Thursday, September 1, 2011

ਕੁਲਜੀਤ ਮਾਨ - ਡਰਨੇ ਦੀ ਮੌਤ - ਕਹਾਣੀ – ਭਾਗ ਚੌਥਾ

ਡਰਨੇ ਦੀ ਮੌਤ
ਕਹਾਣੀ


ਭਾਗ ਚੌਥਾ



ਮੈਂ ਆਪਣੇ ਆਪ ਨੂੰ ਕਿਹਾ, 'ਮੈਂ ਨਿਰਾਸ਼ ਵੀ ਨਹੀਂ ਹਾਂ' ਕਹਿੰਦੇ ਹਨ ਕਿ ਜ਼ਿੰਦਗੀ ਵਿਚ ਹਰ ਇੱਕ ਨੂੰ ਇੱਕ ਮੌਕਾ ਮਿਲਦਾ ਹੈ, ਖ਼ੁਸ਼ ਹੋਣ ਦਾਮੈਨੂੰ ਮੌਕਾ ਮਿਲਿਆ ਹੋਇਆ ਹੈਡਰਨੇ ਦੀਆਂ ਵੀ ਹੁਣ ਜੜ੍ਹਾਂ ਲੱਗਣਗੀਆਂਹੁਣ ਇਹ ਸੋਚਣ ਦਾ ਮੌਕਾ ਨਹੀਂ ਹੈ ਕਿ ਡਰਨੇ ਨੂੰ ਜ਼ਮੀਨ ਵਿਚ ਸ਼ੇਰ ਨੇ ਗੱਡਿਆ ਹੈ ਜਾਂ ਕਿਸਾਨ ਨੇਸ਼ੇਰ ਨੇ ਤਾਂ ਮੈਨੂੰ ਗੱਡ ਕੇ ਇਹ ਨਿਸ਼ਾਨਦੇਹੀ ਕੀਤੀ ਹੈ ਕਿ ਇਸ ਤੋਂ ਅੱਗੇ ਮੇਰਾ ਜੰਗਲ ਹੈਕਿਸਾਨ ਨੇ ਮੈਨੂੰ ਗੱ ਕੇ ਆਪਣੀ ਜ਼ਮੀਨ ਦੀ ਮਲਕੀਅਤ ਦਾ ਐਲਾਨ ਕੀਤਾ ਹੋਇਆ ਹੈਮੇਰਾ ਕੰਮ ਤਾਂ ਪਟਵਾਰੀਆਂ ਵਾਲਾ ਹੋ ਗਿਆ ਪਰ ਸਹੂਲਤਾਂ ਮੈਨੂੰ ਉਹਦੀਆਂ ਵੀ ਨਹੀਂ ਮਿਲ ਰਹੀਆਂਮੈਂ ਜੰਮਿਆਂ ਨਹੀਂ ਹਾਂ, ਨਾਂ ਹੀ ਮੈਂ ਉੱਗਿਆ ਹਾਂਮੈਂ ਤਾਂ ਬਣਾਇਆ ਗਿਆ ਹਾਂਹਰ ਇੱਕ ਨੇ ਆਪੋ ਆਪਣੀ ਸਹੂਲੀਅਤ ਲਈ ਮੈਨੂੰ ਸਜਾਇਆ ਹੋਇਆ ਹੈਪਰ ਫਿਰ ਵੀ ਇੱਕ ਸੁਆਲ ਤਾਂ ਡਰਨੇ ਵਾਂਗ ਖ਼ਲਾਅ ਵਿਚ ਖਲੋਤਾ ਹੀ ਹੋਇਆ ਹੈਜੇ ਮੈਂ ਬੇਜਾਨ ਹਾਂ ਤਾਂ ਇਹ ਬੱਚੇ ਕਿਥੋਂ ਆਏ?ਮੇਰੀ ਖ਼ਾਨਦਾਨੀ ਗੁੰਡਾਗਰਦੀ ਇਹਨਾਂ ਵਿਚ ਕਿਤੇ ਨਾ ਕਿਤੇ ਤਾ ਸੰਚਾਰ ਕਰਦੀ ਹੀ ਹੋਵੇਗੀਪਹਿਲਾਂ ਮੈਂ ਬਾਪ ਕੋਲੋਂ ਡਰਦਾ ਸੀ ਫਿਰ ਮੈਂ ਸਮਾਜ ਕੋਲੋਂ ਡਰਨ ਲੱਗ ਪਿਆਅੱਜ ਮੈਨੂੰ ਮਨੂ ਨੇ ਡਰਾ ਲਿਆ ਬੱਚਿਆਂ ਨੇ ਭਾਵੇਂ ਮੈਨੂੰ ਆਪ ਨਹੀਂ ਡਰਾਇਆ ਪਰ ਫਿਰ ਵੀ ਇਹ ਸਹਿਮ ਮੇਰੇ ਵਿਚ ਕਿੱਥੋਂ ਆਇਆ? ਅਜੇ ਕੱਲ੍ਹ ਦੀ ਗੱਲ ਹੈ ਮੈਂ ਨਵੀ ਨੂੰ ਉਸਦੇ ਕਮਰੇ ਵਿਚ ਸੈਂਡਵਿਚ ਦੇ ਕੇ ਅੱਧੀਆਂ ਪੌੜੀਆਂ ਉੱਤਰ ਚੁੱਕਾ ਸੀ ਜਦੋਂ ਨਵੀ ਨੇ ਅਵਾਜ਼ ਮਾਰੀ
ਮੈਂ ਪੌੜੀਆਂ ਚੜ੍ਹ ਕੇ ਉਸਦੀ ਗੱਲ ਸੁਣਨ ਗਿਆ, "ਡੈਡ ਪਲੀਜ਼ ਕਲੋਜ਼ ਮਾਈ ਡੋਰ।" ਮੈਂ ਚੁੱਪ-ਚਾਪ ਡੋਰ ਬੰਦ ਕਰ ਦਿੱਤੀ
ਕਿਤੇ ਨਾ ਕਿਤੇ ਤਾਂ ਕੋਈ ਬੀ ਪੁੰਗਰ ਰਿਹਾ ਸੀ
ਮੈਂ ਸੋਸ਼ਲ ਵਰਕਰ ਨਾਲ ਵੀ ਗੱਲ ਕਰਕੇ ਵੇਖ ਲਈ ਹੈਪੜ੍ਹਿਆ ਲਿਖਿਆ ਪੰਜਾਬੀ ਸੋਸ਼ਲ ਵਰਕਰ ਨੇ ਮੇਰੀ ਸਾਰੀ ਗੱਲ ਧਿਆਨ ਨਾਲ ਸੁਣੀਉਸਨੇ ਜਿਹੜੀ ਸਲਾਹ ਦਿੱਤੀ ਉਹ ਬੜੀ ਨੇਕ ਸੀਬੱਚਿਆਂ ' ਡਸਿਪਲਨ ਲਿਆਉਉਹਨਾਂ ਦੇ ਹੋਮ-ਵਰਕ ਦਾ ਟਾਈਮ ਨਿਯਮਤ ਕਰੋਟੈਲੀਵੀਯਨ ਉਦੋਂ ਹੀ ਦੇਖਣ ਜਦੋਂ ਹੋਮ-ਵਰਕ ਖ਼ਤਮ ਕਰ ਲੈਂਣ, ਉਹ ਵੀ ਅੱਧੇ ਘੰਟੇ ਲਈਪੂਰੇ ਨੌ ਵਜੇ ਬੈੱਡ ਤੇ ਪੈ ਜਾਣਸਵੇਰੇ ਟਾਈਮ ਸਿਰ ਉੱਠਣਸ਼ਾਵਰ ਲੈਣ ਤੋਂ ਬਾਦ ਉਹਨਾਂ ਦੀਆ ਖੁੱਚਾਂ ਚੈੱਕ ਕਰੋਉਹਨਾਂ ਦਾ ਬੈਕ-ਪੈਕ ਚੈੱਕ ਕਰੋ ਕਦੇ ਕਦੇ ਸਕੂਲ ਜਾ ਕੇ ਉਹਨਾਂ ਦਾ ਲੌਕਰ ਚੈੱਕ ਕਰੋਉਨ੍ਹਾਂ ਦੇ ਦੋਸਤ ਕੌਣ ਹਨ ਇਸਦਾ ਧਿਆਨ ਕਰੋ ਦੋਸਤਾਂ ਦੇ ਪਰਿਵਾਰ ਕਿਹੋ ਜਿਹੇ ਹਨਬਾਹਰ ਬਿਨ੍ਹਾਂ ਮਤਲਬ ਘੁੰਮਣ-ਫਿਰਨ ਨਾ ਜਾਣਘਰ ਵਿਚ ਪੰਜਾਬੀ ਬੋਲੋ ਤੇ ਉਹਨਾਂ ਨਾਲ ਪੰਜਾਬੀ ਹੀ ਬੋਲੋਆਪਣੇ ਸਭਿਆਚਾਰ ਨਾਲ ਜੋੜੋਇੱਕ ਡਿਸਟੈਂਸ ਬਣਾ ਕੇ ਰੱਖੋ
"
ਪਰ ਭਾਜੀ ਉਹ ਪੰਜਾਬੀ ਤਾਂ ਕੀ ਮੇਰੇ ਨਾਲ ਅੰਗਰੇਜ਼ੀ ਵਿਚ ਵੀ ਨਹੀਂ ਬੋਲਦੇਕੀ ਤੁਹਾਡੇ ਨਿਆਣੇ ਬੋਲਦੇ ਹਨ?"
"
ਬੋਲਦੇ ਸੀ"
"
ਕੀ ਮਤਲਬ" ਮੈ ਪੁੱਛਿਆ
"
ਮੇਰਾ ਦੋ ਸਾਲ ਪਹਿਲਾਂ ਡਾਇਵੋਰਸ ਹੋ ਚੁੱਕਾ ਹੈ।"
"
ਯੂ ਮੀਨ ਤਲਾਕ।"
"
ਹਾਂ ਬਾਈ ਜੀ।"
ਸੋਸ਼ਲ ਵਰਕਰ ਦੀਆਂ ਗੱਲਾਂ ਤਾਂ ਸਿਆਣੀਆਂ ਸਨ ਪਰ ਮੇਰੇ ਲੱਖ ਕੋਸ਼ਿਸ਼ ਕਰਨ ਤੇ ਵੀ ਕਾਮਯਾਬ ਨਹੀਂ ਹੋਈਆਂਕਾਮਯਾਬ ਕਿੱਥੇ ਹੋਣੀਆਂ ਸਨ ਮੈਂ ਆਪ ਹੀ ਘਰ ਵਿਚ ਮਿਲਟਰੀ-ਰਾਜ ਨਹੀਂ ਚਾਹੁੰਦਾ ਸੀਮੈਂ ਚਾਹੁੰਦਾ ਸੀ ਕਿ ਜੋ ਬਚਪਨ ਵਿਚ ਮੇਰੇ ਨਾਲ ਵਾਪਰਿਆ ਹੈ ਉਹ ਮੇਰੇ ਬੱਚਿਆਂ ਨਾਲ ਨਾ ਵਾਪਰੇਫਿਰ ਵੀ ਜਕੋ-ਤੱਕੀ ਕਰਦਿਆਂ ਕਦੇ ਉਹਨਾਂ ਨੂੰ ਗੁਰਦੁਆਰੇ ਲੈ ਜਾਂਦਾ ਤੇ ਕਦੇ ਹਿੰਦੀ ਮੂਵੀ ਦਿਖਾਉਂਣ ਲੈ ਜਾਂਦਾਮੈਂ ਮਹਿਸੂਸ ਕਰਦਾ ਸੀ ਕਿ ਉਹ ਦੱਬੇ-ਘੁੱਟੇ ਹੀ ਮੂਵੀ ਜਾਂਦੇ ਸਨਉਹਨਾਂ ਦਾ ਧਿਆਨ ਮੂਵੀ ਵੱਲ ਘੱਟ ਤੇ ਪੌਪ-ਕਾਰਨ ਤੇ ਕੋਕ ਵੱਲ ਜ਼ਿਆਦਾ ਹੁੰਦਾਇਤਨੇ ਡਾਲਰ ਟਿਕਟਾਂ ਤੇ ਖਲਰਚ ਨਹੀਂ ਹੁੰਦੇ ਸਨ ਜਿਤਨੇ ਉਹ ਪੌਪ-ਕਾਰਨ ਡੱਫ ਜਾਂਦੇ ਸਨਹਾਰ ਕੇ ਮੈਂ ਇਹ ਮਹਿੰਗਾ ਸੌਦਾ ਬੰਦ ਹੀ ਕਰ ਦਿੱਤਾਉਹ ਵੀ ਖ਼ੁਸ਼ ਤੇ ਮੈਂ ਵੀ ਖ਼ੁਹਰ ਗੱਲ ਤੇ ਸ਼ੇਰ ਆਇਆ ਸ਼ੇਰ ਆਇਆ ਸੁਣਦਿਆਂ ਪੰਮੀ ਤੇ ਚੁੱਪ-ਗੜੁੱਪ ਗਰੇਡ ਬਾਰਾਂ ਕਰ ਗਿਆ ਪਰ ਨਵੀ ਵਾਲਾ ਗਡਾ ਫਸ ਗਿਆ ਸੀਦੋ ਚਾਰ ਵਾਰ ਧੌਲ-ਧੱਫੇ ਖਾ ਕੇ ਉਹ ਨਿਡਰ ਹੋ ਗਿਆ ਤੇ ਮੈਨੂੰ ਇੰਝ ਲੱਗਾ ਜਿਵੇਂ ਮੈਂ ਐਵੇਂ ਕੁੱਤੇ ਵਾਂਗੂ ਭੌਂਕੀ ਜਾਂਦਾ ਹਾਂਉਹਨੂੰ ਸੁਧਾਰਦਿਆਂ ਮੇਰੀ ਜ਼ਨਾਨੀ ਦੀ ਜ਼ਬਾਨ ਵਿਗੜ ਗਈ ਪਰ ਨਵੀ ਨਹੀਂ ਸੁਧਰਿਆ
ਹਾਰ ਕੇ ਮੈਂ ਫੈਸਲਾ ਹੀ ਕਰ ਲਿਆ ਕਿ ਮੈਂ ਸਿਰਫ਼ ਆਪਣੇ ਲਈ ਹੀ ਜੀਣਾ ਹੈ ਤੇ ਮੇਰਾ ਧਿਆਨ ਮਿਰਚ ਵੱਲ ਚਲਾ ਗਿਆਇੱਥੇ ਵੀ ਮੇਰੇ ਨਾਲ ਧੋਖਾ ਹੀ ਹੋਇਆਗੱਲ ਉਹ ਨਹੀਂ ਸੀ ਜੋ ਮੈਂ ਸਮਝੀ ਬੈਠਾ ਸੀਪਰ ਕੁੱਬੇ ਨੂੰ ਲੱਤ ਵੱਜ ਗਈਉਸਨੂੰ ਤਲਾਸ਼ ਕਿਸੇ ਹੋਰ ਗੱਲ ਦੀ ਸੀ ਤੇ ਮੇਰੀ ਫੋਲਾ-ਫਾਲੀ ਕੁਝ ਹੋਰ ਸੀਬਿਲੌਰੀ ਅੱਖਾਂ ਸ਼ੁਰੂ ਵਿਚ ਤੇ ਮੈਨੂੰ ਇੰਝ ਲੱਗੀਆਂ ਜਿਵੇਂ ਵਰਦੇ ਮੀੰਹ ਵਿਚ ਕੋਈ ਛਤਰੀ ਲੈ ਕੇ ਆ ਗਿਆ ਹੋਵੇਉਸ ਦਿਨ ਦੋ ਵਜੇ ਸਨ ਤੇ ਮੈਂ ਮਿਰਚ ਨੂੰ ਪਿੱਕ ਕਰਕੇ ਨਵੀ ਦੇ ਸਕੂਲ ਦੇ ਲਾਗੇ ਪਲਾਜ਼ੇ ਵਿਚ ਦੋ ਕਾਫੀਆਂ ਲੈਕੇ ਕਾਰ ਵਿਚ ਬੈਠਾ ਮਿਰਚ ਨਾਲ ਗੱਪਾਂ ਮਾਰ ਰਿਹਾ ਸੀ ਜਦੋਂ ਕਾਰ ਦੀ ਵਿੰਡੋ ਖੜਕੀਮੇਰਾ ਧਿਆਨ ਬਾਹਰ ਗਿਆ ਤੇ ਮੇਰੀ ਖਾਨਿਉਂ ਗਈ ਨਵੀ ਆਪਣੇ ਦੋਸਤ ਨਾਲ ਬਾਹਰ ਖੜ੍ਹਾ ਸੀਮੈਂ ਰੰਗੇ-ਹੱਥੀਂ ਕਾਬੂ ਆ ਗਿਆ ਸੀਮੈਂ ਫਿਰ ਵੀ ਆਪਣੇ ਆਪ ਨੂੰ ਸੰਭਾਲਦਿਆਂ ਕਾਰ ਦਾ ਡੋਰ ਖੋਲ੍ਹਿਆ ਤੇ ਨਵੀ ਨੂੰ ਸਖ਼ਤ ਲਹਿਜੇ ਵਿਚ ਕਿਹਾ, "ਤੂੰ ਇੱਥੇ ਕੀ ਕਰ ਰਿਹਾ ਹੈਂ? ਤੈਨੂੰ ਤੇ ਐਸ ਵੇਲੇ ਸਕੂਲ ਹੋਣਾ ਚਾਹੀਦਾ ਸੀ, ਤੇਰਾ ਚੌਥਾ ਪੀਰਡ ਤਾਂ ਅਜੇ ਹੁਣ ਸ਼ੁਰੂ ਹੋਇਆ ਹੋਵੇਗਾ।" ਮੈਂ ਆਪਣੀ ਘੜੀ ਵੱਲ ਵੇਖ ਕੇ ਨਾਰਮਲ ਹੋਣ ਦਾ ਡਰਾਮਾ ਕੀਤਾਨਵੀ ਆਪਣੇ ਅੰਦਾਜ਼ ਵਿਚ ਮੁਸਕਰਾ ਪਿਆਉਸਨੇ ਮੈਨੂੰ ਕੋਈ ਜੁਆਬ ਨਾ ਦਿੱਤਾਮਿਰਚ ਦਾ ਚੇਹਰਾ ਵੀ ਪੀਲਾ-ਭੂਕ ਹੋ ਗਿਆ
"
ਇਹ ਮੇਰੀ ਦੋਸਤ ਹੈ।"
"
ਆਈ ਨੋਮੈਂ ਕਦੋਂ ਕਹਿਨੈ ਤੇਰੀ ਦੁਸ਼ਮਣ ਹੈ।"ਇਹ ਕਹਿਕੇ ਨਵੀ ਨੇ ਮੇਰੀ ਫੂਕ ਕੱਢ ਦਿੱਤੀ
"
ਤੂੰ ਸਕੂਲ ਨਹੀ ਗਿਆ?"
"
ਮੈਂ ਲਾਸਟ ਪੀਰਡ ਸਕਿਪ ਕੀਤਾ ਹੈ।" ਨਵੀ ਨੇ ਤਿੜ ਕੇ ਕਿਹਾ
"
ਕਿਉਂ"
"
ਟੀਚਰ ਅੱਜ ਆਈ ਨਹੀ ਤੇ ਸਪਲਾਈ-ਟੀਚਰ ਮੈਨੂੰ ਪਸੰਦ ਨਹੀ।"
"
ਤੂੰ ਟੀਚਰ ਕੋਲੋਂ ਪੜ੍ਹਨਾ ਹੈ ਕਿ ਉਸਨੂੰ ਪਸੰਦ ਕਰਨਾ ਹੈ?" ਮੈਂ ਗੁੱਸੇ ਤੇ ਹੋ ਰਿਹਾ ਸੀ ਪਰ ਮੇਰੇ ਗੁੱਸੇ ਵਿਚ ਗੜ੍ਹਕਾ ਨਹੀਂ ਸੀਹੋ ਵੀ ਕਿਵੇਂ ਸਕਦਾ ਸੀ


" ਚਲ ਆ ਚਲੀਏ ਘਰ ਨੂੰ।"
"
ਨਹੀਂ ਡੈਡ ਪਹਿਲਾਂ ਤੁਸੀਂ ਆਂਟੀ ਨੂੰ ਛੱਡ ਆਉ ਫਿਰ ਮੈਨੂੰ ਆ ਕੇ ਲੈ ਜਾਇਉ।" ਇਤਨਾ ਕਹਿਕੇ ਉਹ ਬਿਨ੍ਹਾਂ ਮੇਰਾ ਉੱਤਰ ਉਡੀਕੇ ਆਪਣੇ ਦੋਸਤ ਨੂੰ ਲੈ ਕੇ ਦੂਸਰੇ ਪਾਸੇ ਤੁਰ ਪਿਆਮੈਂ ਕਾਰ ਤੋਰ ਲਈ ਪਰ ਹੋਣ ਵਾਲੀ ਹੋਣੀ ਬਾਰੇ ਸੋਚ ਕੇ ਮੈਨੂੰ ਕਾਂਬਾ ਛਿੜ ਗਿਆਇਹ ਮੇਰਾ ਦੁਸ਼ਮਣ ਜ਼ਰੂਰ ਹੀ ਆਪਣੀ ਮੌਮ ਨੂੰ ਦਸੇਗਾ ਗਿਣ-ਗਿਣ ਕੇ ਬਦਲੇ ਲਵੇਗਾਮੈਂ ਸੋਚਿਆ ਮੈਂ ਸਾਫ਼ ਹੀ ਮੁੱਕਰ ਜਾਵਾਂ ਤਾਂ ਚੰਗਾ ਹੈਮੈਂ ਸੌਂਹ ਖਾਣ ਨੂੰ ਵੀ ਆਪਣੇ ਆਪ ਨੂੰ ਤਿਆਰ ਕਰ ਲਿਆਮੇਰਾ ਮੌਨ ਵੇਖਕੇ ਮਿਰਚ ਵੀ ਘਬਰਾ ਰਹੀ ਸੀ
"
ਹੁਣ ਕੀ ਹੋਵੇਗਾ?" ਮਿਰਚ ਬੋਲੀ
"
ਹੁਣਾਂ ਹੁਣ ਸੱਤਾਂ ਚੁਲ੍ਹਿਆਂ ਦੀ ਸੁਆਹਮੇਰੇ ਤੇ ਅੱਗੇ ਹੀ ਮਾੜੇ ਦਿਨ ਚੱਲ ਰਹੇ ਹਨਉੱਤੋਂ ਤੇਰਾ ਸਿਆਪਾ ਪੈ ਗਿਆਨਾ ਅੱਜ ਤੂੰ ਜ਼ਰੂਰ ਮਿਲਣਾ ਸੀ? ਫਿਰ ਨਹੀਂ ਸੀ ਕਦੇ ਮਿਲ ਹੁੰਦਾ?" ਮੈਂ ਯਭਲੀਆਂ ਮਾਰਨ ਲੱਗ ਪਿਆ
"
ਨਾ ਮੇਰਾ ਕਿਉਂ ਸਿਆਪਾ ਹੋਵੇ, ਸਿਆਪਾ ਹੋਵੇ ਤੇਰਾ ਜਿਹੜਾ, ਵਿਆਹਾ ਵਰ੍ਹਿਆ ਦੂਜੀਆਂ ਤੀਵੀਆਂ ਨਾਲ ਤੁਰਿਆ ਫਿਰਦਾ ਹੈ।" ਮਿਰਚ ਨੇ ਵੀ ਪੱਲਾ ਝਾੜਦਿਆਂ ਕਿਹਾਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਉਹ ਫਿਰ ਬੋਲ ਪਈ, "ਤੈਨੂੰ ਸ਼ਰਮ ਨਹੀਂ ਆਉਂਦੀ?ਹੁਣ ਕੀ ਕਰੇਂਗਾ, ਇਹ ਤੇ ਦੱਸਦੇ?"
"
ਮੈਂ ਕੀ ਕਰਨਾ ਹੈ ਜੋ ਕਰਨਾ ਹੈ ਉਹ ਤੇ ਮੇਰੀ ਜਨਾਨੀ ਹੀ ਕਰੇਗੀਸ਼ਾਇਦ ਤੇਰੇ ਘਰ ਵੀ ਫੇਰਾ ਪਾਵੇ।"
"
ਨਾ ਉਹ ਮੁਕਲਾਵੇ ਆਈ ਹੈ ਜਿਹੜਾ ਮੇਰੇ ਘਰ ਫੇਰਾ ਪਾਵੇਗੀ? ਖ਼ਬਰਦਾਰ ਜੇ ਮੇਰੇ ਘਰ ਉਸ ਪੈਰ ਵੀ ਪਾਇਆ।"
"
ਨਾ ਤੂੰ ਤੇ ਇਸ ਤਰ੍ਹਾਂ ਦਾਬੇ ਮਾਰਦੀ ਹੈਂ ਜਿਵੇਂ ਉਸਨੇ ਮੈਨੂੰ ਪੁੱਛ ਕੇ ਫੇਰਾ ਮਾਰਨਾ ਹੈਮੈਨੂੰ ਕੀ ਪਤਾ ਇਹ ਤੇ ਤੁਹਾਡੀ ਜ਼ਨਾਨੀਆਂ ਦੀ ਆਪਸੀ ਲੜਾਈ ਹੈਮੇਰਾ ਇਸ ਵਿਚ ਕੀ ਦੋਸ਼ ਹੈ?ਇਹ ਵੀ ਹੋ ਸਕਦਾ ਹੈ ਉਸਨੂੰ ਪਤਾ ਹੀ ਨਾ ਲੱਗੇ।"
"
ਪਤਾ ਕਿਵੇਂ ਨਾ ਲੱਗੇ ਉਹ ਤੇਰਾ ਜਣਿਆਂ ਜੋ ਦੇਖ ਕੇ ਗਿਆ ਹੈ।"
ਮੈਂ ਚੁੱਪ ਰਹਿਣ ਵਿਚ ਹੀ ਭਲਾਈ ਸਮਝੀ ਤੇ ਕਾਰ ਉਹਦੇ ਘਰ ਦੇ ਲਾਗੇ ਖਲਾਰ ਦਿੱਤੀਉਹ ਚੁੱਪ ਕਰਕੇ ਉਤਰ ਗਈਉਹ ਫਿਲਪਾਈਨੀ ਮਿਰਚ ਵਾਂਗ ਕੌੜਾ-ਕੌੜਾ ਝਾਕਦੀ ਆਪਣੇ ਰਾਹ ਪੈ ਗਈਮੈਂ ਆਪਣਾ ਪਰਸ ਕੱਢਿਆ ਤੇ ਚੈੱਕ ਕੀਤਾ ਉਸ ਵਿਚ ਵੀਹ ਡਾਲਰ ਦਾ ਨੋਟ ਸੀਚਲੋ ਅੱਜ ਨਵੀ ਨੂੰ ਮੈਕਡੋਨਲਡ ਦੇ ਲੈ ਕੇ ਚਲਦੇ ਹਾਂ ਜੋ ਉਹ ਕਹੇਗਾ ਲੈ ਦੇਵਾਂਗਾ
ਨਵੀ ਆਪਣੀ ਆਦਤ ਦੇ ਉਲਟ ਅੱਜ ਮੇਰੇ ਪਹੁੰਚਣ ਤੋਂ ਪਹਿਲਾਂ ਹੀ ਕਾਰ-ਪਾਰਕਿੰਗ ਵਿਚ ਖੜ੍ਹਾ ਸੀਮੈਨੂੰ ਰੋਜ਼ ਵਾਂਗ ਇੰਤਜ਼ਾਰ ਨਹੀਂ ਕਰਨੀ ਪਈਉਹ ਚੁੱਪਚਾਪ ਕਾਰ ਵਿਚ ਬੈਠ ਗਿਆਅੱਜ ਨਾ ਤਾਂ ਉਸਨੇ ਮਿਊਜ਼ਿਕ ਲਾਇਆ ਤੇ ਨਾ ਸੈੱਲ ਮੰਗਿਆਮੈਂ ਤੂਫਾਨ ਤੋਂ ਪਹਿਲਾਂ ਪੱਸਰੀ ਸ਼ਾਤੀ ਨੂੰ ਤੋੜਨਾ ਚਾਹੁੰਦਾ ਸੀ
"
ਹੋਮ-ਵਰਕ ਮਿਲਿਆ?" ਮੈਂ ਪੁੱਛਿਆਉਸਨੇ ਕੋਈ ਜੁਆਬ ਨਹੀਂ ਦਿੱਤਾਮੈਂ ਦੁਬਾਰਾ ਪੁੱਛਿਆ ਤਾਂ ਉਹ ਬੋਲਿਆ, "ਵੱਟ ਅਬਾਊਟ ਯੁਅਰ ਹੋਮ-ਵਰਕ?" ਕਹਿ ਕੇ ਨਵੀ ਹੱਸ ਪਿਆਮੈਂ ਮਾਮੂਲੀ ਜਿਹਾ ਸ਼ਰਮਿੰਦਾ ਹੋਕੇ ਕਿਹਾ, " ਚੱਲ ਆਪਾਂ ਅੱਜ ਮੈਕਡੋਨਲਡ ਦੇ ਚਲਦੇ ਹਾਂ।"
"
ਨਹੀਂ ਡੈਡ ਮੈਕਡੋਨਲਡ ਦੇ ਨਹੀ।"
"
ਦੇਖ ਜੋ ਤੂੰ ਦੇਖਿਆ ਹੈ ਇਹ ਕੋਈ ਸੱਚ ਨਹੀਂ ਉਹ ਸਿਰਫ ਮੇਰੀ ਫਰੈਂਡ ਹੈ।"
"
ਤੇਰੀ ਪਤਾ ਨਹੀਂ ਕੀ ਹੈ ਪਰ ਮੇਰੇ ਲਈ ਤਾਂ ਉਹ ਟਰੰਫ-ਕਾਰਡ ਹੈ।"
ਮੈਂ ਹੱਸ ਕੇ ਕਿਹਾ, " ਚੱਲ ਤੇਰੇ ਟਰੰਫ-ਕਾਰਡ ਦੀ ਖ਼ੁਸ਼ੀ ਵਿਚ ਹੀ ਅੱਜ ਮੈਕਡੋਨਲਡ ਦੇ ਚਲਦੇ ਹਾਂ।"
"
ਨਹੀਂ ਡੈਡ ਮੈਕਡੋਨਲਡ ਦੇ ਨਹੀਂਕੈਨ ਆਈ ਹੈਵ ਏ ਬੌਟਲ ਔਫ ਲਿਕਰ ਟੂਡੇ?" ਮੇਰੇ ਦਿਮਾਗ ਵਿਚ ਮਿਰਚ ਘੁਸੀ ਹੋਈ ਸੀਤਰੋ-ਤਾਜ਼ਾ ਖ਼ਬਰ ਨੇ ਅਜੇ ਪਤਾ ਨਹੀਂ ਕੀ ਕਰਨਾ ਸੀਜੇ ਘਰ ਵਿਚ ਇਹ ਬਰੇਕਿੰਗ ਨਿਊਜ਼ ਪਹੁੰਚ ਗਈ, ਮੇਰਾ ਕੀ ਬਣੇਗਾ? ਇਸ ਉਮਰ ਵਿਚ ਤੇ ਮੇਰਾ ਗੋਸ਼ਤ ਵੀ ਨਹੀਂ ਵਿਕਣਾ ਮੇਰਾ ਦੁਸ਼ਮਣ ਮੇਰੇ ਕੋਲ ਬੈਠਾ ਹੁਣ ਟੂਪੈਕ ਦੀ ਕੈਸਿਟ ਸੁਣ ਰਿਹਾ ਸੀਹੇ ਰੱਬ ਸਚਿਆ ਮੈਨੂੰ ਬਚਾ ਲੈਤੂੰ ਤੇ ਪਾਤਸ਼ਾਹ ਕੰਧਾਰੀ ਦੇ ਪੱਥਰ ਨੂੰ ਵੀ ਰੋਕ ਦਿੱਤਾ ਸੀਤੇਰੇ ਹੁਕਮ ਬਗੈਰ ਤਾਂ ਪੱਤਾ ਵੀ ਨਹੀਂ ਹਿਲ ਸਕਦਾ ਫਿਰ ਇਹ ਮਿਰਚ ਕਿੱਥੋਂ ਆ ਕੇ ਪਸਰ ਗਈਮੈਂ ਤਾਂ ਹਰ ਹਫ਼ਤੇ ਪਰਿਵਾਰ ਸਮੇਤ ਗੁਰਦੁਆਰੇ ਤੇਰੇ ਦਰਬਾਰ ਵਿਚ ਹਾਜ਼ਰੀ ਲਵਾਉਂਦਾ ਹਾਂਗੁਰੂ-ਘਰ ਚੜ੍ਹਾਏ ਡਾਲਰਾਂ ਦੀਆਂ ਰਸੀਦਾਂ ਮੈਂ ਕਦੇ ਵੀ ਟੈਕਸ-ਡਿਡਕਸ਼ਨ ਵਿਚ ਨਹੀਂ ਪਾਈਆਂ, ਅਸਲ ਵਿਚ ਮੈਨੂੰ ਇਹ ਚੰਗਾ ਹੀ ਨਹੀਂ ਲਗਦਾਫਿਰ ਮੇਰੇ ਕੋਲੋਂ ਕੀ ਭੁੱਲ ਹੋ ਗਈ ਮੇਰੇ ਸਤਿਗੁਰੂ
ਮੈਨੂੰ ਆਪਣੀ ਭੁੱਲ ਯਾਦ ਆਈਮੈਂ ਚੁੱਪ ਹੀ ਰਿਹਾ ਹੁਣ ਬਾਬਾ ਜੀ ਉਹ ਗੱਲ ਤਾਂ ਮਹੀਨਿਆਂ ਪੁਰਾਣੀ ਹੈਬਾਬਾ ਜੀ ਨਾਲ ਗੱਲਾਂ ਕਰਦਿਆਂ ਮੈਂ ਕਈ ਗੱਲਾਂ ਬਾਰੇ ਘੇਸ ਮਾਰ ਲਈਫਿਰ ਮੈਂ ਸੋਚਿਆ ਬਾਬਾ ਜੀ ਤਾਂ ਜਾਣੀ ਜਾਣ ਹਨਵੈਸੇ ਉਹਦੇ ਵਿਚ ਮੇਰਾ ਬਹੁਤਾ ਕਸੂਰ ਨਹੀਂ ਸੀਅਸੀਂ ਗੁਰਦੁਆਰਿਉਂ ਲੰਗਰ ਛਕ ਕੇ ਆਏ ਸੀਅਨਜਾਣ-ਪੁਣੇ ਵਿਚ ਹੀ ਲਤੀ ਹੋ ਗਈ ਤੇ ਘਰ ਆਏ ਮਹਿਮਾਨ ਨਾਲ ਮੈਂ ਪੈਗ ਸਾਂਝਾ ਕਰ ਲਿਆਪੌਣਾ ਗਲਾਸ ਪੀਕੇ ਹੀ ਮੈਨੂੰ ਆਪਣੀ ਭੁੱਲ ਦਾ ਅਹਿਸਾਸ ਹੋ ਗਿਆ ਸੀਫਿਰ ਵੀ ਮੈਂ ਜੱਕੋ-ਤੱਕੀ ਵਿਚ ਹੀ ਗਲਾਸ ਖ਼ਾਲੀ ਕਰ ਦਿੱਤਾਪਰ ਇਸ ਇੱਕ ਲਤੀ ਦੀ ਇਤਨੀ ਵੱਡੀ ਸਜ਼ਾ...ਜੇ ਇਹੀ ਤੇਰੀ ਦੁਨੀਆਂ ਹੈ ਤਾਂ ਮੈਂ ਤੇਰੇ ਨਾਲ ਨਰਾਜ਼ ਹਾਂਫਿਰ ਮੈਨੂੰ ਖ਼ਿਆਲ ਆਇਆ ਇੱਕ ਵਾਰੀ ਤੇ ਫਿਰ ਯਾਦ ਆਇਆ ਉਦੋਂ ਵੀ...ਇਹ ਤੇ ਲੜੀ ਹੀ ਸ਼ੁਰੂ ਹੋ ਗਈ
ਮੇਰੀਆਂ ਸੋਚਾਂ ਨੂੰ ਤੋੜਦਿਆਂ ਨਵੀ ਨੇ ਕਿਹਾ, "ਡੈਡ, ਟਰਨ ਰਾਈਟ।" ਮੈਂ ਉਸਦਾ ਮਤਲਬ ਸਮਝ ਗਿਆ। "ਪਰ ਜੇ ਤੇਰੀ ਮੌਮ ਨੂੰ ਪਤਾ ਲੱਗ ਗਿਆ ਤਾਂ ਮੇਰੀ ਛੁੱਟੀ ਹੋ ਜਾਣੀ ਹੈ।"
"
ਆਈ ਡੋਂਟ ਕੇਅਰ ਬੀ ਬਰੇਵ ਡੈਡ, ਨਹੀਂ ਪਤਾ ਲਗਦਾਨਾਲੇ ਜੇ ਪਤਾ ਲੱਗ ਵੀ ਗਿਆ ਤਾਂ ਮੈਨੂੰ ਪਤਾ ਹੈ ਤੂੰ ਸੰਭਾਲ ਲੈਣਾ ਹੈ ਪਰ ਜੇ ਕੁਝ ਕਰਨਾ ਵੀ ਪਵੇ ਤਾਂ ਮੈਨੂੰ ਪੁੱਛ ਕੇ ਕਰੀਂਮੈਂ ਨਹੀਂ ਚਾਹੁੰਦਾ ਤੂੰ ਮੇਰੀ ਮੌਮ ਨੂੰ ਚੀਟ ਵੀ ਕਰੇਂ ਤੇ ਹਾਰਡ ਟਾਈਮ ਵੀ ਦੇਵੇਂਮੇਰੀ ਮੌਮ ਤਾਂ ਅਫੈਨੀ ਸ਼ਕੂਰ ਵਰਗੀ ਹੈਭਾਵੇਂ ਉਨ੍ਹਾਂ ਦੇ ਸੋਚਣ ਦੇ ਢੰਗ ਅਲੱਗ ਹਨ।"
"
ਮੈਂ ਪੁੱਛਣਾ ਚਾਹੁੰਦਾ ਸੀ ਕਿ ਇਹ ਅਫੈਨੀ ਸ਼ਕੂਰ ਕੌਣ ਹੈਪਰ ਫਿਰ ਸੋਚਿਆ ਨਵੀ ਕਿਤੇ ਹੋਰ ਹੀ ਕਹਾਣੀ ਨਾ ਪਾ ਬੈਠੇਮੈਂ ਕਾਰ ਪਾਰਕ ਕਰ ਲਈਮੈਂ ਸੋਚ ਰਿਹਾ ਸੀ ਕਿਉਂ ਨਾ ਲਿਕਰ ਲੈਣ ਤੋਂ ਪਹਿਲਾਂ ਨਵੀ ਨਾਲ ਕੋਈ ਡੀਲ ਕਰ ਲਵਾਂਇਹ ਨਾ ਹੋਵੇ,ਉਧਰੋਂ ਇਹ ਪੀ ਲਵੇ ਘਰ ਵਿਚ ਪੈਜੇ ਰੌਲਾ ਤੇ ਮਿਰਚ ਦੇ ਨਾਲ ਨਾਲ ਲਿਕਰ ਸਕੈਂਡਲ ਵੀ ਤੂਲ ਫੜ ਜਾਵੇ
"
ਦੇਖ ਨਵੀ ਉਹ ਆਂਟੀ ਮੇਰੀ ਦੋਸਤ ਹੈਕੋਈ ਗਰਲ-ਫਰੈਂਡ ਨਹੀਤੂੰ ਤੇ ਜਾਣਦਾ ਹੈਂ ਕਿ ਸਾਡੇ ਕਲਚਰ ਵਿਚ ਇਸ ਗੱਲ ਨੂੰ ਡਾਇਜੈਸਟ ਨਹੀਂ ਕੀਤਾ ਜਾਂਦਾਤੇਰੀ ਮੌਮ ਨੂੰ ਮੈਂ ਕਿਤਨਾ ਵੀ ਸਮਝਾਵਾਂ ਕਿ ਉਸ ਆਂਟੀ ਨਾਲ ਮੇਰਾ ਕੋਈ ਚੱਕਰ ਨਹੀਂ ਉਹ ਇਤਬਾਰ ਨਹੀਂ ਕਰੇਗੀਸਗੋਂ ਮੈਨੂੰ ਕਹੇਗੀ ਕਿ ਜੇ ਤੇਰਾ ਕੋਈ ਚੱਕਰ ਨਹੀਂ ਤਾਂ ਉਹਦੇ ਕੋਲੋਂ ਰੱਖੜੀ ਬੰਨ੍ਹਵਾ ਲੈਹੁਣ ਤੂੰ ਹੀ ਦੱਸ ਇਹ ਕੋਈ ਚੰਗੀ ਗੱਲ ਹੈਮੈਂ ਕਿਉਂ ਉਸਨੂੰ ਭੈਣ ਕਹਾਂ? ਚਲ ਜੇ ਮੈਂ ਝੂਠੀ-ਮੂਠੀ ਮੰਨ ਵੀ ਜਾਂਦਾ ਹਾਂ ਤਾਂ ਮੌਮ ਨੇ ਫਿਰ ਵੀ ਇਤਬਾਰ ਨਹੀਂ ਕਰਨਾਇਸ ਲਈ ਮੈਂ ਤਾਂ ਸਿਰਫ਼ ਉਸ ਨਾਲ ਤੇਰੀਆਂ ਪਰੋਬਲਮਜ਼ ਹੀ ਡਿਸਕਸ ਕਰ ਰਿਹਾ ਸੀਉਹ ਬਹੁਤ ਸਿਆਣੀ ਹੈ।"
"
ਡੈਡ ਯੂ ਆਰ ਸਟੂਪਿਡ, ਤੂੰ ਮੇਰੀਆਂ ਪਰੋਬਲਮਜ਼ ਕਿਸੇ ਬਾਹਰੀ ਔਰਤ ਨਾਲ ਕਿਉਂ ਡਿਸਕਸ ਕਰ ਰਿਹਾ ਸੀ? ਆਈ ਡੋਂਟ ਲਾਈਕ ਇਟਚੱਲ ਦੂਸਰੀ ਗੱਲ ਮੈਂ ਅੰਡਰਸਟੈਂਡ ਕਰਦਾ ਹਾਂ ਕਿ ਤੇਰੀ ਕੋਈ ਦੋਸਤ ਮੌਮ ਨੂੰ ਮਨਜ਼ੂਰ ਨਹੀਂ ਮੌਮ ਵੀ ਲਤ ਹੈ ਪਰ ਤੂੰ ਕਾਰ ਵਿਚ ਲੁਕ ਕੇ ਕਿਉਂ ਬੈਠਾ ਸੀ? ਆਈ ਥਿੰਕ ਯੂ ਆਰ ਚੀਟਿੰਗ ਔਨ ਮੌਮਜੇ ਤੇਰਾ ਹਰਟ ਸਾਫ਼ ਹੈ ਤਾਂ ਤੈਨੂੰ ਡਰ ਕਿਉਂ ਲਗਦਾ ਹੈਇਹ ਘਬਰਾਹਟ ਕਿਉਂ ਹੋ ਰਹੀ ਹੈ?"
"
ਦਿਸ ਇਜ਼ ਨਲੀ ਡਿਊ ਟੂ ਅਡਜਸਟਮੈਂਟ।" ਮੈਂ ਹੌਲੀ ਦੇਣੀ ਕਿਹਾ
"
ਨਹੀਂ ਇਹ ਸਿਰਫ਼ ਤੇਰੀ ਆਪਣੀ ਸੋਚੀ ਕਨਫੈਸ਼ਨ ਹੈ ਤੇ ਉਹ ਵੀ ਸ਼ੂਗਰ-ਕੋਟਿਡਲੈਟਸ ਗੋ ਇੰਨਸਾਈਡ।" ਨਵੀ ਨੇ ਕਿਸੇ ਵੀ ਡੀਲ ਨੂੰ ਅੰਤਮ ਛੋਹ ਦੇਣ ਤੋਂ ਪਹਿਲਾਂ ਹੀ ਕਾਰ ਦਾ ਦਰਵਾਜ਼ਾ ਖੋਲ੍ਹਿਆ ਤੇ ਬਾਹਰ ਨਿਕਲ ਗਿਆਮੈਨੂੰ ਵੀ ਉਸਦੇ ਮਗਰ ਹੀ ਉਤਰਨਾ ਪਿਆਕਾਰ ਲੌਕ ਕਰਕੇ ਮੈਂ ਥੋੜਾ ਉਲਾਂਭੇ ਨਾਲ ਖਸਿਆਨਾ ਜਿਹਾ ਕਿਹਾ,"ਦਿਸ ਇਜ਼ ਇਮੋਸ਼ਨਲ ਬਲੈਕ-ਮੇਲਿੰਗ।"


*****

ਚਲਦਾ

No comments: