤੇ ਮੈਨੂੰ ਪਾਗਲ ਸਮਝਦੀ ਹੈਂਮੇਰੀ ਗੱਲ ਦਾ ਜੁਆਬ ਹੀ ਨਹੀਂ ਦਿੰਦੀ।"
"
ਹਾਂ ਦਸੋ" ਮਨੂ ਨੇ ਖਿਝ ਕੇ ਕਿਹਾ
ਕੋਈ ਹੋਰ ਮੌਕਾ ਹੁੰਦਾ ਤਾਂ ਮੈਂ ਇਹਦੀ ਖਿਝ ਨੂੰ ਚੰਗਾ ਜੁਆਬ ਦਿੰਦਾ ਪਰ ਮੈਂ ਸਬਰ ਸੰਤੋਖ ਤੋਂ ਕੰਮ ਲੈ ਕੇ ਕਿਹਾ, "ਮੈਂ ਫੈਸਲਾ ਕੀਤਾ ਹੈ ਕਿ ਨਵੀ ਨੂੰ ਹੁਣ ਮੈਂ ਕੁਝ ਨਹੀਂ ਕਿਹਾ ਕਰਨਾਬੱਸ ਬਹੁਤ ਹੋ ਗਿਆਨਾ ਮੇਰੀ ਸਖ਼ਤੀ ਕੰਮ ਆਈ ਤੇ ਨਾ ਤੇਰੀਆਂ ਸਕਲੌਜੀਆਂ ਕੰਮ ਆਈਆਂ।"




"ਮੈਂ ਤਾਂ ਸ਼ੁਰੂ ਤੋਂ ਹੀ ਪਿੱਟਦੀ ਸੀ ਕਿ ਕਲਚਰ ਸਿਖਾਇਆ ਜਾਂਦਾ ਹੈ, ਥੋਪਿਆ ਨਹੀਂ ਜਾਂਦਾ।"
"
ਚਲ ਮੈਂ ਤਾਂ ਤੇਰੇ ਨਾਲੋਂ ਪੰਜ ਸੱਤ ਜਮਾਤਾਂ ਘੱਟ ਪੜ੍ਹਿਆ ਹਾਂ ਪਰ ਤੇਰੀ ਡਬਲ ਐਮ. . ਵੀ ਕਿਸ ਕੰਮ ਆਈ? ਤੂੰ ਭਲਾ ਕਰਿਸ ਵਾਂਗ ਕਿਉਂ ਨਹੀਂ ਸੋਚ ਸਕਦੀ?"
"
ਮੇਰੇ ਤੇ ਕਰਿਸ ਵਿਚ ਇੱਕ ਫਰਕ ਹੈ, ਜੋ ਤੁਸੀਂ ਨਹੀਂ ਸਮਝ ਸਕਦੇਪਰ ਅੱਜ ਤੁਹਾਨੂੰ ਕਰਿਸ ਕਿਦਾਂ ਚੇਤੇ ਆ ਗਿਆ? ਮੈਨੂੰ ਤਾਂ ਤੁਸੀਂ ਕੁਝ ਬਦਲੇ ਬਦਲੇ ਜਿਹੇ ਲਗਦੇ ਹੋਤੁਸੀਂ ਤੇ ਉਸਨੂੰ ਵੇਖਦੇ ਹੀ ਮੱਥੇ ਵੱਟ ਪਾ ਲੈਂਦੇ ਸੀਤੁਸੀਂ ਕਈ ਵਾਰ ਕਿਹਾ ਵੀ ਇਸ ਫਰੰਗੀ ਨੂੰ ਮਗਰੋਂ ਲਾਹਇਸਨੇ ਨਵੀ ਨੂੰ ਹੋਰ ਵਿਗਾੜ ਦੇਣਾ ਹੈ।"
"
ਆ ਜਿਹੜੀ ਵਿਚ ਜਿਹੇ ਤੂੰ ਐਵੇਂ ਛੁਰਲੀ ਛੱਡ ਦਿੰਦੀ ਹੈਂ ਨਾ, ਮੈਨੂੰ ਇਸਤੋਂ ਬਹੁਤ ਅਲਰਜ਼ੀ ਹੈਅਖੇ ਮੇਰੇ ਤੇ ਕਰਿਸ ਵਿਚ ਫਰਕ ਹੈਫਰਕ ਤੇ ਹੈ ਹੀਉਹ ਬੰਦਾ ਤੂੰ ਜਨਾਨੀ।"
ਮਨੂ ਹਸ ਪਈ ਪਰ ਉਸਦਾ ਹਾਸਾ ਦਿਲਾਸੇ ਵਾਲਾ ਨਹੀਂ ਸੀਇਹੋ ਜਿਹੇ ਹਾਸੇ ਨਾਲੋਂ ਤਾਂ ਰੋਣ ਚੰਗਾ ਹੁੰਦਾ ਹੈ।"ਮੇਰੇ ਵਿਚ ਇਕ ਮਾਂ ਹੈ, ਉਹ ਮਾਂ ਜਿਸਦੇ ਹਕੂਕਾਂ ਨੂੰ ਨਵੀ ਦੇ ਹੱਕਾਂ ਨੇ ਕਦੇ ਵੀ ਨਹੀਂ ਪਛਾਨਣਾਇਹਦੇ ਪਿੱਛੇ ਕੀ ਤਰਕ ਕੰਮ ਕਰਦਾ ਹੈ, ਇਹ ਮੇਰੀ ਸਮਝ ਵਿਚ ਨਹੀਂ ਆ ਰਿਹਾਮੈਂ ਕਈ ਵਾਰ ਇਸ ਤਰ੍ਹਾਂ ਮਹਿਸੂਸ ਕੀਤਾ ਹੈ ਜਿਵੇਂ ਜੋ ਕੁਝ ਹੋ ਰਿਹਾ ਹੈ ਇਹ ਪਹਿਲਾਂ ਵੀ ਕਦੇ ਹੋਇਆ ਹੈਉਹ ਸਮਾਂ ਉਹ ਸਥਾਨ ਮੇਰੇ ਜ਼ਹਿਨ ਵਿਚ ਹੁੰਦਾ ਹੈਇਸਤਰ੍ਹਾਂ ਲਗਦਾ ਹੈ ਕਿ ਮੈਂ ਜੋ ਕਿਹਾ ਹੈ ਇਸਦਾ ਜੁਆਬ ਮੇਰਾ ਬੇਟਾ ਇਹ ਦੇਵੇਗਾ ਪਰ ਇਹ ਭੁਚੱਕਾ ਉਦੋਂ ਢਹਿ ਢੇਰੀ ਹੋ ਜਾਂਦਾ ਹੈ ਜਦੋਂ ਪੰਮੀ ਜਾਂ ਨਵੀ ਉਹ ਜੁਆਬ ਕਿਸੇ ਹੋਰ ਤਰ੍ਹਾਂ ਦਿੰਦੇ ਹਨਪੰਮੀ ਤੇ ਕਈ ਵਾਰ ਚੁੱਪ ਹੋ ਜਾਂਦਾ ਹੈ ਪਰ ਉਹ ਚੁੱਪ ਵੀ ਮੈਥੋਂ ਝਲੀ ਨਹੀਂ ਜਾਂਦੀ ਪਰ ਨਵੀ ਚੁੱਪ ਨਹੀਂ ਰਹਿੰਦਾ ਤੇ ਉਸਦਾ ਜੁਆਬ ਇਸਤਰ੍ਹਾਂ ਦਿੰਦਾ ਹੈ ਜਿਵੇਂ ਮੈਂ ਕੋਈ ਫਿਲਮ ਦੇਖ ਰਹੀ ਹੋਵਾਂ ਪਰ ਉਹ ਫਿਲਮ ਕਿਸੇ ਹੋਰ ਹੀ ਦੇਸ਼ ਦੀ ਹੋਵੇਇਹ ਹੀ ਗੱਲ ਜਦੋਂ ਕਰਿਸ ਕਰਦਾ ਹੈ ਤੇ ਉਸਨੂੰ ਜੁਆਬ ਉਸਦੀ ਆਸ ਮੁਤਾਬਕ ਮਿਲਦਾ ਹੈ ਹੈ ਨਾ ਹੈਰਾਨੀ ਵਾਲੀ ਗੱਲ।"
"
ਡੈਡ ਉਪਰ ਆਇਉ ਜ਼ਰਾ।"
"
ਮੈਂ ਜ਼ਰਾ ਇੱਕ ਮਿੰਟ ਵਿਚ ਆਇਆ।" ਮਨੂ ਨੂੰ ਹੱਥ ਦੇ ਇਸ਼ਾਰੇ ਨਾਲ ਤਰਲਾ ਜਿਹਾ ਕਰਕੇ ਮੈਂ ਨਵੀ ਦੇ ਰਿਮੋਟ ਕੰਟਰੋਲ ਨਾਲ ਚਾਰਜ ਹੋ ਕੇ ਉਪਰ ਨੂੰ ਭੱਜ ਉਠਿਆ
"
ਯੈਸ ਮਾਈ ਸੰਨ।"
"
ਡੈਡ ਗਿਵ ਮੀ ਏ ਫੇਵਰਚਲੋ ਪਹਿਲਾਂ ਇਹ ਦਸੋ, ਗਲਾਸੀ ਤੇ ਨਹੀਂ ਲਾਉਣੀ?"
"
ਚਲ ਪਾ ਦੇ ਥੋੜੀ ਜਿਹੀਜਲਦੀ ਕਰ, ਤੇਰੀ ਮੌਮ ਨੂੰ ਨਾ ਪਤਾ ਲੱਗੇ।" ਮੈਂ ਤਰਲਾ ਕੀਤਾ
"
ਪਰ ਡੈਡ ਜਸਟ ਫਰਗੈੱਟ ਇਟਡੋਂਟ ਡਰਿੰਕ ਐਂਡ ਡਰਾਈਵਪਹਿਲਾਂ ਭੱਜਕੇ ਇੱਕ ਬੱਕਟ ਕੇ.ਐਫ਼.ਸੀ. ਤੋਂ ਚਿਕਨ ਫੜ ਲਿਆਉਨਾਲ ਗਰੇਵੀ ਤੇ ਲਾਰਜ ਸੈੱਲਡ ਵੀ ਲੈ ਲੈਣਾ ਤੇ ਆਉਂਦੇ ਆਉਂਦੇ ਮੇਰੇ ਫਰੈਂਡ ਰਿੰਕੀ ਨੂੰ ਪਿੱਕ ਕਰ ਲੈਣਾ।"
"
ਬਸ ਕਿ ਹੋਰ ਕੁਝ ਵੀ।"
"
ਅਜੇ ਇਤਨਾ ਹੀ ਕਰੋਫੇਰ ਦੇਖਦੇ ਹਾਂਯੂ ਸੀ ਇਹ ਫਰਾਈਡੇ ਨਾਈਟ ਹੈ।"
"
ਚੰਗਾ ਪੁੱਤ" ਕਹਿਕੇ ਮੈਂ ਥੱਲੇ ਉਤਰ ਗਿਆ
"
ਜ਼ਰਾ ਚਾਹ ਤੇ ਧਰੀਂ।" ਮੈਂ ਮੱਥੇ ਦੀਆਂ ਪੁੜਪੁੜੀਆਂ ਨੂੰ ਘੁੱਟਦਿਆਂ ਮਨੂ ਨੂੰ ਕਿਹਾਮਨੂ ਦੇ ਜਾਣ ਤੋਂ ਬਾਦ ਮੈਂ ਸੋਚੀਂ ਲਹਿ ਗਿਆਇਹ ਕੀ ਬਕਵਾਸ ਸ਼ੁਰੂ ਹੋ ਗਈ ਹੈਇਹਦੇ ਨਾਲੋਂ ਤੇ ਇਹ ਚੰਗਾ ਹੈ ਕਿ ਮੈਂ ਮਨੂ ਨੂੰ ਹੀ ਦੱਸ ਦਿਆਂ ਕਿ ਮੇਰੇ ਕੋਲੋਂ ਇੱਕ ਕੁੱਤਾ ਕੰਮ ਹੋ ਗਿਆ ਹੈ ਤੇ ਨਵੀ ਨੇ ਬਲੈਕ-ਮੇਲਿੰਗ ਸ਼ੁਰੂ ਕਰ ਦਿੱਤੀ ਹੈ ਫਿਰ ਵੀ ਮੇਰੀ ਆਬੇ-ਹਯਾਤ ਹੈ, ਸ਼ਾਇਦ ਬੱਚਿਆਂ ਦੀ ਖਾਤਰ ਜ਼ਰਾ ਖੁੱਲ੍ਹੇ ਦਿਲ ਨਾਲ ਮੇਰੀ ਮਜ਼ਬੂਰੀ ਸਮਝ ਹੀ ਲਵੇਇਹ ਤਾਂ ਵੈਸੇ ਵੀ ਕੋਈ ਵਡੀ ਗੱਲ ਨਹੀਂਬੜੇ ਬੜੇ ਮਹਾਤਮਾ ਡੋਲ ਜਾਂਦੇ ਹਨ ਪਰ ਮੈਂ ਤਾਂ ਡੋਲਿਆ ਵੀ ਨਹੀਂ, ਉਹ ਤੇ ਐਵੇਂ ਨਵੀ ਹੀ ਗਲਤ ਸਮਝੀ ਜਾਂਦਾ ਹੈਨਿਆਣਾ ਜੁ ਹੋਇਆਉਹ ਤੇ ਮੇਰੀ ਦੋਸਤ ਹੈਪਰ ਜੇ ਇਹਨੇ ਪੁੱਛ ਲਿਆ ਜੇ ਦੋਸਤ ਹੈ ਤਾਂ ਫਿਰ ਪਰਦਾ ਕਿਉਂ ਰਖਿਆ? ਪਰਦਾ ਤਾਂ ਮੈਂ ਇਸ ਲਈ ਰਖਿਆ ਸੀ ਕਿਤੇ ਮਨੂ ਹੀ ਲਤ ਨਾ ਸਮਝ ਜਾਵੇ ਆਖਰ ਹੈਗੀ ਤਾਂ ਪੰਜਾਬਣ ਹੀ ਭਾਵੇਂ ਪੜ੍ਹੀ-ਲਿਖੀ ਕੁਝ ਜ਼ਿਆਦਾ ਹੀ ਹੈਫਿਰ ਮੈਨੂੰ ਪਿਛਲੀਆਂ ਗਰਮੀਆਂ ਦੀ ਗੱਲ ਯਾਦ ਆ ਗਈ ਜਦੋਂ ਸਾਈਡ-ਵਾਕ ਤੇ ਜਾ ਰਹੀ ਗੋਰੀ ਨੂੰ ਨਿੱਕਰ ਵਿਚ ਵੇਖਕੇ ਮੈਂ ਕਾਰ ਡਵਾਈਡਰ ਤੇ ਚੜ੍ਹਾ ਦਿੱਤੀ ਸੀ ਤੇ ਇਹ ਸਾਰੇ ਮਾਂ-ਪੁੱਤਾਂ ਦਾ ਹਾਸਾ ਨਹੀਂ ਸੀ ਬੰਦ ਹੁੰਦਾਵੈਸੇ ਜੇ ਮੈਂ ਆਪਣੇ ਆਪ ਤੋਂ ਹੀ ਪੁੱਛਾਂ ਕੀ ਉਹ ਵਾਕਿਆ ਹੀ ਮੇਰੀ ਦੋਸਤ ਹੈ? ਹਾਂ ਹਾਂ ਦੋਸਤ ਹੀ ਹੈ, ਹੋਰ ਕੀ ਮੈਂ ਉਹਦੇ ਕੋਲੋਂ ਅੰਬ ਲੈਣੇ ਹਨ?
ਮੇਰਾ ਕੱਚਾ ਜਿਹਾ ਹਾਸਾ ਨਿਕਲ ਹੀ ਰਿਹਾ ਸੀ ਜਦੋਂ ਮਨੂ ਚਾਹ ਲੈਕੇ ਆ ਗਈਅਸੀਂ ਚਾਹ ਦੀਆਂ ਚੁਸਕੀਆਂ ਲੈ ਰਹੇ ਸੀ ਜਦੋਂ ਨਵੀ ਥੱਲੇ ਆ ਗਿਆ ਤੇ ਪਾਣੀ ਦੀ ਬੋਤਲ ਚੁੱਕ ਕੇ ਬੋਲਿਆ, "ਡੈਡ, ਤੂੰ ਅਜੇ ਤੱਕ ਗਿਆ ਨਹੀਂ? ਹਰੀ-ਅੱਪ।"
"
ਕਿੱਥੇ ਜਾਣਾ ਹੈ?" ਮਨੂ ਨੇ ਉਤਸੁਕਤਾ ਨਾਲ ਪੁੱਛਿਆ
"
ਨਵੀ ਨੂੰ ਭੁੱਖ ਲੱਗੀ ਹੈ, ਉਹਦੇ ਲਈ ਕੁਝ ਖਾਣ ਨੂੰ ਲਿਆਉਂਣਾ ਹੈ।"
"
ਲਿਆਉਣ ਦੀ ਕੀ ਲੋੜ ਹੈ, ਮੈਂ ਘਰੇ ਰੋਟੀ ਬਣਾ ਦਿੰਦੀ ਹਾਂਫਰਿਜ਼ ਵਿਚ ਦਾਲ ਪਈ ਹੈ, ਸਾਗ ਪਿਆ ਹੈ, ਰੈਤਾ ਪਿਆ ਹੈ, ਚਾਰ ਰੋਟੀਆਂ ਹੀ ਥੱਪਣੀਆਂ ਹਨਐਵੇਂ ਕਾਹਨੂੰ ਡਾਲਰ ਪੁੱਟਣੇ ਹਨ?"
"
ਚਲ ਛੱਡ ਕਦੇ ਕਦੇ ਨਿਆਣੇ ਦੀ ਗੱਲ ਵੀ ਮੰਨ ਲਈਦੀ ਹੈ ਨਾਲੇ ਤੈਨੂੰ ਸਕੂਨ ਰਹੂ।"
"
ਮੈਂ ਤਾਂ ਹੈਰਾਨ ਹਾਂ ਇਹ ਤੁਸੀਂ ਕਹਿ ਰਹੇ ਹੋ ਜਿਹਨਾਂ ਕਦੇ ਜੀਂਦੀ ਜੂੰ ਨਹੀਂ ਛੱਡੀ।"
"
ਮੈਂ ਤੈਨੂੰ ਕਿਹਾ ਨਾ ਵਕਤ ਨਾਲ ਇਨਸਾਨ ਨੂੰ ਬਦਲਣਾ ਚਾਹੀਦਾ ਹੈਨਵੀ ਹੁਣ ਛੋਟਾ ਨਹੀਂ।"
"
ਐਨਾ ਵੀ ਵੱਡਾ ਨਹੀਂ।"
"
ਚੱਲ ਛੱਡ, ਤੂੰ ਵੀ ਚਲਰਸਤੇ ਵਿਚ ਆਪਾਂ ਵੀ ਗੱਪਾਂ ਗੁਪਾਂ ਮਾਰਾਂਗੇ।" ਮਨੂ ਨੂੰ ਮੇਰੇ ਵਿਚ ਆਈ ਇਨਕਲਾਬੀ ਤਬਦੀਲੀ ਤੇ ਹੈਰਾਨੀ ਹੋ ਰਹੀ ਸੀ
ਮੈਂ ਕਾਰ ਵਿਚ ਬੈਠਾ ਸੋਚ ਰਿਹਾ ਸੀ ਕਿ ਮੈਨੂੰ ਹੁਣ ਕੀ ਕਰਨਾ ਚਾਹੀਦਾ ਹੈਵੀਹ ਸਾਲ ਮਨੂ ਨਾਲ ਰਹਿਕੇ ਵੀ ਮੈਂ ਇੱਕ ਛੋਟਾ ਜਿਹਾ ਰਾਜ਼ ਸਾਂਝਾ ਨਹੀਂ ਕਰ ਸਕਦਾ ਸੀਮੈਨੂੰ ਮਨੂ ਜਾਂ ਨਵੀ ਵਿਚੋਂ ਇੱਕ ਨਾਲ ਖਲੋਣਾ ਪੈਣਾ ਹੈ ਪਰ ਮੈਨੂੰ ਨਹੀਂ ਲਗਦਾ ਸੀ ਕਿ ਮਨੂ ਵਿਚ ਇਸ ਗੱਲ ਨੂੰ ਸਹਿਣ ਲਈ ਕੋਈ ਰੀੜ ਦੀ ਹੱਡੀ ਹੈਉਹ ਤੇ ਅੱਗੇ ਹੀ ਆਪਣੀ ਡਿਗਰੀਆਂ ਨੂੰ ਗਲ਼ੇ ਵਿਚ ਪਾਈ ਫਿਰਦੀ ਸੀਮਨੂ ਦੇ ਬਾਹਰ ਆਉਣ ਤੱਕ ਮੈਂ ਫੈਸਲਾ ਕਰ ਲਿਆ ਕਿ ਜਿਤਨਾ ਚਿਰ ਹੋ ਸਕੇ ਗੱਲ ਨੂੰ ਪਰਦੇ ਵਿਚ ਹੀ ਰਹਿਣ ਦਿਉਇੱਕ ਤਾਂ ਮੈਂ ਜ਼ਿੰਦਗੀ ਵਿਚ ਫੈਸਲੇ ਬਹੁਤ ਕਰਦਾ ਹਾਂ
"
ਹਾਂ ਤੇ ਫਿਰ ਕੀ ਫੈਸਲਾ ਕੀਤਾ?" ਮਨੂ ਨੇ ਕਾਰ ਵਿਚ ਬੈਠਦਿਆਂ ਹੀ ਕਿਹਾ
"
ਕਾਹਦਾ" ਮੈਂ ਫੈਸਲਾ ਸ਼ਬਦ ਸੁਣਦਿਆਂ ਹੀ ਬੌਖਲਾ ਗਿਆ
"
ਇਹੋ ਨਵੀ ਦਾ, ਹੋਰ ਕਾਹਦਾਖ਼ਤੀ ਵਰਤਣੀ ਹੈ, ਨਰਮੀ ਵਰਤਣੀ ਹੈ ਜਾਂ ਮੇਰੀਆਂ ਸਕਲੌਜੀਆਂ ਨੂੰ ਸੁਣਨਾ ਹੈ।" ਕਹਿਕੇ ਮਨੂ ਹੱਸ ਪਈ
ਕਾਰ ਚਲਾਉਂਦਿਆਂ ਹੀ ਮੈਂ ਹਸਦੀ ਮਨੂ ਵੱਲ ਵੇਖਿਆ ਤੇ ਕਿਹਾ, "ਤੈਨੂੰ ਪਤਾ, ਜਦੋਂ ਤੂੰ ਹਸਦੀ ਹੈਂ ਤਾਂ ਤੇਰੇ ਬੁਲ੍ਹਾਂ ਦੇ ਸੱਜੇ ਖੱਬੇ ਪੈਂਦੇ ਡਿੰਪਲ ਮਹਿਮਾ ਚੌਧਰੀ ਵਰਗੇ ਲਗਦੇ ਹਨ?"
"
ਅੱਜ ਤੁਹਾਨੂੰ ਹੋ ਕੀ ਗਿਆ ਹੈਕਿਤੇ ਪਾਗਲ ਤੇ ਨਹੀਂ ਹੋ ਗਏਇੱਕ ਪਾਸੇ ਨਵੀ ਦੀ ਖ਼ਿਦਮਤ, ਦੂਜੇ ਪਾਸੇ ਮੇਰੇ ਡਿੰਪਲ, ਤੀਜੇ ਪਾਸੇ ਤੁਹਾਡੇ ਚਿਹਰੇ ਤੇ ਖਿੱਲਰੀ ਘੋਰ ਉਦਾਸੀਪਤਾ, ਇਸਨੂੰ ਸਾਈਕਾਲੌਜੀ ਵਿਚ ਕੀ ਕਹਿੰਦੇ ਹਨ?"
"
ਕੀ"
"
ਪਾਗਲਪਨ ਦੀ ਪਹਿਲੀ ਸਟੇ।"
"
ਉਹ ਕਿਵੇਂ?"
"
ਉਹ ਇਵੇਂ ਜਨਾਬ ਕਿ ਤੁਸੀਂ ਦਿਮਾਗੀ ਤੌਰ ਤੇ ਦੋ ਕਿਸ਼ਤੀਆਂ ਤੇ ਸਵਾਰ ਹੋਜੋ ਤੁਸੀਂ ਦਿਲੋਂ ਨਹੀਂ ਚਾਹੁੰਦੇ,ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਹੋਅੰਗਰੇਜ਼ੀ ਵਿਚ ਇਸਨੂੰ ਪਰਟੈਂਡ ਕਰਨਾ ਕਹਿੰਦੇ ਹਨ ਤੇ ਜੋ ਤੁਸੀਂ ਕਰਨਾ ਚਾਹੁੰਦੇ ਹੋ ਉਸ ਲਈ ਹਾਲਾਤ ਸਾਗਾਰ ਨਹੀਂ ਇਸਤਰ੍ਹਾਂ ਦੇ ਹਾਲਾਤ ਵਿਚ ਤੁਸੀਂ ਭਰਮ ਦਾ ਸ਼ਿਕਾਰ ਹੋ ਜਾਂਦੇ ਹੋਭਰਮ ਦੀਆਂ ਅੱਗੇ ਕਈ ਸਟੇਜਾਂ ਹਨ।"
"
ਮਨੂ ਇਹ ਤੇ ਉਹੋ ਗੱਲ ਹੋ ਗਈ ਨਾ ਜਿਵੇਂ 'ਗਿਆਨ ਖੰਡ' ਧਰਮ ਖੰਡ ਨੂੰ ਫਾਲੋ ਕਰਦਾ ਹੈ।"
"
ਨਹੀਂ ਨਹੀਂ, ਉਹ ਹੋਰ ਗੱਲ ਹੈਗਿਆਨ ਗਿਨ ਵਾਲੀ ਕੋਈ ਗੱਲ ਨਹੀਂਆਪਾਂ ਤਾਂ ਬਿਮਾਰੀ ਦੀ ਨਬਜ਼ ਦੀ ਗੱਲ ਕਰ ਰਹੇ ਹਾਂਹੌਲੀ ਹੌਲੀ ਤੁਹਾਡੀ ਨੀਂਦ ਡਿਸਟਰਬ ਹੋਇਗੀਫਿਰ ਦਿਲ ਦਾ ਚੈਨ ਬੇਕਰਾਰ ਹੋਵੇਗਾਫਿਰ ਤੁਸੀਂ ਫੈਮਿਲੀ ਨੂੰ ਡਿਸਟਰਬ ਕਰੋਗੇਪਹਿਲਾਂ ਪਹਿਲ ਤਾਂ ਫੈਮਿਲੀ ਬਰਦਾਸ਼ਤ ਕਰੇਗੀਤੁਸੀਂ ਉਸ ਬਰਦਾਸ਼ਤ ਨੂੰ ਅਧਾਰ ਬਣਾਕੇ ਹੋਰ ਅੱਗੇ ਵਧੋਗੇਫਿਰ ਫੈਮਿਲੀ ਨੇ ਵੀ ਅੱਗੋਂ ਚੂੜੀਆਂ ਨਹੀਂ ਪਾਈਆਂ ਹੋਈਆਂ।" ਇਤਨਾ ਕਹਿਕੇ ਮਨੂ ਹੱਸ ਪਈ
"
ਤੈਨੂੰ ਆਉਂਦਾ ਹਾਸਾ ਕਿਉਂਕਿ ਤੈਨੂੰ ਅਸਲ ਗੱਲ ਦਾ ਪਤਾ ਹੀ ਨਹੀਂ।" ਮੈਂ ਮਨੂ ਨੂੰ ਤੇ ਆਪਣੇ ਆਪ ਨੂੰ ਕਿਹਾ
"
ਅਸਲ ਗੱਲ ਤਾਂ ਇਹ ਹੈ ਕਿ ਤੁਸੀਂ ਹਾਰ ਗਏ ਹੋ।" ਮਨੂੰ ਸੰਜੀਦਾ ਹੋ ਗਈ
"
ਮੈਂ ਕਾਰ ਕੇ.ਐਫ਼.ਸੀ. ਦੀ ਪਾਰਕਿੰਗ ਲਾਟ ਵਿਚ ਪਾਰਕ ਕਰਕੇ ਕਿਹਾ, " ਤੂੰ ਬੈਠ ਜ਼ਰਾ, ਮੈਂ ਨਵੀ ਦਾ ਸਮਾਨ ਲੈ ਆਵਾਂ।" ਆਰਡਰ ਲਾਈਨ ਵਿਚ ਖੜਾ ਮੈਂ ਸੋਚੀਂ ਲੱਥ ਗਿਆਅੱਗੋਂ ਕੀ ਕੀਤਾ ਜਾਵੇਮਨੂ ਨੂੰ ਭੰਬਲਭੂਸੇ ਵਿਚ ਪਾਉਣਾ ਹੀ ਸਿਆਣਪ ਸੀਇਹੋ ਲਾਈਨ ਅਖ਼ਤਿਆਰ ਕੀਤੀ ਜਾਵੇ ਕਿ ਆਪਾਂ ਲਤ ਸੀਨਵੀ ਵੱਡਾ ਹੋ ਗਿਆ ਹੈਹੁਣ ਉਸਦੀਆਂ ਜ਼ਰੂਰਤਾਂ ਵਧ ਗਈਆਂ ਹਨਜੇ ਆਪਾਂ ਪੂਰੀਆਂ ਨਾ ਕੀਤੀਆਂ ਤਾਂ ਹੋਰ ਕੌਣ ਕਰੂਇਹ ਨਾ ਹੋਵੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਉਹ ਕੋਈ ਗਲਤ ਕੰਮ ਕਰਨ ਲੱਗ ਪਵੇਅੰਦਰੇ-ਅੰਦਰ ਮੈਨੂੰ ਨਵੀ ਵਲੋਂ ਸ਼ੁਰੂ ਕੀਤੀ ਬਲੈਕ-ਮੇਲਿੰਗ ਤੇ ਡਾਹਢਾ ਰੰਜ ਸੀਮਨੂ ਪਹਿਲਾਂ ਵੀ ਨਵੀ ਲਈ ਸਾਫਟ-ਕਾਰਨਰ ਰੱਖਦੀ ਸੀਪਤਾ ਨਹੀਂ ਇਸੇ ਲਈ ਉਹ ਵਿਗੜ ਗਿਆ ਹੈਮੇਰਾ ਤਾਂ ਲਾਈ-ਬੁਝਾਈ ਨਾਲ ਹੀ ਸਰਨਾ ਹੈਪਰ ਇੱਕ ਗੱਲ ਮੈਂ ਗੰਢ ਬੰਨ੍ਹ ਲਈ ਕਿ ਵਡੇ ਹੋਣ ਤੇ ਆਪਣੀ ਜਾਇਦਾਦ ਵਿਚੋਂ ਨਵੀ ਨੂੰ ਫੁੱਟੀ ਕੌਡੀ ਵੀ ਨਹੀਂ ਦੇਣੀਵਕਤ ਆਉਣ ਤੇ ਗਿਣ ਗਿਣਕੇ ਬਦਲੇ ਲਊਂਮੈਂ ਵੀ ਅਰਜਨ ਦਾ ਮੁੰਡਾ ਹਾਂਐਸ ਉਮਰ ਵਿਚ ਮਸੀਂ ਮਸੀਂ ਮਿਰਚ ਹੱਥ ਲੱਗੀ ਸੀਮੇਰੀ ਤਾਂ ਨਵੀ ਨੇ ਜਿਵੇਂ ਲਾਟਰੀ ਦੀ ਵਿਨਿੰਗ ਟਿਕਟ ਪਾੜ ਦਿੱਤੀ ਹੋਵੇਸਮਾਨ ਲੈਕੇ ਮੈਂ ਕਾਰ ਵਿਚ ਆ ਗਿਆਕਾਰ ਸਟਾਰਟ ਕਰਕੇ ਮੈਂ ਮਨੂ ਨੂੰ ਪੁੱਛਿਆ, " ਤੂੰ ਕੀ ਕਹਿੰਦੀ ਸੀ ਕਿ ਮੈਂ ਹਾਰ ਗਿਆ ਹਾਂਉਹ ਕਿਸ ਤਰ੍ਹਾਂ ਮੈਡਮ ਜੀ?"




"ਅਸਲ ਵਿਚ ਤੁਸੀਂ ਆਪਣੇ ਨਿਆਣਿਆਂ ਵਿਚੋਂ ਆਪਣਾ-ਆਪ ਢੂੰਡ ਰਹੇ ਹੋਜੋ ਗੁਆਚ ਗਿਆ ਹੈਉਸ ਗੁਆਚੇਪਨ ਦਾ ਤੁਹਾਨੂੰ ਬਹੁਤ ਅਫਸੋਸ ਹੈ।"
"
ਬਿਲਕੁਲ ਠੀਕ" ਮੈਂ ਮਾਸੂਮ ਬਣਦੇ ਨੇ ਕਿਹਾ
"
ਆਪਣਾ-ਆਪਾ ਲੱਭਣਾ ਕੋਈ ਬੁਰੀ ਗੱਲ ਵੀ ਨਹੀਂਪਰ ਤੁਸੀਂ ਚਾਹੁੰਦੇ ਹੋ ਕਿ ਪੰਦਰਾਂ ਸਾਲ ਦਾ ਨਿਆਣਾ ਤੁਹਾਡੇ ਵਾਂਗ ਸੋਚੇਇਹ ਪੌਸੀਬਲ ਨਹੀਂ ਹੈਇਹੋ ਗੱਲ ਦਾਦੇ-ਪੜਦਾਦੇ ਤੋਂ ਚੱਲੀ ਆ ਰਹੀ ਹੈਚਲ ਭਾਰਤ ਵਿਚ ਤਾਂ ਸਭ ਚੱਲਦਾ ਸੀਰੰਬੀ ਵਾਂਗ ਚੰਢਿਆਂ ਬਹੁਤੀ ਵਾਰ ਚੰਗੇ ਨਤੀਜੇ ਵੀ ਨਿਕਲਦੇ ਸਨ ਪਰ ਇੱਥੇ ਤੁਹਾਨੂੰ ਉਸ ਦਾਦਗਿਰੀ ਦੀ ਇਮੋਸ਼ਨਲ ਗੁੰਡਾਗਰਦੀ ਛੱਡਣੀ ਪਵੇਗੀ।"
"
ਚੱਲ ਅੱਜ ਤੋਂ ਬਾਅਦ ਛੱਡੀ।" ਮੇਰੀ ਅੰਦਰਲੀ ਕਮੀਨਗੀ ਨੇ ਬਿਨ੍ਹਾਂ ਤਰਕ ਤੋਂ ਹੀ ਗੁੰਡਗਰਦੀ ਤੋਂ ਤੋਬਾ ਕਰ ਲਈ
"
ਹੁਣ ਤੇ ਇੱਦਾਂ ਕਰੋ।"
"
ਇੱਕ ਮਿੰਟ" ਮੈਂ ਮਨੂ ਨੂੰ ਵਿਚੋਂ ਹੀ ਟੋਕਕੇ ਕਾਰ ਰਿੰਕੀ ਦੇ ਘਰ ਸਾਹਮਣੇ ਰੋਕ ਲਈਮਨੂ ਨੇ ਹੈਰਾਨੀ ਨਾਲ ਵੇਖਿਆਰਿੰਕੀ ਬਾਹਰ ਹੀ ਇੰਤਜ਼ਾਰ ਕਰ ਰਿਹਾ ਸੀਉਸਨੂੰ ਕਾਰ ਵਿਚ ਬਿਠਾਲ ਕੇ ਤੁਰਨ ਲਗਿਆਂ ਮਨੂ ਨੇ ਫੇਰ ਮੇਰੇ ਵੱਲ ਸੁਆਲੀਆ ਨਜ਼ਰਾਂ ਨਾਲ ਵੇਖਿਆ

*******
ਚਲਦਾ

No comments: